PIB Backgrounder
ਪੋਸ਼ਣ ਟ੍ਰੈਕਰ
ਭਾਰਤ ਦਾ ਰੀਅਲ-ਟਾਈਮ ਪੋਸ਼ਣ ਨਿਗਰਾਨੀ ਪਲੈਟਫਾਰਮ
प्रविष्टि तिथि:
08 JUL 2026 3:18PM by PIB Chandigarh
ਪੋਸ਼ਣ ਟ੍ਰੈਕਰ : ਤਕਨਾਲੋਜੀ-ਸੰਚਾਲਿਤ ਪੋਸ਼ਣ ਸ਼ਾਸਨ
ਪੋਸ਼ਣ ਅਭਿਆਨ (ਪ੍ਰਧਾਨ ਮੰਤਰੀ ਵਿਆਪਕ ਸੰਪੂਰਨ ਪੋਸ਼ਣ ਯੋਜਨਾ) ਭਾਰਤ ਦਾ ਇੱਕ ਪ੍ਰਮੁੱਖ ਰਾਸ਼ਟਰੀ ਪੋਸ਼ਣ ਮਿਸ਼ਨ ਹੈ ਜੋ ਕਿ ਸੁਮੇਲ, ਤਕਨਾਲੋਜੀ ਅਤੇ ਭਾਈਚਾਰਕ ਲਾਮਬੰਦੀ ਰਾਹੀਂ ਪੋਸ਼ਣ ਨਤੀਜਿਆਂ ਵਿੱਚ ਸੁਧਾਰ ਕਰਨ ‘ਤੇ ਕੇਂਦ੍ਰਿਤ ਹੈ। ਇਸ ਨੂੰ 8 ਮਾਰਚ, 2018 ਨੂੰ ਸ਼ੁਰੂ ਕੀਤਾ ਗਿਆ ਸੀ। ਇਹ ਭਾਰਤ ਸਰਕਾਰ ਦਾ ਪ੍ਰਮੁੱਖ ਬਹੁ-ਮੰਤਰਾਲਾ ਅਧਾਰਿਤ ਮਿਸ਼ਨ ਹੈ ਜੋ ਸਮਾਂਬੱਧ ਟੀਚਿਆਂ, ਡਿਜੀਟਲ ਮੌਨੀਟਰਿੰਗ ਅਤੇ ਜਨਤਕ ਅੰਦੋਲਨ ਦੇ ਵਿਜ਼ਨ ਦੇ ਨਾਲ ਏਕੀਕ੍ਰਿਤ ਢਾਂਚੇ ਦੇ ਤਹਿਤ ਕੰਮ ਕਰਦਾ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵਿੱਚ ਸਥਿਤ, ਮਿਸ਼ਨ ਨੇ ਪੋਸ਼ਣ ਨੂੰ ਭਲਾਈ ਦੀ ਚਿੰਤਾ ਤੋਂ ਰਾਸ਼ਟਰੀ ਵਿਕਾਸ ਤਰਜੀਹ ਵਿੱਚ ਬਦਲ ਦਿੱਤਾ ਹੈ।
ਇਸ ਤੋਂ ਬਾਅਦ, ਬਜਟ ਤਹਿਤ 2021-22 ਅਧੀਨ, ਪੋਸ਼ਣ ਮਿਸ਼ਨ 2.0 (ਮਿਸ਼ਨ ਸਕਸ਼ਮ ਆਂਗਣਵਾੜੀ ਅਤੇ ਪੋਸ਼ਣ 2.0) ਦੇ ਤਹਿਤ ਪੋਸ਼ਣ ਸਬੰਧੀ ਤਿੰਨ ਯੋਜਨਾਵਾਂ - ਪੋਸ਼ਣ ਅਭਿਆਨ, ਆਂਗਣਵਾੜੀ ਸੇਵਾਵਾਂ, ਅਤੇ ਕਿਸ਼ੋਰ ਲੜਕੀਆਂ ਲਈ ਯੋਜਨਾ ਨੂੰ ਏਕੀਕ੍ਰਿਤ ਕੀਤਾ ਗਿਆ ਸੀ।
