ਖੇਤੀਬਾੜੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਨੀ ਨਾਲ ਹਰਿਆਣਾ ਵਿੱਚ “ਖੇਤ ਬਚਾਓ ਅਭਿਆਨ” ਦੇ ਸਮਾਪਤੀ ਸਮਾਰੋਹ ਵਿੱਚ ਸ਼ਿਰਕਤ ਕੀਤੀ


“ਖੇਤ ਬਚਾਓ ਅਭਿਆਨ”- ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦਾ ਹਰਿਆਣਾ ਤੋਂ ਰਾਸ਼ਟਰੀ ਸੰਕਲਪ ਨਾਲ ਕਿਸਾਨਾਂ ਨੂੰ ਸੱਦਾ

ਸੰਤੁਲਿਤ ਖਾਦ ਹੀ ਸਿਹਤਮੰਦ ਧਰਤੀ ਦੀ ਕੁੰਜੀ- ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

ਹਰਿਆਣਾ ਮਾਡਲ ਤੋਂ ਦੇਸ਼ ਸਿੱਖੇਗਾ ਖੇਤੀਬਾੜੀ ਦਾ ਨਵਾਂ ਰਸਤਾ- ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

ਵਿਕਸਿਤ ਭਾਰਤ ਦੀ ਨੀਂਹ ਹੈ ਸਮ੍ਰਿੱਧ ਕਿਸਾਨ - ਕੇਂਦਰੀ ਮੰਤਰੀ ਸ਼੍ਰੀ ਚੌਹਾਨ

ਤਕਨਾਲੋਜੀ ਨਾਲ ਬਦਲੇਗੀ ਖੇਤੀ, ਮੋਬਾਈਲ ਦੱਸੇਗਾ ਮਿੱਟੀ ਦੀ ਜ਼ਰੂਰਤ- ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

ਅਭਿਆਨ ਨਹੀਂ, ਹੁਣ ਮਿਸ਼ਨ ਬਣੇਗਾ ‘ਖੇਤ ਬਚਾਓ’- ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦਾ ਐਲਾਨ

ਕੁਦਰਤੀ ਖੇਤੀਬਾੜੀ ਅਤੇ ਜਲ ਸੰਭਾਲ ਹੀ ਭਵਿੱਖ ਦਾ ਰਸਤਾ; ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ ਅਪੀਲ

प्रविष्टि तिथि: 30 JUN 2026 5:01PM by PIB Chandigarh

ਹਰਿਆਣਾ ਦੇ ਰੇਵਾੜੀ ਸਥਿਤ ਖੇਤੀਬਾੜੀ ਕਾਲਜ, ਬਾਵਲ ਵਿੱਚ “ਖੇਤ ਬਚਾਓ ਅਭਿਆਨ” ਦੀ ਸਮਾਪਤੀ ਅਤੇ ਹਰਿਆਣਾ ਐੱਫਪੀਓ ਮਿਸ਼ਨ ਦੀ ਸ਼ੁਰੂਆਤ ਮੌਕੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਸਾਨਾਂ ਨੂੰ ਟਿਕਾਊ ਖੇਤੀਬਾੜੀ, ਸੰਤੁਲਿਤ ਖਾਦ ਦੀ ਵਰਤੋਂ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਦਾ ਮਜ਼ਬੂਤ ਸੰਦੇਸ਼ ਦਿੱਤਾ। ਪ੍ਰੋਗਰਾਮ ਦੀ ਪ੍ਰਧਾਨਗੀ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਨੀ ਨੇ ਕੀਤੀ, ਜਦੋਂ ਕਿ ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂਪਾਲਨ ਅਤੇ ਡੇਅਰੀ ਅਤੇ ਮੱਛੀ ਪਾਲਣ ਮੰਤਰੀ ਸ਼੍ਰੀ ਸ਼ਿਆਮ ਸਿੰਘ ਰਾਣਾ ਵਿਸ਼ੇਸ਼ ਮਹਿਮਾਨ ਸਨ। ਪ੍ਰੋਗਰਾਮ ਵਿੱਚ  ਕਿਸਾਨ, ਖੇਤੀਬਾੜੀ ਮਾਹਰ, ਜਨਤਕ ਪ੍ਰਤੀਨਿਧੀ ਅਤੇ ਅਧਿਕਾਰੀ ਟਿਕਾਊ ਖੇਤੀ ਅਤੇ ਗ੍ਰਾਮੀਣ ਸਮ੍ਰਿੱਧੀ ਦੇ ਭਵਿੱਖ ਬਾਰੇ ਚਰਚਾ ਕਰਨ ਲਈ ਇਕੱਠੇ ਆਏ। 

ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਭਾਰਤ ਨੂੰ ਵੈਭਵਸ਼ਾਲੀ, ਗੌਰਵਸ਼ਾਲੀ, ਸੰਪੰਨ, ਸਮ੍ਰਿੱਧ, ਸ਼ਕਤੀਸ਼ਾਲੀ, ਆਤਮਨਿਰਭਰ ਅਤੇ ਵਿਕਸਿਤ ਬਣਾਉਣ ਦਾ ਸੰਕਲਪ ਤਦ ਹੀ ਪੂਰਾ ਹੋਵੇਗਾ, ਜਦੋਂ ਦੇਸ਼ ਦਾ ਕਿਸਾਨ ਵਿਕਸਿਤ ਅਤੇ ਸਸ਼ਕਤ ਹੋਵੇਗਾ। ਸ਼੍ਰੀ ਚੌਹਾਨ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਖੇਤੀਬਾੜੀ ਖੇਤਰ ਨੂੰ ਨਵੀਂ ਦਿਸ਼ਾ ਦੇਣ ਦਾ ਸੰਕਲਪ ਦੁਹਾਉਂਦੇ ਹੋਏ ਹਰਿਆਣਾ ਸਰਕਾਰ ਦੀਆਂ ਨੀਤੀਆਂ ਦੀ ਖੁੱਲ ਕੇ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਉਹ ਰਾਜ ਹੈ ਜਿੱਥੇ  24 ਫਸਲਾਂ ‘ਤੇ ਐੱਮਐੱਸਪੀ ਦਿੱਤੀ ਜਾ ਰਹੀ ਹੈ, ਭਾਵੰਤਰ ਭਰਪਾਈ ਯੋਜਨਾ ਲਾਗੂ ਹੈ, ਅਤੇ ਬਾਗਵਾਨੀ ਫਸਲਾਂ, ਸਬਜ਼ੀਆਂ ਅਤੇ ਫਲਾਂ ‘ਤੇ ਵੀ ਭਾਵੰਤਰ ਰਾਹੀਂ ਕਿਸਾਨਾਂ ਨੂੰ ਉਨ੍ਹਾਂ ਦੇ ਪਸੀਨੇ ਦੀ ਪੂਰੀ ਕੀਮਤ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ “ਮੇਰੀ ਫਸਲ, ਮੇਰਾ ਬਿਓਰਾ” (‘Meri Fasal, Mera Byora’) ਅਤੇ “ਮੇਰਾ ਪਾਣੀ, ਮੇਰੀ ਵਿਰਾਸਤ” ਵਰਗੀਆਂ ਪਹਿਲਕਦਮੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਨ੍ਹਾਂ ਯਤਨਾਂ ਨਾਲ ਹਰਿਆਣਾ ਪੂਰੇ ਦੇਸ਼ ਨੂੰ ਨਵੀਂ ਰਾਹ ਦਿੱਖਾ ਰਿਹਾ ਹੈ ਅਤੇ ਕਈ ਰਾਜਾਂ ਨੂੰ ਇੱਥੇ ਤੋਂ ਸਿੱਖਣ ਦੀ ਜ਼ਰੂਰਤ ਹੈ।  

ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਕਿਸਾਨਾਂ ਨੂੰ ਯਾਦ ਕਰਵਾਇਆ ਕਿ ਕਦੇ ਭਾਰਤ ਨੂੰ ਲਾਲ ਕਣਕ ਅਮਰੀਕਾ ਤੋਂ ਇਮਪੋਰਟ ਕਰਨੀ ਪੈਂਦੀ ਸੀ, ਪਰ ਅੱਜ ਹਰਿਆਣਾ ਵਰਗੇ ਰਾਜਾਂ ਦੇ ਯਤਨਾਂ ਨਾਲ ਦੇਸ਼ ਦੇ ਅਨਾਜ ਭੰਡਾਰ ਭਰ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਚੌਲ ਉਤਪਾਦਨ ਵਿੱਚ ਭਾਰਤ ਦੁਨੀਆ ਵਿੱਚ ਨੰਬਰ ਇੱਕ ‘ਤੇ ਪਹੁੰਚ ਗਿਆ ਹੈ ਅਤੇ ਇਸ ਖੇਤੀਬਾੜੀ ਕ੍ਰਾਂਤੀ ਵਿੱਚ ਹਰਿਆਣਾ ਦੇ ਕਿਸਾਨਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹੀ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਹਰਿਆਣਾ ਨਾ ਸਿਰਫ ਅਨਾਜ ਉਤਪਾਦਨ ਵਿੱਚ ਮੋਹਰੀ ਹੈ, ਸਗੋਂ ਸਰਹੱਦ ਦੀ ਸੁਰੱਖਿਆ ਅਤੇ ਖੇਡਾਂ ਅਤੇ ਓਲੰਪਿਕ ਵਿੱਚ ਦੇਸ਼ ਦਾ ਮਾਣ ਵਧਾਉਣ ਵਿੱਚ ਵੀ ਇੱਥੇ ਦੇ ਨੌਜਵਾਨਾਂ ਦੀ ਭੂਮਿਕਾ ਫਰੰਟ ਲਾਈਨ ਵਿੱਚ ਰਹਿੰਦੀ ਹੈ। ਉਨ੍ਹਾਂ ਦੇ ਅਨੁਸਾਰ, ਜਿਸ ਸਮਰਪਣ ਭਾਵਨਾ ਨੇ ਹਰਿਆਣਾ ਨੂੰ ਖੇਤੀਬਾੜੀ ਵਿੱਚ ਮੋਹਰੀ ਬਣਾਇਆ ਹੈ, ਉਸੇ ਭਾਵਨਾ ਨੇ ਇਸਨੂੰ ਦੇਸ਼ ਭਗਤੀ, ਅਨੁਸ਼ਾਸਨ ਅਤੇ ਉੱਤਮਤਾ ਦਾ ਪ੍ਰਤੀਕ ਵੀ ਬਣਾਇਆ ਹੈ।

