ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸਾਹ ਅਤੇ ਕੇਂਦਰੀ ਪੋਰਟਸ ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਬਿਊਰੋ ਆਫ ਪੋਰਟ ਸਕਿਓਰਿਟੀ (BoPS) ਦੇ ਗਠਨ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਸਰਕਾਰ ਤਟਵਰਤੀ ਸੁਰੱਖਿਆ ਨੂੰ ਅਜਿੱਤ ਬਣਾਉਣ ਲਈ ਵਚਨਬੱਧ ਹੈ

BoPS ਵਿੱਚ ਤਾਇਨਾਤ ਕੀਤੇ ਜਾਣ ਵਾਲੇ ਸੁਰੱਖਿਆ ਕਰਮਚਾਰੀਆਂ ਦਾ ਡੇਟਾਬੇਸ ਬਣਾਇਆ ਜਾਵੇ

ਕੇਂਦਰੀ ਗ੍ਰਹਿ ਮੰਤਰੀ ਨੇ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਵਿੱਚ ਨੂੰ ਫਿਸ਼ਿੰਗ ਹਾਰਬਰਸ ਅਤੇ ਫਿਸ਼ ਲੈਂਡਿੰਗ ਕੇਂਦਰਾਂ ਦੀ ​​ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ

ਇਸਰੋ ਦੁਆਰਾ ਵਿਕਸਿਤ 'ਨਭਮਿਤ੍ਰ' ਐਪ ਦਾ ਹੋਰ ਪ੍ਰਸਾਰ-ਪ੍ਰਚਾਰ ਹੋਵੇ, ਤਾਂ ਜੋ ਵੱਡੀ ਗਿਣਤੀ ਵਿੱਚ ਮਛੇਰੇ ਇਸ ਨੂੰ ਆਪਣੇ ਮੋਬਾਈਲ ਵਿੱਚ ਡਾਊਨਲੋਡ ਕਰ ਸਕਣ

ਬੰਦਰਗਾਹਾਂ ਦੀ ਸੁਰੱਖਿਆ ਵਿੱਚ ਸਿਰਫ਼ ਲਾਇਸੈਂਸ ਪ੍ਰਾਪਤ ਨਿਜੀ ਸੁਰੱਖਿਆ ਏਜੰਸੀਆਂ ਹੀ ਕੰਮ ਕਰਨ, CISF ਦੁਆਰਾ ਟ੍ਰੇਂਡ ਨਿਜੀ ਸੁਰੱਖਿਆ ਕਰਮਚਾਰੀਆਂ ਨੂੰ ਹੀ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ

ਫਿਸ਼ ਲੈਂਡਿੰਗ ਕੇਂਦਰਾਂ 'ਤੇ ਢੁਕਵੀਂ ਸੁਰੱਖਿਆ ਵਿਵਸਥਾ ਹੋਵੇ, ਉੱਥੇ ਸਥਾਈ ਪੁਲਿਸ ਕਰਮਚਾਰੀਆਂ ਦੀ ਹੀ ਨਿਯੁਕਤੀ ਹੋਵੇ

