ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਲਾਇਸੈਂਸਿੰਗ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਮੈਡੀਕਲ ਡਿਵਾਈਸ ਨਿਯਮ, 2017 ਵਿੱਚ ਸੋਧ ਦਾ ਪ੍ਰਸਤਾਵ ਰੱਖਿਆ
ਸੋਧਾਂ ਦੇ ਮਸੌਦੇ ਦਾ ਉਦੇਸ਼ ਲਾਇਸੈਂਸ ਬਣਾਉਣ ਦੀ ਸਮਾਂ-ਸੀਮਾ ਨੂੰ ਘਟਾਉਣਾ ਅਤੇ ਕਾਰੋਬਾਰ ਕਰਨ ਦੀ ਸੌਖ ਨੂੰ ਵਧਾਉਣਾ
प्रविष्टि तिथि:
28 JUN 2026 11:12AM by PIB Chandigarh
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਗਜ਼ਟ ਦੇ ਖਰੜੇ ਦੀ ਨੋਟੀਫਿਕੇਸ਼ਨ ਪ੍ਰਕਾਸ਼ਿਤ ਕੀਤੀ ਹੈ, ਜਿਸ ਵਿੱਚ ਮੈਡੀਕਲ ਡਿਵਾਈਸ ਨਿਯਮ, 2017 ਵਿੱਚ ਸੋਧ ਦਾ ਪ੍ਰਸਤਾਵ ਰੱਖਿਆ ਹੈ। ਇਸ ਦਾ ਉਦੇਸ਼ ਗੁਣਵੱਤਾ, ਸੁਰੱਖਿਆ ਅਤੇ ਪ੍ਰਦਰਸ਼ਨ ਨਾਲ ਸਬੰਧਿਤ ਨਿਰਧਾਰਿਤ ਮਾਪਦੰਡਾਂ ਦੀ ਪੂਰੀ ਪਾਲਣਾ ਨੂੰ ਯਕੀਨੀ ਬਣਾਉਂਦੇ ਹੋਏ ਮੈਡੀਕਲ ਉਪਕਰਣਾਂ ਦੀ ਲਾਇਸੈਂਸਿੰਗ ਪ੍ਰਕਿਰਿਆ ਨੂੰ ਸਰਲ ਬਣਾਉਣਾ ਅਤੇ ਉਸ ਵਿੱਚ ਤੇਜ਼ੀ ਲਿਆਉਣਾ ਹੈ।
ਪ੍ਰਸਤਾਵਿਤ ਸੋਧਾਂ ਦਾ ਉਦੇਸ਼ ਵੱਖ-ਵੱਖ ਜੋਖਮ ਸ਼੍ਰੇਣੀਆਂ ਦੇ ਮੈਡੀਕਲ ਉਪਕਰਣਾਂ ਦੇ ਲਾਇਸੈਂਸ ਬਣਾਉਣ ਦੀ ਸਮਾਂ-ਸੀਮਾ ਨੂੰ ਤਰਕਸੰਗਤ ਬਣਾਉਣਾ ਹੈ। ਇਸ ਪਹਿਲਕਦਮੀ ਦਾ ਮਕਸਦ ਕਾਰੋਬਾਰ ਕਰਨ ਦੀ ਸੌਖ ਨੂੰ ਉਤਸ਼ਾਹਿਤ ਕਰਨਾ, ਰੈਗੂਲੇਟਰੀ ਕੁਸ਼ਲਤਾ ਵਿੱਚ ਸੁਧਾਰ ਲਿਆਉਣਾ ਅਤੇ ਦੇਸ਼ ਵਿੱਚ ਉੱਚ ਗੁਣਵੱਤਾ ਵਾਲੇ ਮੈਡੀਕਲ ਉਪਕਰਣਾਂ ਦੀ ਸਮੇਂ ਸਿਰ ਉਪਲਬਧਤਾ ਨੂੰ ਯਕੀਨੀ ਬਣਾਉਣਾ ਹੈ।