ਪੋਸ਼ਣ ਟ੍ਰੈਕਰ ਇੱਕ ਮੋਬਾਈਲ-ਅਧਾਰਿਤ ਗਵਰਨੈਂਸ ਐਪਲੀਕੇਸ਼ਨ ਹੈ ਜੋ ਕਿ ਪੋਸ਼ਣ ਅਭਿਆਨ ਦੀ ਡਿਜੀਟਲ ਰੀੜ੍ਹ ਦੀ ਹੱਡੀ ਹੈ। ਇਸ ਅਭਿਆਨ ਦੇ ਤਹਿਤ ਡਿਜੀਟਲ ਮੌਨੀਟਰਿੰਗ ਨੂੰ ਮਜ਼ਬੂਤ ਕਰਨ ਲਈ ਪ੍ਰਾਇਮਰੀ ਸ਼ਾਸਨ ਉਪਕਰਣ ਵਜੋਂ ਕੰਮ ਕਰਦਾ ਹੈ। ਇਸ ਨੂੰ ਮਾਰਚ 2021 ਵਿੱਚ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਅਤੇ ਰਾਸ਼ਟਰੀ ਈ-ਗਵਰਨੈਂਸ ਡਿਵੀਜ਼ਨ (NeGD) ਰਾਹੀਂ ਸਕਸ਼ਮ ਆਂਗਣਵਾੜੀ ਅਤੇ ਪੋਸ਼ਣ 2.0 (Saksham Anganwadi and Poshan) ਦੇ ਤਹਿਤ ਲਾਂਚ ਕੀਤਾ ਗਿਆ ਸੀ। ਇਹ ਇੱਕ ਏਕੀਕ੍ਰਿਤ ਡਿਜੀਟਲ ਪਲੈਟਫਾਰਮ ਰਾਹੀਂ ਆਂਗਣਵਾੜੀ ਸੇਵਾਵਾਂ ਦੇ ਤਹਿਤ ਪੋਸ਼ਣ ਅਤੇ ਸੇਵਾ ਵੰਡ ਦੀ ਰੀਅਲ ਟਾਈਮ ਮੌਨੀਟਰਿੰਗ ਨੂੰ ਸਮਰੱਥ ਬਣਾਉਂਦਾ ਹੈ। ਪੋਸ਼ਣ ਟ੍ਰੈਕਰ ਆਂਗਣਵਾੜੀ ਬੁਨਿਆਦੀ ਢਾਂਚਾ, ਸੇਵਾ ਵੰਡ, ਲਾਭਪਾਤਰੀ ਕਵਰੇਜ ਅਤੇ ਵਿਕਾਸ ਨਿਗਰਾਨੀ ‘ਤੇ ਡੇਟਾ ਕੈਪਚਰ ਕਰਦਾ ਹੈ। ਸਮਾਰਟ ਫੋਨ ਅਤੇ ਇੰਟਰਨੈੱਟ ਕਨੈਕਟੀਵਿਟੀ ਆਂਗਣਵਾੜੀ ਕਾਰਜਕਰਤਾਵਾਂ ਦੁਆਰਾ ਨਿਰਵਿਘਨ ਡੇਟਾ ਐਂਟਰੀ ਨੂੰ ਸਮਰੱਥ ਬਣਾਉਂਦੇ ਹਨ। ਰੀਅਲ ਟਾਈਮ ਡੈਸ਼ਬੋਰਡ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਪਾਰਦਰਸ਼ੀ ਅਤੇ ਸਬੂਤ-ਅਧਾਰਿਤ ਫੈਸਲਾ ਲੈਣ ਵਿੱਚ ਸਹਾਇਤਾ ਕਰਦੇ ਹਨ। ਪੋਸ਼ਣ ਟ੍ਰੈਕਰ ਆਂਗਣਵਾੜੀ ਕਾਰਜਕਰਤਾਵਾਂ ਲਈ ਇੱਕ ਸਹਾਇਤਾ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ ਅਤੇ ਬੱਚਿਆਂ ਵਿੱਚ ਸਟੰਟਿੰਗ, ਵੇਸਟਿੰਗ ਅਤੇ ਘੱਟ ਵਜਨ ਦੀ ਵਿਆਪਕਤਾ ਦੀ ਗਤੀਸ਼ੀਲ ਪਛਾਣ ਅਤੇ ਪੋਸ਼ਣ ਸੇਵਾ ਵੰਡ ਦੀ ਲਾਸਟ ਮਾਈਲ ਟ੍ਰੈਕਿੰਗ ਲਈ ਇਸ ਦਾ ਲਾਭ ਲਿਆ ਜਾ ਰਿਹਾ ਹੈ।
ਕੀ ਤੁਸੀਂ ਜਾਣਦੇ ਹੋ?
