ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ eSushrut@clinic ਨੂੰ ਲਾਂਚ ਕੀਤਾ- ਇਹ ਛੋਟੇ ਕਲੀਨਿਕਾਂ ਲਈ ਸੀ-ਡੀਏਸੀ ਦੁਆਰਾ ਬਣਾਏ ਇੱਕ ਸਰਲ ਏਬੀਡੀਐੱਮ-ਸਮਰੱਥ ਐੱਚਐੱਮਆਈ ਪ੍ਰਣਾਲੀ ਹੈ


eSushrut@clinic ਛੋਟੇ ਕਲੀਨਿਕਾਂ ਵਿੱਚ ਸਿਹਤ ਪ੍ਰਣਾਲੀ ਦੇ ਡਿਜੀਟਲਾਈਜ਼ੇਸ਼ਨ ਵਿੱਚ ਮੌਜੂਦ ਪਾੜੇ ਅਤੇ ਸਰਕਾਰ ਸਮਰਥਿਤ ਅਤੇ ਕਿਫਾਇਤੀ ਐੱਚਐੱਮਆਈਐੱਸ ਦੀ ਜ਼ਰੂਰਤ ਨੂੰ ਦੂਰ ਕਰੇਗਾ

प्रविष्टि तिथि: 29 JUN 2026 4:54PM by PIB Chandigarh

ਕਈ ਛੋਟੇ ਆਊਟਪੇਸ਼ੈਂਟ ਕਲੀਨਿਕ ਮੈਨੂਅਲ ਪ੍ਰਕਿਰਿਆਵਾਂ ਅਤੇ ਕਿਫਾਇਤੀ ਡਿਜੀਟਲ ਸਮਾਧਾਨਾਂ ਦੀ ਘਾਟ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ। ਵੱਡੇ ਐੱਚਐੱਮਆਈਐੱਸ (ਹਸਪਤਾਲ ਪ੍ਰਬੰਧਨ ਸੂਚਨਾ ਪ੍ਰਣਾਲੀਆਂ) ਅਕਸਰ ਇਨ੍ਹਾਂ ਕਲੀਨਿਕਾਂ ਲਈ ਬਹੁਤ ਗੁੰਝਲਦਾਰ ਅਤੇ ਮਹਿੰਗੇ ਹੁੰਦੇ ਹਨ। ਸਿੱਟੇ ਵਜੋਂ, ਕਲੀਨਿਕ ਸਿਹਤ ਸੰਭਾਲ ਪ੍ਰਣਾਲੀ ਦੇ ਡਿਜੀਟਾਈਜ਼ੇਸ਼ਨ ਸਬੰਧੀ ਅਕੁਸ਼ਲਤਾਵਾਂ ਨਾਲ ਜੂਝਦੇ ਹਨ। ਵੱਡੀ ਗਿਣਤੀ ਵਿੱਚ ਨਿਜੀ ਐੱਚਐੱਮਆਈਐੱਸ ਕੰਪਨੀਆਂ ਦੇ ਬਾਵਜੂਦ, ਵੱਖ-ਵੱਖ ਮਾਈਕ੍ਰੋਸਾਈਟ ਪ੍ਰਤੀਭਾਗੀਆਂ ਦੁਆਰਾ ਸਰਕਾਰ ਸਮਰਥਿਤ ਅਤੇ ਕਿਫਾਇਤੀ ਐੱਚਐੱਮਆਈਐੱਸ ਦੀ ਜ਼ਰੂਰਤ ਪ੍ਰਗਟਾਈ ਜਾ ਰਹੀ ਹੈ। ਕਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਵੀ ਆਪਣੀਆਂ ਜਨਤਕ ਸਿਹਤ ਸਹੂਲਤਾਂ ਲਈ ਇੱਕ ਸਰਲ ਐੱਚਐੱਮਆਈਐੱਸ ਦੀ ਵਰਤੋਂ ਕਰਨ ਵਿੱਚ ਦਿਲਚਸਪੀ ਦਿਖਾਈ ਹੈ। ਕਿਉਂਕਿ, ਸਿਹਤ ਸੰਭਾਲ ਖੇਤਰ ਵਿੱਚ ਡਿਜੀਟਾਈਜ਼ੇਸ਼ਨ ਅਜੇ ਵੀ ਆਪਣੇ ਸ਼ੁਰੂਆਤੀ ਪੜਾਅ ਵਿੱਚ ਹੈ, ਇਸ ਲਈ ਉਨ੍ਹਾਂ ਦੇ ਲਈ ਐੱਚਐੱਮਆਈਐੱਸ ਉਪਲਬਧ ਕਰਵਾਉਣਾ ਏਬੀਡੀਐੱਮ ਨੂੰ ਅਪਣਾਉਣ ਵਿੱਚ ਲਾਭਦਾਇਕ ਹੋਵੇਗਾ।