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਮਿੱਟੀ ਦੀ ਸਿਹਤ ‘ਤੇ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਅਸੰਤੁਲਿਤ ਅਤੇ ਵਧੇਰੇ ਖਾਦ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਾਲ ਸਾਡੀ ਧਰਤੀ ਮਾਤਾ ਬਿਮਾਰ ਹੋ ਰਹੀ ਹੈ। ਧਰਤੀ ਦੀ ਪੁਕਾਰ ਹੈ ਕਿ ਇਨ੍ਹੀ ਖਾਦ ਨਾ ਪਾਓ, ਇਨ੍ਹਾਂ ਕੀਟਨਾਸ਼ਕ ਨਾ ਪਾਓ ਕਿ ਮੈਂ ਖੁਦ ਬਿਮਾਰ ਹੋ ਜਾਵਾਂ, ਕਹਿੰਦੇ ਹੋਏ ਉਨ੍ਹਾਂ ਨੇ ਕਿਸਾਨਾਂ ਤੋਂ ਅਪੀਲ ਕੀਤੀ ਕਿ ਉਹ ਮਿੱਟੀ ਦੇ ਪ੍ਰੀਖਣ ਦੇ ਅਧਾਰ ‘ਤੇ ਹੀ ਖਾਦ ਦੀ ਵਰਤੋਂ ਕਰਨ ਅਤੇ ਸਿਰਫ ਉਨ੍ਹੀਂ ਮਾਤਰਾ ਵਿੱਚ ਖਾਦ ਪਾਓ, ਜਿਨ੍ਹੀ ਜ਼ਰੂਰਤ ਹੋਵੇ। ਉਨ੍ਹਾਂ ਨੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਜਿਵੇ ਡਾਕਟਰ ਜੇਕਰ ਜ਼ਰੂਰਤ ਤੋਂ ਜ਼ਿਆਦਾ ਜਾਂ ਗਲਤ ਦਵਾਈ ਦੇ ਦੇਣ ਤਾਂ ਸਿਹਤ ਖਰਾਬ ਹੋ ਜਾਂਦੀ ਹੈ, ਉਸੀ ਤਰ੍ਹਾਂ ਹੀ ਖੇਤ ਵਿੱਚ ਬਿਨਾ ਜ਼ਰੂਰਤ ਵਧੇਰੇ ਯੂਰਿਆ ਅਤੇ ਡੀਏਪੀ ਪਾਉਣ ਨਾਲ ਮਿੱਟੀ ਦੀ ਕਟੌਤੀ, ਐਸਿਡ ਵਧਾਉਣਾ, ਪੋਸ਼ਣ ਤੱਤਾਂ ਦਾ ਅਸੰਤੁਲਨ ਅਤੇ ਗ੍ਰੀਨ ਹਾਊਸ ਗੈਸਾਂ ਦਾ ਨਿਕਾਸ ਵਧ ਰਿਹਾ ਹੈ, ਜਿਸ ਦਾ ਅਸਰ ਸਾਡੀਆਂ ਫਸਲਾਂ, ਬੀਜ, ਫਲ-ਸਬਜ਼ੀਆਂ ਅਤੇ ਆਖਰੀ ਵਿੱਚ ਸਾਡੇ ਸ਼ਰੀਰ ‘ਤੇ ਪੈਂਦਾ ਹੈ। ਉਨ੍ਹਾਂ ਨੇ ਤਾਕੀਦ ਕੀਤੀ ਕਿ ਜੇਕਰ ਇਹੀ ਅਸੰਤੁਸਨ ਜਾਰੀ ਰਿਹਾ ਤਾਂ ਭਵਿੱਖ ਵਿੱਚ ਧਰਤੀ ਅੰਨ ਉਤਪਾਦਨ ਤੋਂ ਹੀ ਮਨਾ ਕਰ ਸਕਦੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਵੱਡਾ ਸੰਕਟ ਬਣ ਸਕਦਾ ਹੈ। 

ਸ਼੍ਰੀ ਚੌਹਾਨ ਨੇ ਤਕਨਾਲੋਜੀ ਦੀ ਵਰਤੋਂ ਨਾਲ ਖੇਤੀ ਵਿੱਚ ਕ੍ਰਾਂਤੀਕਾਰੀ ਬਦਲਾਅ ਦੀ ਸੰਭਾਵਨਾ ‘ਤੇ ਚਾਣਨਾ ਪਾਉਂਦੇ ਹੋਏ ਕਿਹਾ ਕਿ ਸਰਕਾਰ ਅਜਿਹੀ ਵਿਵਸਥਾ ਬਣਾ ਰਹੀ ਹੈ ਕਿ ਕਿਸਾਨਾਂ ਨੂੰ ਸਵਾਇਲ ਹੈਲਥ ਕਾਰਡ ਦੀ ਜਾਣਕਾਰੀ ਮੋਬਾਈਲ ਐਪ ਰਾਹੀਂ ਤੁਰੰਤ ਉਪਲਬਧ ਹੋ ਸਕੇਗੀ। ਤੁਸੀ ਖੇਤ ਵਿੱਚ ਖੜ੍ਹੇ ਹੋ ਕੇ ਮੋਬਾਈਲ ਰਾਹੀਂ ਜਾਣ ਸਕਦੇ ਹੋ ਕਿ ਤੁਹਾਡੀ ਮਿੱਟੀ ਵਿੱਚ ਕਿਹੜੇ-ਕਿਹੜੇ ਤੱਤ ਹਨ ਅਤੇ ਕਿਨ੍ਹੀ ਖਾਦ ਪਾਉਣੀ ਚਾਹੀਦੀ ਹੈ। 

ਕੁਦਰਤੀ ਖੇਤੀ ‘ਤੇ ਜ਼ੋਰ ਦਿੰਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਕਿਹਾ ਕਿ ਜੇਕਰ ਸਹੀ ਤਰੀਕੇ ਨਾਲ ਕੁਦਰਤੀ ਖੇਤੀ ਕੀਤੀ ਜਾਵੇ ਤਾਂ ਉਤਪਾਦਨ ਘੱਟ ਨਹੀਂ ਹੁੰਦਾ। ਉਨ੍ਹਾਂ ਨੇ ਕਿਸਾਨਾਂ ਤੋਂ ਤਾਕੀਦ ਕੀਤੀ ਕਿ ਉਹ ਆਪਣੇ ਖੇਤ ਦੇ ਇੱਕ ਛੋਟੇ ਹਿੱਸੇ ‘ਤੇ ਕੁਦਰਤੀ ਖੇਤੀ ਦੀ ਵਰਤੋਂ ਜ਼ਰੂਰ ਕਰਨ, ਤਾਂ ਜੋ ਉਹ ਇਸ ਨੂੰ ਵੱਡੇ ਪੈਮਾਨੇ ‘ਤੇ ਕਰਨ ਤੋਂ ਪਹਿਲਾਂ ਖੁਦ ਇਸ ਦੇ ਫਾਇਦੇ ਦੇਖ ਸਕਣ। ਸ਼੍ਰੀ ਚੌਹਾਨ ਨੇ ਕਿਹਾ ਕਿ ਵਧੇਰੇ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਾਲ ਮਿੱਟੀ ਵਿੱਚ ਮੌਜੂਦ ਅਣਗਿਨਤ ਫਾਇਦੇਮੰਦ ਸੂਥਮ ਜੀਵ ਨਸ਼ਟ ਹੋ ਰਹੇ ਹਨ ਅਤੇ ਗੰਡੋਏ ਜਿਹੇ ਜੈਵ-ਸਹਿਯੋਗੀ ਹੁਣ ਖੇਤਾਂ ਵਿੱਚ ਘੱਟ ਦਿਖਾਈ ਦਿੰਦੇ ਹਨ, ਜਿਸ ਨੂੰ ਬਦਲਣਾ ਹੋਵੇਗਾ। 

ਸ਼੍ਰੀ ਚੌਹਾਨ ਨੇ ਜਲਵਾਯੂ ਪਰਿਵਰਤਨ ਅਤੇ ਅਲ-ਨੀਨੋ ਦੀਆਂ ਇੱਛਾਵਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਕੁਝ ਜ਼ਿਲ੍ਹਿਆ ਵਿੱਚ ਘੱਟ ਮੀਂਹ ਦੀਆਂ ਸੰਭਾਵਨਾ ਨੂੰ ਦੇਖਦੇ ਹੋਏ ਕੇਂਦਰ ਅਤੇ ਰਾਜ ਸਰਕਾਰ ਮਿਲ ਕੇ ਘੱਟ ਪਾਣੀ ਵਾਲੀਆਂ, ਜਲਦੀ ਤਿਆਰ ਹੋਣ ਵਾਲੀਆਂ ਫਸਲਾਂ ‘ਤੇ ਕੰਮ ਕਰ ਰਹੀਆਂ ਹਨ, ਤਾਂ ਜੋ ਕਿਸਾਨ ਘੱਟ ਪਾਣੀ ਵਿੱਚ ਵੀ ਚੰਗੀ ਪੈਦਾਵਾਰ ਕਰ ਸਕੇ। ਉਨ੍ਹਾਂ ਨੇ ਹਰਿਆਣਾ ਸਰਕਾਰ ਦੁਆਰਾ ਝੋਨੇ ਦੇ ਸਥਾਨ ‘ਤੇ ਦਾਲ ਬੀਜਾਂ ਨੂੰ ਲਗਾਉਣ ‘ਤੇ ਪ੍ਰਤੀ ਏਕੜ 8000 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦੇਣ ਦੀ ਨੀਤੀ ਨੂੰ ਕਿਸਾਨਾਂ ਦੇ ਹਿਤ ਵਿੱਚ ਵੱਡਾ ਕਦਮ ਦੱਸਿਆ।

