ਪੋਲਿਸ਼ ਫਿਲਮ ‘ਸਿਲਵਰ’ ਨੇ ਐੱਮਆਈਐੱਫਐੱਫ 2026 ਵਿੱਚ ਗਲੋਬਲ ਅਤੇ ਭਾਰਤੀ ਕਹਾਣੀ ਕਹਿਣ ਵਿੱਚ ਉੱਤਮਤਾ ਨੂੰ ਸਨਮਾਨਿਤ ਕਰਨ ਵਾਲਾ ਗੋਲਡਨ ਕੋਂਚ ਪੁਰਸਕਾਰ ਜਿੱਤਿਆ
ਈਰਾਨੀ ਫਿਲਮ ‘ਅੰਡਰ ਦ ਸਨੋ’ ਨੂੰ ਸਰਵੋਤਮ ਅੰਤਰਰਾਸ਼ਟਰੀ ਲਘੂ ਕਥਾ ਪੁਰਸਕਾਰ ਮਿਲਿਆ, ਉੱਥੇ ਹੀ, ‘ਸਮਾਲ ਕਲਾਉਡਸ’ ਨੂੰ ਸਰਵੋਤਮ ਭਾਰਤੀ ਲਘੂ ਕਥਾ ਦਾ ਪੁਰਸਕਾਰ ਦਿੱਤਾ ਗਿਆ
ਦਾਦਰ ਸਥਿਤ ਰਵਿਂਦਰ ਨਾਟਯ ਮੰਦਿਰ ਵਿੱਚ ਇੱਕ ਸ਼ਾਨਦਾਰ ਸਮਾਪਤੀ ਸਮਾਰੋਹ ਦੇ ਨਾਲ 19ਵੇਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (ਐੱਮਆਈਐੱਫਐੱਫ) ਦੀ ਸਮਾਪਤੀ ਹੋਈ, ਜਿੱਥੇ ਦਸਤਾਵੇਜ਼ੀ, ਲਘੂ ਕਥਾ ਅਤੇ ਐਨੀਮੇਸ਼ਨ ਸਿਨੇਮਾ ਦੇ ਕੁਝ ਬਿਹਤਰੀਨ ਕਲਾਕਾਰਾਂ ਨੂੰ ਫੈਸਟੀਵਲ ਦੇ ਪ੍ਰਤਿਸ਼ਠਿਤ ‘ਗੋਲਡਨ ਕੋਂਚ’ ਅਤੇ ‘ਸਿਲਵਰ ਕੋਂਚֹ’ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।
ਫੈਸਟੀਵਲ ਦਾ ਸਰਬਉੱਚ ਸਨਮਾਨ, ਸਰਬਸ਼੍ਰੇਸ਼ਠ ਦਸਤਾਵੇਜ਼ੀ ਫਿਲਮ ਦੇ ਲਈ ਗੋਲਡਨ ਕੋਂਚ, ਨਤਾਲੀਆ ਕੋਨੀਆਰਜ਼ (Natalia Koniarz) ਦੁਆਰਾ ਨਿਰਦੇਸ਼ਿਤ ਅਤੇ ਮੈਸੀਜ ਕੁਬਿਕੀ (Maciej Kubicki) ਦੁਆਰਾ ਨਿਰਮਿਤ ਪੋਲਿਸ਼ ਦਸਤਾਵੇਜ਼ੀ ‘ਸਿਲਵਰ’ ਨੂੰ ਪ੍ਰਦਾਨ ਕੀਤਾ ਗਿਆ। ਜਿਊਰੀ ਨੇ ਫਿਲਮ ਨੂੰ “ਗ਼ਰੀਬੀ, ਕਿਰਤ ਅਤੇ ਮਾਣ ਦਾ ਇੱਕ ਕਾਵਿਕ ਪਰ ਅਪੂਰਨ ਖੋਜ” ਦੱਸਿਆ, ਜੋ ਸਥਾਨਕ ਅਸਲੀਅਤ ਨੂੰ ਵਿਸ਼ਵਵਿਆਪੀ ਅਨਿਆਂ ‘ਤੇ ਇੱਕ ਡੂੰਘੇ ਚਿੰਤਨ ਵਿੱਚ ਬਦਲ ਦਿੰਦਾ ਹੈ। ਫਿਲਮ ਨਿਰਮਾਤਾਵਾਂ ਵੱਲੋਂ ਇਹ ਪੁਰਸਕਾਰ ਪੋਲਿਸ਼ ਸੰਸਥਾਨ ਦੀ ਡਾਇਰੈਕਟਰ ਅਤੇ ਪੂਰਨ ਅਧਿਕਾਰ ਪ੍ਰਾਪਤ ਮੰਤਰੀ ਮਾਲਗੋਰਜ਼ਾਟਾ ਵੇਜਸਿਸ-ਗੋਲੇਬੀਆਕ ਨੇ ਸਵੀਕਾਰ ਕੀਤਾ।

ਪੋਲਿਸ਼ ਸੰਸਥਾਨ ਦੀ ਪੂਰਨ ਅਧਿਕਾਰ ਪ੍ਰਾਪਤ ਮੰਤਰੀ ਅਤੇ ਡਾਇਰੈਕਟਰ, ਸੁਸ਼੍ਰੀ ਮਾਲਗੋਰਜ਼ਾਟਾ ਵੇਜ਼ਸਿਸ-ਗੋਲੇਬੀਆਕ ਨੇ ਫਿਲਮ ਡਾਇਰੈਕਟਰ ਨਤਾਲੀਆ ਕੋਨੀਆਰਜ਼ (Natalia Koniarz) ਅਤੇ ਫਿਲਮ ਨਿਰਮਾਤਾ ਮੈਸੀਜ ਕੁਬਿਕੀ ਵੱਲੋਂ ਸਰਬਸ਼੍ਰੇਸ਼ਠ ਅੰਤਰਰਾਸ਼ਟਰੀ ਦਸਤਾਵੇਜ਼ੀ ਫਿਲਮ ਲਈ ਗੋਲਡਨ ਕੋਂਚ ਪੁਰਸਕਾਰ ਸਵੀਕਾਰ ਕੀਤਾ
ਰਾਸ਼ਟਰੀ ਮੁਕਾਬਲਾ: ਭਾਰਤੀ ਕਹਾਣੀਆਂ ਨੂੰ ਮਿਲਿਆ ਪਲ
ਰਾਸ਼ਟਰੀ ਮੁਕਾਬਲੇ ਨੇ ਸਮਕਾਲੀ ਭਾਰਤੀ ਗੈਰ-ਫੀਚਰ ਸਿਨੇਮਾ ਦੀ ਤਾਕਤ ਅਤੇ ਵਿਭਿੰਨਤਾ ਨੂੰ ਪ੍ਰਦਰਸ਼ਿਤ ਕੀਤਾ, ਜਿਸ ਵਿੱਚ ਤਿੰਨ ਫਿਲਮਾਂ ਨੇ ਪ੍ਰਤਿਸ਼ਠਿਤ ਸਿਲਵਰ ਕੋਂਚ ਪੁਰਸਕਾਰ ਜਿੱਤਿਆ।
ਸਰਵੋਤਮ ਭਾਰਤੀ ਐਨੀਮੇਸ਼ਨ ਫਿਲਮ ਦਾ ਸਿਲਵਰ ਕੋਂਚ ਪੁਰਸਕਾਰ ਅੰਗਾਲਮਨ ਟੈਂਪਲ ਸਟ੍ਰੀਟ ਦੀ ਫਿਲਮ ਆਰਮਸਟ੍ਰਾਂਗ ਨੂੰ ਮਿਲਿਆ, ਜਿਸ ਦਾ ਨਿਰਦੇਸ਼ਨ ਅਤੇ ਨਿਰਮਾਣ ਭੁਵਨੇਸ਼ ਐੱਮ. ਕੁਮਾਰ ਉਰਫ ਬੰਜ਼ ਨੇ ਕੀਤਾ ਹੈ। ਜਿਊਰੀ ਨੇ ਫਿਲਮ ਦੀ ਦੂਰ ਭਵਿੱਖ ਦੇ ਸਾਹਸਿਕ ਚਿੱਤਰਣ, ਪਰੰਪਰਾ ਅਤੇ ਪਰਿਵਰਤਨ ‘ਤੇ ਤਿੱਖੀ ਸਮਾਜਿਕ ਟਿੱਪਣੀ ਅਤੇ ਐਨੀਮੇਸ਼ਨ ਦੀ ਵਰਤੋਂ ਦੀ ਨਾ ਸਿਰਫ਼ ਇੱਕ ਦ੍ਰਿਸ਼ਟੀਗਤ ਰੂਪ ਸਗੋਂ ਇੱਕ ਸਸ਼ਕਤ ਸਿਨੇਮਾਈ ਭਾਸ਼ਾ ਦੇ ਰੂਪ ਵਿੱਚ ਪ੍ਰਸ਼ੰਸਾ ਕੀਤੀ।

