PIB Backgrounder
ਕਿਸਾਨ ਸਾਰਥੀ ਮੰਚ
ਖੇਤੀਬਾੜੀ ਵਾਤਾਵਰਣ ਪ੍ਰਣਾਲੀ ਨੂੰ ਇਕਜੁੱਟ ਕਰਨ , ਸਸ਼ਕਤ ਬਣਾਉਣ ਅਤੇ ਮਜ਼ਬੂਤ ਬਣਾਉਣ ਲਈ ਤਕਨਾਲੋਜੀ
प्रविष्टि तिथि:
29 JUN 2026 11:28AM by PIB Chandigarh
ਤਕਨਾਲੋਜੀ, ਮਾਹਰਤਾ ਅਤੇ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਜੋੜਨ ਵਾਲੀ ਕੜੀ”
ਕਿਸਾਨ ਸਾਰਥੀ, ਜੁਲਾਈ 2021 ਵਿੱਚ ਸ਼ੁਰੂ ਕੀਤਾ ਗਿਆ ਭਾਰਤ ਦਾ ਸਭ ਤੋਂ ਵੱਡਾ ਏਕੀਕ੍ਰਿਤ ਡਿਜੀਟਲ ਖੇਤੀਬਾੜੀ-ਸਲਾਹਕਾਰ ਮੰਚ ਹੈ। ਇਹ ਕਿਸਾਨਾਂ ਨੂੰ ਸਮੇਂ ਸਿਰ, ਪ੍ਰਮਾਣਿਕ ਅਤੇ ਬਹੁ-ਭਾਸ਼ਾਈ ਖੇਤੀਬਾੜੀ ਸਲਾਹ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ, ਕਿਸਾਨਾਂ ਨੂੰ ਸਰਕਾਰੀ ਸਕੀਮਾਂ ਦੀ ਜਾਣਕਾਰੀ, ਮੌਸਮ ਸਬੰਧੀ ਅਪਡੇਟਸ ਅਤੇ ਖੇਤੀਬਾੜੀ ਮਾਹਿਰਾਂ ਤੋਂ ਸਲਾਹ ਲੈਣ ਦੀ ਸਹੂਲਤ ਵੀ ਪ੍ਰਦਾਨ ਕਰਦਾ ਹੈ। ਇਹ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੀ ਇੱਕ ਸਾਂਝੀ ਪਹਿਲਕਦਮੀ ਹੈ। ਇਸ ਮੰਚ ਦਾ ਲਾਗੂਕਰਨ ਭਾਰਤੀ ਖੇਤੀਬਾੜੀ ਅੰਕੜਾ ਖੋਜ ਸੰਸਥਾਨ (IASRI) ਅਤੇ ਡਿਜੀਟਲ ਇੰਡੀਆ ਕਾਰਪੋਰੇਸ਼ਨ ਦੁਆਰਾ ਕੀਤਾ ਜਾਂਦਾ ਹੈ।
ਇਹ ਮੰਚ ਇੰਟਰਐਕਟਿਵ ਇਨਫਾਰਮੇਸ਼ਨ ਡਿਸੈਮੀਨੇਸ਼ਨ ਸਿਸਟਮ (ਆਈਆਈਡੀਐੱਸ) ਦੀ ਵਰਤੋਂ ਕਰਦਾ ਹੈ। ਆਈਆਈਡੀਐੱਸ ਕਿਸਾਨਾਂ ਅਤੇ ਖੇਤੀਬਾੜੀ ਮਾਹਿਰਾਂ ਵਿਚਕਾਰ ਦੋ-ਪਾਸੜ ਗੱਲਬਾਤ ਦੀ ਸਹੂਲਤ ਪ੍ਰਦਾਨ ਕਰਦਾ ਹੈ। ਇਹ ਖੇਤੀਬਾੜੀ ਨਾਲ ਸਬੰਧਿਤ ਗਿਆਨ ਅਤੇ ਤਕਨੀਕਾਂ ਨੂੰ ਪ੍ਰਯੋਗਸ਼ਾਲਾ ਤੋਂ ਖੇਤ ਤੱਕ ਪਹੁੰਚਾਉਣ ਵਿੱਚ ਮਦਦ ਕਰਦਾ ਹੈ।
* ਕਿਸਾਨ ਸਾਰਥੀ ਐਪ ਕਿਸਾਨਾਂ ਨੂੰ ਹੇਠ ਲਿਖਿਆਂ ਨਾਲ ਜੋੜਦਾ ਹੈ:.
ੳ) 730+ ਖੇਤੀ ਵਿਗਿਆਨ ਕੇਂਦਰ (KVK)
ਅ) 100+ ਆਈਸੀਏਆਰ ਦੇ ਸੰਸਥਾਨ
ੲ) 65+ ਖੇਤੀਬਾੜੀ ਯੂਨੀਵਰਸਿਟੀਆਂ
ਇਨ੍ਹਾਂ ਸੰਸਥਾਵਾਂ ਦਾ ਏਕੀਕਰਣ ਰਾਸ਼ਟਰੀ ਖੇਤੀਬਾੜੀ ਸਲਾਹਕਾਰ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦਾ ਹੈ। ਇਹ ਪੂਰੇ ਭਾਰਤ ਵਿੱਚ ਕਿਸਾਨਾਂ ਨੂੰ ਭਰੋਸੇਯੋਗ ਅਤੇ ਸਥਾਨਕ ਜ਼ਰੂਰਤਾਂ ਦੇ ਅਨੁਕੂਲ ਸਹਾਇਤਾ ਉਪਲਬਧ ਕਰਵਾਉਣ ਵਿੱਚ ਮਦਦ ਕਰਦਾ ਹੈ।
- ਰਵਾਇਤੀ ਤੌਰ ‘ਤੇ ਕਿਸਾਨਾਂ ਨੂੰ ਖੇਤੀਬਾੜੀ ਸਲਾਹ, ਮੌਸਮ ਦੀ ਭਵਿੱਖਬਾਣੀ ਅਤੇ ਸਰਕਾਰੀ ਸਕੀਮਾਂ ਨਾਲ ਸਬੰਧਿਤ ਜਾਣਕਾਰੀ ਪ੍ਰਾਪਤ ਕਰਨ ਲਈ ਵੱਖ-ਵੱਖ ਮਾਧਿਅਮਾਂ ‘ਤੇ ਨਿਰਭਰ ਰਹਿਣਾ ਪੈਂਦਾ ਸੀ। ਕਿਸਾਨ ਸਾਰਥੀ ਵੱਖ-ਵੱਖ ਪ੍ਰਮੁੱਖ ਡਿਜੀਟਲ ਪਲੈਟਫਾਰਮਾਂ ਨੂੰ ਏਕੀਕ੍ਰਿਤ ਕਰਕੇ ਇਸ ਚੁਣੌਤੀ ਦਾ ਹੱਲ ਕਰਦਾ ਹੈ, ਜਿਸ ਨਾਲ ਕਿਸਾਨਾਂ ਨੂੰ ਲੋੜੀਂਦੀਆਂ ਸੇਵਾਵਾਂ ਵਧੇਰੇ ਤੇਜ਼ੀ, ਸਰਲਤਾ ਅਤੇ ਭਰੋਸੇਯੋਗਤਾ ਨਾਲ ਉਪਲਬਧ ਹੁੰਦੀਆਂ ਹਨ। ਪ੍ਰਮੁੱਖ ਡਿਜੀਟਲ ਪਲੈਟਫਾਰਮ ਹਨ:
ਇਨ੍ਹਾਂ ਰਾਸ਼ਟਰੀ ਡਿਜੀਟਲ ਪਲੈਟਫਾਰਮਾਂ ਦੇ ਏਕੀਕਰਣ ਨਾਲ ਖੇਤੀਬਾੜੀ ਨਾਲ ਜੁੜੀਆਂ ਮਹੱਤਵਪੂਰਨ ਸੇਵਾਵਾਂ ਇੱਕ ਹੀ ਡਿਜੀਟਲ ਇੰਟਰਫੇਸ ‘ਤੇ ਉਪਲਬਧ ਹੋ ਜਾਂਦੀਆਂ ਹਨ।
ਭਾਰਤ ਵਿੱਚ ਕਿਸਾਨਾਂ ਵਿਚਕਾਰ ਸਮਾਰਟਫ਼ੋਨ ਦੀ ਉਪਲਬਧਤਾ, ਇੰਟਰਨੈੱਟ ਕਨੈਕਟੀਵਿਟੀ ਅਤੇ ਡਿਜੀਟਲ ਸਾਖਰਤਾ ਦਾ ਪੱਧਰ ਵੱਖੋ-ਵੱਖਰਾ ਹੈ। ਇਸ ਲਈ ਵੱਖ-ਵੱਖ ਮਾਧਿਅਮਾਂ ਰਾਹੀਂ ਆਪਣੀਆਂ ਸੇਵਾਵਾਂ ਉਪਲਬਧ ਕਰਵਾਉਂਦੇ ਹੋਏ ‘ਕਿਸਾਨ ਸਾਰਥੀ’ ਇਹ ਯਕੀਨੀ ਬਣਾਉਂਦਾ ਹੈ ਕਿ ਕੋਈ ਵੀ ਕਿਸਾਨ ਸਮੇਂ ਸਿਰ ਖੇਤੀਬਾੜੀ ਸਲਾਹ-ਮਸ਼ਵਰੇ ਤੋਂ ਵਾਂਝਾ ਨਾ ਰਹੇ। ਕਿਸਾਨ ਹੇਠ ਲਿਖੇ ਮਾਧਿਅਮਾਂ ਰਾਹੀਂ ‘ਕਿਸਾਨ ਸਾਰਥੀ’ ਦੀਆਂ ਸੇਵਾਵਾਂ ਦਾ ਲਾਭ ਉਠਾ ਸਕਦੇ ਹਨ:
