ਸਿੱਖਿਆ ਮੰਤਰਾਲਾ
azadi ka amrit mahotsav

ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਉੱਚ ਸਿੱਖਿਆ ਸੰਸਥਾਨਾਂ ਵਿੱਚ ਆਤਮ-ਹੱਤਿਆ (ਖੁਦਕੁਸ਼ੀ) ਦੀਆਂ ਘਟਨਾਵਾਂ ਦੀ ਰੋਕਥਾਮ ਲਈ ਗਠਿਤ ਨੈਸ਼ਨਲ ਟਾਸਕ ਫੋਰਟ ਨੇ ਮਈ 2025 ਤੋਂ ਹੁਣ ਤੱਕ 10 ਰਾਜਾਂ ਦੇ 30 ਉੱਚ ਸਿੱਖਿਆ ਸੰਸਥਾਨਾਂ ਦਾ ਦੌਰਾ ਕੀਤਾ


ਟਾਸਕ ਫੋਰਸ ਨੇ ਅੰਤਰ - ਅਨੁਸ਼ਾਸਨੀ ਅਤੇ ਸਮਾਨਤਾ ਦੇ ਵੱਲ ਓਰੀਐਂਟਿਡ ਦ੍ਰਿਸ਼ਟੀਕੋਣ ਸੁਨਿਸ਼ਚਿਤ ਕਰਨ ਲਈ ਹਿਤਧਾਰਕਾਂ ਨਾਲ ਕਈ ਦੌਰ ਵਿੱਚ ਸਲਾਹ-ਮਸ਼ਵਰੇ ਕੀਤੇ

Posted On: 30 JUN 2026 3:51PM by PIB Chandigarh

ਉੱਚ ਸਿੱਖਿਆ ਸੰਸਥਾਨਾਂ (HEIs) ਵਿੱਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਆਤਮ-ਹੱਤਿਆਂ ਦੀ ਰੋਕਥਾਮ ‘ਤੇ ਨੈਸ਼ਨਲ ਟਾਸਕ ਫੋਰਸ (NTF) ਨੇ ਖੇਤਰੀ ਅਤੇ ਸੰਸਥਾਗਤ ਸੰਦਰਭਾਂ ਨਾਲ ਡੂੰਘੀ ਚਰਚਾ ਨੂੰ ਸਮਰੱਥ ਬਣਾਉਣ ਲਈ ਮਈ 2025 ਤੋਂ ਹੁਣ ਤੱਕ 10 ਰਾਜਾਂ ਦੇ 30 ਉੱਚ ਸਿੱਖਿਆ ਸੰਸਥਾਨਾਂ ਦਾ ਦੌਰਾ ਕੀਤਾ।  ਟਾਸਕ ਫੋਰਸ ਨੇ ਅੰਤਰ - ਅਨੁਸ਼ਾਸਨੀ ਅਤੇ ਸਮਾਨਤਾ ਵੱਲ ਓਰੀਐਂਟਡ ਦ੍ਰਿਸ਼ਟੀਕੋਣ ਸੁਨਿਸ਼ਚਿਤ ਕਰਨ ਲਈ ਹਿਤਧਾਰਕਾਂ ਦੇ ਨਾਲ 25 ਸਲਾਹ-ਮਸ਼ਵਰੇ ਵੀ ਆਯੋਜਿਤ ਕੀਤੇ। ਐੱਨਟੀਐੱਫ ਨੇ ਜਨਵਰੀ 2026 ਤੋਂ ਹੁਣ ਤੱਕ ਹੇਠਾਂ ਲਿਖੇ ਵਿਸ਼ਿਆਂ ‘ਤੇ ਇਲਾਵਾ ਸਲਾਹ-ਮਸ਼ਵਰੇ ਸੰਪੰਨ ਕੀਤੇ ਹਨ:

  • ਸਰੀਰਕ  ਅਸਮਰੱਥਾ ਵਾਲੇ ਵਿਦਿਆਰਥੀ ਅਤੇ ਫੈਕਲਟੀ ਮੈਂਬਰ

  • ਉੱਚ ਸਿੱਖਿਆ ਵਿੱਚ ਜਾਤੀਗਤ ਭੇਦਭਾਵ

  • ਲਿੰਗ ,  ਮਾਨਸਿਕ ਸਿਹਤ ਅਤੇ ਆਤਮ-ਹੱਤਿਆ

  • ਅਨੁਸੂਚਿਤ ਜਨਜਾਤੀ ਅਤੇ ਹੋਰ ਪਿਛੜੇ ਵਰਗਾਂ ਦੇ ਵਿਦਿਆਰਥੀ

  • ਮਾਨਸਿਕ ਸਿਹਤ ਅਤੇ ਆਤਮ-ਹੱਤਿਆ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕਰਨਾ

  • ਉੱਚ ਸਿੱਖਿਆ ਵਿੱਚ ਵਿਦਿਆਰਥੀਆਂ ਦੀਆਂ ਆਤਮ-ਹੱਤਿਆਵਾਂ ਵਿੱਚ ਲਿੰਗ ਸਬੰਧੀ ਪ੍ਰਸ਼ਨ

ਮਾਨਸਿਕ ਸਿਹਤ ਸਬੰਧੀ ਗੈਰ ਸਰਕਾਰੀ ਸੰਗਠਨਾਂ  ਦੇ ਨਾਲ ਸਲਾਹ-ਮਸ਼ਵਰੇ

ਕਾਨੂੰਨ ਸਬੰਧੀ ਵਿਦਿਆਰਥੀਆਂ  ਦੇ ਨਾਲ ਸਲਾਹ-ਮਸ਼ਵਰੇ

ਭਾਰਤ  ਦੀ ਸੁਪਰੀਮ ਕੋਰਟ ਤੋਂ ਦੇਸ਼ ਭਰ ਦੇ ਉੱਚ ਸਿੱਖਿਆ ਸੰਸਥਾਨਾਂ ਵਿੱਚ ਵਿਦਿਆਰਥੀਆਂ ਦੀ ਆਤਮ-ਹੱਤਿਆਵਾਂ ਦੀਆਂ ਵਧਦੀਆਂ ਘਟਨਾਵਾਂ ਨਾਲ ਨਿਪਟਨ ਅਤੇ ਉਨ੍ਹਾਂ ਦੇ ਮਾਨਸਿਕ ਸਿਹਤ ਅਤੇ ਭਲਾਈ ਸਬੰਧੀ ਚਿੰਤਾਵਾਂ ਦਾ ਅਧਿਐਨ ਕਰਨ ਲਈ 24 ਮਾਰਚ 2025 ਨੂੰ ਨੈਸ਼ਨਲ ਟਾਕਸ ਫੋਰਸ ( ਐੱਨਟੀਐੱਫ)  ਦਾ ਗਠਨ ਕੀਤਾ ਗਿਆ ਸੀ।

ਸੁਪਰੀਮ ਕੋਰਟ ਨੇ 27 ਮਈ 2026  ਦੇ ਆਦੇਸ਼  ਦੇ ਅਨੁਸਾਰ, ਐੱਨਟੀਐੱਫ ਨੂੰ ਆਪਣੀ ਅੰਤਿਮ ਰਿਪੋਰਟ ਦਾਖਲ ਕਰਨ ਲਈ 31 ਅਕਤੂਬਰ 2026 ਤੱਕ ਦਾ ਸਮਾਂ ਦਿੱਤਾ। ਸੁਪਰੀਮ ਕੋਰਟ  ਦੇ 6 ਫਰਵਰੀ 2026  ਦੇ ਹੁਕਮਾਂ ਦੀ ਪਾਲਣਾ ਵਿੱਚ ਭਾਰਤ ਦੇ ਸਾਬਕਾ ਮੁੱਖ ਅੰਕੜਾ ਵਿਗਿਆਨੀ ਪ੍ਰੋ.  ਟੀ. ਸੀ. ਏ.  ਅਨੰਤ ਨੂੰ ਵੀ ਸਰਵੇਖਣ ਅੰਕੜਿਆਂ ਦਾ ਵਿਆਪਕ ਅਤੇ ਵਿਗਿਆਨਕ ਵਿਸ਼ਲੇਸ਼ਣ ਕਰਨ ਲਈ ਐੱਨਟੀਐੱਫ  ਦੇ ਤਕਨੀਕੀ ਸਲਾਹਕਾਰ  ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ ਸੀ।

