ਸਿੱਖਿਆ ਮੰਤਰਾਲਾ
ਕੇਂਦਰੀ ਸਿੱਖਿਆ ਮੰਤਰਾਲੇ ਨੇ ਸਾਲ 2025-26 ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਪ੍ਰਦਰਸ਼ਨ ਗ੍ਰੇਡਿੰਗ ਇੰਡੈਕਸ 2.0 (PGI-S) ਅਤੇ ਜ਼ਿਲ੍ਹਿਆਂ ਲਈ ਪ੍ਰਦਰਸ਼ਨ ਗ੍ਰੇਡਿੰਗ ਇੰਡੈਕਸ (PGI-D) ਬਾਰੇ ਰਿਪੋਰਟਾਂ ਜਾਰੀ ਕੀਤੀਆਂ
प्रविष्टि तिथि:
07 JUL 2026 6:22PM by PIB Chandigarh
ਕੇਂਦਰੀ ਸਿੱਖਿਆ ਮੰਤਰਾਲੇ ਨੇ ਅੱਜ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਪ੍ਰਦਰਸ਼ਨ ਗ੍ਰੇਡਿੰਗ ਇੰਡੈਕਸ 2.0 (PGI-S) ਅਤੇ ਜ਼ਿਲ੍ਹਿਆਂ ਲਈ ਪ੍ਰਦਰਸ਼ਨ ਗ੍ਰੇਡਿੰਗ ਇੰਡੈਕਸ (PGI-D) ਬਾਰੇ ਸਾਲ 2025-26 ਦੀਆਂ ਰਿਪੋਰਟਾਂ ਜਾਰੀ ਕੀਤੀਆਂ।
ਭਾਰਤੀ ਸਿੱਖਿਆ ਪ੍ਰਣਾਲੀ ਦੁਨੀਆ ਦੀ ਸਭ ਤੋਂ ਵੱਡੀਆਂ ਸਿੱਖਿਆ ਪ੍ਰਣਾਲੀਆਂ ਵਿੱਚੋਂ ਇੱਕ ਹੈ, ਜਿਸ ਵਿੱਚ 14.67 ਲੱਖ ਤੋਂ ਵੱਧ ਸਕੂਲ, 1.03 ਕਰੋੜ ਅਧਿਆਪਕ ਅਤੇ ਵਿਭਿੰਨ ਸਮਾਜਿਕ-ਆਰਥਿਕ ਪਿਛੋਕੜ ਤੋਂ ਆਉਣ ਵਾਲੇ ਲਗਭਗ 24.72 ਕਰੋੜ ਵਿਦਿਆਰਥੀ ਹਨ।
ਪੀਜੀਆਈ- ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼: ਕੇਂਦਰੀ ਸਿੱਖਿਆ ਮੰਤਰਾਲੇ ਦੇ ਸਕੂਲੀ ਸਿੱਖਿਆ ਅਤੇ ਸਾਖ਼ਰਤਾ ਵਿਭਾਗ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਪ੍ਰਦਰਸ਼ਨ ਗ੍ਰੇਡਿੰਗ ਇੰਡੈਕਸ (PGI) ਤਿਆਰ ਕੀਤਾ ਹੈ, ਜੋ ਕਿ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਵੱਖ-ਵੱਖ ਸ਼੍ਰੇਣੀਆਂ ਜਾਂ ਪੱਧਰਾਂ ਵਿੱਚ ਕਰਕੇ ਆਉਂਦਾ ਹੈ। ਇਹ ਸ਼੍ਰੇਣੀਬੱਧ ਵਿਧੀ ਕਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇੱਕ ਹੀ ਪ੍ਰਦਰਸ਼ਨ ਸ਼੍ਰੇਣੀ ਵਿੱਚ ਰੱਖਣ ਦੀ ਮਨਜ਼ੂਰੀ ਦਿੰਦੀ ਹੈ, ਜਿਸ ਨਾਲ ਵਧੇਰੇ ਸੰਤੁਲਿਤ ਅਤੇ ਰਚਨਾਤਮਕ ਮੁਲਾਂਕਣ ਢਾਂਚਾ ਵਿਕਸਿਤ ਹੁੰਦਾ ਹੈ।
