ਸਿੱਖਿਆ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ IIM ਬੰਗਲੌਰ, ਇੰਡੋਨੇਸ਼ੀਆ ਵਿੱਚ ਇੱਕ ਕੈਂਪਸ ਸਥਾਪਿਤ ਕਰੇਗਾ; ਉਨ੍ਹਾਂ ਕਿਹਾ ਕਿ ਇਸ ਕੈਂਪਸ ਨਾਲ ਆਸੀਆਨ ਖੇਤਰ ਦੇ ਨੌਜਵਾਨਾਂ ਨੂੰ ਬਹੁਤ ਲਾਭ ਮਿਲੇਗਾ
IIM ਬੰਗਲੌਰ ਦੇ ਪ੍ਰਸਤਾਵਿਤ ਕੈਂਪਸ ਰਾਹੀਂ ਆਲਮੀ ਪੱਧਰ ‘ਤੇ ਆਪਣੀ ਮੌਜੂਦਗੀ ਵਧਾਉਣ ਲਈ ਤਿਆਰ ਪਾਠਕ੍ਰਮ ਪੰਜ ਮਹੱਤਵਪੂਰਨ ਖੇਤਰ ਸ਼ਾਮਲ ਹੋਣਗੇ; ਪ੍ਰੋਗਰਾਮ ਦੋ ਪੜਾਵਾਂ ਵਿੱਚ ਲਾਗੂ ਕੀਤਾ ਜਾਵੇਗਾ
प्रविष्टि तिथि:
07 JUL 2026 1:30PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਐਲਾਨ ਕੀਤਾ ਕਿ ਇੰਡੀਅਨ ਇੰਸਟੀਟਿਊਟ ਆਫ਼ ਮੈਨੇਜਮੈਂਟ ਬੰਗਲੌਰ (IIMB) ਇੰਡੋਨੇਸ਼ੀਆ ਵਿੱਚ ਇੱਕ ਕੈਂਪਸ ਸਥਾਪਿਤ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕੈਂਪਸ ਨਾਲ ਪੂਰੇ ਆਸੀਆਨ ਖੇਤਰ ਦੇ ਨੌਜਵਾਨਾਂ ਨੂੰ ਬਹੁਤ ਲਾਭ ਹੋਵੇਗਾ। ਇਹ ਐਲਾਨ ਪ੍ਰਧਾਨ ਮੰਤਰੀ ਦੀ ਇੰਡੋਨੇਸ਼ੀਆ ਫੇਰੀ ਦੌਰਾਨ ਅਤੇ ਇੰਡੋਨੇਸ਼ਿਆਈ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਨਾਲ ਇੱਕ ਸਾਂਝੇ ਪ੍ਰੈੱਸ ਬਿਆਨ ਵਿੱਚ ਕੀਤਾ ਗਿਆ। ਪ੍ਰਸਤਾਵਿਤ ਕੈਂਪਸ ਇੰਡੋਨੇਸ਼ੀਆ ਦੇ ਮਲੰਗ ਵਿਖੇ ਸਿੰਘਾਸਾਰੀ ਵਿਸ਼ੇਸ਼ ਆਰਥਿਕ ਜ਼ੋਨ (SEZ) ਵਿੱਚ ਸਥਾਪਿਤ ਕੀਤਾ ਜਾਵੇਗਾ ਅਤੇ ਇਹ ਭਾਰਤ ਦੀ ਉੱਚ ਸਿੱਖਿਆ ਪ੍ਰਣਾਲੀ ਦੇ ਅੰਤਰਰਾਸ਼ਟਰੀਕਰਣ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਪਹਿਲ ਹੈ।

ਇਹ ਐਲਾਨ ਭਾਰਤ ਦੇ ਪ੍ਰਮੁੱਖ ਸਿੱਖਿਆ ਸੰਸਥਾਨਾਂ ਦੇ ਆਲਮੀ ਵਿਸਥਾਰ ਵਿੱਚ ਇੱਕ ਹੋਰ ਮਹੱਤਵਪੂਰਨ ਪ੍ਰਾਪਤੀ ਹੈ। ਦੁਬਈ ਵਿੱਚ IIM ਅਹਿਮਦਾਬਾਦ, ਆਬੂ ਧਾਬੀ ਵਿਖੇ IIT ਦਿੱਲੀ ਅਤੇ ਜ਼ਾਂਜ਼ੀਬਾਰ ਵਿਖੇ IIT ਮਦਰਾਸ ਦੁਆਰਾ ਸਫਲਤਾਪੂਰਵਕ ਸਥਾਪਿਤ ਵਿਦੇਸ਼ੀ ਕੈਂਪਸਾਂ ਦੇ ਅਧਾਰ ‘ਤੇ, ਇਹ ਆਲਮੀ ਪੱਧਰ ‘ਤੇ ਸਿੱਖਿਆ, ਖੋਜ ਅਤੇ ਨਵੀਨਤਾ ਵਿੱਚ ਉੱਤਮਤਾ ਨੂੰ ਹੁਲਾਰਾ ਦੇਣ ਲਈ ਵਚਨਬੱਧ ਇੱਕ ਭਰੋਸੇਯੋਗ ਆਲਮੀ ਗਿਆਨ ਭਾਗੀਦਾਰ ਵਜੋਂ ਭਾਰਤ ਦੀ ਵਧਦੀ ਪ੍ਰਤਿਸ਼ਠਾ ਨੂੰ ਰੇਖਾਂਕਿਤ ਕਰਦਾ ਹੈ।
ਇੰਡੋਨੇਸ਼ੀਆ ਵਿੱਚ ਪ੍ਰਸਤਾਵਿਤ IIMB ਦਾ ਪਹਿਲਾ ਅੰਤਰਰਾਸ਼ਟਰੀ ਕੈਂਪਸ ਹੋਵੇਗਾ ਅਤੇ ਇਹ ਭਾਰਤ ਅਤੇ ਇੰਡੋਨੇਸ਼ੀਆ ਦੇ ਦਰਮਿਆਨ ਵਧਦੀ ਰਣਨੀਤਕ ਸਾਂਝੇਦਾਰੀ ਅਤੇ ਉੱਚ ਗੁਣਵੱਤਾ ਵਾਲੀ ਕਿਫਾਇਤੀ ਸਿੱਖਿਆ ਦੇ ਗਲੋਬਲ ਪ੍ਰੋਵਾਈਡਰ ਵਜੋਂ ਭਾਰਤ ਦੇ ਉਦੈ ਨੂੰ ਰੇਖਾਂਕਿਤ ਕਰਦਾ ਹੈ। ਇਹ ਪਹਿਲ ਭਾਰਤ ਅਤੇ ਇੰਡੋਨੇਸ਼ੀਆ ਦੀ ਇੰਡੋ-ਪੈਸੀਫਿਕ ਖੇਤਰ ਵਿੱਚ ਅਕਾਦਮਿਕ ਸਹਿਯੋਗ, ਮਨੁੱਖੀ ਪੂੰਜੀ ਵਿਕਾਸ ਅਤੇ ਗਿਆਨ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੀ ਸਾਂਝੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
