ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਕੇਂਦਰੀ ਵਾਤਾਵਰਣ ਮੰਤਰੀ ਨੇ ‘ਇਲੈਕਟ੍ਰਿਕ ਮੋਬੀਲਿਟੀ: ਵਿਕਸਿਤ ਭਾਰਤ ਦੇ ਲਈ ਭਾਰਤ ਨੂੰ ਇਲੈਕਟ੍ਰਿਕ ਮੋਬੀਲਿਟੀ ਹੱਬ ਬਣਾਉਣਾ’ ਵਿਸ਼ੇ ‘ਤੇ ਐਸੋਚੈਮ ਦੇ ਰਾਸ਼ਟਰੀ ਸੰਮੇਲਨ ਦੀ ਪ੍ਰਧਾਨਗੀ ਕੀਤੀ
ਈ-ਮੋਬੀਲਿਟੀ ਵੱਲ ਤਬਦੀਲੀ ਵਿੱਚ ਗ੍ਰੀਨ ਗ੍ਰੋਥ, ਮਜ਼ਬੂਤ ਬੁਨਿਆਦੀ ਢਾਂਚਾ, ਪਾਰਦਰਸ਼ੀ ਸ਼ਾਸਨ ਅਤੇ ਸਰਕੂਲਰ ਅਰਥਵਿਵਸਥਾ ‘ਤੇ ਧਿਆਨ ਕੇਂਦ੍ਰਿਤ ਕਰਨਾ ਲਾਜ਼ਮੀ ਹੈ, ਜਿਸ ਨਾਲ ਲੰਬੇ ਸਮੇਂ ਦੀ ਵਾਤਾਵਰਣ ਸਬੰਧੀ ਸਥਿਰਤਾ ਯਕੀਨੀ ਹੋ ਸਕੇ: ਸ਼੍ਰੀ ਭੂਪੇਂਦਰ ਯਾਦਵ
प्रविष्टि तिथि:
02 JUL 2026 1:12PM by PIB Chandigarh
ਕੇਂਦਰੀ ਵਾਤਾਰਵਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਅੱਜ ਨਵੀਂ ਦਿੱਲੀ ਵਿਖੇ ਆਯੋਜਿਤ ‘ਇਲੈਕਟ੍ਰਿਕ ਮੋਬੀਲਿਟੀ: ਵਿਕਸਿਤ ਭਾਰਤ ਲਈ ਭਾਰਤ ਨੂੰ ਇਲੈਕਟ੍ਰਿਕ ਮੋਬੀਲਿਟੀ ਹੱਬ ਬਣਾਉਣਾ’ ਵਿਸ਼ੇ ‘ਤੇ ਰਾਸ਼ਟਰੀ ਸੰਮੇਲਨ ਦੀ ਪ੍ਰਧਾਨਗੀ ਕੀਤੀ। ਸੰਮੇਲਨ ਵਿੱਚ ਉਹ ਮੁੱਖ ਮਹਿਮਾਨ ਸਨ। ਐਸੋਸੀਏਟਿਡ ਚੈਂਬਰਸ ਆਫ ਕਾਮਰਸ ਐਂਡ ਇੰਡਸਟ੍ਰੀ ਆਫ ਇੰਡੀਆ (ਐਸੋਚੈਮ) ਦੁਆਰਾ ਆਯੋਜਿਤ ਇਸ ਸੰਮੇਲਨ ਵਿੱਚ ਸੀਨੀਅਰ ਨੀਤੀ ਨਿਰਮਾਤਾ, ਉਦਯੋਗਪਤੀ, ਵਾਹਨ ਨਿਰਮਾਤਾ, ਟੈਕਨੋਲੋਜੀ ਪ੍ਰੋਵਾਈਡਰ ਅਤੇ ਹੋਰ ਹਿਤਧਾਰਕ ਭਾਰਤ ਵਿੱਚ ਇਲੈਕਟ੍ਰਿਕ ਮੋਬੀਲਿਟੀ ਦੇ ਵਿਕਾਸ ਨੂੰ ਗਤੀ ਦੇਣ ਅਤੇ ਗਲੋਬਲ ਇਲੈਕਟ੍ਰਿਕ ਵਾਹਨ ਨਿਰਮਾਣ ਕੇਂਦਰ ਵਜੋਂ ਦੇਸ਼ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਇੱਕ ਰੋਡਮੈਪ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਇਕੱਠਾ ਕੀਤਾ।
ਵਿਚਾਰ-ਵਟਾਂਦਰੇ ਵਿੱਚ ਨੀਤੀਗਤ ਨਿਰੰਤਰਤਾ, ਮਜ਼ਬੂਤ ਚਾਰਜ਼ਿੰਗ ਇਨਫ੍ਰਾਸਟ੍ਰਕਚਰ, ਮੈਨੂਫੈਕਚਰਿੰਗ ਦੇ ਸਥਾਨੀਕਰਣ (localisation of manufacturing), ਲਚਕਦਾਰ ਬੈਟਰੀ ਸਪਲਾਈ ਚੇਨਾਂ, ਵਿੱਤੀ ਸਹਾਇਤਾ ਅਤੇ ਤਕਨੀਕੀ ਨਵੀਨਤਾ ਦੀ ਲੋੜ ‘ਤੇ ਚਾਨਣਾ ਪਾਇਆ ਗਿਆ ਤਾਂ ਜੋ ਈਵੀ ਨੂੰ ਅਪਣਾਉਣ ਵਿੱਚ ਤੇਜ਼ੀ ਲਿਆਂਦੀ ਜਾ ਸਕੇ ਅਤੇ ਵਿਕਸਿਤ ਭਾਰਤ 2047 ਦੀ ਕਲਪਨਾ ਦੇ ਤਹਿਤ ਭਾਰਤ ਨੂੰ ਗਲੋਬਲ ਇਲੈਕਟ੍ਰਿਕ ਮੋਬੀਲਿਟੀ ਹੱਬ ਵਜੋਂ ਸਥਾਪਿਤ ਕੀਤਾ ਜਾ ਸਕੇ।

ਕਾਨਫਰੰਸ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਯਾਦਵ ਨੇ ਕਿਹਾ ਕਿ ਭਾਰਤ ਦੀ ਇਲੈਕਟ੍ਰਿਕ ਮੋਬੀਲਿਟੀ ਵੱਲ ਤਬਦੀਲੀ ਸਿਰਫ਼ ਇੱਕ ਤਕਨੀਕ ਨੂੰ ਦੂਜੀ ਤਕਨੀਕ ਨਾਲ ਬਦਲਣਾ ਨਹੀਂ ਹੈ, ਸਗੋਂ ਇਹ ਇੱਕ ਟਿਕਾਊ ਉਦਯੋਗਿਕ ਈਕੋਸਿਸਟਮ ਦਾ ਨਿਰਮਾਣ ਕਰਨਾ ਹੈ ਜੋ ਕਿ ਮੈਨੂਫੈਕਚਰਿੰਗ ਨੂੰ ਮਜ਼ਬੂਤ ਕਰੇ, ਗ੍ਰੀਨ ਜੌਬਸ ਪੈਦਾ ਹੋਣ ਅਤੇ ਪ੍ਰਧਾਨ ਮੰਤਰੀ ਦੇ 2047 ਤੱਕ ਵਿਕਸਿਤ ਭਾਰਤ ਦੇ ਵਿਜ਼ਨ ਦਾ ਸਮਰਥਨ ਕਰੇ। ਉਨ੍ਹਾਂ ਨੇ ਕਿਹਾ, “ਜਿਵੇਂ-ਜਿਵੇਂ ਅਸੀਂ ਇਸ ਤਬਦੀਲੀ ਨੂੰ ਗਤੀ ਦਿੰਦੇ ਹਾਂ, ਸਾਡਾ ਧਿਆਨ ਗ੍ਰੀਨ ਗ੍ਰੋਥ, ਮਜ਼ਬੂਤ ਬੁਨਿਆਦੀ ਢਾਂਚੇ, ਪਾਰਦਰਸ਼ੀ ਸ਼ਾਸਨ ਅਤੇ ਇੱਕ ਸਰਕੂਲਰ ਅਰਥਵਿਵਸਥਾ ‘ਤੇ ਕੇਂਦ੍ਰਿਤ ਰਹਿਣਾ ਚਾਹੀਦਾ ਹੈ ਜੋ ਕਿ ਲੰਬੇ ਸਮੇਂ ਦੀ ਵਾਤਾਵਰਣ ਸਬੰਧੀ ਸਥਿਰਤਾ ਨੂੰ ਯਕੀਨੀ ਬਣਾਏ।”
ਸ਼੍ਰੀ ਭੂਪੇਂਦਰ ਯਾਦਵ ਨੇ ਦੱਸਿਆ ਕਿ ਸਰਕਾਰ ਨੇ ਵਾਤਾਵਰਣ ਸਬੰਧੀ ਮਨਜ਼ੂਰੀਆਂ ਨੂੰ ਸਰਲ ਬਣਾਉਣ, ਪਰਿਵੇਸ਼ ਪੋਰਟਲ (PARIVESH portal) ਰਾਹੀਂ ਪ੍ਰਵਾਨਗੀ ਪ੍ਰਣਾਲੀਆਂ ਨੂੰ ਸਰਲ ਬਣਾਉਣ, ਪਾਲਣਾ ਸਬੰਧੀ ਜ਼ਰੂਰਤਾਂ ਨੂੰ ਤਰਕਸੰਗਤ ਬਣਾਉਣ ਅਤੇ ਵਾਤਾਵਰਣ ਸੁਰੱਖਿਆ ਉਪਾਵਾਂ ਨਾਲ ਸਮਝੌਤਾ ਕੀਤੇ ਬਗੈਰ ਕਾਰੋਬਾਰੀ ਪਹੁੰਚਯੋਗਤਾ ਨੂੰ ਹੁਲਾਰਾ ਦੇਣ ਲਈ ਕਈ ਸੁਧਾਰ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਨਾਲ ਜ਼ਿੰਮੇਵਾਰ ਵਿਕਾਸ ਨੂੰ ਯਕੀਨੀ ਬਣਾਉਂਦੇ ਹੋਏ ਨਿਵੇਸ਼ ਵਿੱਚ ਤੇਜ਼ੀ ਆ ਰਹੀ ਹੈ।

ਸ਼੍ਰੀ ਯਾਦਵ ਨੇ ਨੋਟ ਕੀਤਾ ਕਿ, “ਭਾਰਤ ਦਾ ਭਵਿੱਖ ਇੱਕ ਰੇਖਿਕ ‘ਟੇਕ-ਮੇਕ-ਡਿਸਪੋਜ਼’ (ਯਾਨੀ ਲੈਣ-ਦੇਣ-ਨਿਪਟਾਉਣ) ਮਾਡਲ ਤੋਂ ਹਟ ਕੇ ਮੁੜ ਰੀਯੂਜ਼, ਰੀਸਾਈਕਲਿੰਗ ਅਤੇ ਸਸਟੇਨੇਬਲ ਰਿਸੋਰਸ ਮੈਨੇਜਮੈਂਟ ‘ਤੇ ਅਧਾਰਿਤ ਸਰਕੂਲਰ ਅਰਥਵਿਵਸਥਾ ਵੱਲ ਵਧਣ ਵਿੱਚ ਸ਼ਾਮਲ ਹੈ।” ਉਨ੍ਹਾਂ ਨੇ ਕਿਹਾ ਕਿ ਇਲੈਕਟ੍ਰਿਕ ਮੋਬੀਲਿਟੀ ਨੂੰ ਮਜ਼ਬੂਤ ਚਾਰਜ਼ਿੰਗ ਇਨਫ੍ਰਾਸਟ੍ਰਕਚਰ, ਐਡਵਾਂਸਡ ਮੈਨੂਫੈਕਚਰਿੰਗ ਦਾ ਸਥਾਨੀਕਰਣ, ਮਹੱਤਵਪੂਰਨ ਖਣਿਜਾਂ ਦੀ ਸੁਰੱਖਿਅਤ ਸਪਲਾਈ ਚੇਨ, ਬੈਟਰੀ ਰੀਸਾਈਕਲਿੰਗ ਅਤੇ ਸੰਸਾਥਨ ਕੁਸ਼ਲਤਾ ਦੁਆਰਾ ਸਮਰਥਿਤ ਹੋਣਾ ਚਾਹੀਦਾ ਹੈ।
ਇਸ ਤੋਂ ਇਲਾਵਾ, ਮੰਤਰੀ ਨੇ ਕਿਹਾ ਕਿ ਉਦਯੋਗ, ਨੀਤੀ ਨਿਰਮਾਤਾਵਾਂ ਅਤੇ ਸੰਸਥਾਵਾਂ ਨੂੰ ਮਿਲ ਕੇ ਇੱਕ ਅਜਿਹਾ ਨਵੀਨਤਾ-ਅਧਾਰਿਤ ਈਕੋਸਿਸਟਮ ਬਣਾਉਣਾ ਚਾਹੀਦਾ ਹੈ ਜੋ ਕਿ ਭਾਰਤ ਨੂੰ ਕਲੀਨ ਮੋਬੀਲਿਟੀ ਦੇ ਗਲੋਬਲ ਹੱਬ ਦੇ ਤੌਰ ‘ਤੇ ਸਥਾਪਿਤ ਕਰੇ। ਉਨ੍ਹਾਂ ਨੇ ਆਪਣੀ ਗੱਲ ਦੀ ਸਮਾਪਤੀ ਕਰਦੇ ਹੋਏ ਕਿਹਾ, “ਵਾਤਾਵਰਣ ਅਤੇ ਅਰਥਵਿਵਸਥਾ ਨੂੰ ਮਿਲ ਕੇ ਅਤੇ ਆਪਸੀ ਸਹਿਯੋਗ ਨਾਲ ਅੱਗੇ ਵਧਣਾ ਚਾਹੀਦਾ ਹੈ। ਭਾਰਤ ਸਸਟੇਨੇਬਲ ਮੈਨੂਫੈਕਚਰਿੰਗ, ਗ੍ਰੀਨ ਮੋਬੀਲਿਟੀ ਅਤੇ ਵਾਤਾਵਰਣ ਪ੍ਰਤੀ ਜਾਗਰੂਕ ਵਿਕਾਸ ਦੇ ਖੇਤਰ ਵਿੱਚ ਗਲੋਬਲ ਲੀਡਰ ਦੇ ਤੌਰ ‘ਤੇ ਉਭਰ ਸਕਦਾ ਹੈ।”

ਉਦਘਾਟਨੀ ਸੈਸ਼ਨ ਵਿੱਚ ਐਸੋਚੈਮ (ASSOCHAM) ਦੇ ਪ੍ਰੈਜ਼ੀਡੈਂਟ ਅਤੇ ਯੂਐੱਨਓ ਮਿੰਡਾ ਦੇ ਚੇਅਰਮੈਨ ਸ਼੍ਰੀ ਨਿਰਮਲ ਕੇ. ਮਿੰਡਾ, ਐਸੋਚੈਮ ਨੈਸ਼ਨਲ ਕਾਉਂਸਿਲ ਔਨ ਗ੍ਰੀਨ ਮੋਬੀਲਿਟੀ ਦੇ ਚੇਅਰਮੈਨ ਅਤੇ ਜੇਬੀਐੱਮ ਗਰੁੱਪ ਦੇ ਵਾਈਸ ਸੀਐੱਮਡੀ ਸ਼੍ਰੀ ਨਿਸ਼ਾਂਤ ਆਰਿਆ ਅਤੇ ਐਸੋਚੈਮ ਦੇ ਸਕੱਤਰ ਜਨਰਲ ਸ਼੍ਰੀ ਸੌਰਭ ਸਾਨਿਆਲ ਮੌਜੂਦ ਸਨ।
*****
ਵੀਐੱਮ/ਏਕੇ
(रिलीज़ आईडी: 2280817)
आगंतुक पटल : 5