ਵਿੱਤ ਮੰਤਰਾਲਾ
ਪੱਛਮ ਬੰਗਾਲ ਵਿੱਚ ਸੋਨੇ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼: ਡੀਆਰਆਈ ਨੇ ਸਰਹੱਦ ਪਾਰ ਸੋਨੇ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼ ਕੀਤਾ; 34 ਕਰੋੜ ਰੁਪਏ ਦੀ ਕੀਮਤ ਦਾ 24 ਕਿਲੋਗ੍ਰਾਮ ਵਿਦੇਸ਼ ਤੋਂ ਤਸਕਰੀ ਕੀਤਾ ਗਿਆ ਸੋਨਾ ਜ਼ਬਤ ਕੀਤਾ, 7 ਲੋਕ ਗਿਰਫਤਾਰ
प्रविष्टि तिथि:
01 JUL 2026 5:37PM by PIB Chandigarh
ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਵਿਦੇਸ਼ ਤੋਂ ਸੋਨੇ ਦੀ ਤਸਕਰੀ ਦੇ ਵਿਰੁੱਧ ਇੱਕ ਵੱਡੀ ਕਾਰਵਾਈ ਵਿੱਚ, ਪੱਛਮ ਬੰਗਾਲ ਵਿੱਚ ਭਾਰਤ-ਬੰਗਲਾਦੇਸ਼ ਸਰਹੱਦ ਨਾਲ ਸੰਚਾਲਿਤ ਇੱਕ ਸੰਗਠਿਤ ਸੋਨੇ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਸਫਲਤਾਪੂਰਨ ਪਰਦਾਫਾਸ਼ ਕੀਤਾ ਹੈ।

ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਇੱਕ ਅਭਿਆਨ ਵਿੱਚ, ਡੀਆਰਆਈ ਅਧਿਕਾਰੀਆਂ ਨੇ ਪੱਛਮ ਬੰਗਾਲ ਦੇ ਨਾਦੀਆ ਜ਼ਿਲ੍ਹੇ ਵਿੱਚ ਕ੍ਰਿਸ਼ਣਾਨਗਰ ਤੋਂ ਚੱਕਦਾਹਾ ਵੱਲ ਵੱਖ-ਵੱਖ ਮੋਟਰਸਾਈਕਲਾਂ ‘ਤੇ ਯਾਤਰਾ ਕਰ ਰਹੇ 7 ਵਿਅਕਤੀਆਂ ਨੂੰ ਰੋਕਿਆ। ਫੜ੍ਹੇ ਗਏ ਵਿਅਕਤੀਆਂ ਦੀ ਤਲਾਸ਼ੀ ਲੈਣ ‘ਤੇ ਵਿਦੇਸ਼ੀ ਚਿਨ੍ਹ ਵਾਲੇ ਅਤੇ ਖਰਾਬ ਕੀਤੇ ਗਏ ਸੋਨੇ ਦੇ 180 ਬਿਸਕੁਟ ਬਰਾਮਦ ਹੋਏ, ਜਿਨ੍ਹਾਂ ਨੇ ਉਨ੍ਹਾਂ ਨੂੰ ਪਛਾਣ ਤੋਂ ਬਚਣ ਲਈ ਆਪਣੇ ਲੱਕ ‘ਤੇ ਖ਼ਾਸ ਤੌਰ ‘ਤੇ ਸਿਲਾਏ ਹੋਏ ਕਪੜੇ ਦੀਆਂ ਬੈਲਟਾਂ ਦੇ ਅੰਦਰ ਚਲਾਕੀ ਨਾਲ ਲੁਕਾਇਆ ਹੋਇਆ ਸੀ।
ਲਗਭਗ 24 ਕਿਲੋਗ੍ਰਾਮ ਵਜ਼ਨ ਦਾ ਅਤੇ ਲਗਭਗ 34 ਕਰੋੜ ਰੁਪਏ ਦੀ ਕੀਮਤ ਦਾ ਬਰਾਮਦ ਵਿਦੇਸ਼ ਤੋਂ ਤਸਕਰੀ ਕੀਤਾ ਗਿਆ ਸੋਨਾ ਕਸਟਮ ਐਕਟ, 1962 ਦੇ ਪ੍ਰਾਵਧਾਨਾਂ ਦੇ ਤਹਿਤ ਜ਼ਬਤ ਕੀਤਾ ਗਿਆ। ਤਸਕਰੀ ਅਭਿਆਨ ਵਿੱਚ ਸ਼ਾਮਲ ਸਾਰੇ 7 ਵਿਅਕਤੀਆਂ ਨੂੰ ਗਿਰਫਤਾਰ ਕਰ ਲਿਆ ਗਿਆ ਹੈ।
ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਕੈਰੀਅਰਾਂ ਨੇ ਭਾਰਤ-ਬੰਗਲਾਦੇਸ਼ ਸਰਹੱਦ ਨੇੜੇ ਦੇ ਸਥਾਨਾਂ ਤੋਂ ਤਸਕਰੀ ਕੀਤਾ ਹੋਇਆ ਸੋਨਾ ਇਕੱਠਾ ਕੀਤਾ ਸੀ ਅਤੇ ਇਸ ਨੂੰ ਅੱਗੇ ਕੈਰੀਅਰਾਂ ਦੇ ਇੱਕ ਹੋਰ ਸਮੂਹ ਨੂੰ ਸੌਂਪਣ ਲਈ ਲੈ ਜਾ ਰਹੇ ਸਨ।
****
ਐੱਸਆਰ/ਕੇਐੱਮਐੱਨ/ਬਲਜੀਤ ਸਿੰਘ
(रिलीज़ आईडी: 2280349)
आगंतुक पटल : 5