प्रविष्टि तिथि: 10 JUL 2026 7:43PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਅਤੇ ਕੇਂਦਰੀ ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅੱਜ ਬਿਊਰੋ ਆਫ਼ ਪੋਰਟ ਸਕਿਓਰਿਟੀ ਦੇ ਗਠਨ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ। ਇਸ ਮੌਕੇ ‘ਤੇ ਕੇਂਦਰੀ ਗ੍ਰਹਿ ਸਕੱਤਰ; ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ; ਸਰਹੱਦੀ ਪ੍ਰਬੰਧਨ ਸਕੱਤਰ; ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਸਕੱਤਰ; ਮੱਛੀ ਪਾਲਣ ਵਿਭਾਗ ਦੇ ਸਕੱਤਰ; ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੇ ਡਾਇਰੈਕਟਰ ਜਨਰਲ ਸਮੇਤ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਬੰਦਰਗਾਹਾਂ ਦੀ ਸੁਰੱਖਿਆ ਵਿੱਚ ਸਿਰਫ਼ ਲਾਇਸੈਂਸ ਪ੍ਰਾਪਤ ਨਿਜੀ ਸੁਰੱਖਿਆ ਏਜੰਸੀਆਂ ਹੀ ਕੰਮ ਕਰਨ ਅਤੇ ਸਿਰਫ਼ ਉਨ੍ਹਾਂ ਨਿਜੀ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ ਜਿਨ੍ਹਾਂ ਨੇ CISF ਤੋਂ ਟ੍ਰੇਨਿੰਗ ਪ੍ਰਾਪਤ ਕੀਤੀ ਹੋਵੇ। ਉਨ੍ਹਾਂ ਨੇ ਬੰਦਰਗਾਹ ਸੁਰੱਖਿਆ ਸਿਖਲਾਈ ਸੰਸਥਾ (PSTI) ਲਈ ਮੌਜੂਦਾ ਸਮੇਂ ਉਪਲਬਧ ਬੁਨਿਆਦੀ ਢਾਂਚੇ ਵਿੱਚ ਸੁਰੱਖਿਆ ਕਰਮਚਾਰੀਆਂ ਦੀ ਟ੍ਰੇਨਿੰਗ ਜਲਦੀ ਸ਼ੁਰੂ ਕਰਨ ‘ਤੇ ਜ਼ੋਰ ਦਿੱਤਾ  ਉਨ੍ਹਾਂ ਅੱਗੇ ਕਿਹਾ ਕਿ ਬਿਊਰੋ ਆਫ਼ ਪੋਰਟ ਸਕਿਓਰਿਟੀ (BoPS) ਵਿੱਚ ਤਾਇਨਾਤ ਕੀਤੇ ਜਾਣ ਵਾਲੇ ਸੁਰੱਖਿਆ ਕਰਮਚਾਰੀਆਂ ਦਾ ਇੱਕ ਡੇਟਾਬੇਸ ਬਣਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ BoPS ਦੇ ਸੁਰੱਖਿਆ ਵਿਵਸਥਾ ਵਾਲੀਆਂ ਸਾਰੀਆਂ ਬੰਦਰਗਾਹਾਂ ਵਿੱਚ ਕੰਟੇਨਰ ਸਕੈਨਿੰਗ ਦੀ ਵਿਵਸਥਾ ਹੋਣੀ ਚਾਹੀਦੀ ਹੈ। ਗ੍ਰਹਿ ਮੰਤਰੀ ਨੇ CISF ਨੂੰ ਦੇਸ਼ ਭਰ ਦੀਆਂ ਪ੍ਰਮੁੱਖ ਬੰਦਰਗਾਹਾਂ ਜਿਵੇਂ ਕਿ ਵਿਸ਼ਾਖਾਪਟਨਮ ਬੰਦਰਗਾਹ, ਜਵਾਹਰ ਲਾਲ ਨਹਿਰੂ ਬੰਦਰਗਾਹ ਅਤੇ ਮੁੰਦਰਾ ਬੰਦਰਗਾਹ ‘ਤੇ ਜਾ ਕੇ BoPS ਨੂੰ ਸੌਂਪੀ ਜਾਣ ਵਾਲੀ ਸੁਰੱਖਿਆ ਦੇ ਟ੍ਰਾਇਲ ਰਨ ਕਰਨ ਦੇ ਨਿਰਦੇਸ਼ ਦਿੱਤੇ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਸਰਕਾਰ ਦੇਸ਼ ਤਟਵਰਤੀ ਸੁਰੱਖਿਆ ਨੂੰ ਅਟੱਲ ਬਣਾਉਣ ਲਈ ਦ੍ਰਿੜ੍ਹਤਾ ਨਾਲ ਵਚਨਬੱਧ ਹੈ।