(ਕ) ਕਿਸਾਨ ਕਾਲ ਸੈਂਟਰ
ਖ) ਕਾਮਨ ਸਰਵਿਸ ਸੈਂਟਰ
ਗ) ਵੈੱਬ ਪੋਰਟਲ
ਘ) ਵਟਸਐਪ
ਙ) ਮੋਬਾਈਲ ਐਪ
ਕਿਸਾਨ ਸਾਰਥੀ ਕਿਸਾਨਾਂ ਦੀ ਸਹਾਇਤਾ ਕਿਸ ਤਰ੍ਹਾਂ ਕਰਦਾ ਹੈ?
- ਕਿਸਾਨ ਸਾਰਥੀ ਕਿਸਾਨਾਂ ਨੂੰ ਸਿੱਧੇ ਖੇਤੀਬਾੜੀ ਮਾਹਿਰਾਂ ਨਾਲ ਜੋੜਦਾ ਹੈ।
- ਕਿਸਾਨ ਇੱਥੇ ਮੌਸਮ ਦੇ ਅਪਡੇਟ, ਬਜ਼ਾਰ ਦੇ ਭਾਅ ਅਤੇ ਖੇਤੀਬਾੜੀ ਨਾਲ ਸੰਬੰਧਿਤ ਹੋਰ ਵਿਸ਼ਿਆਂ ‘ਤੇ ਖੇਤਰ-ਵਿਸ਼ੇਸ਼ ਅਤੇ ਰੀਅਲ-ਟਾਈਮ ਸਲਾਹ-ਮਸ਼ਵਰਾ ਪ੍ਰਾਪਤ ਕਰ ਸਕਦੇ ਹਨ।
- ਕਿਸਾਨ ਸਾਰਥੀ ਪਲੈਟਫਾਰਮ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਅਨੁਸਾਰ ਢੁਕਵੀਆਂ ਸਰਕਾਰੀ ਯੋਜਨਾਵਾਂ ਦੀ ਪਛਾਣ ਕਰਨ ਵਿੱਚ ਮਦਦ ਕਰਦਾ ਹੈ। ਉਹ ਪੀਐੱਮ-ਕਿਸਾਨ ਵਰਗੀਆਂ ਵੱਖ-ਵੱਖ ਯੋਜਨਾਵਾਂ ਦੀ ਸਥਿਤੀ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
- ਇਹ ਪਲੈਟਫਾਰਮ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਯੋਜਨਾਵਾਂ ਦੇ ਨਾਲ-ਨਾਲ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਵੀ ਕਵਰ ਕਰਦਾ ਹੈ। 25 ਜੂਨ 2026 ਤੱਕ, ਇਸ ਪੋਰਟਲ ‘ਤੇ 610 ਯੋਜਨਾਵਾਂ ਉਪਲਬਧ ਹਨ, ਜਿਨ੍ਹਾਂ ਵਿੱਚੋਂ 102 ਕੇਂਦਰ ਸਰਕਾਰ ਦੀਆਂ ਯੋਜਨਾਵਾਂ ਹਨ।