ਐੱਨਟੀਐੱਫ ਦਾ ਮੁੱਢਲੇ ਕਰੱਤਵ ਤਿੰਨ ਪ੍ਰਕਾਰ ਦੇ ਹਨ:

( i )  ਵਿਦਿਆਰਥੀਆਂ ਦੀਆਂ ਆਤਮ-ਹਤਿਆਵਾਂ ਦੇ ਪ੍ਰਮੁੱਖ ਕਾਰਨਾਂ ਦੀ ਪਹਿਚਾਣ। 

 

 ( ii )  ਪ੍ਰਾਸੰਗਿਕ ਕਾਨੂੰਨਾਂ,  ਨੀਤੀਆਂ ਅਤੇ ਸੰਸਥਾਗਤ ਢਾਂਚੇ ਦਾ ਵਿਸ਼ਲੇਸ਼ਣ ;  ਅਤੇ

 ( iii )  ਵਰਤਮਾਨ ਕਾਨੂੰਨੀ ਅਤੇ ਸੰਸਥਾਗਤ ਢਾਂਚੇ ਵਿੱਚ ਜ਼ਰੂਰੀ ਸੁਧਾਰਾਂ ਦਾ ਪ੍ਰਸਤਾਵ ਤਾਂਕਿ ਮਜ਼ਬੂਤੀ ਤੋਂ ਜਾਂਚ ਅਤੇ ਕਾਰਵਾਈ ਜ਼ਿੰਮੇਵਾਰੀ ਅਤੇ ਰੋਕਥਾਮ ਉਪਰਾਲਿਆਂ ਨੂੰ ਸੁਨਿਸ਼ਚਿਤ ਕੀਤਾ ਜਾ ਸਕੇ। ਇਸ ਵਿੱਚ ਮੌਜੂਦਾ ਕਮੀਆਂ ਨੂੰ ਦੂਰ ਕਰਨ, ਜ਼ਿਆਦਾ ਸਮਾਵੇਸ਼ੀ ਅਤੇ ਸਹਾਇਕ ਸਿੱਖਿਅਕ ਮਾਹੌਲ ਬਣਾਉਣ ਅਤੇ ਹਾਸ਼ੀਏ ‘ਤੇ ਰਹਿਣ ਵਾਲੇ ਭਾਈਚਾਰੇ ਦੇ ਮੈਬਰਾਂ ਲਈ ਸਮਾਨ ਮੌਕੇ ਸੁਨਿਸ਼ਚਿਤ ਕਰਨ ਨਾਲ ਸਬੰਧਿਤ ਸਿਫਾਰਸ਼ਾਂ ਸ਼ਾਮਲ ਹਨ ।

 

ਹੇਠਾਂ ਲਿਖੇ ਦਸਤਾਵੇਜ਼ ਐੱਨਟੀਐੱਫ ਦੀ ਆਧਿਕਾਰਤ ਵੈਬਸਾਈਟ  (https://ntf.education.gov.in) ‘ਤੇ ਪ੍ਰੈੱਸ ਰਿਲੀਜ਼ਾਂ ਅਤੇ ਅਨਾਉਂਸਮੈਂਟ ਸੈਕਸ਼ਨ ਦੇ ਅਨੁਸਾਰ ਉਪਲਬਧ ਹਨ :