ਇਸ ਕੈਂਪਸ ਦੀ ਸਥਾਪਨਾ ਰਾਸ਼ਟਰੀ ਸਿੱਖਿਆ ਨੀਤੀ (NEP) 2020 ਦੀ ਕਲਪਨਾ ਨੂੰ ਅੱਗੇ ਵਧਾਉਣ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਵੀ ਹੈ, ਜੋ ਕਿ ਭਾਰਤ ਦੀਆਂ ਪ੍ਰਮੁੱਖ ਸੰਸਥਾਵਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਮੌਜੂਦਗੀ ਸਥਾਪਿਤ ਕਰਨ ਅਤੇ ਵਿਸ਼ਵ ਪੱਧਰੀ ਸਿੱਖਿਆ ਤੱਕ ਪਹੁੰਚ ਦਾ ਵਿਸਥਾਰ ਕਰਨ ਲਈ ਉਤਸ਼ਾਹਿਤ ਕਰਦੀ ਹੈ।

ਕੈਂਪਸ ਲਈ ਤਿਆਰ ਕੀਤਾ ਗਿਆ ਪਾਠਕ੍ਰਮ ਉਭਰ ਰਹੇ ਕਾਰੋਬਾਰੀ ਦ੍ਰਿਸ਼ ਦੇ ਪੰਜ ਮਹੱਤਵਪੂਰਨ ਤੱਤਾਂ-ਗਲੋਬਲ ਸਪਲਾਈ ਚੇਨਾਂ, ਡਿਜੀਟਲ ਟ੍ਰਾਂਸਫਾਰਮੇਸ਼ਨ, ਆਰਟੀਫਿਸ਼ੀਅਲ ਇੰਟੈਲੀਜੈਂਸ, ਜਲਵਾਯੂ ਅਤੇ ਸਥਿਰਤਾ ਅਤੇ ਹੈਲਥਕੇਅਰ ਮੈਨੇਜਮੈਂਟ ਨੂੰ ਸ਼ਾਮਲ ਕਰਦੇ ਹੋਏ ਭਵਿੱਖ ਲਈ ਤਿਆਰ ਪ੍ਰਮੁੱਖਾਂ ਦਾ ਮਾਰਗਦਰਸ਼ਨ ਕਰੇਗਾ। ਹਰੇਕ ਪ੍ਰੋਗਰਾਮ ਉਦਯੋਗ ਜਗਤ ਦੇ ਉੱਚ ਪੱਧਰੀ ਪ੍ਰਮੁੱਖਾਂ, ਪ੍ਰਸਿੱਧ ਸਿੱਖਿਆ ਸ਼ਾਸਤਰੀਆਂ, ਉੱਘੀਆਂ ਆਲਮੀ ਸ਼ਖਸੀਅਤਾਂ ਅਤੇ ਹਸਤੀਆਂ ਦੇ ਨਾਲ ਸੰਵਾਦ ਰਾਹੀਂ ਸਮ੍ਰਿੱਧ ਹੋਵੇਗਾ।
IIM ਬੰਗਲੌਰ ਦੇ ਪ੍ਰਸਤਾਵਿਤ ਪ੍ਰੋਗਰਾਮ ਦੋ ਪੜਾਵਾਂ ਵਿੱਚ ਲਾਗੂ ਕੀਤੇ ਜਾਣਗੇ। ਪਹਿਲੇ ਪੜਾਅ ਵਿੱਚ ਸੀਨੀਅਰ ਅਧਿਕਾਰੀਆਂ, ਵਪਾਰਕ ਨੇਤਾਵਾਂ ਅਤੇ ਜਨਤਕ ਖੇਤਰ ਦੇ ਪੇਸ਼ੇਵਰਾਂ ਨੂੰ ਟੀਚਾਬੱਧ ਉੱਚ ਗੁਣਵੱਤਾ ਵਾਲੇ ਕਾਰਜਕਾਰੀ ਸਿੱਖਿਆ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ। ਪਹਿਲੇ ਦੋ ਵਰ੍ਹਿਆਂ ਵਿੱਚ ਪਹਿਲੇ ਪੜਾਅ ਦੇ ਸਫਲ ਲਾਗੂਕਰਨ ਤੋਂ ਬਾਅਦ, ਦੂਜੇ ਪੜਾਅ ਵਿੱਚ ਡਿਗਰੀ ਪ੍ਰਦਾਨ ਕਰਨ ਵਾਲੇ ਮੈਨੇਜਮੈਂਟ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ। ਇਹ ਪ੍ਰੋਗਰਾਮ IIM ਬੰਗਲੌਰ ਅਤੇ PT ਇੰਟੈਲੀਜੈਂਸੀਆ ਗ੍ਰਹਤਮਾ (PT Intelegensia Grahatama), ਜੋ ਸਿੰਘਾਸਾਰੀ SEZ ਦੀ ਪ੍ਰਬੰਧ ਅਤੇ ਵਿਕਾਸ ਯੂਨਿਟ ਹੈ, ਦੇ ਦਰਮਿਆਨ ਹੋਏ ਸਮਝੌਤੇ ਪੱਤਰ ਰਾਹੀਂ ਲਾਗੂ ਕੀਤਾ ਜਾਵੇਗਾ।
ਇਹ ਕੈਂਪਸ ਮੁੱਖ ਤੌਰ ‘ਤੇ ਇੰਡੋਨੇਸ਼ੀਆ ਦੇ ਨਾਗਰਿਕਾਂ ਦੀ ਸੇਵਾ ਲਈ ਬਣਾਇਆ ਗਿਆ ਹੈ, ਨਾਲ ਹੀ ਇਹ ਗੁਆਂਢੀ ਦੱਖਣੀ-ਪੂਰਬੀ ਏਸ਼ਿਆਈ ਦੇਸ਼ਾਂ ਦੇ ਭਾਗੀਦਾਰਾਂ ਨੂੰ ਵੀ ਆਕਰਸ਼ਿਤ ਕਰਦਾ ਹੈ। ਇੰਡੋਨੇਸ਼ੀਆ ਦੇ ਭਾਗੀਦਾਰਾਂ ਨੂੰ ਬੰਗਲੁਰੂ ਕੈਂਪਸ ਵਿੱਚ ਸ਼ੌਰਟ ਅਕਾਦਮਿਕ ਇਮਰਸਨ ਵਿਜ਼ਿਟਾਂ ਦਾ ਮੌਕਾ ਮਿਲੇਗਾ, ਜਿਸ ਨਾਲ ਉਨ੍ਹਾਂ ਨੂੰ ਭਾਰਤ ਦੇ ਇਨੋਵੇਸ਼ਨ ਈਕੋਸਿਸਟਮ, ਉਦਯੋਗ ਅਤੇ ਕਾਰੋਬਾਰੀ ਵਾਤਾਵਰਣ ਨਾਲ ਜਾਣੂ ਹੋਣ ਦਾ ਮੌਕਾ ਮਿਲੇਗਾ।
ਇਸ ਪਹਿਲ ਨਾਲ ਭਾਰਤ ਅਤੇ ਇੰਡੋਨੇਸ਼ੀਆ ਦਰਮਿਆਨ ਲੰਬੇ ਸਮੇਂ ਦੇ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ, ਨਾਲ ਹੀ ਇੰਡੋਨੇਸ਼ੀਆ ਗੁਣਵੱਤਾਪੂਰਨ ਪ੍ਰਬੰਧਨ ਸਿੱਖਿਆ ਲਈ ਇੱਕ ਮਹੱਤਵਪੂਰਨ ਖੇਤਰੀ ਕੇਂਦਰ ਵਜੋਂ ਸਥਾਪਿਤ ਹੋਵੇਗਾ। ਇਹ ਪਹਿਲ ਗਲੋਬਲ ਸਾਊਥ ਨੂੰ ਵਿਸ਼ਵ ਪੱਧਰੀ ਸਿੱਖਿਆ, ਅਗਵਾਈ ਵਿਕਾਸ ਅਤੇ ਨਵੀਨਤਾ ਲਈ ਪਸੰਦੀਦਾ ਮੰਜ਼ਿਲ ਬਣਾਉਣ ਦੀ ਭਾਰਤ ਦੀ ਵਚਨਬੱਧਤਾ ‘ਤੇ ਵੀ ਜ਼ੋਰ ਦਿੰਦੀ ਹੈ।
******
ਆਰਆਰਟੀਐੱਨ/ ਏਕੇ
(रिलीज़ आईडी: 2282097)
आगंतुक पटल : 10