ਪ੍ਰੋਗਰਾਮ ਦੌਰਾਨ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ “ਖੇਤ ਬਚਾਓ ਅਭਿਆਨ” ਨੂੰ ਸਿਰਫ ਇੱਕ ਅਭਿਆਨ ਨਹੀਂ, ਸਗੋਂ ਲੰਬੇ ਸਮੇਂ ਦੇ ਮਿਸ਼ਨ ਵਜੋਂ ਅੱਗੇ ਵਧਾਉਣ ਦਾ ਸੰਕਲਪ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਸਮਾਪਨ ਨਹੀਂ ਹੋ ਰਿਹਾ, ਅੱਜ ਨਵੀਂ ਸ਼ੁਰੂਆਤ ਹੋ ਰਹੀ ਹੈ। ਅਭਿਆਨ ਸਮਾਪਤ ਹੈ, ਪਰ ਮਿਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਖੇਤੀਬਾੜੀ ਮੰਤਰੀ ਵਜੋਂ ਹਫਤੇ ਵਿੱਚ ਘੱਟ ਤੋਂ ਘੱਟ ਇੱਕ ਦਿਨ ਕਿਸੇ ਨਾ ਕਿਸੇ ਰਾਜ ਵਿੱਚ "ਖੇਤ ਬਚਾਓ ਅਭਿਆਨ" ਨਾਲ ਸਬੰਧਿਤ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ, ਤਾਂ ਜੋ ਕਿਸਾਨਾਂ ਦੀ ਸੋਚ ਵਿੱਚ ਸੰਤੁਲਿਤ ਖਾਦ, ਸਿਹਤਮੰਦ ਮਿੱਟੀ ਅਤੇ ਟਿਕਾਊ ਖੇਤੀਬਾੜੀ ਪ੍ਰਤੀ ਸਕਾਰਾਤਮਕ ਬਦਲਾਅ ਲਿਆਇਆ ਜਾ ਸਕੇ।

 

ਪ੍ਰੋਗਰਾਮ ਦੇ ਆਖਰੀ ਵਿੱਚ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਸਾਰੇ ਕਿਸਾਨਾਂ, ਭੈਣਾਂ ਅਤੇ ਨੌਜਵਾਨਾਂ ਨੂੰ ਖੇਤ ਬਚਾਓ, ਧਰਤੀ ਬਚਾਓ ਅਭਿਆਨ ਨਾਲ ਜੁੜਨ ਅਤੇ ਸੰਤੁਲਿਤ ਖਾਦ ਵਰਤੋਂ ਦਾ ਸੰਕਲਪ ਦਵਾਇਆ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਕਲਪ ਨੂੰ ਪੂਰਾ ਕਰਨ ਲਈ ਸਰਕਾਰ ਅਤੇ ਕਿਸਾਨ ਮਿਲ ਕੇ ਕੰਮ ਕਰਨਗੇ ਅਤੇ ਹਰਿਆਣਾ ਵਰਗੇ ਰਾਜਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਪੂਰੇ ਦੇਸ਼ ਦੇ ਖੇਤੀਬਾੜੀ ਵਿਕਾਸ ਲਈ ਰੋਡਮੈਪ ਤਿਆਰ ਕੀਤਾ ਜਾਵੇਗਾ। 

****

ਆਰਸੀ/ਐੱਮਐੱਸ/ ਐੱਮਕੇ/ ਬਲਜੀਤ ਸਿੰਘ    


(रिलीज़ आईडी: 2279584) आगंतुक पटल : 4
इस विज्ञप्ति को इन भाषाओं में पढ़ें: Tamil , English , Urdu , हिन्दी , Bengali , Gujarati