ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕਰਟਨ ਰੇਜ਼ਰ
ਕੇਂਦਰੀ ਸਿਹਤ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ 11 ਜੁਲਾਈ ਨੂੰ ਕੇਲਾਂਗ ਵਿੱਚ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਦੇ ਹਾਈ ਐਲਟੀਟਿਊਡ ਮੈਡੀਸਿਨ (High Altitude Medicine) ਅਤੇ ਜਨਤਕ ਸਿਹਤ ਖੋਜ ਕੇਂਦਰ ਦਾ ਨੀਂਹ ਪੱਥਰ ਰੱਖਣਗੇ
ਕੇਲਾਂਗ ਵਿੱਚ ਆਈਸੀਐੱਮਆਰ ਦਾ ਹਾਈ ਐਲਟੀਟਿਊਡ ਮੈਡੀਸਿਨ ਅਤੇ ਜਨਤਕ ਸਿਹਤ ਖੋਜ ਲਈ ਪਹਿਲਾ ਸਮਰਪਿਤ ਕੇਂਦਰ ਸਥਾਪਿਤ ਹੋਵੇਗਾ
ਨਵਾਂ ਕੇਂਦਰ ਭਾਰਤ ਦੇ ਹਿਮਾਲਿਅਨ (ਉਚਾਈ ਵਾਲੇ) ਖੇਤਰਾਂ ਵਿੱਚ ਜਲਵਾਯੂ-ਅਨੁਕੂਲ ਸਿਹਤ ਸੰਭਾਲ ਅਤੇ ਬਾਇਓਮੈਡੀਕਲ ਰਿਸਰਚ ਨੂੰ ਮਜ਼ਬੂਤ ਕਰੇਗਾ
प्रविष्टि तिथि:
09 JUL 2026 12:41PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ 11 ਜੁਲਾਈ 2026 ਨੂੰ ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਸਪੀਤੀ ਜ਼ਿਲ੍ਹੇ ਦੇ ਕੇਲਾਂਗ ਵਿੱਚ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਦੇ ਹਾਈ ਐਲਟੀਟਿਊਡ ਮੈਡੀਸਿਨ ਅਤੇ ਜਨਤਕ ਸਿਹਤ ਖੋਜ ਕੇਂਦਰ ਦਾ ਨੀਂਹ ਪੱਥਰ ਰੱਖਣਗੇ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਿਹਤ ਖੋਜ ਵਿਭਾਗ ਅਧੀਨ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਦੁਆਰਾ ਸਥਾਪਿਤ ਕੀਤਾ ਜਾ ਰਿਹਾ ਇਹ ਕੇਂਦਰ ਕੇਲਾਂਗ ਸਥਿਤ ICMR ਦੇ ਮੌਜੂਦਾ ਫੀਲਡ ਸਟੇਸ਼ਨ ਨੂੰ ਅਪਗ੍ਰੇਡ ਕਰਕੇ ਭਾਰਤ ਦੇ ਉੱਚ ਉਚਾਈ ਅਤੇ ਜਲਵਾਯੂ-ਸੰਵੇਦਨਸ਼ੀਲ ਖੇਤਰਾਂ ‘ਤੇ ਕੇਂਦ੍ਰਿਤ ਖੋਜ, ਨਵੀਨਤਾ ਅਤੇ ਸਮਰੱਥਾ ਵਿਕਾਸ ਲਈ ਇੱਕ ਪੂਰਨ ਵਿਕਸਿਤ ਬਹੁ-ਵਿਸ਼ਾ ਕੇਂਦਰ ਵਜੋਂ ਵਿਕਸਿਤ ਕਰੇਗਾ।