ਸਾਰੀਆਂ ਮੁੱਖ ਅਨਾਜ, ਦਾਲਾਂ, ਤੇਲਬੀਜ, ਬਾਗਬਾਨੀ ਫ਼ਸਲਾਂ, (ਪਲਾਂਟੇਸ਼ਨ ਫ਼ਸਲਾਂ ਅਤੇ ਚਾਰੇ ਵਾਲੀਆਂ ਫ਼ਸਲਾਂ ਲਈ ਸਲਾਹ-ਮਸ਼ਵਰਾ ਉਪਲਬਧ ਹੈ। ਇਸ ਤੋਂ ਇਲਾਵਾ ਪਸ਼ੂ ਪਾਲਣ, ਮੁਰਗੀ ਪਾਲਣ, ਮੱਛੀ ਪਾਲਣ ਅਤੇ ਹੋਰ ਸੰਬੰਧਿਤ ਖੇਤਰਾਂ ਲਈ ਵੀ ਸਲਾਹ ਉਪਲਬਧ ਹੈ।
ਕਿਸਾਨ ਕੇਵੀਕੇ (KVK) ਮਾਹਿਰਾਂ ਤੋਂ ਸਵਾਲ ਪੁੱਛ ਸਕਦੇ ਹਨ ਅਤੇ ਆਪਣੀਆਂ ਸਥਾਨਕ ਭਾਸ਼ਾਵਾਂ ਵਿੱਚ ਸਲਾਹ-ਮਸ਼ਵਰਾ ਪ੍ਰਾਪਤ ਕਰ ਸਕਦੇ ਹਨ।
ਕਿਸਾਨ ਸਿਖਲਾਈ ਸੈਸ਼ਨਾਂ ਅਤੇ ਵੀਡੀਓ ਸਲਾਹ-ਮਸ਼ਵਰੇ ਵਿੱਚ ਵੀ ਹਿੱਸਾ ਲੈ ਸਕਦੇ ਹਨ।
ਕਿਸਾਨ ਮੁੱਖ ਫ਼ਸਲਾਂ ਲਈ ਮੰਡੀ ਦੇ ਭਾਅ ਅਤੇ ਜ਼ਿਲ੍ਹਾ-ਵਾਰ ਬਜ਼ਾਰ ਦੀਆਂ ਦਰਾਂ ਆਸਾਨੀ ਨਾਲ ਦੇਖ ਸਕਦੇ ਹਨ। ਉਹ ਚੋਣਵੀਆਂ ਫ਼ਸਲਾਂ ਲਈ ਬਜ਼ਾਰ ਦੇ ਰੁਝਾਨਾਂ ਦੀ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹਨ।
ਕਿਸਾਨ ਸਾਰਥੀ ਪਲੈਟਫਾਰਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ
* ਕਿਸਾਨ ਸਾਰਥੀ ਪਲੈਟਫਾਰਮ ਆਪਣੇ ਉਪਭੋਗਤਾਵਾਂ ਨੂੰ ਹੇਠ ਲਿਖੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ:
ਕ) ਖੇਤ ਅਤੇ ਕਿਸਾਨ ਪ੍ਰੋਫਾਈਲ ਦੇ ਅਧਾਰ ‘ਤੇ ਨਿਜੀ ਸਲਾਹ-ਮਸ਼ਵਰਾ
ਖ) ਡੋਮੇਨ ਮਾਹਿਰਾਂ ਨਾਲ 13 ਖੇਤਰੀ ਭਾਸ਼ਾਵਾਂ ਵਿੱਚ ਲਾਈਵ ਗੱਲਬਾਤ
ਗ) ਕਿਸਾਨ ਦੀ ਜ਼ਰੂਰਤ ਅਨੁਸਾਰ ਕਾਲ ਦੀਆਂ ਸਹੂਲਤਾਂ ਅਤੇ ਕਾਨਫਰੰਸਿੰਗ ਸਪੋਰਟ
ਘ) ਕਿਸਾਨ ਨਾਲੇਜ ਡੇਟਾਬੇਸ ਤੱਕ ਪਹੁੰਚ
ਙ) ਕਿਸਾਨ ਦੀ ਲੋਕੇਸ਼ਨ ਅਤੇ ਖੇਤਰ ਦੇ ਅਨੁਸਾਰ ਵਿਸ਼ੇਸ਼ ਪੁਸ਼ ਅਲਰਟ ਮੈਸੇਜ
ਚ) ਟੋਲ-ਫ੍ਰੀ ਮੋਬਾਈਲ ਨੰਬਰ ਅਤੇ ਵੈੱਬ ਦੇ ਮਾਧਿਅਮ ਰਾਹੀਂ ਆਸਾਨ ਰਜਿਸਟ੍ਰੇਸ਼ਨ