ਐੱਫਟੀਆਈਆਈ ਦੁਆਰਾ ਨਿਰਮਿਤ ਫਿਲਮ ‘ਸਮਾਲ ਕਲਾਉਡਸ’ ਨੂੰ ਸਰਵੋਤਮ ਭਾਰਤੀ ਲਘੂ ਕਥਾ ਫਿਲਮ ਲਈ ਸਿਲਵਰ ਕੋਂਚ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜਿਸ ਨੂੰ ਐੱਫਟੀਆਈਆਈ ਦੇ ਚਾਂਸਲਰ ਸ਼੍ਰੀ ਧੀਰਜ ਸਿੰਘ ਅਤੇ ਫਿਲਮ ਡਾਇਰੈਕਟਰ ਸ਼੍ਰੀ ਸ਼ੁਭਮ ਸੁਮਿਤ ਨੇ ਸਵੀਕਾਰ ਕੀਤਾ।
ਸਰਬਸ਼੍ਰੇਸ਼ਠ ਭਾਰਤੀ ਲਘੂ ਕਥਾ ਫਿਲਮ ਦਾ ਸਿਲਵਰ ਕੋਂਚ ਪੁਰਸਕਾਰ ਸ਼ੁਭਮ ਸੁਮਿਤ ਦੁਆਰਾ ਨਿਰਦੇਸ਼ਿਤ ਅਤੇ ਧੀਰਜ ਸਿੰਘ ਦੁਆਰਾ ਨਿਰਮਿਤ ਫੀਲਮ ‘ਸਮਾਲ ਕਲਾਉਡਸ’ ਨੂੰ ਦਿੱਤਾ ਗਿਆ। ਜਿਊਰੀ ਨੇ ਧੁੰਦਲੇ ਸਮੁਦੰਰੀ ਦ੍ਰਿਸ਼ਾਂ ਅਤੇ ਮੀਂਹ ਨਾਲ ਭਿੱਜੇ ਪਿਛਵਾੜੇ ਦੇ ਪਿਛੋਕੜ ‘ਤੇ ਅਧਾਰਿਤ ਫਿਲਮ ਦੀ ਬਿਰਤਾਂਤ ਕਹਾਣੀ ਦੀ ਸ਼ਲਾਘਾ ਕੀਤੀ ਅਤੇ ਬਚਪਨ, ਵਿਛੋੜੇ ਅਤੇ ਸਮੇਂ ਦੇ ਬੀਤਣ ਦੇ ਭਾਵਾਂ ਨੂੰ ਸੰਵੇਦਨਸ਼ੀਲਤਾ ਨਾਲ ਚਿੱਤਰਿਤ ਕਰਨ ਲਈ ਇਸ ਦੀ ਪ੍ਰਸ਼ੰਸਾ ਕੀਤੀ।
ਸਰਬਸ਼੍ਰੇਸ਼ਠ ਭਾਰਤੀ ਦਸਤਾਵੇਜ਼ੀ ਫਿਲਮ ਦਾ ਸਿਲਵਰ ਕੋਂਚ ਪੁਰਸਕਾਰ ‘ਵਾਈֹ’ ਨੂੰ ਮਿਲਿਆ, ਜਿਸ ਦਾ ਨਿਰਦੇਸ਼ਨ ਸਾਈਨਾਥ ਐੱਸ. ਉਸਕਾਈਕਰ ਨੇ ਕੀਤਾ ਅਤੇ ਨਿਰਮਾਣ ਭਰਤਬਾਲਾ ਗਣਪਤੀ ਨੇ ਕੀਤਾ। ਜਿਊਰੀ ਨੇ ਅਲੋਪ ਹੁੰਦੀ ਖਾਨਾਬਦੋਸ਼ ਸੰਗੀਤ ਪਰੰਪਰਾ ਦੇ ਸ਼ਾਨਦਾਰ ਵਿਜ਼ੁਅਲ ਚਿੱਤਰਣ ਅਤੇ ਯਾਦਦਾਸ਼ਤ, ਵਿਰਾਸਤ ਅਤੇ ਸੱਭਿਆਚਾਰਕ ਨਿਰੰਤਰਤਾ ਦੇ ਹਮਦਰਦੀਪੂਰਨ ਖੋਜ ਲਈ ਫਿਲਮ ਦੀ ਸ਼ਲਾਘਾ ਕੀਤੀ। ਉਸਕਾਈਕਰ ਨੇ ਜਵਾਹਰ ਸ਼ਰਮਾ ਦੇ ਨਾਲ ਨਿਰਮਾਤਾ ਭਰਤਬਾਲਾ ਗਣਪਤੀ ਵੱਲੋਂ ਪੁਰਸਕਾਰ ਗ੍ਰਹਿਣ ਕੀਤਾ।

ਅੰਤਰਰਾਸ਼ਟਰੀ ਮੁਕਾਬਲਾ: ਗਲੋਬਲ ਸਿਨੇਮਾ ਕੇਂਦਰ ਵਿੱਚ
ਇਸ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਉਨ੍ਹਾਂ ਫਿਲਮਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਮਹਾਦ੍ਵੀਪਾਂ ਵਿੱਚ ਕਲਾਤਮਕ ਅਤੇ ਥੀਮੈਟਿਕ ਸਰਹੱਦਾਂ ਦਾ ਵਿਸਤਾਰ ਕੀਤਾ।
ਸਰਬਸ਼੍ਰੇਸ਼ਠ ਐਨੀਮੇਟਿਡ ਫਿਲਮ ਦਾ ਸਿਲਵਰ ਕੋਂਚ ਪੁਰਸਕਾਰ ਜਰਮਨੀ ਦੀ ਫਿਲਮ ‘ਮਾਇਆਜ਼ ਸੌਂਗ’ ਨੂੰ ਮਿਲਿਆ, ਜਿਸ ਦਾ ਨਿਰਦੇਸ਼ਨ ਅਤੇ ਨਿਰਮਾਣ ਫ੍ਰਾਂਜ਼ਿਸਕਾ ਸ਼ੋਨੇਨਬਰਗਰ ਅਤੇ ਜਯਕ੍ਰਿਸ਼ਣਨ ਸੁਬ੍ਰਮਣੀਯਨ ਨੇ ਕੀਤਾ ਹੈ। ਜਿਊਰੀ ਨੇ ਫਿਲਮ ਦੀ ਕਲਪਨਾਤਮਕ ਅਤੇ ਭਾਵਨਾਤਮਕ ਤੌਰ ‘ਤੇ ਪ੍ਰਭਾਵਸ਼ਾਲੀ ਕਹਾਣੀ ਕਹਿਣ ਦੀ ਸ਼ੈਲੀ ਦੀ ਸ਼ਲਾਘਾ ਕੀਤੀ, ਜੋ ਪਛਾਣ, ਜੁੜਾਅ ਅਤੇ ਆਤਮ-ਖੋਜ ਦੀ ਇੱਕ ਡੂੰਘੀ ਯਾਤਰਾ ਨੂੰ ਯੂਨੀਵਰਸਲ ਅਪੀਲ ਦੇ ਨਾਲ ਚਿੱਤਰਿਤ ਕਰਦੀ ਹੈ। ਫਿਲਮ ਨਿਰਮਾਤਾਵਾਂ ਵੱਲੋਂ ਇਹ ਪੁਰਸਕਾਰ ਮੁੱਖ ਐਨੀਮੇਟਰ ਅਤੇ ਸਟੂਡੀਓ ਪ੍ਰਤੀਨਿਧੀ ਸਾਨਿਕਾ ਕੁਲਕਰਣੀ ਨੇ ਸਵੀਕਾਰ ਕੀਤਾ।