ਮੈਡੀਕਲ ਡਿਵਾਈਸ ਨਿਯਮ, 2017 ਦੇ ਤਹਿਤ ਮੈਡੀਕਲ ਉਪਕਰਣਾਂ ਨੂੰ ਜੋਖਮ ਦੇ ਅਧਾਰ ‘ਤੇ ਚਾਰ ਸ਼੍ਰੇਣੀਆਂ—ਕਲਾਸ ਏ, ਕਲਾਸ ਬੀ, ਕਲਾਸ ਸੀ ਅਤੇ ਕਲਾਸ ਡੀ ਵਿੱਚ ਵੰਡਿਆ ਗਿਆ ਹੈ। ਇਨ੍ਹਾਂ ਵਿੱਚੋਂ ਕਲਾਸ ਡੀ ਵਿੱਚ ਸਭ ਤੋਂ ਵੱਧ ਜੋਖਮ ਵਾਲੇ ਮੈਡੀਕਲ ਉਪਕਰਣ ਸ਼ਾਮਲ ਹਨ। ਇਨ੍ਹਾਂ ਨਿਯਮਾਂ ਵਿੱਚ ਹਰੇਕ ਸ਼੍ਰੇਣੀ ਦੇ ਮੈਡੀਕਲ ਉਪਕਰਣਾਂ ਦੇ ਲਾਇਸੈਂਸ ਬਣਾਉਣ ਲਈ ਪ੍ਰਾਪਤ ਹੋਈਆਂ ਅਰਜ਼ੀਆਂ ਦੇ ਨਿਪਟਾਰੇ ਲਈ ਇੱਕ ਕਾਨੂੰਨੀ ਸਮਾਂ-ਸੀਮਾ ਨਿਰਧਾਰਿਤ ਹੈ। ਪ੍ਰਸਤਾਵਿਤ ਸੋਧਾਂ ਵਿੱਚ ਇਨ੍ਹਾਂ ਸਮਾਂ-ਸੀਮਾਵਾਂ ਨੂੰ ਘਟਾਉਣ ਦੀ ਗੱਲ ਕਹੀ ਗਈ ਹੈ, ਤਾਂ ਜੋ ਗੁਣਵੱਤਾ, ਸੁਰੱਖਿਆ ਅਤੇ ਪ੍ਰਦਰਸ਼ਨ ਦੇ ਸਥਾਪਿਤ ਮਾਪਦੰਡਾਂ ਨਾਲ ਕੋਈ ਸਮਝੌਤਾ ਕੀਤੇ ਬਿਨਾਂ ਰੈਗੂਲੇਟਰੀ ਮਨਜ਼ੂਰੀਆਂ ਵਧੇਰੇ ਤੇਜ਼ੀ ਨਾਲ ਦਿੱਤੀਆਂ ਜਾ ਸਕਣ।
ਕਲਾਸ ਬੀ ਮੈਡੀਕਲ ਉਪਕਰਣਾਂ, ਜਿਨ੍ਹਾਂ ਵਿੱਚ ਘੱਟ ਤੋਂ ਦਰਮਿਆਨੇ ਜੋਖਮ ਵਾਲੇ ਉਪਕਰਣ ਜਿਵੇਂ ਕਿ ਬਲੱਡ ਪ੍ਰੈਸ਼ਰ ਮੌਨੀਟਰ, ਹਾਈਪੋਡਰਮਿਕ ਸੂਈਆਂ (hypodermic needles) ਅਤੇ ਪਲਸ ਆਕਸੀਮੀਟਰ ਸ਼ਾਮਲ ਹਨ, ਦੇ ਲਾਇਸੈਂਸ ਬਣਾਉਣ ਦੀ ਸਮਾਂ-ਸੀਮਾ ਨੂੰ 140 ਦਿਨਾਂ ਤੋਂ ਘਟਾ ਕੇ 115 ਦਿਨ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ।
ਇਸੇ ਤਰ੍ਹਾਂ ਕਲਾਸ ਸੀ ਅਤੇ ਕਲਾਸ ਡੀ ਦੇ ਮੈਡੀਕਲ ਉਪਕਰਣਾਂ, ਜਿੰਨਾਂ ਵਿੱਚ ਉੱਚ ਜੋਖਮ ਵਾਲੇ ਉਪਕਰਣ ਜਿਵੇਂ ਕਿ ਹਾਰਟ ਸਟੈਂਟ, ਕੂਲ੍ਹੇ ਅਤੇ ਗੋਡੇ ਦੇ ਟ੍ਰਾਂਸਪਲਾਂਟ ਅਤੇ ਹੋਰ ਹੱਡੀਆਂ ਦੇ ਰੋਗਾਂ ਨਾਲ ਸਬੰਧਿਤ ਟ੍ਰਾਂਸਪਲਾਂਟ ਸ਼ਾਮਲ ਹਨ, ਦੇ ਲਾਇਸੈਂਸ ਬਣਾਉਣ ਦੀ ਸਮਾਂ-ਸੀਮਾ ਨੂੰ 105 ਦਿਨਾਂ ਤੋਂ ਘਟਾ ਕੇ 90 ਦਿਨ ਕਰਨ ਦਾ ਪ੍ਰਸਤਾਵ ਹੈ।