ਇਸ ਸਮੱਸਿਆ ਦੇ ਸਮਾਧਾਨ ਲਈ ਕੇਂਦਰੀ ਸਿਹਤ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਇੱਥੇ e-Sushrut@Clinic ਨੂੰ ਲਾਂਚ ਕੀਤਾ। e-Sushrut@Clinic, ਇੱਕ ਹਲਕਾ ਐੱਚਐੱਮਆਈਐੱਸ (ਸਿਹਤ ਪ੍ਰਬੰਧਨ ਪ੍ਰਣਾਲੀ) ਹੈ ਜਿਸ ਨੂੰ ਸੀ-ਡੀਏਸੀ (ਐਡਵਾਂਸ ਕੰਪਿਊਟਿੰਗ ਵਿਕਾਸ ਕੇਂਦਰ) ਦੁਆਰਾ ਛੋਟੇ ਆਊਟਪੇਸ਼ੈਂਟ ਕਲੀਨਿਕਾਂ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਸਰਲ, ਕਿਫਾਇਤੀ ਅਤੇ ਉਪਭੋਗਤਾ-ਅਨੁਕੂਲ ਡਿਜੀਟਲ ਸਮਾਧਾਨ ਪ੍ਰਦਾਨ ਕਰਕੇ ਇਨ੍ਹਾਂ ਚੁਣੌਤੀਆਂ ਦਾ ਸਮਾਧਾਨ ਕਰਨ ਲਈ ਬਣਾਇਆ ਗਿਆ ਹੈ। ਇਸ ਐੱਚਐੱਮਆਈਐੱਸ ਨੂੰ ਸਰਕਾਰੀ ਪੀਐੱਚਸੀ, ਸਿਹਤ ਅਤੇ ਸਿਹਤ ਕੇਂਦਰ, ਉਪ-ਕੇਂਦਰਾਂ ਅਤੇ ਨਿਜੀ ਕਲੀਨਿਕਾਂ ਲਈ ਖੋਲ੍ਹਣ ਦਾ ਪ੍ਰਸਤਾਵ ਹੈ। ਵਰਤਮਾਨ ਵਿੱਚ, 800 ਤੋਂ ਵੱਧ ਸਿਹਤ ਸਹੂਲਤਾਂ e-Sushrut@Clinic ਨਾਲ ਜੁੜੀਆਂ ਹੋਈਆਂ ਹਨ, ਜਿਸ ਨਾਲ 680 ਤੋਂ ਵੱਧ ਸਿਹਤ ਰਿਕਾਰਡ ਤਿਆਰ ਕਰਦੀਆਂ ਹਨ। C-DAC e-Sushrut ਸਾਫਟਵੇਅਰ ਨੂੰ ਵੀ ਲਾਗੂ ਕਰ ਰਿਹਾ ਹੈ, ਜਿਸ ਨੂੰ 15 ਤੋਂ ਵੱਧ ਏਮਜ਼ ਅਤੇ ਵੱਖ-ਵੱਖ ਰਾਜ ਸਰਕਾਰੀ ਹਸਪਤਾਲਾਂ ਵਿੱਚ ਸਥਾਪਿਤ ਕੀਤਾ ਜਾ ਰਿਹਾ ਹੈ।

ਵਿਸ਼ੇਸ਼ਤਾਵਾਂ:

eSushrut@Clinic ਇੱਕ ਹਲਕਾ, ਕਲਾਉਡ-ਅਧਾਰਿਤ ਐੱਚਐੱਮਆਈਐੱਸ ਪ੍ਰਦਾਨ ਕਰਦਾ ਹੈ ਜਿਸ ਨੂੰ ਵਿਸ਼ੇਸ਼ ਤੌਰ ‘ਤੇ ਆਊਟਪੇਸ਼ੈਂਟ ਕਲੀਨਿਕਾਂ ਲਈ ਡਿਜ਼ਾਈਨ ਕੀਤਾ ਗਿਆ ਹੈ, ਜਿਸ ਵਿੱਚ ਹੇਠ ਲਿਖੇ ਸ਼ਾਮਲ ਹਨ:

