ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਐਡਵਾਂਸਡ ਸੈੱਲ ਅਤੇ ਜੀਨ ਥੈਰੇਪੀਆਂ ਦੇ ਇਕਸਾਰ ਨਿਯਮ ਨੂੰ ਯਕੀਨੀ ਬਣਾਉਣ ਲਈ ਕੇਂਦਰ ਨੇ ਡਰੱਗਜ਼ ਰੂਲਜ਼, 1945 ਵਿੱਚ ਸੋਧ ਕੀਤਾ
ਕੇਂਦਰ ਨੇ ਸੈੱਲ ਅਤੇ ਸਟੈਮ ਸੈੱਲ ਤੋਂ ਪ੍ਰਾਪਤ ਉਤਪਾਦਾਂ, ਜੀਨ ਥੈਰੇਪੀਉਟਿਕਸ ਅਤੇ ਜੀਨੋਟ੍ਰਾਂਸਪਲਾਂਟ ਲਈ ਕੇਂਦਰੀ ਲਾਇਸੈਂਸਿੰਗ ਪ੍ਰਵਾਨਗੀ ਅਥਾਰਿਟੀ (ਸੀਐੱਲਏਏ) ਢਾਂਚੇ ਦੇ ਦਾਇਰੇ ਦਾ ਵਿਸਤਾਰ ਕੀਤਾ
प्रविष्टि तिथि:
02 JUL 2026 5:24PM by PIB Chandigarh
ਐਡਵਾਂਸ ਅਤੇ ਉਭਰਦੀ ਮੈਡੀਕਲ ਤਕਨਾਲੋਜੀ ‘ਤੇ ਰੈਗੁਲੈਟਰੀ ਨਿਗਰਾਨੀ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਕੇਂਦਰ ਸਰਕਾਰ ਨੇ ਡਰੱਗਜ਼ ਰੂਲਜ਼, 1945 ਵਿੱਚ ਸੋਧ ਕਰਕੇ ਸੈੱਲ (ਕੋਸ਼ਿਕਾ) ਜਾਂ ਸਟੈਮ ਸੈੱਲ ਤੋਂ ਪ੍ਰਾਪਤ ਉਤਪਾਦਾਂ, ਜੀਨ ਥੈਰੇਪੀਉਟਿਕ ਉਤਪਾਦਾਂ ਅਤੇ ਜ਼ੀਨੋਟ੍ਰਾਂਸਪਲਾਂਟ ਨੂੰ ਕੇਂਦਰੀ ਲਾਇਸੈਂਸ ਪ੍ਰਵਾਨਗੀ ਅਥਾਰਿਟੀ (ਸੀਐੱਲਏਏ) ਢਾਂਚੇ ਦੇ ਦਾਇਰੇ ਵਿੱਚ ਸ਼ਾਮਲ ਕੀਤਾ ਹੈ।
ਡਰੱਗਜ਼ ਅਤੇ ਕਾਸਮੈਟਿਕਸ ਐਕਟ ਅਧੀਨ ਕੁਝ ਵਿਸ਼ੇਸ਼ ਸ਼੍ਰੇਣੀਆਂ ਨਾਲ ਸਬੰਧਿਤ ਮਹੱਤਵਪੂਰਨ ਡਰੱਗਜ਼ ਅਤੇ ਜੈਵਿਕ ਉਤਪਾਦ ਕੇਂਦਰ ਅਤੇ ਰਾਜ ਰੈਗੁਲੇਟਰਾਂ ਦੀ ਸੰਯੁਕਤ ਰੈਗੁਲੈਟਰੀ ਨਿਗਰਾਨੀ ਅਧੀਨ ਆਉਂਦੇ ਹਨ। ਇਸ ਵਿੱਚ ਟੀਕੇ, ਵੱਡੀ ਮਾਤਰਾ ਵਿੱਚ ਨਾੜੀ ਤਰਲ ਪਦਾਰਥ (100 ਮਿਲੀਲੀਟਰ ਤੋਂ ਵੱਧ ਦੇ ਆਈਵੀ ਸੌਲਿਊਸ਼ੰਸ) ਅਤੇ ਆਰ-ਡੀਐੱਨਏ ਅਧਾਰਿਤ ਦਵਾਈਆਂ ਸ਼ਾਮਲ ਹੈ। ਇਸ ਸੋਧ ਰਾਹੀਂ ਇਸ ਦਾਇਰੇ ਦਾ ਵਿਸਥਾਰ ਕਰਦੇ ਹੋਏ ਇਸ ਵਿੱਚ ਵਧੇਰੇ ਉਭਰਦੀਆਂ ਤਕਨਾਲੋਜੀਆਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ।
ਸੈੱਲ ਜਾਂ ਸਟੈਮ ਸੈੱਲ ਤੋਂ ਪ੍ਰਾਪਤ ਉਤਪਾਦ, ਵਰਗੇ ਸਟੈਮ ਸੈੱਲ-ਅਧਾਰਿਤ ਰੀਜੇਨਰੇਟਿਵ ਟ੍ਰੀਟਮੈਂਟ ਅਤੇ ਸੀਏਆਰ-ਟੀ ਸੈੱਲ ਥੈਰੇਪੀਆਂ, ਦੀ ਵਰਤੋਂ ਲਿਊਕੀਮਿਆ ਅਤੇ ਲਿੰਫੋਮਾ ਵਰਗੇ ਖੂਨ ਦੇ ਕੈਂਸਰਾਂ ਦੇ ਇਲਾਜ ਵਿੱਚ ਵਧਦਾ ਜਾ ਰਿਹਾ ਹੈ। ਜੀਨ ਥੈਰੇਪੀਉਟਿਕ ਉਤਪਾਦਾਂ ਵਰਗੇ ਜੀਨ ਰਿਪਲੈਸਮੈਂਟ ਅਤੇ ਜੀਨ ਸੰਪਾਦਨ ਉਤਪਾਦ ਦੀ ਵਰਤੋਂ ਜੈਨੇਟਿਕ ਵਿਕਾਰਾਂ ਅਤੇ ਵੱਖ-ਵੱਖ ਤਰ੍ਹਾਂ ਦੇ ਕੈਂਸਰਾਂ ਦੇ ਇਲਾਜ ਵਿੱਚ ਕੀਤਾ ਜਾ ਰਿਹਾ ਹੈ। ਜ਼ੀਟ੍ਰਾਂਸਪਲਾਂਟ ਪਸ਼ੂ ਦੇ ਟਿਸ਼ੂਆਂ ਤੋਂ ਪ੍ਰਾਪਤ ਉਤਪਾਦ ਹੈ, ਜਿਵੇਂ ਕਿ ਦਿਲ ਦੇ ਵਾਲਵ, ਜਿਨ੍ਹਾਂ ਨੂੰ ਮਨੁੱਖਾਂ ਵਿੱਚ ਲਗਾਇਆ ਜਾ ਸਕਦਾ ਹੈ। ਇਨ੍ਹਾਂ ਦੀ ਵਰਤੋਂ ਕਾਰਡੀਓਲੋਜੀ ਅਤੇ ਆਰਥੋਪੈਡਿਕਸ ਵਿੱਚ ਕੀਤੀ ਜਾਂਦਾ ਹੈ।
ਕਿਉਂਕਿ ਇਹ ਤਕਨਾਲੋਜੀ ਮੈਡੀਕਲ ਵਿਗਿਆਨ ਦੇ ਬਹੁਤ ਗੁੰਝਲਦਾਰ, ਵਿਸ਼ੇਸ਼ ਅਤੇ ਤੇਜ਼ ਗਤੀ ਨਾਲ ਵਿਕਸਿਤ ਹੋ ਰਹੇ ਖੇਤਰ ਹਨ, ਇਸ ਲਈ ਰੋਗੀ ਸੁਰੱਖਿਆ ਯਕੀਨੀ ਬਣਾਉਣ ਲਈ ਇਨ੍ਹਾਂ ‘ਤੇ ਬਹੁਤ ਮਜ਼ਬੂਤ ਰੈਗੂਲੈਟਰੀ ਨਿਗਰਾਨੀ ਦੀ ਜ਼ਰੂਰਤ ਹੈ।