ਸਰਬਸ਼੍ਰੇਸ਼ਠ ਅੰਤਰਰਾਸ਼ਟਰੀ ਲਘੂ ਕਥਾ ਫਿਲਮ ਦਾ ਸਿਲਵਰ ਕੋਂਚ ਪੁਰਸਕਾਰ ਈਰਾਨੀ ਫਿਲਮ ‘ਅੰਡਰ ਦ ਸਨੋ’ ਨੂੰ ਮਿਲਿਆ। ਫਿਲਮ ਦੇ ਸਹਿ-ਨਿਰਮਾਤਾ ਸ਼੍ਰੀ ਦੀਪਾਂਕਰ ਪ੍ਰਕਾਸ਼ ਨੇ ਫਿਲਮ ਦੀ ਡਾਇਰੈਕਟਰ ਨਫੀਸੇਹ ਜ਼ਾਰੇ ਅਤੇ ਇੱਕ ਹੋਰ ਨਿਰਮਾਤਾ ਕੋੱਟੂਕਾਥੀਰਾ ਪ੍ਰਕਾਸ਼ (Kottukathira Prakash) ਵੱਲੋਂ ਪੁਰਸਕਾਰ ਪ੍ਰਾਪਤ ਕੀਤਾ।
ਅੰਤਰਰਾਸ਼ਟਰੀ ਮੁਕਾਬਲੇ ਵਿੱਚ ਸਰਬਸ਼੍ਰੇਸ਼ਠ ਲਘੂ ਕਥਾ ਫਿਲਮ ਦਾ ਸਿਲਵਰ ਕੋਂਚ ਪੁਰਸਕਾਰ ਈਰਾਨ ਦੀ ਫਿਲਮ ‘ਅੰਡਰ ਦ ਸਨੋ’ ਨੂੰ ਮਿਲਿਆ, ਜਿਸ ਦਾ ਨਿਰਦੇਸ਼ਨ ਨਫੀਸੇਹ ਜ਼ਾਰੇ ਨੇ ਕੀਤਾ ਹੈ। ਜਿਊਰੀ ਨੇ ਇੱਕ ਯੁਵਾ ਮਹਿਲਾ ਦੀ ਨਿੱਜੀ ਸੱਚਾਈ ਅਤੇ ਸਮਾਜਿਕ ਬੰਧਨਾਂ ਨਾਲ ਜੂਝਣ ਦੇ ਸਾਹਸਿਕ ਅਤੇ ਸੂਖਮ ਚਿੱਤਰਣ ਦੀ ਸ਼ਲਾਘਾ ਕੀਤੀ, ਜਿਸ ਨੂੰ ਇੱਕ ਸੂਖਮ ਪਰ ਸਸ਼ਕਤ ਸਿਨੇਮਾਈ ਭਾਸ਼ਾ ਰਾਹੀਂ ਪੇਸ਼ ਕੀਤਾ ਗਿਆ ਹੈ। ਨਿਰਮਾਤਾ ਦੀਪਾਂਕਰ ਪ੍ਰਕਾਸ਼ ਨੇ ਡਾਇਰੈਕਟਰ ਅਤੇ ਨਿਰਮਾਤਾ ਕੋੱਟੂਕਾਥੀਰਾ ਪ੍ਰਕਾਸ਼ ਅਤੇ ਪੌਆ ਸੈਦੀ ਵੱਲੋਂ ਪੁਰਸਕਾਰ ਹਾਸਲ ਕੀਤਾ।
ਸ਼ਾਮ ਦੀ ਸਮਾਪਤੀ ਫਿਲਮ ‘ਸਿਲਵਰ’ ਦੇ ਗੋਲਡਨ ਕੋਂਚ ਦੀ ਪੇਸ਼ਕਾਰੀ ਨਾਲ ਹੋਈ, ਜੋ ਐੱਮਆਈਐੱਫਐੱਫ 2026 ਦੀ ਸਭ ਤੋਂ ਵਧੀਆ ਕ੍ਰਿਤੀ ਦੇ ਰੂਪ ਵਿੱਚ ਉਭਰੀ, ਅਤੇ ਆਪਣੇ ਸਸ਼ਕਤ ਮਨੁੱਖੀ ਦ੍ਰਿਸ਼ਟੀਕੋਣ ਅਤੇ ਗਲੋਬਲ ਪ੍ਰਾਸੰਗਿਕਤਾ ਲਈ ਫੈਸਟੀਵਲ ਦਾ ਸਰਬਉੱਚ ਸਨਮਾਨ ਪ੍ਰਾਪਤ ਕੀਤਾ।
ਐੱਮਆਈਐੱਫਐੱਫ 2026 ਵਿੱਚ ਹੋਰ ਸਨਮਾਨ