• ਕਲੀਨਿਕ ਸੰਚਾਲਨ ਨੂੰ ਸਵੈਚਾਲਿਤ ਬਣਾਉਂਦਾ ਹੈ: ਮਰੀਜ਼ਾਂ ਦੀ ਰਜਿਸਟ੍ਰੇਸ਼ਨ, ਬਿਲਿੰਗ, MIS ਰਿਪੋਰਟਿੰਗ, ਸਪੀਚ-ਟੂ-ਟੈਕਸਟ ਵਰਕਫਲੋ ਅਤੇ ਕਲੀਨਿਕਲ ਡਿਸੀਜਨ ਸਪੋਰਟ ਸਿਸਟਮ ਵਰਗੇ ਕਾਰਜਾਂ ਨੂੰ ਸਰਲ ਬਣਾਉਂਦਾ ਹੈ, ਜਿਸ ਨਾਲ ਕੰਮ ਅਸਾਨ ਹੋ ਜਾਂਦਾ ਹੈ ਅਤੇ ਗਲਤੀਆਂ ਘੱਟ ਹੋ ਜਾਂਦੀਆਂ ਹਨ।

• ਕਿਫਾਇਤੀ ਸਮਾਧਾਨ: ਛੋਟੇ ਸਿਹਤ ਕੇਂਦਰਾਂ ਅਤੇ ਕਲੀਨਿਕਾਂ ਲਈ ਇੱਕ ਬਜਟ-ਅਨੁਕੂਲ ਵਿਕਲਪ, ਜੋ ਉਨ੍ਹਾਂ ਨੂੰ ਉੱਚ ਲਾਗਤਾਂ ਤੋਂ ਬਿਨਾਂ ਡਿਜੀਟਲ ਸਿਹਤ ਸੰਭਾਲ ਅਪਣਾਉਣ ਦੀ ਸੁਵਿਧਾ ਦਿੰਦਾ ਹੈ।

• ਵਰਤੋਂ ਵਿੱਚ ਅਸਾਨ: ਇਸ ਨੂੰ ਸਰਲ ਅਤੇ ਸਹਿਜ ਤਰੀਕੇ ਨਾਲ ਡਿਜਾਇਨ ਕੀਤਾ ਗਿਆ ਹੈ, ਜਿਸ ਲਈ ਕਲੀਨਿਕ ਦੇ ਕਰਮਚਾਰੀਆਂ ਨੂੰ ਕਿਸੀ ਵੀ ਤਰ੍ਹਾਂ ਦੀਆਂ ਤਕਨੀਕੀ ਮੁਹਾਰਤ ਦੀ ਲੋੜ ਨਹੀਂ ਹੈ।

• ਕਲਾਉਡ-ਅਧਾਰਿਤ ਸਿਸਟਮ: ਇੱਕ ਸਰਲ ਪਲੈਟਫਾਰਮ ਜਿਸ ਨੂੰ ਗੁੰਝਲਦਾਰ ਸੈੱਟਅੱਪ ਦੀ ਲੋੜ ਤੋਂ ਬਿਨਾਂ ਕਿਸੇ ਵੀ ਡਿਵਾਈਸ ਨਾਲ ਐਕਸੈੱਸ ਕੀਤਾ ਜਾ ਸਕਦਾ ਹੈ।

• HPR ਅਤੇ HFR ਆਨਬੋਰਡਿੰਗ ਪ੍ਰਕਿਰਿਆ ਦਾ ਹਿੱਸਾ ਹਨ। ਨੌਨ-HPR ਡਾਕਟਰ ਇਸ ਦੀ ਵਰਤੋਂ ਨਹੀਂ ਕਰ ਸਕਦੇ, ਜਿਸ ਨਾਲ ਇਹ ਯਕੀਨੀ ਹੁੰਦਾ ਹਨ ਕਿ e-Sushrut@Clinic ਸਿਰਫ ਪ੍ਰਮਾਣਿਕ ​​ਡਾਕਟਰ ਦੀ ਵਰਤੋਂ ਕਰ ਸਕਣ।

• ਇਸ ਪੈਕੇਜ ਵਿੱਚ ABDM ਨਾਲ ਸਬੰਧਿਤ ਨਵੀਨਤਮ ਸੁਵਿਧਾਵਾਂ ਸ਼ਾਮਲ ਹੋਣਗੀਆਂ (ਉਦਾਹਰਣ ਲਈ, Find ABHA, CDSS, ਸਕੈਨ ਅਤੇ ਸ਼ੇਅਰ ਕਰਨਾ, ਸਪੀਚ-ਟੂ-ਟੈਕਸਟ)।