ਭਾਰਤ ਸਰਕਾਰ ਦਾ ਸਕਸ਼ਮ ਆਂਗਣਵਾੜੀ ਅਤੇ ਪੋਸ਼ਣ 2.0 ਏਕੀਕ੍ਰਿਤ ਪ੍ਰੋਗਰਾਮ ਕੁਪੋਸ਼ਣ ਨੂੰ ਦੂਰ ਕਰਦਾ ਹੈ ਅਤੇ ਸਿਹਤ, ਤੰਦਰੁਸਤੀ ਅਤੇ ਪ੍ਰਤੀਰੋਧਕ ਸਮਰੱਥਾ ਨੂੰ ਉਤਸ਼ਾਹਿਤ ਕਰਦਾ ਹੈ। ਪੁਨਰ ਗਠਿਤ ਮਿਸ਼ਨ ਬੱਚਿਆਂ, ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ ਕਿਸ਼ੋਰ ਲੜਕੀਆਂ ਲਈ ਪੋਸ਼ਣ ਸਹਾਇਤਾ ਨੂੰ ਏਕੀਕ੍ਰਿਤ ਕਰਦਾ ਹੈ; ਸਰਕਾਰ ਨੇ ਸਕਸ਼ਮ ਆਂਗਣਵਾੜੀ ਵਿੱਚ ਕੇਂਦਰਾਂ ਦਾ ਅਪਗ੍ਰੇਡੇਸ਼ਨ ਕਰਨ ਦੇ ਨਾਲ-ਨਾਲ ਸ਼ੁਰੂਆਤੀ ਬਚਪਨ ਦੀ ਦੇਖਭਾਲ ਅਤੇ ਸਿੱਖਿਆ (3-6 ਸਾਲ) ਅਤੇ 0-3 ਵਰ੍ਹੇ ਲਈ ਸ਼ੁਰੂਆਤੀ ਪ੍ਰੋਤਸਾਹਨ ਅਤੇ ਆਂਗਣਵਾੜੀ ਬੁਨਿਆਦੀ ਢਾਂਚੇ ਲਈ ਇੱਕ ਯੋਜਨਾ ਤਿਆਰ ਕੀਤੀ ਹੈ। ਸਕਸ਼ਮ ਆਂਗਣਵਾੜੀ ਪਹਿਲ ਮੌਜੂਦਾ ਆਂਗਣਵਾੜੀ ਕੇਂਦਰਾਂ ਦੇ ਅਪਗ੍ਰੇਡੇਸ਼ਨ ਰਾਹੀਂ ਸੇਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਨਾਲ ਸਬੰਧਿਤ ਹੈ, ਜਿਸ ਵਿੱਚ ਐੱਲਈਡੀ ਸਕ੍ਰੀਨ, ਵਾਟਰ ਪਿਊਰੀਫਾਇਰ, ਸਮਾਰਟ ਲਰਨਿੰਗ ਏਡਸ ਅਤੇ ਪੋਸ਼ਣ ਵਾਟਿਕਾ (nutri-gardens) ਵਰਗੀਆਂ ਆਧੁਨਿਕ ਸਹੂਲਤਾਂ ਹਨ।
ਪੋਸ਼ਣ ਟ੍ਰੈਕਰ ਦੀਆਂ ਉੱਨਤ ਸਹੂਲਤਾਂ
ਪੋਸ਼ਣ ਟ੍ਰੈਕਰ ਤੋਂ ਪਹਿਲਾਂ, ਆਂਗਣਵਾੜੀ ਵਰਕਰਾਂ ਨੂੰ 11 ਮੈਨੂਅਲ ਰਜਿਸਟਰ ਬਣਾਈ ਰੱਖਣੇ ਪੈਂਦੇ ਸਨ। ਇਸ ਨਾਲ ਫੈਸਲਾ ਲੈਣ ਵਿੱਚ ਦੇਰੀ ਹੋਈ ਅਤੇ ਸੇਵਾ ਅੰਤਰਾਲ ਪੈਦਾ ਹੋਇਆ। ਘਰ ਦਾ ਦੌਰਾ ਕਾਫੀ ਹੱਦ ਤੱਕ ਨਿਜੀ ਗਿਆਨ ਅਤੇ ਤਜ਼ਰਬੇ ‘ਤੇ ਨਿਰਭਰ ਕਰਦਾ ਸੀ, ਜਿਸ ਨਾਲ ਅਸੰਗਤ ਮੁਲਾਂਕਣ ਹੁੰਦੀ ਸੀ। ਕੋਈ ਲਾਭਪਾਤਰੀ ਪ੍ਰਮਾਣੀਕਰਨ ਪ੍ਰਣਾਲੀ ਜਾਂ ਰਾਜ ਅਤੇ ਕੇਂਦਰੀ ਯੋਜਨਾਵਾਂ ਦੇ ਨਾਲ ਏਕੀਕ੍ਰਿਤ ਵੀ ਨਹੀਂ ਸੀ, ਜਿਸ ਨਾਲ ਕੁਪੋਸ਼ਣ ਨੂੰ ਦੂਰ ਕਰਨ ਵਿੱਚ ਕੁਸ਼ਲਤਾ ਘੱਟ ਹੋ ਗਈ।