ਆਈਆਈਡੀਐੱਸ: ਕਿਸਾਨ ਸਾਰਥੀ ਦੇ ਪਿੱਛੇ ਦੀ ਤਕਨੀਕ
· ਕਿਸਾਨ ਸਾਰਥੀ ਇੰਟਰਐਕਟਿਵ ਇਨਫਾਰਮੇਸ਼ਨ ਡਿਸੈਮੀਨੇਸ਼ਨ ਸਿਸਟਮ (IIDS) ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ।
· ਆਈਆਈਡੀਐੱਸ ਇੱਕ ਦੋ-ਪਾਸੜ (ਟੂ-ਵੇਅ) ਸੰਚਾਰ ਪਲੈਟਫਾਰਮ ਹੈ, ਜੋ ਕਿਸਾਨਾਂ ਅਤੇ ਮਾਹਿਰਾਂ ਵਿਚਕਾਰ ਨਿਰਵਿਘਨ ਗੱਲਬਾਤ ਨੂੰ ਸੰਭਵ ਬਣਾਉਂਦਾ ਹੈ।
· ਇਹ ਸੰਚਾਰ ਵੌਇਸ ਕਾਲ, ਵੀਡੀਓ ਕਾਲ, ਟੈਕਸਟ, ਤਸਵੀਰਾਂ ਅਤੇ ਚੈਟ ਰਾਹੀਂ ਵੀਡੀਓ ਐਕਸਚੇਂਜ ਦੁਆਰਾ ਹੋ ਸਕਦਾ ਹੈ।
ਆਈਆਈਡੀਐੱਸ ਦੇ ਮੁੱਖ ਕਾਰਜ :
ਕ) ਕਿਸਾਨ ਚੋਣਵੀਆਂ ਸੇਵਾਵਾਂ ਦਾ ਸਬਸਕ੍ਰਿਪਸ਼ਨ ਲੈ ਸਕਦੇ ਹਨ
ਖ) ਕਿਸਾਨਾਂ ਨੂੰ ਨਿਜੀ ਸਲਾਹ-ਮਸ਼ਵਰਾ ਪ੍ਰਾਪਤ ਹੁੰਦਾ ਹੈ
ਗ) ਕਿਸਾਨ ਆਪਣੀ ਸਬਸਕ੍ਰਿਪਸ਼ਨ ਨੂੰ ਕਿਸੇ ਵੀ ਸਮੇਂ ਬਦਲ ਸਕਦੇ ਹਨ
ਘ) ਮਾਹਿਰ ਕਿਸਾਨ ਦੀ ਹਿਸਟਰੀ ਅਤੇ ਪਿਛਲੀ ਗੱਲਬਾਤ ਦੇਖ ਸਕਦੇ ਹਨ
ਙ) ਕਿਸਾਨਾਂ ਦੀਆਂ ਜ਼ਰੂਰਤਾਂ ਅਨੁਸਾਰ ਅਨੁਕੂਲਿਤ ਸਲਾਹ-ਮਸ਼ਵਰਾ ਪ੍ਰਦਾਨ ਕੀਤਾ ਜਾਂਦਾ ਹੈ
* ਆਈਆਈਡੀਐੱਸ ਦੀਆਂ ਵਿਸ਼ੇਸ਼ ਵਿਸ਼ੇਸ਼ਤਾਵਾਂ:
ਕ) ਕਿਸਾਨ ਦੀ ਕਾਲ ਇੱਕ ਕੇਂਦਰੀਕ੍ਰਿਤ ਸਰਵਰ ‘ਤੇ ਪ੍ਰਾਪਤ ਹੁੰਦੀ ਹੈ।
ਖ) ਸਵਾਲਾਂ ਨੂੰ ਸੰਬੰਧਿਤ ਮਾਹਿਰਾਂ ਕੋਲ ਭੇਜਿਆ ਜਾਂਦਾ ਹੈ।
ਗ) ਭਵਿੱਖ ਦੇ ਹਵਾਲੇ ਲਈ ਸਵਾਲਾਂ ਦਾ ਰਿਕਾਰਡ ਸੁਰੱਖਿਅਤ ਰੱਖਿਆ ਜਾਂਦਾ ਹੈ।
ਘ) ਮਾਹਿਰਾਂ ਨੂੰ ਨਾਲੇਜ ਡੇਟਾਬੇਸ ਤੱਕ ਪਹੁੰਚ ਪ੍ਰਾਪਤ ਹੁੰਦੀ ਹੈ।
ਙ) ਇਹ ਪ੍ਰਣਾਲੀ ਨੋ ਯੌਰ ਫਾਰਮਰ (ਕਵਾਈਐੱਫ) ਪਹੁੰਚ) ਦੀ ਪਾਲਣਾ ਕਰਦੀ ਹੈ।