ਹਿਮਾਲਿਅਨ ਈਕੋਸਿਸਟਮ ਵਿੱਚ ਲੋਕਾਂ ਦੀ ਸਿਹਤ ਨਾਲ ਜੁੜੀਆਂ ਖਾਸ ਚੁਣੌਤੀਆਂ ਹਨ- ਜਿਵੇਂ ਕਿ ਜ਼ਿਆਦਾ ਉਚਾਈ, ਬਹੁਤ ਜ਼ਿਆਦਾ ਖਰਾਬ ਮੌਸਮ, ਮੁਸ਼ਕਲ ਇਲਾਕੇ ਅਤੇ ਮੌਸਮ ਵਿੱਚ ਤੇਜ਼ੀ ਨਾਲ ਬਦਲਾਅ- ਜੋ ਬਿਮਾਰੀਆਂ ਦੇ ਪੈਟਰਨ, ਹੈਲਥਕੇਅਰ ਤੱਕ ਪਹੁੰਚ ਅਤੇ ਐਮਰਜੈਂਸੀ ਵਿੱਚ ਮਦਦ ਦੇ ਤਰੀਕਿਆਂ ਨੂੰ ਤੈਅ ਕਰਦੀਆਂ ਹਨ। ਕੇਲਾਂਗ ਸੈਂਟਰ ਕਈ ਤਰ੍ਹਾਂ ਦੀ ਖੋਜ ਰਾਹੀਂ ਖਾਸ ਹਾਲਤਾਂ ਦੇ ਹਿਸਾਬ ਨਾਲ ਵਿਗਿਆਨਕ ਸਬੂਤ ਅਤੇ ਵੱਡੇ ਪੈਮਾਨੇ ‘ਤੇ ਲਾਗੂ ਕੀਤੇ ਜਾ ਸਕਣ ਵਾਲੇ ਹੱਲ ਤਿਆਰ ਕਰੇਗਾ। ਇਨ੍ਹਾਂ ਖੋਜਾਂ ਵਿੱਚ ਸ਼ਾਮਲ ਹੋਣਗੇ: ਜ਼ਿਆਦਾ ਉਚਾਈ ‘ਤੇ ਸਰੀਰ ਦੀ ਕਾਰਜਪ੍ਰਣਾਲੀ ਅਤੇ ਉੱਥੋਂ ਦੇ ਮਾਹੌਲ ਵਿੱਚ ਢਲਣਾ, ਪਹਾੜੀ ਦਵਾਈ, ਮੌਸਨ ਨਾਲ ਜੁੜੀਆਂ ਅਤੇ ਨਵੀਆਂ ਬਿਮਾਰੀਆਂ, ਸੰਕ੍ਰਮਣ ਅਤੇ ਗੈਰ-ਸੰਕ੍ਰਮਣ ਵਾਲੀਆਂ ਬਿਮਾਰੀਆਂ, ਮਾਂ ਅਤੇ ਬੱਚੇ ਦੀ ਸਿਹਤ, ਪੋਸ਼ਣ, ਮਾਨਸਿਕ ਸਿਹਤ, ਵਾਤਾਵਰਣ ਅਤੇ ਕੰਮ ਨਾਲ ਜੁੜੀ ਸਿਹਤ ਅਤੇ ਆਫ਼ਤ-ਅਧਾਰਿਤ ਦਵਾਈ। ਇਹ ਸੈਂਟਰ ਮੁਸ਼ਕਲ ਨਾਲ ਪਹੁੰਚਣ ਵਾਲੇ ਇਲਾਕਿਆਂ ਵਿੱਚ ਹੈਲਥਕੇਅਰ ਸਰਵਿਸ ਬਿਹਤਰ ਬਣਾਉਣ ਲਈ ਡਿਜੀਟਲ ਹੈਲਥ ਪਲੈਟਫਾਰਮ, ਟੈਲੀਮੈਡੀਸਿਨ, ਡਰੋਨ ਤੋਂ ਹੈਲਥਕੇਅਰ ਲੌਜਿਸਟਿਕਸ ਅਤੇ ਰੀਅਲ-ਟਾਈਮ ਪਬਲਿਕ ਹੈਲਥ ਸਰਵੀਲਾਂਸ ਨੂੰ ਵੀ ਏਕੀਕ੍ਰਿਤ ਕਰੇਗਾ।
ਲਾਹੌਲ ਅਤੇ ਸਪੀਤੀ ਵਿੱਚ ਸਥਿਤ ਇਹ ਸੈਂਟਰ, ਰਣਨੀਤਕ ਤੌਰ ‘ਤੇ ਅਹਿਮ ਸਰਹੱਦੀ ਇਲਾਕੇ ਵਿੱਚ ਵੱਧ ਉਚਾਈ ਵਾਲੇ ਖੇਤਰਾਂ ਅਤੇ ਕਬਾਇਲੀ ਆਬਾਦੀ ਤੱਕ ਸਾਲ ਭਰ ਪਹੁੰਚ ਬਣਾਈ ਰੱਖੇਗਾ। ਇਸ ਨਾਲ ਸਿਹਤ ‘ਤੇ ਵਾਤਾਵਰਣ ਦੇ ਅਸਰ ਨਾਲ ਜੁੜੇ ਲੰਬੇ ਸਮੇਂ ਤੱਕ ਚੱਲਣ ਵਾਲੇ ਅਧਿਐਨ ਅਤੇ ਖੇਤਰੀ ਖੋਜ ਵਿੱਚ ਮਦਦ ਮਿਲੇਗੀ। ਉਮੀਦ ਹੈ ਕਿ ਇਹ ਸੈਂਟਰ ਕਬਾਇਲੀ ਸਿਹਤ, ਆਫਤ ਦੀ ਤਿਆਰੀ ਅਤੇ ਡਿਜੀਟਲ ਹੈਲਥ ਇਨੋਵੇਸ਼ਨ ਵਰਗੇ ਰਾਸ਼ਟਰੀ ਟੀਚਿਆਂ ਵਿੱਚ ਸਹਿਯੋਗ ਕਰੇਗਾ ਅਤੇ ਨਾਲ ਹੀ ਵੱਧ ਉਚਾਈ ਵਾਲੇ ਇਲਾਕਿਆਂ ਵਿੱਚ ਇਲਾਜ ਨਾਲ ਜੁੜੀ ਆਲਮੀ ਖੋਜ ਵਿੱਚ ਵੀ ਯੋਗਦਾਨ ਦੇਵੇਗਾ। ਇਹ ਸੈਂਟਰ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਸ (AFMS), ਡਿਫੈਂਸ ਰਿਸਰਚ ਐਂਡ ਡਿਵੈਪਲਮੈਂਟ ਆਰਗੇਨਾਈਜੇਸ਼ਨ (DRDO), ਹਿਮਾਚਲ ਪ੍ਰਦੇਸ਼ ਸਰਕਾਰ ਅਤੇ ਦੇਸ਼-ਵਿਦੇਸ਼ ਦੀਆਂ ਅਕਾਦਮਿਕ ਅਤੇ ਖੋਜ ਸੰਸਥਾਵਾਂ ਨਾਲ ਮਿਲ ਕੇ ਕੰਮ ਕਰੇਗਾ, ਜਿਸ ਨਾਲ ਟ੍ਰਾਂਸਲੇਸ਼ਨਲ ਰਿਸਰਚ ਅਤੇ ਪੌਲਿਸੀ ਸਪੋਰਟ ਦੇ ਲਈ ਇੱਕ ਈਕੋਸਿਸਟਮ ਤਿਆਰ ਹੋਵੇਗਾ। ਇਹ ਪਹਿਲ ਸਿਹਤ ਖੋਜ ਦੇ ਖੇਤਰ ਵਿੱਚ ਸਰਕਾਰ ਦੇ ‘ਆਤਮਨਿਰਭਰ ਭਾਰਤ’ ਦੇ ਵਿਜ਼ਨ ਅਤੇ ਜਲਵਾਯੂ ਅਨੁਕੂਲ ਅਤੇ ਸਮਾਵੇਸ਼ੀ ਸਿਹਤ ਪ੍ਰਣਾਲੀਆਂ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ।
11 ਜੁਲਾਈ ਦੇ ਪ੍ਰੋਗਰਾਮ ਵਿੱਚ ਰਵਾਇਤੀ ਭੂਮੀ ਪੂਜਨ ਅਤੇ ਨੀਂਹ ਪੱਥਰ, ‘ਗ੍ਰੀਨ ICMR ਕੈਂਪਸ ਪਹਿਲ’ ਦੇ ਤਹਿਤ ਹਿਮਾਲਿਅਨ ਸੈਪਲਿੰਗਸ (ਮੂਲ ਦੇ ਪੌਦੇ ਲਗਾਉਣ), ਇੱਕ ਵਿਗਿਆਨਕ ਪ੍ਰਦਰਸ਼ਨੀ, ਸੈਂਟਰ ਦੀ ਵੈੱਬਸਾਈਟ ਅਤੇ ਇੱਕ ਇੰਟ੍ਰੋਡਕਟ੍ਰੀ ਵੀਡੀਓ ਦੀ ਲਾਂਚਿੰਗ ਅਤੇ ਇੱਕ ਯਾਦਗਾਰ ਡਾਕ ਵਿਸ਼ੇਸ਼ ਕਵਰ ਜਾਰੀ ਕਰਨਾ ਸ਼ਾਮਲ ਹੋਵੇਗਾ। ਇਸ ਪ੍ਰੋਗਰਾਮ ਵਿੱਚ ਉਸ ਖੇਤਰ ਦੇ ਸਾਂਸਦ ਅਤੇ ਵਿਧਾਇਕ, ਰੱਖਿਆ ਸਕੱਤਰ, ਹਿਮਾਚਲ ਪ੍ਰਦੇਸ਼ ਦੇ ਮੁੱਖ ਸਕੱਤਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ICMR, ਹਥਿਆਰਬੰਦ ਬਲਾਂ ਅਤੇ ਸਹਿਯੋਗੀ ਸੰਸਥਾਵਾਂ ਦੇ ਸੀਨੀਅਰ ਅਧਿਕਾਰੀ, ਨਾਲ ਹੀ ਵਿਗਿਆਨਕ, ਜਨਤਕ ਭਾਗੀਦਾਰ ਅਤੇ ਸਥਾਨਕ ਭਾਈਚਾਰੇ ਦੇ ਮੈਂਬਰ ਸ਼ਾਮਲ ਹੋਣਗੇ।
***********
ਐੱਸਆਰ/ਜੀਐੱਸ/ਏਕੇ
(रिलीज़ आईडी: 2282826)
आगंतुक पटल : 15