ਪੋਸ਼ਣ ਟ੍ਰੈਕਰ ਨੇ ਕਈ ਤਕਨਾਲੋਜੀ-ਅਧਾਰਿਤ ਸਹੂਲਤਾਂ ਰਾਹੀਂ ਇਨ੍ਹਾਂ ਕਮੀਆਂ ਨੂੰ ਦੂਰ ਕੀਤਾ:
- ਆਧਾਰ-ਅਧਾਰਿਤ ਤਸਦੀਕ : ਲੀਕੇਜ ਨੂੰ ਰੋਕਦਾ ਹੈ, ਫਰਜੀ ਐਂਟਰੀਆਂ ਨੂੰ ਖਤਮ ਕਰਦਾ ਹੈ ਅਤੇ ਸਿਰਫ਼ ਰਜਿਸਟਰਡ ਲਾਭਪਾਤਰੀਆਂ ਨੂੰ ਲਾਭ ਵੰਡ ਯਕੀਨੀ ਬਣਾਉਂਦਾ ਹੈ।
· ਚਿਹਰਾ ਪਛਾਣ ਪ੍ਰਣਾਲੀ (FRS) : ਲਾਸਟ-ਮਾਈਲ ਟ੍ਰੈਕਿੰਗ ਅਤੇ ਸੇਵਾ ਵੰਡ ਪ੍ਰਮਾਣਿਕਤਾ ਲਈ ਏਕੀਕ੍ਰਿਤ।
· ਆਈਟੀ-ਅਧਾਰਿਤ ਹੋਮ ਵਿਜ਼ਿਟ ਸ਼ਡਿਊਲ : ਆਟੋ ਸ਼ਡਿਊਲਿੰਗ ਅਤੇ ਉਮਰ-ਮੁਤਾਬਕ ਸਲਾਹ-ਮਸ਼ਵਰੇ ਦੇ ਸੰਕੇਤਾਂ ਨਾਲ 23 ਢਾਂਚਾਗਤ ਘਰਾਂ ਦੇ ਦੌਰੇ ਦਾ ਸਮਰਥਨ ਕਰਦਾ ਹੈ। ਇਨ੍ਹਾਂ ਵਿੱਚ ਗਰਭਅਵਸਥਾ ਦੌਰਾਨ 4 ਵਿਜ਼ਿਟ, ਪਹਿਲੇ ਜਣੇਪੇ ਤੋਂ ਬਾਅਦ 4, 2 ਮਹੀਨਿਆਂ ਤੋਂ 1 ਵਰ੍ਹੇ ਤੱਕ 7, 1-2 ਸਾਲ ਤੋਂ 5 ਅਤੇ 2-3 ਸਾਲ ਤੋਂ 3 ਦੌਰੇ ਸ਼ਾਮਲ ਹਨ।
· ਈਸੀਸੀਈ ਕੰਟੈਂਟ ਡਿਲੀਵਰੀ: 3-6 ਵਰ੍ਹਿਆਂ ਦੀ ਉਮਰ ਦੇ ਬੱਚਿਆਂ ਲਈ ਆਧਾਰਸ਼ਿਲਾ ‘ਤੇ ਅਧਾਰਿਤ 249 ਵੀਡੀਓਜ਼, 190 ਵੌਇਸ ਨੋਟਸ ਅਤੇ 159 ਈਸੀਸੀਈ ਗਤੀਵਿਧੀਆਂ ਪੀਡੀਐੱਫ ਪ੍ਰਦਾਨ ਕਰਦਾ ਹੈ।
- ਕੀ ਤੁਸੀਂ ਜਾਣਦੇ ਹੋ?
- ਮਾਰਚ 2024 ਵਿੱਚ ਸ਼ੁਰੂ ਕੀਤਾ ਗਿਆ Aadharshila, 3-6 ਵਰ੍ਹੇ ਦੀ ਉਮਰ ਦੇ ਬੱਚਿਆਂ ਲਈ ਸ਼ੁਰੂਆਤੀ ਬਚਪਨ ਦੀ ਦੇਖਭਾਲ ਅਤੇ ਸਿੱਖਿਆ (ਈਸੀਸੀਈ) ਲਈ ਰਾਸ਼ਟਰੀ ਪਾਠਕ੍ਰਮ ਹੈ। ਆਂਗਣਵਾੜੀ ਕੇਂਦਰਾਂ ਰਾਹੀਂ ਲਾਗੂਕਰਨ, ਇਹ ਖਿਡੌਣਿਆਂ, ਕਲਾ, ਸੰਗੀਤ ਅਤੇ ਕਹਾਣੀ ਕਹਿਣ ਦੀ ਵਰਤੋਂ ਕਰਕੇ ਖੇਡ-ਅਧਾਰਿਤ ਸਿੱਖਿਆ ਨੂੰ ਹੁਲਾਰਾ ਦਿੰਦਾ ਹੈ। ਜਿਸ ਦਾ ਅਰਥ ਹੈ ‘ਨੀਂਹ ਪੱਥਰ’ ਆਧਾਰਸ਼ਿਲਾ ਬੱਚਿਆਂ ਦੇ ਬੋਧਾਤਮਕ, ਸਮਾਜਿਕ, ਭਾਵਨਾਤਮਕ ਅਤੇ ਸਰੀਰਕ ਵਿਕਾਸ ਦਾ ਸਮਰਥਨ ਕਰਦੀ ਹੈ ਅਤੇ ਉਨ੍ਹਾਂ ਨੂੰ ਗ੍ਰੇਡ 1 ਲਈ ਤਿਆਰ ਕਰਦੀ ਹੈ।