ਡਿਜੀਟਲ ਸਿਹਤ ਅਤੇ ABDM ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਆਪਣੀ ਭੂਮਿਕਾ ਦੇ ਤਹਿਤ ਰਾਸ਼ਟਰੀ ਸਿਹਤ ਅਥਾਰਿਟੀ (ਐੱਨਐੱਚਏ) ਨੇ ਸੀ-ਡੀਏਸੀ ਨਾਲ ਇੱਕ ਸਮਝੌਤਾ ਪੱਤਰ (ਐੱਮਓਯੂ) ‘ਤੇ ਹਸਤਾਖ਼ਰ ਕੀਤੇ ਹਨ। ਇਸ ਸਮਝੌਤੇ ਦੇ ਤਹਿਤ, C-DAC ਸਾਫਟਵੇਅਰ ਦੇ ਰੱਖ-ਰਖਾਅ ਅਤੇ ਅੱਪਗ੍ਰੇਡ ਦਾ ਧਿਆਨ ਰਖੇਗਾ, ਜਦੋਂ ਕਿ NHA ਸਹੂਲਤ ਪ੍ਰਦਾਨ ਕਰਨ ਦੇ ਨਾਲ-ਨਾਲ ਵਿੱਤੀ ਸਹਾਇਤਾ ਵੀ ਦੇਵੇਗਾ। ਸੀ-ਡੀਏਸੀ ਨੂੰ ਹੇਠ ਲਿਖੀਆਂ ਖਾਤਿਆਂ ਲਈ C-DAC ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਣੀ ਹੈ:

  • ABDM ਅਤੇ ਹੋਰ ਸੂਚਨਾਵਾਂ ਸੰਬੰਧੀ ਮਰੀਜ਼ਾਂ ਨੂੰ ਐੱਸਐੱਮਐੱਸ ਦੁਆਰਾ ਭੇਜੇ ਜਾਣ ਵਾਲੇ ਖਰਚੇ।

  • ਕਲਾਉਡ ਹੋਸਟਿੰਗ ਲਈ ਅਰਜ਼ੀ ਫੀਸ

ਐੱਨਐੱਚਏ ਆਪਣੇ ਕਾਲ ਸੈਂਟਰ ਦੀਆਂ ਸੇਵਾਵਾਂ ਦਾ ਵਿਸਥਾਰ ਕਰਕੇ ਗ੍ਰਾਹਕਾਂ ਨੂੰ ਭਾਸ਼ਾਈ (ਐੱਲ1) ਸਹਾਇਤਾ ਵੀ ਪ੍ਰਦਾਨ ਕਰ ਰਿਹਾ ਹੈ। ਕਾਲ ਸੈਂਟਰ ਕਰਮਚਾਰੀਆਂ ਦੀ ਟ੍ਰੈਨਿੰਗ ਅਤੇ ਗੁਣਵੱਤਾ ਔਡਿਟ ਸੀ-ਡੀਏਸੀ ਦੁਆਰਾ ਕੀਤਾ ਜਾਵੇਗਾ।

eSushrut@clinic ਦੀ ਅਨੁਮਾਨਤ ਲਾਗਤ 5 ਉਪਭੋਗਤਾਵਾਂ ਲਈ 499 ਰੁਪਏ ਪ੍ਰਤੀ ਮਹੀਨਾ ਹੈ। NHA ਨਾਲ ਹੋਏ ਸਮਝੌਤਾ ਪੱਤਰ (MoU) ਦੇ ਤਹਿਤ 200 ਰੁਪਏ ਦੀ ਛੋਟ ਦਿੱਤੀ ਜਾਵੇਗੀ, ਜਿਸ ਨਾਲ ਪ੍ਰਭਾਵੀ ਦਰ 299 ਰੁਪਏ ਪ੍ਰਤੀ ਮਹੀਨਾ ਹੋ ਜਾਵੇਗੀ। ਸਾਫਟਵੇਅਰ ਸ਼ੁਰੂਆਤੀ 3 ਮਹੀਨਿਆਂ ਲਈ ਮੁਫ਼ਤ ਉਪਲਬਧ ਹੋਵੇਗਾ। 5 ਉਪਭੋਗਤਾਵਾਂ ਦੀ ਸੀਮਾ ਤੋਂ ਵੱਧ ਹਰੇਕ ਵਾਧੂ ਉਪਭੋਗਤਾ ਲਈ 50 ਰੁਪਏ ਪ੍ਰਤੀ ਉਪਭੋਗਤਾ ਦੀ ਫੀਸ ਲਈ ਜਾਵੇਗੀ।

***************

ਐੱਸਆਰ/ ਬਲਜੀਤ ਸਿੰਘ


(रिलीज़ आईडी: 2279609) आगंतुक पटल : 5
इस विज्ञप्ति को इन भाषाओं में पढ़ें: English , Urdu , Marathi , हिन्दी , Tamil , Telugu