ਸੱਭਿਆਚਾਰ ਮੰਤਰਾਲਾ
ਸੱਭਿਆਚਾਰਕ ਮੰਤਰਾਲੇ ਨੇ 'ਸੰਵਿਧਾਨ ਹੱਤਿਆ ਦਿਵਸ' ਮਨਾਇਆ
ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਐਮਰਜੈਂਸੀ ਦੇ 50 ਸਾਲ ਪੂਰੇ ਹੋਣ 'ਤੇ ਆਯੋਜਿਤ ਸਮਾਗਮ ਦੀ ਅਗਵਾਈ ਕੀਤੀ
प्रविष्टि तिथि:
25 JUN 2026 9:27PM by PIB Chandigarh
ਸੱਭਿਆਚਾਰ ਮੰਤਰਾਲੇ ਨੇ ਨਵੀਂ ਦਿੱਲੀ ਸਥਿਤ ਆਪਣੇ ਕੈਂਪਸ ਵਿੱਚ, ਮੰਤਰਾਲੇ ਦੇ ਅਧੀਨ ਇੱਕ ਖੁਦਮੁਖਤਿਆਰ ਸੰਗਠਨ, ਸੈਂਟਰ ਫਾਰ ਕਲਚਰਲ ਰਿਸੋਰਸਿਜ਼ ਐਂਡ ਟ੍ਰੇਨਿੰਗ (ਸੀਸੀਆਰਟੀ) ਦੁਆਰਾ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਰਾਹੀਂ ਸੰਵਿਧਾਨ ਹੱਤਿਆ ਦਿਵਸ ਮਨਾਇਆ। ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ, ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਹ ਸਮਾਗਮ 1975 ਵਿੱਚ ਲਗਾਈ ਗਈ ਐਮਰਜੈਂਸੀ ਦੇ 50ਸਾਲ ਪੂਰੇ ਹੋਣ ਦੇ ਮੌਕੇ‘ਤੇ ਆਯੋਜਿਤ ਕੀਤਾ ਗਿਆ ਸੀ ਅਤੇ ਇਸਦਾ ਉਦੇਸ਼ ਲੋਕਤੰਤਰ, ਸੰਵਿਧਾਨਕ ਕਦਰਾਂ-ਕੀਮਤਾਂ ਅਤੇ ਨਾਗਰਿਕਾਂ ਦੇ ਅਧਿਕਾਰਾਂ ਦੀ ਮਹੱਤਤਾ ਬਾਰੇਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਸੀ।

ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ, ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਲੋਕਤੰਤਰ ਭਾਰਤ ਦੇ ਡੀਐਨਏ ਵਿੱਚ ਹੈ ਅਤੇ ਇਹ ਸਮਾਗਮ ਆਜ਼ਾਦੀ ਦੇ ਉਨ੍ਹਾਂ ਗੁੰਮਨਾਮ ਨਾਇਕਾਂ ਦਾ ਸਨਮਾਨ ਕਰਨ ਦਾ ਇੱਕ ਮੌਕਾ ਹੈ। ਉਨ੍ਹਾਂ ਕਿਹਾ ਕਿ ਇਹ ਮੌਕਾ ਸਾਲਾਂ ਤੋਂ ਭਾਰਤ ਦੇ ਲੋਕਤੰਤਰ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦੇ ਬਾਵਜੂਦ ਇਸ ਦੀ ਦੀ ਲੰਬੀ ਉਮਰ ਅਤੇ ਲਚਕੀਲੇਪਣ ਦਾ ਪ੍ਰਤੀਕ ਹੈ।ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਲੋਕਤੰਤਰ ਸਿਰਫ਼ ਚੋਣ ਰਾਜਨੀਤੀ ਨਹੀਂ ਹੈ - ਇਹ ਪ੍ਰਗਟਾਵੇ ਅਤੇ ਅਸਹਿਮਤੀ ਦੀ ਆਜ਼ਾਦੀ, ਸੁਤੰਤਰ ਮੀਡੀਆ, ਨਾਗਰਿਕਾਂ ਦੀ ਸ਼ਾਨ ਅਤੇ ਸੰਵਿਧਾਨ ਦੀ ਸਰਵਉੱਚਤਾ ਬਾਰੇ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਨੇ ਸਾਨੂੰ ਲੋਕਤੰਤਰ, ਆਜ਼ਾਦੀ ਅਤੇ ਸੰਵਿਧਾਨ ਦੀ ਸ਼ਕਤੀ ਅਤੇ ਉਸ ਦੇ ਮਹੱਤਵ ਨੂੰ ਸਮਝਣ ਅਤੇ ਉਸਦੀ ਸਹੀ ਮਾਇਨਿਆਂ ਵਿੱਚ ਸਰਾਹਨਾ ਕਰਨ ਦਾ ਮੌਕਾ ਦਿੱਤਾ।
ਇਸ ਸਮਾਗਮ ਵਿੱਚ ਸੱਭਿਆਚਾਰ ਮੰਤਰਾਲੇ ਦੇ ਸਕੱਤਰ ਸ਼੍ਰੀ ਵਿਵੇਕ ਅਗਰਵਾਲ, ਆਈਜੀਐਨਸੀਏ ਦੇ ਚੇਅਰਮੈਨ ਸ਼੍ਰੀ ਰਾਮ ਬਹਾਦੁਰ ਰਾਏ, ਸੱਭਿਆਚਾਰ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਸਮਰ ਨੰਦਾ ਅਤੇ ਸ਼੍ਰੀ ਕੇ.ਕੇ. ਮਿਸ਼ਰਾ ਅਤੇ ਸੀਸੀਆਰਟੀ ਦੇ ਚੇਅਰਮੈਨ ਡਾ. ਵਿਨੋਦ ਨਾਰਾਇਣ ਇੰਦੂਰਕਰ ਸ਼ਾਮਲ ਹੋਏ।

ਪ੍ਰੋਗਰਾਮ ਦੀ ਸ਼ੁਰੂਆਤ "ਲੌਂਗ ਲਿਵ ਡੈਮੋਕ੍ਰੇਸੀ “ (ਲੋਕਤੰਤਰ ਅਮਰ ਰਹੇ )ਪ੍ਰਦਰਸ਼ਨੀ ਦੇ ਦੌਰੇ ਨਾਲ ਹੋਈ। ਇਸ ਪ੍ਰਦਰਸ਼ਨੀ ਵਿੱਚ ਐਮਰਜੈਂਸੀ ਦੇ ਪ੍ਰਭਾਵ ਨੂੰ ਦਿਖਾਇਆ ਗਿਆ ਅਤੇ ਲੋਕਤੰਤਰੀ ਸੰਸਥਾਵਾਂ ਅਤੇ ਸੰਵਿਧਾਨਕ ਆਜ਼ਾਦੀਆਂ ਦੀ ਰੱਖਿਆ ਦੇ ਮਹੱਤਵ 'ਤੇ ਜ਼ੋਰ ਦਿੱਤਾਗਿਆ । ਇਸ ਤੋਂ ਇਲਾਵਾ, "ਡਿਜੀਟਲ ਡਿਸਟ੍ਰਿਕਟ ਰਿਪੋਜ਼ਟਰੀ" 'ਤੇ ਇੱਕ ਪ੍ਰਦਰਸ਼ਨੀ ਲਗਾਈ ਗਈ, ਜੋ ਕਿ "ਆਜ਼ਾਦੀ ਕਾ ਅੰਮ੍ਰਿਤ ਮਹੋਤਸਵ" (ਏਕੇਏਐਮ)ਦੇਦੌਰਾਨਜ਼ਿਲ੍ਹਾ-ਪੱਧਰ ‘ਤੇ ਭਾਰਤ ਦੇ ਆਜ਼ਾਦੀ ਸੰਗਰਾਮ ਨਾਲ ਜੁੜੇ ਲੋਕਾਂ, ਘਟਨਾਵਾਂ ਅਤੇ ਸਥਾਨਾਂ ਦੀਆਂ ਕਹਾਣੀਆਂ ਨੂੰ ਖੋਜਣ ਅਤੇ ਉਨ੍ਹਾਂ ਨੂੰ ਦਰਜ ਕਰਨ ਦੇ ਯਤਨ ਦੇ ਤਹਿਤ ਡਿਜੀਟਲ ਡਿਸਟ੍ਰਿਕਟ ਰਿਪੋਜ਼ਟਰੀ(ਡੀਡੀਆਰ) ਤਿਆਰ ਕੀਤੀ ਗਈ ਹੈ ।