|
-
- ਪੋਸ਼ਣ ਕੈਲਕੁਲੇਟਰ : ਉਚਾਈ, ਵਜ਼ਨ, ਉਮਰ ਅਤੇ ਜੈਂਡਰ ਦਾ ਮੁਲਾਂਕਣ ਕਰਨ ਲਈ ਡਬਲਿਊਐੱਚਓ ਬਾਲ ਵਿਕਾਸ ਮਿਆਰਾਂ ਦੀ ਵਰਤੋਂ ਕਰਦਾ ਹੈ, ਮਾਪਦੰਡ, ਸਟੀਕ ਵਿਕਾਸ ਨਿਗਰਾਨੀ ਲਈ ਬੱਚਿਆਂ ਨੂੰ ਸਟੰਟਿੰਗ, ਘੱਟ ਵਜ਼ਨ, ਵੇਸਟਿੰਗ, ਐੱਸਏਐੱਮ/ਐੱਮਏਐੱਮ ਅਤੇ ਜ਼ਿਆਦਾ ਵਜ਼ਨ /ਮੋਟਾਪੇ ਵਿੱਚ ਵਰਗੀਕ੍ਰਿਤ ਕਰਦਾ ਹੈ।
- ਪੋਸ਼ਣ ਹੈਲਪਲਾਈਨ : ਸ਼ਿਕਾਇਤ ਰਜਿਸਟ੍ਰੇਸ਼ਨ ਲਈ ਟੋਲ ਫ੍ਰੀ ਨੰਬਰ 1515 ।
- ਸਮਾਰਟਫੋਨ ਅਤੇ ਕਨੈਕਟੀਵਿਟੀ : ਸਾਰੇ ਆਂਗਣਵਾੜੀ ਮਹਿਲਾ ਸਮਾਰਟਫੋਨ ਨਾਲ ਲੈਸ ਹਨ; ਇੰਟਰਨੈੱਟ ਕਨੈਕਟੀਵਿਟੀ ਪ੍ਰਤੀ ਆਂਗਣਵਾੜੀ ਕਾਰਜਕਰਤਾ ਪ੍ਰਤੀ ਵਰ੍ਹੇ 2000 ਰੁਪਏ ਪ੍ਰਤੀ ਵਰ੍ਹੇ ਹੈ। ਹਰੇਕ ਆਂਗਣਵਾੜੀ ਕੇਂਦਰ ਵਿੱਚ ਵਿਕਾਸ ਨਿਗਰਾਨੀ ਉਪਕਰਣ (GMDs) ਉਪਲਬਧ ਕਰਵਾਏ ਜਾਂਦੇ ਹਨ।
ਇਨ੍ਹਾਂ ਉੱਨਤ ਸਹੂਲਤਾਂ ਨੇ ਜ਼ਮੀਨੀ ਪੱਧਰ ‘ਤੇ ਪੋਸ਼ਣ ਸਬੰਧੀ ਗਤੀਵਿਧੀਆਂ ਦੀ ਕੁਸ਼ਲਤਾ, ਸਥਿਰਤਾ ਅਤੇ ਜਵਾਬਦੇਹੀ ਨੂੰ ਵਧਾਇਆ ਹੈ।
ਵਧੀਆ ਪੋਸ਼ਣ ਵਾਲੇ ਭਾਰਤ ਦੀ ਦਿਸ਼ਾ ਵਿੱਚ ਪ੍ਰਗਤੀ ‘ਤੇ ਨਜ਼ਰ ਰੱਖਣਾ
ਪੋਸ਼ਣ ਟ੍ਰੈਕਰ ਨੂੰ ਲੜੀਬੱਧ ਢੰਗ ਨਾਲ ਲਾਗੂ ਕੀਤਾ ਗਿਆ ਸੀ, ਜਿਸ ਦੀ ਸ਼ੁਰੂਆਤ ਦੇਸ਼ ਭਰ ਵਿੱਚ ਵਿਸਥਾਰ ਕਰਨ ਤੋਂ ਪਹਿਲਾਂ ਪਾਇਲਟ ਪ੍ਰੋਜੈਕਟਾਂ ਨਾਲ ਹੋਈ ਸੀ। ਕਲਾਉਡ ਇਨਫ੍ਰਾਸਟ੍ਰਕਚਰ ਦੀ ਵਰਤੋਂ ਕਰਦੇ ਹੋਏ, ਪਲੈਟਫਾਰਮ ਕੁਸ਼ਲਤਾਪੂਰਵਕ ਵੱਡੇ ਡੇਟਾ ਵੌਲਿਊਮ ਦਾ ਪ੍ਰਬੰਧਨ ਕਰਦਾ ਹੈ ਅਤੇ ਸਮਕਾਲੀ ਉਪਭੋਗਤਾ, ਸਕੇਲੇਬਿਲਿਟੀ ਨੂੰ ਯਕੀਨੀ ਬਣਾਉਂਦੇ ਹਨ। ਉੱਨਤ ਡੈਸ਼ਬੋਰਡ ਰੀਅਲ ਟਾਈਮ ਵਿਜ਼ੂਅਲ ਹੋਣ ਦੇ ਸਿੱਟੇ ਵਜੋਂ ਨਵੇਂ ਵੇਰਵੇ ਪ੍ਰਦਾਨ ਕਰਦੇ ਹਨ, ਜਿਸ ਨਾਲ ਹਿਤਧਾਰਕਾਂ ਨੂੰ ਪਸ਼ਣ ਦੀ ਕਮੀ ਦਾ ਤੁਰੰਤ ਹੱਲ ਕਰਨ ਦੀ ਸੁਵਿਧਾ ਮਿਲਦੀ ਹੈ। ਰਾਜ ਪੱਧਰੀ ਕੋਆਰਡੀਨੇਟਰਾਂ ਅਤੇ ਨਿਯਮਿਤ ਵਰਚੁਅਲ ਤੌਰ ‘ਤੇ ਗੱਲਬਾਤ ਦੁਆਰਾ ਸਮਰਥਿਤ ਇੱਕ ‘ਟ੍ਰੇਨ ਦ ਟ੍ਰੇਨਰ’ ਮਾਡਲ ਦੀ ਟ੍ਰੇਨਿੰਗ ਦੀ ਸਹੂਲਤ ਪ੍ਰਦਾਨ ਕਰਦਾ ਹੈ। ਨਿਰੰਤਰ ਨਿਗਰਾਨੀ ਅਤੇ ਸਮਾਂਬੱਧ ਨਿਰਦੇਸ਼ ਅਨੁਪਾਲਣ ਨੂੰ ਯਕੀਨੀ ਬਣਾਉਂਦੇ ਹਨ।

-
- ਮਈ 2026 ਤੱਕ, ਭਾਰਤ ਸਰਕਾਰ ਨੇ ਸਾਰੇ 28 ਰਾਜਾਂ ਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੋਸ਼ਣ ਟ੍ਰੈਕਰ ਦੀ ਰਾਸ਼ਟਰਵਿਆਪੀ ਕਵਰੇਜ ਹਾਸਲ ਕਰ ਲਈ ਹੈ।
- ਮਈ 2026 ਤੱਕ, ਪੋਸ਼ਣ ਟ੍ਰੈਕਰ ਨੇ 8.93 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ ਰਜਿਸਟਰਡ ਕੀਤਾ। ਇਹ ਮੰਚ ਬਚਪਨ ਅਤੇ ਕਿਸ਼ੋਰ ਅਵਸਥਾ ਤੋਂ ਲੈ ਕੇ ਗਰਭਅਵਸਥਾ ਅਤੇ ਮਾਤ੍ਰਿਤਵ ਤੱਕ ਜੀਵਨ ਚੱਕਰ ਵਿੱਚ ਛੇ ਲਾਭਪਾਤਰੀ ਸ਼੍ਰੇਣੀਆਂ ਨੂੰ ਕਵਰ ਕਰਦਾ ਹੈ, ਜੋ ਕਿ ਪੋਸ਼ਣ ਅਭਿਆਨ ਦੇ ਵਿਆਪਕ ਅਤੇ ਸਮਾਵੇਸ਼ੀ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ।

- ਪੋਸ਼ਣ ਟ੍ਰੈਕਰ ਆਂਗਣਵਾੜੀ ਸੇਵਾਵਾਂ ਅਧੀਨ ਪੂਰਕ ਪੋਸ਼ਣ ਪ੍ਰੋਗਰਾਮ (ਐੱਸਐੱਨਪੀ) ਦੀ ਮਜ਼ਬੂਤ ਨਿਗਰਾਨੀ ਨੂੰ ਸਮਰੱਥ ਬਣਾਉਂਦਾ ਹੈ। ਮਈ 2026 ਨੂੰ ਅੰਕੜਿਆਂ ਅਨੁਸਾਰ, 5.5 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ ਘੱਟੋ-ਘੱਟ 15 ਦਿਨਾਂ ਲਈ ਐੱਸਐੱਨਪੀ ਪ੍ਰਾਪਤ ਹੋਇਆ, ਜਦਕਿ 5.17 ਕਰੋੜ ਲਾਭਪਾਤਰੀਆਂ ਨੂੰ ਘੱਟ ਤੋਂ ਘੱਟ 21 ਦਿਨਾਂ ਲਈ ਐੱਸਐੱਨਪੀ ਪ੍ਰਾਪਤ ਹੋਇਆ।
ਕੀ ਤੁਸੀਂ ਜਾਣਦੇ ਹੋ:
ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਮਹਿਲਾਵਾਂ ਅਤੇ ਬੱਚਿਆਂ ਦੇ ਪੋਸ਼ਣ ਪੱਧਰ ਵਿੱਚ ਸੁਧਾਰ ਲਈ ਏਕੀਕ੍ਰਿਤ ਬਾਲ ਵਿਕਾਸ ਸੇਵਾ (ICDS) ਯੋਜਨਾ ਦੇ ਤਹਿਤ ਪੂਰਕ ਪੋਸ਼ਣ ਪ੍ਰੋਗਰਾਮ (Supplementary Nutrition Programme - SNP) ਸੰਚਾਲਿਤ ਕਰਦਾ ਹੈ। ਇਸ ਪ੍ਰੋਗਰਾਮ ਵਿੱਚ 6 ਮਹੀਨਿਆਂ ਤੋਂ 6 ਸਾਲ ਤੱਕ ਦੇ ਬੱਚੇ, ਗਰਭਵਤੀ ਮਹਿਲਾਵਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ, ਉੱਤਰ ਪੂਰਬ ਦੇ ਰਾਜਾਂ ਅਤੇ ਖਾਹਿਸ਼ੀ ਜ਼ਿਲ੍ਹਿਆਂ ਦੀਆਂ 14-18 ਸਾਲ ਦੀਆਂ ਕਿਸ਼ੋਰ ਲੜਕੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
|
- ਮਈ 2026 ਤੱਕ, ਪੋਸ਼ਣ ਟ੍ਰੈਕਰ ਨੇ ਤਸਦੀਕ ਆਧਾਰ-ਪ੍ਰਮਾਣਿਤ ਡੇਟਾ ਦੀ ਵਰਤੋਂ ਕਰਕੇ 7.7 ਕਰੋੜ ਤੋਂ ਵੱਧ ਬੱਚਿਆਂ ਲਈ ਇੱਕ ਲਾਈਵ ਮਾਸਿਕ ਡੇਟਾਬੇਸ ਟ੍ਰੈਕਿੰਗ ਪੋਸ਼ਣ ਸੰਕੇਤਕ ਬਣਾਈ ਰੱਖਿਆ। ਪਲੈਟਫਾਰਮ ਰੀਅਲ-ਟਾਈਮ ਡੈਸ਼ਬੋਰਡ, ਹੀਟ ਮੈਪ ਅਤੇ ਸਬੂਤ-ਅਧਾਰਿਤ ਨੀਤੀ ਨਿਰਮਾਣ ਨੂੰ ਸਮਰੱਥ ਬਣਾਉਂਦਾ ਹੈ।
- ਟ੍ਰੈਕਰ ਨੇ ਮਈ 2026 ਤੱਕ 0-5 ਸਾਲ ਦੀ ਉਮਰ ਦੇ 6.3 ਕਰੋੜ ਤੋਂ ਵੱਧ ਬੱਚਿਆਂ ਲਈ ਵਿਕਾਸ ਨਿਗਰਾਨੀ ਨੂੰ ਵੀ ਸਮਰੱਥ ਕੀਤਾ, ਜਿਸ ਵਿੱਚ ਲਗਭਗ 94 ਪ੍ਰਤੀਸ਼ਤ ਰਜਿਸਟਰਡ ਲਾਭਪਾਤਰੀਆਂ ਨੂੰ ਸ਼ਾਮਲ ਕੀਤਾ ਗਿਆ। ਐਪਲੀਕੇਸ਼ਨ ਸਟੰਟਿੰਗ, ਘੱਟ ਵਜ਼ਨ, ਵੇਸਟਿੰਗ (SAM/MAM) ਅਤੇ ਵੱਧ ਵਜ਼ਨ/ਮੋਟਾਪੇ ਦੇ ਸੰਕੇਤਕਾਂ ਨੂੰ ਟ੍ਰੈਕ ਕਰਦਾ ਹੈ।

ਪੋਸ਼ਣ ਟ੍ਰੈਕਰ : ਡਿਜੀਟਲ ਇੰਡੀਆ ਦੀ ਸਫਲਤਾ ਦੀ ਗਾਥਾ