BoPS ਦਾ ਗਠਨ ਨੂੰ Merchant Shipping Act, 2025 ਦੀ ਧਾਰਾ 13 ਦੇ ਉਪਬੰਧਾਂ ਅਧੀਨ ਇੱਕ ਕਾਨੂੰਨੀ ਸੰਸਥਾ ਵਜੋਂ ਕੀਤਾ ਜਾ ਰਿਹਾ ਹੈ। ਬਿਊਰੋ ਦੀ ਅਗਵਾਈ ਇੱਕ ਡਾਇਰੈਕਟਰ ਜਨਰਲ ਕਰਨਗੇ ਅਤੇ ਇਹ ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲੇ ਅਧੀਨ ਕੰਮ ਕਰੇਗਾ। BoPS ਜਹਾਜ਼ਾਂ ਹੋਰ ਬੰਦਰਗਾਹਾਂ ‘ਤੇ ਸਹੂਲਤਾਂ ਦੀ ਸੁਰੱਖਿਆ ਨਾਲ ਸਬੰਧਿਤ ਰੈਗੂਲੇਟਰੀ ਅਤੇ ਨਿਰੀਖਣ ਕਾਰਜਾਂ ਲਈ ਜ਼ਿੰਮੇਵਾਰ ਹੋਵੇਗਾ। BoPS ਸੁਰੱਖਿਆ ਸਬੰਧੀ ਸੂਚਨਾਵਾਂ ਦੇ ਸਮਾਂਬੱਧ ਵਿਸ਼ਲੇਸ਼ਣ, ਸੰਗ੍ਰਹਿ ਅਤੇ ਅਦਾਨ-ਪ੍ਰਦਾਨ ਨੂੰ ਯਕੀਨੀ ਬਣਾਏਗਾ, ਜਿਸ ਵਿੱਚ ਸਾਈਬਰ ਸੁਰੱਖਿਆ ‘ਤੇ ਵਿਸ਼ੇਸ਼ ਧਿਆਨ ਹੋਵੇਗਾ; ਇਸ ਵਿੱਚ ਬੰਦਰਗਾਹਾਂ ਦੇ ਆਈਟੀ ਬੁਨਿਆਦੀ ਢਾਂਚੇ ਨੂੰ ਡਿਜੀਟਲ ਖਤਰਿਆਂ ਤੋਂ ਸੁਰੱਖਿਅਤ ਰੱਖਣ ਲਈ ਡੈਡੀਕੇਟਿਡ ਡਿਵੀਜ਼ਨ ਵੀ ਸ਼ਾਮਲ ਹੋਵੇਗੀ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਅਤੇ ਫਿਸ਼ਿੰਗ ਹਾਰਬਰਸ ਅਤੇ ਫਿਸ਼ ਲੈਂਡਿੰਗ ਕੇਂਦਰਾਂ ਦੀ ਸੁਰੱਖਿਆ ਲਈ ਜ਼ਰੂਰੀ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਨੇ ਕਿਹਾ ਕਿ ਇਸਰੋ ਦੁਆਰਾ ਵਿਕਸਿਤ 'ਨਭਮਿਤ੍ਰ' ਐਪ ਦਾ ਹੋਰ ਪ੍ਰਚਾਰ-ਪ੍ਰਸਾਰ ਹੋਣਾ ਚਾਹੀਦਾ ਹੈ, ਜਿਸ ਨਾਲ ਵੱਧ ਤੋਂ ਵੱਧ ਸੰਖਿਆ ਵਿੱਚ ਮਛੇਰੇ ਇਸਨੂੰ ਆਪਣੇ ਮੋਬਾਈਲ ਫੋਨਾਂ 'ਤੇ ਡਾਊਨਲੋਡ ਕਰ ਸਕਣ।

ਗ੍ਰਹਿ ਮੰਤਰੀ ਨੇ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟ੍ਰੇਟਾਂ (ਡੀਐੱਮ) ਅਤੇ ਪੁਲਿਸ ਸੁਪਰਡੈਂਟਸ (ਐੱਸਪੀ) ਨੂੰ ਪੱਤਰ ਲਿਖ ਕੇ ਜ਼ਿਲ੍ਹੇ ਵਿੱਚ ਮੌਜੂਦ ਸਾਰੇ ਫਿਸ਼ ਲੈਂਡਿੰਗ ਕੇਂਦਰਾਂ ਦੀ ਸੂਚੀ ਕੇਂਦਰ ਨੂੰ ਭੇਜਣ ਲਈ ਕਹਿਣ। ਉਨ੍ਹਾਂ ਇਹ ਵੀ ਕਿਹਾ ਕਿ ਮਛੇਰਿਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸਰਲ ਬਣਾਇਆ ਜਾਣਾ ਚਾਹੀਦਾ ਹੈ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਸੁਪਰਡੈਂਟ ਇਹ ਯਕੀਨੀ ਬਣਾਉਣ ਕਿ ਫਿਸ਼ ਲੈਂਡਿੰਗ ਕੇਂਦਰਾਂ 'ਤੇ ਢੁਕਵੇਂ ਸੁਰੱਖਿਆ ਪ੍ਰਬੰਧ ਹੋਣੇ ਚਾਹੀਦੇ ਹਨ ਅਤੇ ਉੱਥੇ ਸਥਾਈ ਪੁਲਿਸ ਕਰਮਚਾਰੀਆਂ ਦੀ ਹੀ ਨਿਯੁਕਤੀ ਕੀਤੀ ਜਾਣੀ ਚਾਹੀਦੀ ਹੈ।

***

ਆਰਕੇ /ਪੀਆਰ/ਪੀਐੱਸ/ ਏਕੇ


(रिलीज़ आईडी: 2283525) आगंतुक पटल : 11
इस विज्ञप्ति को इन भाषाओं में पढ़ें: English , Urdu , Marathi , हिन्दी , Assamese , Gujarati , Odia , Tamil , Telugu , Kannada