  • ਅੰਤਰਿਮ ਰਿਪੋਰਟ (ਨਵੰਬਰ 2025): ਇਸ ਰਿਪੋਰਟ ਵਿੱਚ ਨੈਸ਼ਨਲ ਟਾਸਕ ਫੋਰਸ ( ਐੱਨਟੀਐੱਫ)  ਵਲੋਂ ਆਪਣੇ ਕਾਰਜਕਾਲ  ਦੇ ਪਹਿਲੇ ਪੜਾਅ ਦੇ ਦੌਰਾਨ ਕੀਤੇ ਗਏ ਕੰਮਾਂ ਦਾ ਵੇਰਵਾ ਦਿੱਤਾ ਗਿਆ ਹੈ।  ਇਸ ਵਿੱਚ ਐੱਨਟੀਐੱਫ ਦੇ ਕਾਰਜ ਖੇਤਰ ਅਤੇ ਕਾਰਜ ਪ੍ਰਣਾਲੀ ਦਾ ਵਰਣਨ ਕੀਤਾ ਗਿਆ ਹੈ ਭਾਰਤ ਵਿੱਚ ਮੌਜੂਦਾ ਕਾਨੂੰਨੀ ਅਤੇ ਨੀਤੀਗਤ ਢਾਂਚੇ ਦੇ ਨਾਲ-ਨਾਲ ਅੰਤਰਰਾਸ਼ਟਰੀ ਤੌਰ-ਤਰੀਕਿਆਂ ਦੀ ਜਾਚ-ਪੜਤਾਲ ਕੀਤੀ ਗਈ ਹੈ ਅਤੇ ਕੁਝ ਅੰਤਰਿਮ ਸਿਫਾਰਸ਼ਾਂ ਵੀ ਕੀਤੀਆਂ ਗਈਆਂ ਹਨ।

  • ਸਥਿਤੀ ਰਿਪੋਰਟ  ( ਜੁਲਾਈ 2025 ਅਤੇ ਮਈ 2026) : ਐੱਨਟੀਐੱਫ ਦੀ ਸਥਿਤੀ ਰਿਪੋਰਟ ਵਿੱਚ ਇਸ ਵੱਲੋਂ ਕੀਤੇ ਗਏ ਕੰਮਾਂ ਬਾਰੇ ਦੱਸਿਆ ਗਿਆ ਹੈ ਅਤੇ ਸੰਸਥਾਵਾਂ ਦੇ ਦੌਰੇ, ਹਿਤਧਾਰਕ ਸਲਾਹ-ਮਸ਼ਵਰੇ ਅਤੇ ਉੱਚ ਸਿੱਖਿਆ ਸੰਸਥਾਨਾਂ, ਵਿਦਿਆਰਥੀਆਂ, ਮਾਪੇ , ਫੈਕਲਟੀ ਅਤੇ ਮਾਨਸਿਕ ਸਿਹਤ ਪੇਸ਼ੇਵਰਾਂ ਵਲੋਂ ਭਰੇ ਗਏ ਔਨਲਾਈਨ ਸਰਵੇਖਣ ‘ਤੇ ਅਪਡੇਟ ਅੰਕੜੇ ਪ੍ਰਦਾਨ ਕੀਤੇ ਗਏ ਹਨ।

  • ਅੰਤਰਿਮ ਆਦੇਸ਼ : ਅਮਿਤ ਕੁਮਾਰ ਅਤੇ ਹੋਰ ਬਨਾਮ ਭਾਰਤ ਸੰਘ ਅਤੇ ਹੋਰ [ਅਪਰਾਧਿਕ ਅਪੀਲ ਗਿਣਤੀ 1425 ਆਫ 2025]  ਮਾਮਲੇ ਵਿੱਚ ਭਾਰਤ  ਦੇ ਸੁਪਰੀਮ ਕੋਰਟ ਵਲੋਂ ਪਾਸ ਅੰਤਰਿਮ ਆਦੇਸ਼ ਵੀ ਵੈਬਸਾਈਟ ‘ਤੇ ਅਪਲੋਡ ਕਰ ਦਿੱਤੇ ਗਏ ਹਨ।

*****

ਆਰਆਰਟੀਐੱਨ/ਬਲਜੀਤ ਸਿੰਘ


(Release ID: 2279831) ਵਿਜ਼ੀਟਰ ਕਾਊਂਟਰ : 40