ਇਸ ਪ੍ਰਦਰਸ਼ਨੀ ਦਾ ਉਦਘਾਟਨ 24 ਜੂਨ, 2026 ਨੂੰ ਸੀਸੀਆਰਟੀ ਦੇ ਚੇਅਰਮੈਨ ਡਾ. ਵਿਨੋਦ ਨਾਰਾਇਣ ਇੰਦੂਰਕਰ ਦੁਆਰਾ ਕੀਤਾ ਗਿਆ ਸੀ ਅਤੇ ਇਸ ਵਿੱਚ ਵੱਖ-ਵੱਖ ਸਕੂਲਾਂ ਅਤੇ ਗੈਰ-ਸਰਕਾਰੀ ਸੰਗਠਨਾਂ ਦੇ ਇੱਕ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਸੀ। ਇਸ ਮੌਕੇ ਸੰਵਿਧਾਨ ਹੱਤਿਆ ਦਿਵਸ 'ਤੇ ਇੱਕ ਲਘੁ ਫਿਲਮ ਵੀ ਦਿਖਾਈ ਗਈ।
ਪ੍ਰਸਿੱਧ ਬੰਸਰੀ ਵਾਦਕ ਪੰਡਿਤ ਚੇਤਨ ਜੋਸ਼ੀ ਦੇ ਨਿਰਦੇਸ਼ਨ ਵਿੱਚ ਸੀਸੀਆਰਟੀ ਦੇ ਵਿਦਿਆਰਥੀਆਂ ਨੇ, , "ਲੋਕਤੰਤਰ ਦੀਭਾਵਨਾ ਨੂੰ ਇੱਕ ਸੰਗੀਤਕ ਸ਼ਰਧਾਂਜਲੀ - ਮੌਨ ਤੋਂ ਆਵਾਜ਼ ਤੱਕ, ਹਨੇਰੇ ਤੋਂ ਸਵੇਰ ਤੱਕ" ਸਿਰਲੇਖ ਵਾਲਾ ਇੱਕ ਵਿਸ਼ੇਸ਼ ਸੱਭਿਆਚਾਰਕ ਪ੍ਰਦਰਸ਼ਨ ਪੇਸ਼ ਕੀਤਾ,ਜਿਸ ਵਿੱਚਭਾਰਤੀ ਲੋਕਤੰਤਰ ਦੇ ਲਚਕੀਲੇਪਣ ਨੂੰ ਸ਼ਰਧਾਂਜਲੀ ਦਿੱਤੀ ਗਈ।
ਐਮਰਜੈਂਸੀ ਦੌਰਾਨ ਕੈਦ ਕੀਤੇ ਗਏ ਪ੍ਰਸਿੱਧ ਪੱਤਰਕਾਰ ਅਤੇ ਲੇਖਕ ਸ਼੍ਰੀ ਰਾਮ ਬਹਾਦਰ ਰਾਏ ਨੇ ਇੱਕ ਵਿਸ਼ੇਸ਼ ਭਾਸ਼ਣ ਦਿੱਤਾ। ਉਨ੍ਹਾਂ ਨੇ ਉਸ ਸਮੇਂ ਦੌਰਾਨ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਅਤੇ ਭਾਰਤ ਵਿੱਚ ਲੋਕਤੰਤਰੀ ਸੰਸਥਾਵਾਂ ਦੀ ਮਜ਼ਬੂਤੀ ਬਾਰੇ ਚਰਚਾ ਕੀਤੀ।
ਪ੍ਰੋਗਰਾਮ ਵਿੱਚ ਇੱਕ ਡਿਜੀਟਲ ਡਿਸਟ੍ਰਿਕਟ ਰਿਪੋਜ਼ਟਰੀ (ਡੀਡੀਆਰ) ਸਨਮਾਨ ਸਮਾਰੋਹ ਵੀ ਸ਼ਾਮਲ ਸੀ। ਡਿਜੀਟਲ ਡਿਸਟ੍ਰਿਕਟ ਰਿਪੋਜ਼ਟਰੀ ਇੱਕ ਰਾਸ਼ਟਰੀ ਪਹਿਲਕਦਮੀ ਹੈ ਜਿਸਦਾ ਉਦੇਸ਼ ਭਾਰਤ ਦੇ ਆਜ਼ਾਦੀ ਸੰਗਰਾਮ ਨਾਲ ਸਬੰਧਿਤ ਜ਼ਿਲ੍ਹਾ-ਪੱਧਰੀ ਕਹਾਣੀਆਂ, ਘਟਨਾਵਾਂ, ਸ਼ਖਸੀਅਤਾਂ ਅਤੇ ਸਥਾਨਾਂ ਦਾ ਦਸਤਾਵੇਜ਼ੀਕਰਣ ਅਤੇ ਸੁਰੱਖਿਅਤ ਕਰਨਾ ਹੈ। ਆਜ਼ਾਦੀ ਅੰਦੋਲਨ ਨਾਲ ਸਬੰਧਿਤ ਬਹੁਤ ਸਾਰੀਆਂ ਸਥਾਨਕ ਕਹਾਣੀਆਂ ਨੂੰ ਇਕੱਠਾ ਕਰਕੇ ਅਤੇ ਦਸਤਾਵੇਜ਼ੀਕਰਨ ਦੇ ਰੂਪ ਵਿੱਚਸੀਸੀਆਰਟੀਨੇ ਇਸ ਪਹਿਲਕਦਮੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।

ਸਮਾਰੋਹ ਦੌਰਾਨ, ਦੇਸ਼ ਲਈ ਯੋਗਦਾਨ ਪਾਉਣ ਵਾਲੇ ਬਜ਼ੁਰਗ ਆਜ਼ਾਦੀ ਘੁਲਾਟੀਆਂ ਅਤੇ ਉੱਘੀਆਂ ਸ਼ਖਸੀਅਤਾਂ, ਸ਼੍ਰੀ ਸ਼ੇਸ਼ਰਾਓ ਲਕਸ਼ਮਣਰਾਓ ਖੋਟ ਅਤੇ ਸ਼੍ਰੀ ਯੇਦੁਲਾ ਸੂਰਿਆਨਾਰਾਇਣ ਰੈਡੀ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਸਨਮਾਨਿਤ ਕੀਤਾ ਗਿਆ। ਰਿਪੋਜ਼ਟਰੀ(ਸੰਗ੍ਰਹਿ) ਨੂੰ ਸਮ੍ਰਿੱਧ ਬਣਾਉਣ ਵਿੱਚ ਯੋਗਦਾਨ ਦੇਣ ਵਾਲੇ ਅਧਿਆਪਕਾਂ, ਖੋਜਕਰਤਾਵਾਂ ਅਤੇ ਸੰਸਥਾਵਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ‘ਡਿਜੀਟਲ ਡਿਸਟ੍ਰਿਕਟ ਰਿਪੋਜ਼ਟਰੀ’ 'ਤੇ ਅਧਾਰਿਤ ਇੱਕ ਪ੍ਰਦਰਸ਼ਨੀ, ਇੱਕ ਡਾਕੂਮੈਂਟਰੀ ਦੀ ਸਕ੍ਰੀਨਿੰਗ, ਅਤੇ ਰਿਪੋਜ਼ਟਰੀ ਦੀਆਂ ਕਹਾਣੀਆਂ ਤੋਂ ਪ੍ਰੇਰਿਤ ਕਲਾਕਾਰਾਂ ਦੁਆਰਾ ਸਕੈਚ ਪੇਸ਼ਕਾਰੀਆਂ ਸ਼ਾਮਲ ਸਨ।
ਇਸ ਸਮਾਗਮ ਵਿੱਚ ਸੱਭਿਆਚਾਰ ਮੰਤਰਾਲੇ ਦੀਰਾਸ਼ਟਰਵਿਆਪੀ ਸੇਵਾ ਪਰਵ ਪਹਿਲਕਦਮੀ ਦੌਰਾਨ ਬਣਾਈਆਂ ਗਈਆਂ ਕਲਾਕ੍ਰਿਤੀਆਂ ਦੀ ਇੱਕ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ। " ਵਿਕਸਤ ਭਾਰਤ ਕੇ ਰੰਗ, ਕਲਾ ਕੇ ਸੰਗ" ਥੀਮ ਦੇ ਤਹਿਤ ਆਯੋਜਿਤ ਇਸ ਪਹਿਲਕਦਮੀ ਨੇ ਦੇਸ਼ ਭਰ ਵਿੱਚ ਕਲਾਤਮਕ ਗਤੀਵਿਧੀਆਂ ਰਾਹੀਂ ਸੱਭਿਆਚਾਰਕ ਗੌਰਵ, ਰਚਨਾਤਮਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕੀਤਾ।
***
ਐਮ ਅੰਨਾਦੁਰਾਈ
(रिलीज़ आईडी: 2278502)
आगंतुक पटल : 4