ਰਾਜ ਸਭਾ ਸਕੱਤਰੇਤ
ਰਾਜ ਸਭਾ ਦੇ ਚੇਅਰਮੈਨ ਸ਼੍ਰੀ ਸੀਪੀ ਰਾਧਾਕ੍ਰਿਸ਼ਣਨ ਨੇ ਸ਼੍ਰੀ ਨੀਰਜ ਡਾਂਗੀ ਨੂੰ ਸਹੁੰ ਚੁਕਾਈ
प्रविष्टि तिथि:
22 JUN 2026 6:13PM by PIB Chandigarh
ਰਾਜ ਸਭਾ ਦੇ ਮਾਣਯੋਗ ਚੇਅਰਮੈਨ ਸ਼੍ਰੀ ਸੀਪੀ ਰਾਧਾਕ੍ਰਿਸ਼ਣਨ ਨੇ ਅੱਜ ਸੰਸਦ ਭਵਨ ਵਿੱਚ ਰਾਜਸਥਾਨ ਦੀ ਪ੍ਰਤੀਨਿਧਤਾ ਕਰਨ ਵਾਲੇ ਮੁੜ ਚੁਣੇ ਹੋਏ ਮੈਂਬਰ ਸ਼੍ਰੀ ਨੀਰਜ ਡਾਂਗੀ ਨੂੰ ਸਹੁੰ ਚੁਕਾਈ। ਸ਼੍ਰੀ ਨੀਰਜ ਡਾਂਗੀ ਨੇ ਹਿੰਦੀ ਵਿੱਚ ਸਹੁੰ ਚੁੱਕੀ।
ਇਸ ਮੌਕੇ ‘ਤੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਸ਼੍ਰੀ ਹਰਿਵੰਸ਼, ਸੰਸਦੀ ਮਾਮਲੇ ਅਤੇ ਘੱਟ ਗਿਣਤੀ ਮਾਮਲੇ ਮੰਤਰੀ ਸ਼੍ਰੀ ਕਿਰੇਨ ਰਿਜਿਜੂ, ਰਾਜ ਸਭਾ ਵਿੱਚ ਸਦਨ ਦੇ ਨੇਤਾ ਅਤੇ ਸਿਹਤ ਅਤੇ ਪਰਿਵਾਰ ਭਲਾਈ ਅਤੇ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ, ਰਾਜ ਸਭਾ ਮੈਂਬਰ ਸ਼੍ਰੀ ਜੈ ਰਾਮ ਰਮੇਸ਼, ਰਾਜ ਸਭਾ ਦੇ ਸੈਕੇਟਰੀ ਜਨਰਲ ਸ਼੍ਰੀ ਪੀਸੀ ਮੋਦੀ ਅਤੇ ਸਕੱਤਰੇਤ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।


******
ਆਰਕੇ/ਏਕੇ
(रिलीज़ आईडी: 2277038)
आगंतुक पटल : 3