ਵਿੱਤ ਮੰਤਰਾਲਾ
ਭਾਰਤ ਸਰਕਾਰ ਦੇ ਖਾਤਿਆਂ ਦੀ ਮਈ 2026 ਤੱਕ ਦੀ ਮਾਸਿਕ ਸਮੀਖਿਆ (ਵਿੱਤੀ ਵਰ੍ਹੇ 2026-27)
प्रविष्टि तिथि:
30 JUN 2026 5:44PM by PIB Chandigarh
ਭਾਰਤ ਸਰਕਾਰ ਦੇ ਮਈ 2026 ਤੱਕ ਦੇ ਮਾਸਿਕ ਖਾਤਿਆਂ ਨੂੰ ਸੰਕਲਿਤ ਕਰਨ ਵਾਲੀ ਰਿਪੋਰਟ ਪ੍ਰਕਾਸ਼ਿਤ ਕਰ ਦਿੱਤੀ ਗਈ ਹੈ। ਮੁੱਖ ਬਿੰਦੂ ਹੇਠਾਂ ਦਿੱਤੇ ਗਏ ਹਨ:
ਭਾਰਤ ਸਰਕਾਰ ਨੂੰ ਮਈ 2026 ਤੱਕ 7,18,669 ਕਰੋੜ ਰੁਪਏ (ਬੀਈ 2026-27 ਨਾਲ ਸਬੰਧਿਤ ਵਰ੍ਹੇ ਦੀਆਂ ਕੁੱਲ ਪ੍ਰਾਪਤੀਆਂ ਦਾ 19.7%) ਪ੍ਰਾਪਤ ਹੋਏ; ਜਿਸ ਵਿੱਚ 3,48,138 ਕਰੋੜ ਰੁਪਏ ਦਾ ਟੈਕਸ ਮਾਲੀਆ (ਕੇਂਦਰ ਨੂੰ ਪ੍ਰਾਪਤ ਸ਼ੁੱਧ ਰਾਸ਼ੀ), 3,50,867 ਕਰੋੜ ਰੁਪਏ ਨੌਨ-ਟੈਕਸ ਮਾਲੀਆ ਅਤੇ 19,664 ਕਰੋੜ ਰੁਪਏ ਗੈਰ-ਕਰਜ਼ਾ ਪੂੰਜੀਗਤ ਪ੍ਰਾਪਤੀਆਂ ਸ਼ਾਮਲ ਹਨ। ਇਸ ਮਿਆਦ ਦੇ ਦੌਰਾਨ ਭਾਰਤ ਸਰਕਾਰ ਵੱਲੋਂ ਰਾਜ ਸਰਕਾਰਾਂ ਨੂੰ ਟੈਕਸ ਦੇ ਹਿੱਸੇ ਦੇ ਟ੍ਰਾਂਸਫਰ ਦੇ ਤੌਰ ‘ਤੇ 1,75,557 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ, ਜੋ ਕਿ ਪਿਛਲੇ ਸਾਲ ਦੀ ਤੁਲਨਾ ਵਿੱਚ 12,086 ਕਰੋੜ ਰੁਪਏ ਵੱਧ ਹੈ।
ਭਾਰਤ ਸਰਕਾਰ ਵੱਲੋਂ ਕੀਤਾ ਗਿਆ ਕੁੱਲ ਖਰਚ 8,81,023 ਕਰੋੜ (ਬੀਈ 2026-27 ਨਾਲ ਸਬੰਧਿਤ ਬਜਟ ਦਾ 16.5%) ਹੈ, ਜਿਸ ਵਿੱਚੋਂ 6,30,020 ਕਰੋੜ ਰੁਪਏ ਮਾਲੀਆ ਸਿਰਲੇਖ ਹੇਠ ਅਤੇ 2,51,003 ਕਰੋੜ ਰੁਪਏ ਪੂੰਜੀ ਸਿਰਲੇਖ ਹੇਠ ਹਨ। ਕੁੱਲ ਮਾਲੀਆ ਖਰਚ ਵਿੱਚੋਂ, 1,81,461 ਕਰੋੜ ਰੁਪਏ ਵਿਆਜ ਅਦਾਇਗੀਆਂ ਲਈ ਅਤੇ 75,542 ਕਰੋੜ ਰੁਪਏ ਮੁੱਖ ਸਬਸਿਡੀਆਂ ਲਈ ਨਿਰਧਾਰਤ ਕੀਤੇ ਗਏ ਹਨ।
****
ਐੱਨਬੀ/ਕੇਐੱਮਐੱਨ/ਐੱਸਆਰਆਈ/ਬਲਜੀਤ ਸਿੰਘ
(रिलीज़ आईडी: 2279960)
आगंतुक पटल : 2