ਵਿੱਤ ਮੰਤਰਾਲਾ
ਕੈਬਨਿਟ ਨੇ ਭਾਰਤ ਇਨਫ੍ਰਾਸਟ੍ਰਕਚਰ ਵਿੱਚ ਨਿਵੇਸ਼ ਨੂੰ ਗਤੀ ਦੇਣ ਅਤੇ ਸੰਸਥਾਗਤ ਪੂੰਜੀ ਨੂੰ ਆਕਰਸ਼ਿਤ ਕਰਨ ਲਈ ਰਾਸ਼ਟਰੀ ਨਿਵੇਸ਼ ਅਤੇ ਬੁਨਿਆਦੀ ਢਾਂਚਾਗਤ ਫੰਡ (NIIF) ਵਿੱਚ 30,000 ਕਰੋੜ ਦੇ ਵਾਧੂ ਨਿਵੇਸ਼ ਦੀ ਵਚਨਬੱਧਤਾ ਨੂੰ ਮਨਜ਼ੂਰੀ ਦਿੱਤੀ
ਇਸ ਦੇ ਨਾਲ ਹੀ, ਭਾਰਤ ਸਰਕਾਰ ਦੀ NIIF ਪ੍ਰਤੀ ਕੁੱਲ ਵਚਨਬੱਧਤਾ ਹੁਣ 60,000 ਕਰੋੜ ਰੁਪਏ ਹੋ ਗਈ
प्रविष्टि तिथि:
29 JUN 2026 7:16PM by PIB Chandigarh
ਇਨਫ੍ਰਾਸਟ੍ਰਕਚਰ ਅਤੇ ਹੋਰ ਰਾਸ਼ਟਰੀ ਮਹੱਤਵ ਦੇ ਖੇਤਰਾਂ ਵਿੱਚ ਭਾਰਤ ਦੀ ਨਿਵੇਸ਼ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਕੈਬਨਿਟ ਨੇ ਪਿਛਲੇ ਹਫ਼ਤੇ ਰਾਸ਼ਟਰੀ ਨਿਵੇਸ਼ ਅਤੇ ਢਾਂਚਾਗਤ ਫੰਡ (NIIF) ਦੇ ਨਵੇਂ ਅਤੇ ਆਉਣ ਵਾਲੇ ਫੰਡਾਂ ਲਈ ਭਾਰਤ ਸਰਕਾਰ ਵੱਲੋਂ 30,000 ਕਰੋੜ ਰੁਪਏ ਦੀ ਵਾਧੂ ਨਿਵੇਸ਼ ਵਚਨਬੱਧਤਾ ਨੂੰ ਪ੍ਰਵਾਨਗੀ ਦਿੱਤੀ। ਇਸ ਨਾਲ NIIF ਲਈ ਭਾਰਤ ਸਰਕਾਰ ਦੀ ਕੁੱਲ ਵਚਨਬੱਧਤਾ 60,000 ਕਰੋੜ ਰੁਪਏ ਹੋ ਗਈ।

ਰਾਸ਼ਟਰੀ ਨਿਵੇਸ਼ ਅਤੇ ਢਾਂਚਾਗਤ ਫੰਡ (NIIF) ਭਾਰਤ ਦੀ ਅਖੰਡਤਾ-ਅਧਾਰਿਤ ਫੰਡ ਹੈ, ਜਿਸ ਦਾ ਸੰਚਾਲਨ ਅਤੇ ਪ੍ਰਬੰਧਨ ਨੈਸ਼ਨਲ ਇਨਵੈਸਟਮੈਂਟ ਐਂਡ ਇਨਫ੍ਰਾਸਟ੍ਰਕਚਰ ਫੰਡ ਲਿਮਿਟੇਡ (NIIFL) ਵੱਲੋਂ ਪੇਸ਼ੇਵਰ ਢੰਗ ਨਾਲ ਕੀਤਾ ਜਾਂਦਾ ਹੈ। ਭਾਰਤ ਸਰਕਾਰ NIIF ਵਿੱਚ 49% ਸ਼ੇਅਰਹੋਲਡਰ ਹੈ ਅਤੇ ਮੌਜੂਦਾ ਸਮੇਂ ਇਹ ਆਪਣੇ ਫੰਡਾਂ ਅਤੇ ਨਿਵੇਸ਼ ਰਣਨੀਤੀਆਂ ਵਿੱਚ ਲਗਭਗ 40,000 ਕਰੋੜ ਰੁਪਏ ਦੀ ਪੂੰਜੀ ਵਚਨਬੱਧਤਾ ਦਾ ਪ੍ਰਬੰਧਨ ਕਰਦੀ ਹੈ। NIIF ਨੇ ਪੂੰਜੀ ਦੀ ਵਰਤੋਂ ਅਤੇ ਪ੍ਰਾਪਤੀ ਵਿੱਚ ਇੱਕ ਮਜ਼ਬੂਤ ਟ੍ਰੈਕ ਰਿਕਾਰਡ ਦਿਖਾਇਆ ਹੈ, ਅਤੇ ਵੱਡੇ ਪੋਰਟਫੋਲੀਓ ਤੋਂ ਬਾਹਰ ਨਿਕਲਣ ਰਾਹੀਂ ਨਿਵੇਸ਼ਕਾਂ ਨੂੰ ਲਗਭਗ 12,000 ਕਰੋੜ ਰੁਪਏ ਵਾਪਸ ਕੀਤੇ ਹਨ।
NIIF ਨੇ ਮੁੱਖ ਸੰਸਥਾਗਤ ਨਿਵੇਸ਼ਕਾਂ ਤੋਂ ਪੂੰਜੀ ਇਕੱਠੀ ਕੀਤੀ ਹੈ, ਜਿਨ੍ਹਾਂ ਵਿੱਚ ਸੌਵਰੇਨ ਵੈਲਥ ਫੰਡ, ਪੈਨਸ਼ਨ ਫੰਡ, ਬਹੁਪੱਖੀ ਵਿਕਾਸ ਅਤੇ ਮੋਹਰੀ ਘਰੇਲੂ ਵਿੱਤੀ ਸੰਸਥਾਵਾਂ ਸ਼ਾਮਲ ਹਨ। ਇਨ੍ਹਾਂ ਵਿੱਚ ਆਬੂ ਧਾਬੀ ਇਨਵੈਸਟਮੈਂਟ ਅਥਾਰਿਟੀ, ਆਸਟ੍ਰੇਲਿਅਨਸੁਪਰ, ਸੀਪੀਪੀ ਇਨਵੈਸਟਮੈਂਟਸ, ਓਂਟਾਰਿਓ ਟੀਚਰਜ ਪੈਨਸ਼ਨ ਪਲਾਨ, ਪੀਐੱਸਪੀ ਇਨਵੈਸਟਮੈਂਟਸ, ਟੇਮਾਸੇਕ, ਏਸ਼ੀਅਨ ਇਨਫ੍ਰਾਸਟ੍ਰਕਚਰ ਇਨਵੈਸਟਮੈਂਟ ਬੈਂਕ, ਨਿਊ ਡਿਵੈਪਲਮੈਂਟ ਬੈਂਕ, ਏਸ਼ੀਅਨ ਡਿਵੈਲਪਮੈਂਟ ਬੈਂਕ, ਜਾਪਾਨ ਬੈਂਕ ਫਾਰ ਇੰਟਰਨੈਸ਼ਨਲ ਕੋਆਪ੍ਰੇਸ਼ਨ, ਯੂਐੱਸ ਇੰਟਰਨੈਸ਼ਨਲ ਡਿਵੈਲਪਮੈਂਟ ਫਆਈਨੈਂਸ ਕਾਰਪੋਰੇਸ਼ਨ, ਐਕਸਿਸ ਬੈਂਕ, ਐੱਚਡੀਐੱਫਸੀ ਗਰੁੱਪ, ਆਈਸੀਆਈਸੀਆਈ ਬੈਂਕ, ਕੋਟਕ ਮਹਿੰਦ੍ਰਾ ਲਾਈਫ ਇਨਸ਼ੋਰੈਂਸ ਅਤੇ ਸਟੇਟ ਬੈਂਕ ਆਫ ਇੰਡੀਆ ਸ਼ਾਮਲ ਹਨ।