PGI- ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਢਾਂਚੇ ਵਿੱਚ 70 ਸੰਕੇਤਕਾਂ ਲਈ ਕੁੱਲ 1000 ਅੰਕਾਂ ਦਾ ਭਾਰ ਹੈ, ਜਿਨ੍ਹਾਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ: ਨਤੀਜਾ ਅਤੇ ਸ਼ਾਸਨ ਅਤੇ ਪ੍ਰਬੰਧਨ; ਇਨ੍ਹਾਂ ਵਿੱਚ ਛੇ ਡੋਮੇਨ ਸ਼ਾਮਲ ਹਨ: 1) ਲਰਨਿੰਗ ਆਉਟਕਮਜ਼ ਐਂਡ ਕੁਆਲਿਟੀ 2) ਪਹੁੰਚ, 3) ਬੁਨਿਆਦੀ ਢਾਂਚਾ ਅਤੇ ਸਹੂਲਤਾਂ 4) ਸਮਾਨਤਾ 5) ਸ਼ਾਸਨ ਪ੍ਰਕਿਰਿਆਵਾਂ ਅਤੇ 6) ਅਧਿਆਪਕਾਂ ਦੀ ਸਿੱਖਿਆ ਅਤੇ ਟ੍ਰੇਨਿੰਗ। ਇਹ ਢਾਂਚਾ ਏਕੀਕ੍ਰਿਤ ਡਿਸਟ੍ਰਿਕਟ ਇਨਫਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ ਪਲੱਸ (UDISE+), PARAKH ਰਾਸ਼ਟਰੀਯ ਸਰਵੇਕਸ਼ਣ-2024 (PARAKH Rashtriya Sarvekshan), ਪੀਐੱਮ ਪੋਸ਼ਣ ਪੋਰਟਲ, ਪ੍ਰਬੰਧ ਪੋਰਟਲ ਅਤੇ ਵਿਦਯਾਂਜਲੀ ਪੋਰਟਲ ਦੇ ਅੰਕੜਿਆਂ ਨਾਲ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ।
PGI – ਜ਼ਿਲ੍ਹੇ : ਸਿੱਖਿਆ ਮੰਤਰਾਲੇ ਦੇ ਸਕੂਲੀ ਸਿੱਖਿਆ ਅਤੇ ਸਾਖ਼ਰਤਾ ਵਿਭਾਗ ਨੇ ਜ਼ਿਲ੍ਹਾ ਪੱਧਰ ‘ਤੇ PGI ਅਭਿਆਸ ਦਾ ਵਿਸਥਾਰ ਕਰਦੇ ਹੋਏ ਇੱਕ ਜ਼ਿਲ੍ਹਾ-ਪੱਧਰੀ PGI (PGI-D) ਦਾ ਨਿਰਮਾਣ ਕੀਤਾ ਹੈ। ਪੀਜੀਆਈ-ਡੀ ਨੂੰ ਇੱਕ ਸਧਾਰਣ ਮਾਪਦੰਡ ‘ਤੇ ਜ਼ਿਲ੍ਹਿਆਂ ਦਾ ਮੁਲਾਂਕਣ ਕਰਨ ਦੇ ਵਧੇਰੇ ਕੇਂਦ੍ਰਿਤ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਵਿਦਿਅਕ ਨੀਤੀਆਂ ਦੇ ਨਤੀਜੇ ਮਾਪਣ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।
PGI-D ਫ੍ਰੇਮਵਰਕ ਵਿੱਚ 70 ਇੰਡੀਕੇਟਰਸ ਲਈ ਕੁੱਲ 600 ਪੁਆਇੰਟਸ ਦਾ ਭਾਰ ਸ਼ਾਮਲ ਹੈ। ਇਨ੍ਹਾਂ ਨੂੰ 6 ਕੈਟੇਗਰੀਆਂ ਵਿੱਚ ਵੰਡਿਆ ਗਿਆ ਹੈ: ਨਤੀਜੇ (Outcomes), ਕਲਾਸਰੂਮ ਵਿੱਚ ਅਸਰਦਾਰ ਕੰਮਕਾਜ (Effective Classroom Transaction), ਬੁਨਿਆਦੀ ਸਹੂਲਤਾਂ ਅਤੇ ਵਿਦਿਆਰਥੀਆਂ ਦੇ ਅਧਿਕਾਰ (Infrastructure Facilities & Student Entitlements), ਸਕੂਲ ਦੀ ਸੁਰੱਖਿਆ ਅਤੇ ਬੱਚਿਆਂ ਦੀ ਸੁਰੱਖਿਆ (School Safety & Child Protection), ਡਿਜੀਟਲ ਲਰਨਿੰਗ ਅਤੇ ਗਵਰਨੈਂਸ ਪ੍ਰੋਸੈੱਸ। ਇਨ੍ਹਾਂ ਕੈਟੇਗਰੀਜ਼ ਨੂੰ ਅੱਗੇ 11 ਡੋਮੇਨ ਵਿੱਚ ਵੰਡਿਆ ਗਿਆ ਹੈ: 1) ਲਰਨਿੰਗ ਆਉਟਕਮ ਅਤੇ ਕੁਆਲਿਟੀ (LOQ), 2) ਐਕਸੈੱਸ ਆਉਟਕਮ (AO), 3) ਅਧਿਆਪਕਾਂ ਦੀ ਉਪਲਬਧਤਾ ਅਤੇ ਪ੍ਰੋਫੈਸ਼ਨਲ ਡਿਵੈਲਪਮੈਂਟ ਆਉਟਕਮ (TAPDO), 4) ਲਰਨਿੰਗ ਮੈਨੇਜਮੈਂਟ (LM), 5) ਲਰਨਿੰਗ ਐਨਰਿਚਮੈਂਟ ਐਕਟੀਵਿਟੀਜ਼ (LEA), 6) ਬੁਨਿਆਦੀ ਸਹੂਲਤਾਂ, ਵਿਦਿਆਰਥੀਆਂ ਦੇ ਅਧਿਕਾਰ (IF&SE), 7) ਸਕੂਲ ਦੀ ਸੁਰੱਖਿਆ ਅਤੇ ਬੱਚਿਆਂ ਦੀ ਸੁਰੱਖਿਆ (SS&CP), 8) ਡਿਜੀਟਲ ਲਰਨਿੰਗ (DL), 9) ਫੰਡਾਂ ਦੀ ਕਨਵਰਜੈਂਸ ਅਤੇ ਵਰਤੋਂ (FCU), 10) ਹਾਜ਼ਰੀ ਨਿਗਰਾਨੀ ਪ੍ਰਣਾਲੀਆਂ (AMS) ਅਤੇ 11) ਸਕੂਲ ਲੀਡਰਸ਼ਿਪ ਵਿਕਾਸ(SLD)।
PGI-D ਲਈ ਡੇਟਾ ਸਰੋਤਾਂ ਤੋਂ ਲਿਆ ਗਿਆ ਹੈ, ਜਿਵੇਂ ਕਿ ਯੂਨੀਫਾਇਡ ਡਿਸਟ੍ਰਿਕਟ ਇਨਫਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ ਪਲੱਸ (UDISE +), ਪਰਖ ਰਾਸ਼ਟਰੀਯ ਸਰਵੇਕਸ਼ਣ 2024 (PRS 2024) ਅਤੇ ਪ੍ਰਬੰਧ ਪੋਰਟਲ।
ਸਾਲ 2025-26 ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਦਰਸ਼ਨ ਗ੍ਰੇਡਿੰਗ ਇੰਡੈਕਸ 2.0 (PGI-S) ਅਤੇ ਜ਼ਿਲ੍ਹਿਆਂ ਦੇ ਪ੍ਰਦਰਸ਼ਨ ਗ੍ਰੇਡਿੰਗ ਇੰਡੈਕਸ (PGI-D) ‘ਤੇ ਵਿਸਤ੍ਰਿਤ ਰਿਪੋਰਟ ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲਬਧ ਹਨ।
https://spgi.udiseplus.gov.in/
https://dpgi.udiseplus.gov.in/
https://www.dsel-education.gov.in/documents
*****
ਆਰਆਰਟੀਐੱਨ/ਏਕੇ
(रिलीज़ आईडी: 2282412)
आगंतुक पटल : 4