ਚ) ਇਸ ਨਾਲ ਸਲਾਹ-ਮਸ਼ਵਰੇ ਦੀ ਸ਼ੁੱਧਤਾ ਅਤੇ ਢੁਕਵੇਂਪਣ ਵਿੱਚ ਸੁਧਾਰ ਹੁੰਦਾ ਹੈ।
ਕਿਸਾਨ ਸਾਰਥੀ ਦੀ ਪਹੁੰਚ ਅਤੇ ਲਾਭਪਾਤਰੀ ਕਵਰੇਜ
25 ਜੂਨ 2026 ਤੱਕ, ਕਿਸਾਨ ਸਾਰਥੀ ਸੇਵਾਵਾਂ 37 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ, 768 ਜ਼ਿਲ੍ਹਿਆਂ ਅਤੇ 6.63 ਲੱਖ ਪਿੰਡਾਂ ਵਿੱਚ ਉਪਲਬਧ ਹਨ।
ਕਿਸਾਨ ਸਾਰਥੀ ਕੋਲ 4,767 ਆਈਸੀਏਆਰਵਿਗਿਆਨੀਆਂ ਅਤੇ 113 ਆਈਸੀਏਆਰ ਸੰਸਥਾਵਾਂ ਦਾ ਨੈੱਟਵਰਕ ਹੈ।
ਪਲੈਟਫਾਰਮ ‘ਤੇ ਕੁੱਲ 2.95 ਕਰੋੜ ਕਿਸਾਨ ਰਜਿਸਟਰਡ ਹਨ, ਜਿਨ੍ਹਾਂ ਵਿੱਚ 56.16 ਲੱਖ ਮਹਿਲਾ ਲਾਭਪਾਤਰੀ ਸ਼ਾਮਲ ਹਨ।
2.89 ਕਰੋੜ ਕਿਸਾਨਾਂ ਨੇ ਨੇੜਲੇ ਕੇਵੀਕੇ ‘ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾਈ। 5.35 ਲੱਖ ਕਿਸਾਨ ਕਾਲ ਸੈਂਟਰ ਰਾਹੀਂ, 21,517 ਮੋਬਾਈਲ ਐਪਲੀਕੇਸ਼ਨ ਰਾਹੀਂ, 2,416 ਵੈੱਬ ਪੋਰਟਲ ਰਾਹੀਂ ਅਤੇ 39,193 ਕਾਮਨ ਸਰਵਿਸ ਸੈਂਟਰਾਂ ਰਾਹੀਂ ਜੁੜੇ।
ਪਲੈਟਫਾਰਮ ਨੇ ਹੁਣ ਤੱਕ 19.21 ਲੱਖ ਪ੍ਰਸ਼ਨਾਂ ਦਾ ਹੱਲ ਕੀਤਾ ਹੈ।
ਕਿਸਾਨ ਸਾਰਥੀ ਨੇ ਹੁਣ ਤੱਕ 21,900 ਸਲਾਹ-ਮਸ਼ਵਰੇ ਜਾਰੀ ਕੀਤੇ ਹਨ, ਜਿਨ੍ਹਾਂ ਵਿੱਚ 34 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 351 ਵਸਤੂਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਕਿਸਾਨ ਸਾਰਥੀ ਇੱਕ ਸਬੰਧਿਤ ਐਗਰੀਕਲਚਰਲ ਈਕੋਸਿਸਟਮ ਤਿਆਰ ਕਰਦਾ ਹੈ, ਜਿਸ ਨਾਲ ਮਾਹਿਰਾਂ, ਸੰਸਥਾਵਾਂ ਅਤੇ ਪਾਲਿਸੀ ਮੇਕਰਸ ਵਰਗੇ ਹੋਰ ਖੇਤੀਬਾੜੀ ਹਿੱਸੇਦਾਰਾਂ ਨੂੰ ਲਾਭ ਮਿਲਦਾ ਹੈ।