ਇਹ ਨਿਵੇਸ਼ਕ ਆਸਟ੍ਰੇਲੀਆ, ਕੈਨੇਡਾ, ਜਾਪਾਨ, ਸਿੰਗਾਪੁਰ, ਸੰਯੁਕਤ ਅਰਬ ਅਮੀਰਾਤ ਅਤੇ ਸੰਯੁਕਤ ਰਾਜ ਅਮਰੀਕਾ ਸਮੇਤ ਕਈ ਭੂਗੌਲਿਕ ਖੇਤਰਾਂ ਤੋਂ ਆਉਂਦੇ ਹਨ, ਜੋ ਭਾਰਤ ਦੀ ਵਿਕਾਸ ਯਾਤਰਾ ਅਤੇ NIIF ਦੇ ਸ਼ਾਸਨ ਅਤੇ ਵਣਜ ਟ੍ਰੈਕ ਰਿਕਾਰਡ ਵਿੱਚ ਮਜ਼ਬੂਤ ਅੰਤਰਰਾਸ਼ਟਰੀ ਭਰੋਸੇ ਨੂੰ ਦਰਸਾਉਂਦਾ ਹੈ।
ਭਾਰਤ-ਜਾਪਾਨ ਵਪਾਰ ਕੌਰੀਡੋਰ ਵਿੱਚ NIIF ਦੀਆਂ ਚਾਰ ਸੰਚਾਲਨ ਨਿਵੇਸ਼ ਰਣਨੀਤੀਆਂ-ਇਨਫ੍ਰਾਸਟ੍ਰਕਚਰ, ਨਿਜੀ ਬਜ਼ਾਰ, ਵਿਕਾਸ ਇਕੁਇਟੀ ਅਤੇ ਜਲਵਾਯੂ ਨਿਵੇਸ਼-ਨੇ ਨਿਵੇਸ਼ ਵਿੱਚ ਵਿਸ਼ੇਸ਼ ਗਤੀ ਹਾਸਲ ਕੀਤੀ ਹੈ।
NIIF ਦਾ ਪਹਿਲਾ ਇਨਫ੍ਰਾਸਟ੍ਰਕਚਰ ਫੰਡ, 16000 ਕਰੋੜ ਰੁਪਏ ਦੇ ਫੰਡ ਨਾਲ, ਭਾਰਤ ਦਾ ਸਭ ਤੋਂ ਵੱਡਾ ਘਰੇਲੂ ਇਨਫ੍ਰਾਸਟ੍ਰਕਚਰ ਫੰਡ ਹੈ ਅਤੇ ਇਸ ਨੇ ਆਵਾਜਾਈ (ਸੜਕਾਂ, ਬੰਦਰਗਾਹ ਅਤੇ ਲੌਜਿਸਟਿਕਸ ਅਤੇ ਹਵਾਈ ਅੱਡੇ), ਊਰਜਾ (ਅਖੁੱਟ ਊਰਜਾ, ਸਮਾਰਟ ਮੀਟਰ ਅਤੇ ਪਾਵਰ ਟ੍ਰਾਂਸਮਿਸ਼ਨ) ਅਤੇ ਡਿਜੀਟਲ ਇਨਫ੍ਰਾਸਟ੍ਰਕਚਰ ਦੇ ਖੇਤਰ ਵਿੱਚ ਪਲੈਟਫਾਰਮ ਸਥਾਪਿਤ ਕੀਤੇ ਹਨ। ਇਸ ਦੇ ਨਿਜੀ ਬਜ਼ਾਰ ਫੰਡ ਨੇ ਸਵਦੇਸ਼ੀ ਪ੍ਰਬੰਧਕਾਂ ਵੱਲੋਂ ਪ੍ਰਬੰਧਿਤ ਕਈ ਸਹਾਇਕ ਇਨਫ੍ਰਾਸਟ੍ਰਕਚਰ ਫੰਡਾਂ ਵਿੱਚ ਨਿਵੇਸ਼ ਕੀਤਾ ਹੈ, ਜਿਨ੍ਹਾਂ ਨੇ ਜਲਵਾਯੂ, ਕਿਫਾਇਤੀ ਆਵਾਸ, ਕਿਫਾਇਤੀ ਸਿਹਤ ਸੰਭਾਲ ਅਤੇ ਵੈਂਚਰ ਕੈਪੀਟਲ (ਵੀਸੀ)/ਤਕਨਾਲੋਜੀ ਵਰਗੇ ਖੇਤਰਾਂ ਵਿੱਚ ਨਿਵੇਸ਼ ਕੀਤਾ ਹੈ। ਐੱਨਆਈਆਈਐੱਫ ਦੇ ਰਣਨੀਤਕ ਮੌਕੇ ਫੰਡ ਨੇ ਵਿੱਤੀ ਸੇਵਾਵਾਂ, ਹੈਲਥਕੇਅਰ ਅਤੇ ਮੈਨੂਫੈਕਚਰਿੰਗ ਵਰਗੇ ਵਿਕਾਸ ਖੇਤਰਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ। NIIF ਦਾ ਭਾਰਤ-ਜਾਪਾਨ ਫੰਡ ਇਸ ਦਾ ਪਹਿਲਾ ਦੁਵੱਲਾ ਫੰਡ ਹੈ ਅਤੇ ਇਹ ਜਲਵਾਯੂ ਅਤੇ ਚੱਕਰੀ ਅਰਥਵਿਵਸਥਾ ਅਤੇ ਊਰਜਾ ਪਰਿਵਰਤਨ ‘ਤੇ, ਨਾਲ ਹੀ ਭਾਰਤ-ਜਾਪਾਨ ਵਿਆਪਕ ਕੌਰੀਡੋਰ ਨੂੰ ਹੁਲਾਰਾ ਦੇਣ ਵਾਲੇ ਨਿਵੇਸ਼ਾਂ ‘ਤੇ ਵੀ, ਧਿਆਨ ਕੇਂਦ੍ਰਿਤ ਕਰਦਾ ਹੈ।
NIIF ਵੱਲੋਂ ਪ੍ਰਬੰਧਿਤ ਫੰਡਾਂ ਨੇ ਸਮੂਹਿਕ ਅਧਾਰ ‘ਤੇ ਆਵਾਜਾਈ, ਊਰਜਾ ਪਰਿਵਰਤਨ, ਸਿਹਤ ਸੰਭਾਲ, ਡਿਜੀਟਲ ਇਨਫ੍ਰਾਸਟ੍ਰਕਚਰ, ਇਲੈਕਟ੍ਰਿਕ ਗੱਡੀਆਂ ਦੀ ਆਵਾਜਾਈ, ਕਿਫਾਇਤੀ ਆਵਾਸ, ਮੈਨੂਫੈਕਚਰਿੰਗ ਅਤੇ ਤਕਨਾਲੋਜੀ ਸਮੇਤ ਪ੍ਰਮੁੱਖ ਖੇਤਰਾਂ ਵਿੱਚ ਕਈ ਭਾਰਤੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੂੰਜੀ ਦਾ ਨਿਵੇਸ਼ ਕੀਤਾ ਹੈ। ਇਹ ਨਿਵੇਸ਼ ਗਤੀ ਸ਼ਕਤੀ, ਡਿਜੀਟਲ ਇੰਡੀਆ, ਮੇਕ ਇਨ ਇੰਡੀਆ, ਸੀਓਪੀ ਵਚਨਬੱਧਤਾਵਾਂ ਅਤੇ ਐੱਫਏਐੱਮਈ ਅਤੇ ਪੀਐੱਮ ਈ-ਡ੍ਰਾਈਵ ਜਿਹੀਆਂ ਪ੍ਰਮੁੱਖ ਯੋਜਨਾਵਾਂ ਵਰਗੀਆਂ ਰਾਸ਼ਟਰੀ ਤਰਜੀਹਾਂ ਦੇ ਅਨੁਸਾਰ ਹਨ।
NIIF ਇੱਕ ਰਣਨੀਤਕ ਸਲਾਹਕਾਰ ਵਜੋਂ ਭੂਮਿਕਾ ਵੀ ਨਿਭਾਉਂਦਾ ਹੈ, ਜੋ ਕੇਂਦਰ ਸਰਕਾਰ ਦੇ ਵਿਭਾਗਾਂ ਅਤੇ ਰਾਜ ਸੰਸਥਾਵਾਂ ਨੂੰ ਨਵੀਆਂ ਪੀਪੀਪੀ ਪਹਿਲਕਦਮੀਆਂ ਅਤੇ ਨਿਵੇਸ਼ ਵਿਚਾਰਾਂ ‘ਤੇ ਸਹਾਇਤਾ ਪ੍ਰਦਾਨ ਕਰਦਾ ਹੈ ਜੋ ਕਿ ਨਿਜੀ ਖੇਤਰ ਦੇ ਨਿਵੇਸ਼ ਨੂੰ ਹੁਲਾਰਾ ਦੇ ਸਕਦੇ ਹਨ। ਇਸ ਵਿੱਚ ਸਮੁੰਦਰੀ ਵਿਕਾਸ ਫੰਡ ਅਤੇ ਖੋਜ ਵਿਕਾਸ ਅਤੇ ਨਵੀਨਤਾ ਫੰਡ ਦੀਆਂ ਢਾਂਚਾਗਤ ਵਰਗੀਆਂ ਪਹਿਲਕਦਮੀਆਂ ‘ਤੇ ਸਲਾਹਕਾਰ ਅਤੇ ਨੀਤੀਗਤ ਸਹਾਇਤਾ, ਮੁਦਰੀਕਰਣ ਅਤੇ ਪੀਪੀਪੀ ਸੰਰਚਨਾਵਾਂ ‘ਤੇ ਸਰਕਾਰੀ ਅਧਿਕਾਰੀਆਂ ਨਾਲ ਸਹਿਯੋਗ, ਅਤੇ ਰਾਸ਼ਟਰੀ ਤਰਜੀਹਾਂ ਦੇ ਅਨੁਸਾਰ ਹੋਰ ਖੇਤਰ-ਵਿਸ਼ੇਸ਼ ਨਿਵੇਸ਼ ਢਾਂਚਿਆਂ ‘ਤੇ ਸਲਾਹ ਸ਼ਾਮਲ ਹੈ।
ਭਾਰਤ ਵਿੱਚ ਵਾਧੂ ਨਿਜੀ ਪੂੰਜੀ ਲਿਆਉਣ ਅਤੇ ਭਾਰਤ ਦੀ ਵਿਕਾਸ ਯਾਤਰਾ ਵਿੱਚ ਯੋਗਦਾਨ ਦੇਣ ਵਿੱਚ NIIF ਵੱਲੋਂ ਵਰ੍ਹਿਆਂ ਤੋਂ ਨਿਭਾਈ ਗਈ ਭੂਮਿਕਾ ਨੂੰ ਮਾਨਤਾ ਦਿੰਦੇ ਹੋਏ, ਭਾਰਤ ਸਕਰਾਰ ਦੀ ਇਸ ਵਾਧੂ ਵਚਨਬੱਧਤਾ ਨਾਲ ਆਵਾਜਾਈ, ਊਰਜਾ, ਡਿਜੀਟਲ ਬੁਨਿਆਦੀ ਢਾਂਚਾ, ਸ਼ਹਿਰੀ ਇਨਫ੍ਰਾਸਟ੍ਰਕਚਰ, ਈ-ਮੋਬੀਲਿਟੀ ਅਤੇ ਹੋਰ ਰਾਸ਼ਟਰੀ ਮਹੱਤਵ ਦੇ ਪ੍ਰੋਜੈਕਟਾਂ ਸਮੇਤ ਵੱਖ-ਵੱਖ ਖੇਤਰਾਂ ਵਿੱਚ ਨਿਵੇਸ਼ ਨੂੰ ਪ੍ਰੋਤਸਾਹਨ ਦੀ ਉਮੀਦ ਹੈ।
ਭਾਰਤ ਸਰਕਾਰ ਵੱਲੋਂ NIIF ਵਿੱਚ ਕੀਤੇ ਗਏ 30,000 ਕਰੋੜ ਰੁਪਏ ਦੇ ਇਸ ਵਾਧੂ ਨਿਵੇਸ਼ ਦੀ ਵਰਤੋਂ NIIF ਦੇ ਦੂਜੇ ਬੁਨਿਆਦੀ ਢਾਂਚਾਗਤ ਕੇਂਦ੍ਰਿਤ ਫੰਡ ਦੀ ਸਥਾਪਨਾ ਲਈ ਕੀਤਾ ਜਾਵੇਗਾ, ਜੋ ਕਿ ਇਸ ਉਦੇਸ਼ ਨਾਲ ਸਥਾਪਿਤ ਇਸ ਦੇ ਪਹਿਲੇ ਪ੍ਰਮੁੱਖ ਫੰਡ ਦਾ ਜਵਾਬਦੇਹ ਹੋਵੇਗਾ। NIIF ਬੁਨਿਆਦੀ ਢਾਂਚਾਗਤ ਫੰਡ ਦੂਸਰੇ ਦਾ ਟੀਚਾ ਫੰਡ ਲਗਭਗ 30,000 ਕਰੋੜ ਰੁਪਏ ਪ੍ਰਸਤਾਵਿਤ ਹੈ ਅਤੇ ਇਸ ਨਾਲ ਆਵਾਜਾਈ, ਊਰਜਾ, ਡਿਜੀਟਲ ਬੁਨਿਆਦੀ ਢਾਂਚਾ ਅਤੇ ਸ਼ਹਿਰੀ ਬੁਨਿਆਦੀ ਢਾਂਚਾ ਅਤੇ ਈ-ਮੋਬੀਲਿਟੀ ਵਰਗੇ ਉੱਭਰ ਰਹੇ ਖੇਤਰਾਂ ਵਿੱਚ ਨਿਵੇਸ਼ ਕੀਤੇ ਜਾਣ ਦੀ ਉਮੀਦ ਹੈ। ਇਹ ਵੰਡ NIIF ਦੀਆਂ ਨਵੀਆਂ ਫੰਡ ਰਣਨੀਤੀਆਂ ਅਤੇ ਇਸ ਦੇ ਉਤਰਾਧਿਕਾਰੀ ਦੁਵੱਲੇ ਅਤੇ ਹੋਰ ਰਣਨੀਤਕ ਫੰਡਾਂ ਨੂੰ ਵੀ ਸਹਿਯੋਗ ਦੇਵੇਗਾ।
ਮੌਜੂਦਾ ਸਰਕਾਰੀ ਵੰਡ ਤੋਂ ਅੰਡਰਲਾਇੰਗ ਸੰਪਤੀਆਂ ਅਤੇ ਪੋਰਟਫੋਲੀਓ ਕੰਪਨੀਆਂ ਵਿੱਚ ਨਿਵੇਸ਼ ਰਾਹੀਂ ਅਰਥਵਿਵਸਥਾ 'ਤੇ ਇੱਕ ਉਤਪ੍ਰੇਰਕ ਪ੍ਰਭਾਵ ਪੈਣ ਦੀ ਉਮੀਦ ਹੈ, ਜਿਸ ਨਾਲ ਉੱਚ-ਗੁਣਵੱਤਾ ਵਾਲੇ ਬੁਨਿਆਦੀ ਢਾਂਚੇ ਦੇ ਨਿਰਮਾਣ, ਰੁਜ਼ਗਾਰ ਪੈਦਾ ਕਰਨਾ (ਸਿੱਧਾ ਅਤੇ ਅਸਿੱਧਾ ਦੋਵੇਂ) ਅਤੇ ਰਾਸ਼ਟਰੀ ਮਹੱਤਵ ਦੇ ਮੁੱਖ ਖੇਤਰਾਂ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ, ਇਸ ਤਰ੍ਹਾਂ ਆਤਮ-ਨਿਰਭਰਤਾ ਅਤੇ 2047 ਤੱਕ ਵਿਕਸਿਤ ਭਾਰਤ ਬਣਨ ਦੀ ਦਿਸ਼ਾ ਵਿੱਚ ਦੇਸ਼ ਦੀ ਯਾਤਰਾ ਨੂੰ ਸਹਿਯੋਗ ਮਿਲੇਗਾ।
****
ਐੱਨਬੀ/ਕੇਐੱਮਐੱਨ/ਬਲਜੀਤ ਸਿੰਘ
(रिलीज़ आईडी: 2279592)
आगंतुक पटल : 16