ਪੋਸ਼ਣ ਟ੍ਰੈਕਰ ਵੱਡੇ ਪੱਧਰ ‘ਤੇ ਜਨਤਕ ਸੇਵਾ ਵੰਡ ਲਈ ਸਰਕਾਰ ਦੁਆਰਾ ਤਕਨਾਲੋਜੀ ਦੀ ਸਫਲ ਵਰਤੋਂ ਨੂੰ ਪ੍ਰਦਰਸ਼ਿਤ ਕਰਦਾ ਹੈ। ਇਸ ਨੇ ਪੇਪਰ-ਅਧਾਰਿਤ ਰਿਪੋਰਟਿੰਗ ਨੂੰ ਰੀਅਲ-ਟਾਈਮ, ਸਬੂਤ-ਅਧਾਰਿਤ ਪੋਸ਼ਣ ਸ਼ਾਸਨ ਵਿੱਚ ਬਦਲ ਦਿੱਤਾ। ਪਲੈਟਫਾਰਮ ਸਮੇਂ ‘ਤੇ, ਜ਼ਮੀਨੀ ਪੱਧਰ ਦੇ ਡੇਟਾ ਰਾਹੀਂ ਪਾਰਦਰਸ਼ੀ ਅਤੇ ਜਵਾਬਦੇਹ ਫੈਸਲਾ ਲੈਣ ਨੂੰ ਮਜ਼ਬੂਤ ਕਰਦਾ ਹੈ। ਵਿਸ਼ਵ ਸਿਹਤ ਸੰਗਠਨ ((WHO) ਨੇ ਇਸ ਨੂੰ ਇੱਕ ਮਿਸਾਲੀ ਪੋਸ਼ਣ ਡੇਟਾ ਈਕੋਸਿਸਟਮ ਵਜੋਂ ਉਜਾਗਰ ਕੀਤਾ। ਸੰਯੁਕਤ ਰਾਸ਼ਟਰ ਬਾਲ ਫੰਡ (UNICEF) ਨੇ ਆਂਗਣਵਾਲ਼ੀ ਵਰਕਰਾਂ ਲਈ ਇਸ ਦੀ ਸਾਦਗੀ ਅਤੇ ਲਾਭਪਾਤਰੀ ਟ੍ਰੈਕਿੰਗ ਸਹੂਲਤਾਂ ਦੀ ਸ਼ਲਾਘਾ ਕੀਤੀ। 2023 ਵਿੱਚ, ਪੋਸ਼ਣ ਟ੍ਰੈਕਰ ਨੂੰ ਮਹਿਲਾ ਸਸ਼ਕਤੀਕਰਣ ‘ਤੇ ਜੀ20 ਮੰਤਰੀ ਪੱਧਰੀ ਸੰਮੇਲਨ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ। ਚੇਅਰਪਰਸਨ ਦੇ ਸੰਬੋਧਨ ਵਿੱਚ ਪੋਸ਼ਣ ਨਿਗਰਾਨੀ ਅਤੇ ECCE ਵੰਡ ਵਿੱਚ ਇਸ ਦੀ ਭੂਮਿਕਾ ਨੂੰ ਮਾਨਤਾ ਦਿੱਤੀ ਗਈ। ਅਪ੍ਰੈਲ 2025 ਵਿੱਚ, ‘ਪੋਸ਼ਣ ਟ੍ਰੈਕਰ’ ਨੂੰ ਪਬਲਿਕ ਐਡਮਿਨਿਸਟ੍ਰੇਸ਼ਨ ਵਿੱਚ ਬਿਹਤਰੀਨ ਕੰਮ ਲਈ ਪ੍ਰਧਾਨ ਮੰਤਰੀ ਪੁਰਸਕਾਰ ਮਿਲਿਆ। ਨਾਲ ਹੀ, ਸਤੰਬਰ 2024 ਵਿੱਚ ਈ-ਗਵਰਨੈਂਸ ਬਾਰੇ ਹੋਈ 27ਵੀਂ ਨੈਸ਼ਨਲ ਕਾਨਫਰੰਸ ਵਿੱਚ ‘ਪੋਸ਼ਣ ਟ੍ਰੈਕਰ’ ਨੇ ਈ-ਗਵਰਨੈਂਸ (ਗੋਲਡ) ਲਈ ਨੈਸ਼ਨਲ ਅਵਾਰਡ ਜਿੱਤਿਆ। ਪੋਸ਼ਣ ਟ੍ਰੈਕਰ ਡਿਜੀਟਲ ਇੰਡੀਆ ਵਿਜ਼ਨ ਦੇ ਤਹਿਤ ਭਾਰਤ ਦੀ ਵਧਦੀ ਡਿਜੀਟਲ ਸਮਰੱਥਾ ਨੂੰ ਦਰਸਾਉਂਦਾ ਹੈ ਅਤੇ ਇੱਕ ਚੰਗੀ ਤਰ੍ਹਾਂ ਨਾਲ ਪੋਸ਼ਿਤ ਵਿਕਸਿਤ ਭਾਰਤ ਬਣਾਉਣ ਦੀ ਅਹਿਮ ਭੂਮਿਆ ਨਿਭਾਉਂਦਾ ਰਹੇਗਾ।
ਹਵਾਲਾ
Ministry of Women and Child Development
Poshan Tracker
Digital India Corporation
DD News
Click here to see pdf
*************
ਪੀਆਈਬੀ ਰਿਸਰਚ /ਬਲਜੀਤ ਸਿੰਘ
(रिलीज़ आईडी: 2283333)
आगंतुक पटल : 2