ਪ੍ਰਸਤਾਵਿਤ ਮਸੌਦੇ ਦੀਆਂ ਸੋਧਾਂ ਵਿੱਚ ਲਾਇਸੈਂਸਿੰਗ ਪ੍ਰਕਿਰਿਆ ਦੇ ਹਰੇਕ ਪੜਾਅ ਲਈ ਵੀ ਸਪਸ਼ਟ ਸਮਾਂ-ਸੀਮਾ ਨਿਰਧਾਰਿਤ ਕੀਤੀ ਗਈ ਹੈ। ਇਸ ਵਿੱਚ ਅਰਜ਼ੀਆਂ ਦੀ ਜਾਂਚ, ਅਧਿਸੂਚਿਤ ਸੰਸਥਾਵਾਂ ਦੁਆਰਾ ਆਡਿਟ, ਪਾਲਣਾ ਦੀ ਪੁਸ਼ਟੀ ਅਤੇ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਸ਼ਾਮਲ ਹੈ। ਇਸ ਨਾਲ ਰੈਗੂਲੇਟਰੀ ਪ੍ਰਣਾਲੀ ਵਿੱਚ ਵਧੇਰੇ ਪਾਰਦਰਸ਼ਿਤਾ, ਪੂਰਵ-ਅਨੁਮਾਨਤਾ ਅਤੇ ਕੁਸ਼ਲਤਾ ਆਉਣ ਦੀ ਉਮੀਦ ਹੈ। ਇਸ ਦਾ ਲਾਭ ਮੈਡੀਕਲ ਉਪਕਰਣ ਉਦਯੋਗ ਦੇ ਨਾਲ-ਨਾਲ ਮਰੀਜ਼ਾਂ ਨੂੰ ਵੀ ਮਿਲੇਗਾ, ਕਿਉਂਕਿ ਉਨਾਂ ਦੀ ਗੁਣਵੱਤਾ ਵਾਲੇ ਮੈਡੀਕਲ ਉਪਕਰਣਾਂ ਤੱਕ ਵਧੇਰੇ ਤੇਜ਼ੀ ਨਾਲ ਪਹੁੰਚ ਉਪਲਬਧ ਹੋ ਸਕੇਗੀ।
ਮਸੌਦੇ ਦੀ ਨੋਟੀਫਿਕੇਸ਼ਨ ਨੂੰ ਸਾਰੇ ਹਿੱਸੇਦਾਰਾਂ ਤੋਂ ਸੁਝਾਅ ਅਤੇ ਟਿੱਪਣੀਆਂ ਮੰਗਣ ਲਈ ਜਨਤਕ ਕੀਤਾ ਗਿਆ ਹੈ। ਗਜ਼ਟ ਅਤੇ ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਦੀ ਵੈੱਬਸਾਈਟ ‘ਤੇ ਇਹ ਨੋਟੀਫਿਕੇਸ਼ਨ ਉਪਲਬਧ ਹੈ। ਸਾਰੇ ਹਿੱਸੇਦਾਰਾਂ ਨੂੰ ਨਿਰਧਾਰਿਤ ਸਮੇਂ ਦੇ ਅੰਦਰ ਆਪਣੇ ਸੁਝਾਅ ਅਤੇ ਟਿੱਪਣੀਆਂ ਭੇਜਣ ਦੀ ਬੇਨਤੀ ਕੀਤੀ ਗਈ ਹੈ।
ਗਜ਼ਟ) ਦੇ ਮਸੌਦੇ ਦੀ ਨੋਟੀਫਿਕੇਸ਼ਨ
https://egazette.gov.in/WriteReadData/2026/273896.pdf ‘ਤੇ ਉਪਲਬਧ ਹੈ।
*****
ਐੱਸਆਰ /ਏਕੋ
(रिलीज़ आईडी: 2278693)
आगंतुक पटल : 2