ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਚੋਣਾਂ ਦੀ ਜਿੱਤ ’ਤੇ ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ ਅਤੇ ਪ੍ਰਾਸਪੈਰਿਟੀ ਪਾਰਟੀ ਨੂੰ ਵਧਾਈ ਦਿੱਤੀ

प्रविष्टि तिथि: 23 JUN 2026 8:09PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਥੋਪੀਆ ਦੀਆਂ ਸੰਸਦੀ ਚੋਣਾਂ ਵਿੱਚ ਫ਼ੈਸਲਾਕੁਨ ਜਿੱਤ ਹਾਸਲ ਕਰਨ ’ਤੇ ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ ਅਤੇ ਪ੍ਰਾਸਪੈਰਿਟੀ ਪਾਰਟੀ ਨੂੰ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇਥੋਪੀਆ ਨਾਲ ਆਪਣੇ ਇਤਿਹਾਸਕ, ਬਹੁ-ਪੱਖੀ ਅਤੇ ਡੂੰਘੇ ਸਬੰਧਾਂ ਨੂੰ ਵਿਸ਼ੇਸ਼ ਮਹੱਤਵ ਦਿੰਦਾ ਹੈ। ਪਿਛਲੇ ਸਾਲ ਆਪਣੀ ਇਥੋਪੀਆ ਯਾਤਰਾ ਨੂੰ ਯਾਦ ਕਰਦੇ ਹੋਏ ਉਹਨਾਂ ਨੇ ਭਾਰਤ-ਇਥੋਪੀਆ ਰਣਨੀਤਕ ਭਾਈਵਾਲੀ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਦੋਸਤਾਨਾ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ।

ਸ਼੍ਰੀ ਮੋਦੀ ਨੇ ਐੱਕਸ ’ਤੇ ਪੋਸਟ ਕੀਤਾ:

 “ਮੇਰੇ ਦੋਸਤ ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ ਅਤੇ ਪ੍ਰਾਸਪੈਰਿਟੀ ਪਾਰਟੀ ਨੂੰ ਇਥੋਪੀਆ ਦੀਆਂ ਸੰਸਦੀ ਚੋਣਾਂ ਵਿੱਚ ਉਨ੍ਹਾਂ ਦੀ ਫ਼ੈਸਲਾਕੁਨ ਜਿੱਤ ’ਤੇ ਤਹਿ ਦਿਲੋਂ ਵਧਾਈਆਂ।

ਭਾਰਤ ਇਥੋਪੀਆ ਨਾਲ ਆਪਣੇ ਇਤਿਹਾਸਕ, ਬਹੁ-ਪੱਖੀ ਅਤੇ ਡੂੰਘੇ ਸਬੰਧਾਂ ਨੂੰ ਬਹੁਤ ਸੰਭਾਲ ਕੇ ਰੱਖਦਾ ਹੈ। ਮੈਂ ਪਿਛਲੇ ਸਾਲ ਆਪਣੀ ਇਥੋਪੀਆ ਯਾਤਰਾ ਨੂੰ ਬੜੇ ਚਾਅ ਨਾਲ ਯਾਦ ਕਰਦਾ ਹਾਂ ਅਤੇ ਆਪਣੀ ਰਣਨੀਤਕ ਭਾਈਵਾਲੀ ਤੇ ਸਾਡੇ ਲੋਕਾਂ ਵਿਚਾਲੇ ਦੋਸਤੀ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਲਈ ਉਤਸੁਕ ਹਾਂ।

@AbiyAhmedAli”

*****

ਐੱਮਜੇਪੀਐੱਸ/ਐੱਸਐੱਸ/ਵੀਜੇ


(रिलीज़ आईडी: 2277356) आगंतुक पटल : 6
इस विज्ञप्ति को इन भाषाओं में पढ़ें: English , Urdu , Marathi , हिन्दी , Bengali , Assamese , Manipuri , Gujarati , Odia , Tamil , Telugu , Kannada , Malayalam