ਇਨ੍ਹਾਂ ਉਤਪਾਦਾਂ ਨੂੰ ਸੀਐੱਲਏਏ ਢਾਂਚੇ ਦੇ ਅਧੀਨ ਸ਼ਾਮਲ ਕੀਤੇ ਜਾਣ ਨਾਲ ਕੇਂਦਰੀ ਅਤੇ ਰਾਜ ਲਾਇਸੈਂਸਿੰਗ ਅਥਾਰਿਟੀਆਂ ਦੁਆਰਾ ਸਾਂਝੀ ਨਿਗਰਾਨੀ ਦੀ ਵਿਵਸਥਾ ਨੂੰ ਹੁਲਾਰਾ ਮਿਲੇਗਾ, ਜਿਸ ਨਾਲ ਪੂਰੇ ਦੇਸ਼ ਵਿੱਚ ਰੈਗੂਲੇਟਰੀ ਮਾਪਦੰਡਾਂ ਵਿੱਚ ਇਕਸਾਰਤਾ ਯਕੀਨੀ ਹੋਵੇਗੀ। ਇਹ ਸੋਧ ਉਭਰਦੀ ਤਕਨਾਲੋਜੀਆਂ ਲਈ ਰੈਗੂਲੈਟਰੀ ਸਖਤੀ ਨੂੰ ਵਧਾਏਗਾ ਅਤੇ ਵਿਗਿਆਨਕ ਪ੍ਰਗਤੀ ਅਤੇ ਆਲਮੀ ਪੱਧਰ ਦੀ ਸਭ ਤੋਂ ਉੱਤਮ ਵਿਧੀਆਂ ਦੇ ਅਨੁਸਾਰ ਭਾਰਤ ਦੇ ਰੈਗੂਲੈਟਰੀ ਢਾਂਚਿਆਂ ਨੂੰ ਹੋਰ ਮਜ਼ਬੂਤ ਕਰੇਗਾ।
ਇਹ ਪਹਿਲਕਦਮੀ ਜਨਤਕ ਸਿਹਤ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਾਲ-ਨਾਲ ਸਿਹਤ ਸੇਵਾ ਅਤੇ ਜੀਵਨ ਵਿਗਿਆਨ ਖੇਤਰਾਂ ਵਿੱਚ ਇਨੋਵੇਸ਼ਨ ਨੂੰ ਹੁਲਾਰਾ ਦੇਣ ਅਤੇ ਨਵੀਨਤਮ ਤਕਨਾਲੋਜੀਆਂ ਨੂੰ ਤੁਰੰਤ ਅਪਣਾਉਣ ਪ੍ਰਤੀ ਸਰਕਾਰ ਦੀ ਨਿਰੰਤਰ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
ਵਿਸਤ੍ਰਿਤ ਸੋਧਾਂ ਨਾਲ ਸਬੰਧਿਤ ਗਜ਼ਟ ਨੋਟੀਫਿਕੇਸ਼ਨ ਮੰਤਰਾਲੇ/ਵਿਭਾਗ ਦੀ ਵੈੱਬਸਾਈਟ ‘ਤੇ ਉਪਲਬਧ ਹਨ ਅਤੇ ਤੁਰੰਤ ਸੰਦਰਭ ਲਈ ਇਸ ਨੂੰ ਇੱਥੇ ਦੇਖਿਆ ਜਾ ਸਕਦਾ ਹੈ:
https://egazette.gov.in/(S(t3khz0ekbif5wgz2z23i0zvb))/ViewPDF.aspx
*****
ਐੱਸਆਰ/ਏਕੇ
(रिलीज़ आईडी: 2280748)
आगंतुक पटल : 10