ਆਈਸੀਏਆਰ ਸੰਸਥਾਵਾਂ ਅਤੇ ਯੂਨੀਵਰਸਿਟੀਆਂ
ਖੋਜ ਸੰਸਥਾਵਾਂ ਨੂੰ ਇਸ ਪਲੈਟਫਾਰਮ ਰਾਹੀਂ ਬਿਹਤਰ ਆਊਟਰੀਚ ਅਤੇ ਵਿਗਿਆਨਕ ਸਲਾਹ-ਮਸ਼ਵਰੇ ਦੇ ਵਿਆਪਕ ਪ੍ਰਸਾਰ ਦਾ ਲਾਭ ਮਿਲਦਾ ਹੈ। ਇਹ ਪਲੈਟਫਾਰਮ ਗਿਆਨ ਦੇ ਆਦਾਨ-ਪ੍ਰਦਾਨ ਨੂੰ ਬਿਹਤਰ ਬਣਾਉਂਦਾ ਹੈ ਅਤੇ ਖੋਜ ਦੇ ਵਿਵਹਾਰਿਕ ਉਪਯੋਗ ਨੂੰ ਉਤਸ਼ਾਹਿਤ ਕਰਦਾ ਹੈ।
ਕੇਵੀਕੇ ਅਤੇ ਖੇਤੀਬਾੜੀ ਮਾਹਿਰ
ਕਿਸਾਨ ਸਾਰਥੀ ਕਿਸਾਨਾਂ ਤੱਕ ਤੇਜ਼ੀ ਨਾਲ ਪਹੁੰਚ ਯਕੀਨੀ ਬਣਾਉਂਦਾ ਹੈ ਅਤੇ ਵਧੇਰੇ ਕੁਸ਼ਲ ਸਲਾਹ-ਮਸ਼ਵਰਾ ਦੇਣ ਵਿੱਚ ਮਦਦ ਕਰਦਾ ਹੈ। ਇਹ ਕਿਸਾਨਾਂ ਦੇ ਸਵਾਲਾਂ ਦੇ ਹੱਲ ਨੂੰ ਬਿਹਤਰ ਬਣਾਉਂਦਾ ਹੈ ਅਤੇ ਤਕਨੀਕ ਦੇ ਪ੍ਰਯੋਗਸ਼ਾਲਾ ਤੋਂ ਖੇਤ ਤੱਕ ਟ੍ਰਾਂਸਫਰ ਨੂੰ ਮਜ਼ਬੂਤ ਕਰਦਾ ਹੈ।
- ਪਾਲਿਸੀ ਮੇਕਰਸ ਅਤੇ ਪ੍ਰਸ਼ਾਸਕ
ਇਹ ਪਲੈਟਫਾਰਮ ਰੀਅਲ-ਟਾਈਮ ਫੀਲਡ ਇਨਸਾਈਟਸ, ਡੈਸ਼ਬੋਰਡ ਅਤੇ ਵਿਸ਼ਲੇਸ਼ਣ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ਇਹ ਸਬੂਤ-ਅਧਾਰਿਤ ਨੀਤੀ ਨਿਰਮਾਣ ਵਿੱਚ ਮਦਦ ਕਰਦਾ ਹੈ ਅਤੇ ਖੇਤੀਬਾੜੀ ਵਿਸਤਾਰ ਪ੍ਰਣਾਲੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ।
ਡਿਜੀਟਲ ਖੇਤੀਬਾੜੀ ਦੇ ਭਵਿੱਖ ਨੂੰ ਦਿਸ਼ਾ ਦੇਣਾ
ਕਿਸਾਨ ਸਾਰਥੀ ਭਾਰਤ ਦੀ ਖੇਤੀਬਾੜੀ ਵਿਸਤਾਰ ਪ੍ਰਣਾਲੀ ਦੇ ਡਿਜੀਟਲ ਪਰਿਵਰਤਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਹ ਪਲੈਟਫਾਰਮ ਕਿਸਾਨਾਂ, ਖੋਜ ਸੰਸਥਾਵਾਂ, ਵਿਸਤਾਰ ਏਜੰਸੀਆਂ ਅਤੇ ਨੀਤੀ ਨਿਰਮਤਾਵਾਂ ਵਿਚਕਾਰ ਸਹਿਯੋਗ ਨੂੰ ਮਜ਼ਬੂਤ ਕਰਦਾ ਹੈ, ਜਿਸ ਨਾਲ ਇੱਕ ਵਧੇਰੇ ਸਬੰਧਿਤ ਅਤੇ ਜ਼ਿੰਮੇਵਾਰ ਐਗਰੀਕਲਚਰ ਈਕੋਸਿਸਟਮ ਦਾ ਨਿਰਮਾਣ ਹੁੰਦਾ ਹੈ। ਇਸ ਦੇ ਬਹੁ-ਭਾਸ਼ਾਈ ਇੰਟਰਫੇਸ, ਪਹੁੰਚ ਦੇ ਵੱਖ-ਵੱਖ ਮਾਧਿਅਮਾਂ ਅਤੇ ਦੋ-ਪਾਸੜ (ਟੂ-ਵੇਅ) ਸੰਚਾਰ ਮਾਡਲ ਨੇ ਦੇਸ਼ ਭਰ ਵਿੱਚ ਜ਼ਰੂਰਤ-ਅਧਾਰਿਤ ਖੇਤੀਬਾੜੀ ਸੂਚਨਾ ਦੀ ਪ੍ਰਭਾਵਸ਼ਾਲੀ ਵੰਡ ਨੂੰ ਮਜ਼ਬੂਤ ਬਣਾਇਆ ਹੈ।
ਵਿਸਤਾਰਿਤ ਹੋ ਰਹੇ ਡਿਜੀਟਲ ਢਾਂਚੇ ਅਤੇ ਕਿਸਾਨਾਂ ਦੀ ਵਧਦੀ ਭਾਗੀਦਾਰੀ ਦੇ ਨਾਲ, ਕਿਸਾਨ ਸਾਰਥੀ ਗਿਆਨ ਦੇ ਪ੍ਰਸਾਰ ਨੂੰ ਮਜ਼ਬੂਤ ਕਰਦਾ ਹੈ ਅਤੇ ਕਿਸਾਨ ਪੱਧਰ ‘ਤੇ ਸੂਝਵਾਨ ਫੈਸਲੇ ਲੈਣ ਦੇ ਯੋਗ ਬਣਾਉਂਦਾ ਹੈ। ਤਕਨੀਕ-ਅਧਾਰਿਤ ਸਲਾਹ-ਮਸ਼ਵਰੇ ਅਤੇ ਸੰਸਥਾਗਤ ਤਾਲਮੇਲ ਦੇ ਮਾਧਿਅਮ ਰਾਹੀਂ ਇਹ ਪਲੈਟਫਾਰਮ ਵਧੇਰੇ ਲਚਕਦਾਰ, ਲਾਭਦਾਇਕ ਅਤੇ ਡਿਜੀਟਲ ਤੌਰ ‘ਤੇ ਸਸ਼ਕਤ ਖੇਤੀਬਾੜੀ ਖੇਤਰ ਦੇ ਨਿਰਮਾਣ ਵਿੱਚ ਯੋਗਦਾਨ ਪਾ ਰਿਹਾ ਹੈ।
ਸੰਦਰਭ
ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ
https://kisansarathi.in/
https://ks-aams-web.digitalindiacorporation.in/about-us
https://www.pib.gov.in/PressReleasePage.aspx?PRID=1736155®=48&lang=2
ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮਤੰਰਾਲਾ
https://www.pib.gov.in/Pressreleaseshare.aspx?PRID=2132330®=48&lang=2
ਕਿਸਾਨ ਸਾਰਥੀ ਪਲੈਟਫਾਰਮ
*****
ਪੀਆਈਬੀ ਰਿਸਰਚ
(रिलीज़ आईडी: 2280650)
आगंतुक पटल : 25