ਕੌਂਚ ਪੁਰਸਕਾਰਾਂ ਤੋਂ ਇਲਾਵਾ, ਫਿਲਮ ਨਿਰਮਾਤਾ ਪ੍ਰਦੀਪ ਕੇਂਚਾਨੁਰੂ ਨੇ ‘ਦ ਹਗ ਆਫ ਐਂਪਟੀਨੇਸ’ ਦੇ ਲਈ ਐੱਫਆਈਪੀਆਰਈਸੀ ਇੰਟਰਨੈਸ਼ਨਲ ਕ੍ਰਿਟਿਕਸ ਪ੍ਰਾਈਜ਼ ਜਿੱਤਿਆ, ਜਦੋਂ ਕਿ ਮਿਲਨ ਕੁਮਾਰ ਨੇ ‘ਦ ਓਲਡ ਬੁੱਲ ਨੋਜ਼, ਆਰ ਵਨਸ ਨਿਊ’ ਲਈ ਸਰਬਸ਼੍ਰੇਸ਼ਠ ਵਿਦਿਆਰਥੀ ਫਿਲਮ ਦਾ ਆਈਡੀਪੀਏ ਪੁਰਸਕਾਰ ਜਿੱਤਿਆ।
ਪੂਜਾ ਟੋਲਾਨੀ ਨੂੰ ‘ਰਜ਼ਾ’ ਦੇ ਲਈ ਸਰਬਸ਼੍ਰੇਸ਼ਠ ਡੈਬਿਊ ਡਾਇਰੈਕਟਰ ਦਾ ‘ਦਾਦਾਸਾਹੇਬ ਫਾਲਕੇ ਸਿਨੇਮਾ ਪੁਰਸਕਾਰ’ ਮਿਲਿਆ। ‘ਦ ਲਾਸਟ ਸ਼ੈਲਟਰ’ ਨੂੰ ਵਿਕਾਸਸ਼ੀਲ ਭਾਰਤ/ਵੰਦੇ ਮਾਤਰਮ ਦੇ 150 ਵਰ੍ਹੇ/ਇੰਡੀਆ @2026 ਵਿਸ਼ੇ ‘ਤੇ ਸਰਬਸ਼੍ਰੇਸ਼ਠ ਲਘੂ ਫਿਲਮ ਦਾ ਵਿਸ਼ੇਸ਼ ਪੁਰਸਕਾਰ ਮਿਲਿਆ, ਅਤੇ ਤਾਈਵਾਨੀ ਫਿਲਮ ਨਿਰਮਾਤਾ ਚੁਆਨ-ਯਿੰਗ ਲਿਆਓ ਨੂੰ ‘ਦ ਹੋਰਡਰਸ’ ਲਈ ਸਭ ਤੋਂ ਨਵੀਨਤਾਕਾਰੀ/ਪ੍ਰਯੋਗਾਤਮਕ ਫਿਲਮ ਦਾ ‘ਪ੍ਰਮੋਦ ਪਤੀ ਵਿਸ਼ੇਸ਼ ਜਿਊਰੀ ਪੁਰਸਕਾਰ ’ ਮਿਲਿਆ।
ਰਾਸ਼ਟਰੀ ਮੁਕਾਬਲੇ ਦੀਆਂ ਤਕਨੀਕੀ ਸ਼੍ਰੇਣੀਆਂ ਵਿੱਚ, ਬਿਗਯਨਾ ਦਹਲ ਨੂੰ ‘ਕੋਵਰਤੀ’ ਲਈ ਸਰਬਸ਼੍ਰੇਸ਼ਠ ਧੁਨੀ ਡਿਜ਼ਾਈਨ ਦਾ ਪੁਰਸਕਾਰ, ਅਖਿਲ ਕ੍ਰਿਸ਼ਣਾ ਨੂੰ ‘ਮਏਡੇ’ ਲਈ ਸਰਬਸ਼੍ਰੇਸ਼ਠ ਸੰਪਾਦਨ ਦਾ ਪੁਰਸਕਾਰ ਅਤੇ ਰਣਧੀਰ ਬਿਸਵਾਸ ਨੂੰ ‘ਸਮਾਲ ਕਲਾਉਡਸ’ ਲਈ ਸਰਬਸ਼੍ਰੇਸ਼ਠ ਸਿਨੇਮੈਟੋਗ੍ਰਾਫੀ ਦਾ ਪੁਰਸਕਾਰ ਦਿੱਤਾ ਗਿਆ।
ਅੰਤਰਰਾਸ਼ਟਰੀ ਮੁਕਾਬਲੇ ਦੇ ਤਕਨੀਕੀ ਪੁਰਸਕਾਰਾਂ ਵਿੱਚ, ਅਭੈ ਰੁਮਦੇ ਨੇ ‘ਦੇਵਾ
ਆਜ ਪਾਨ ਵਹਾਈ’ ਲਈ ਸਰਬਸ਼੍ਰੇਸ਼ਠ ਧੁਨੀ ਡਿਜ਼ਾਈਨ ਦਾ ਪੁਰਸਕਾਰ ਜਿੱਤਿਆ, ਇਵਗੇਨੀ ਸਮਿਰਨੋਵ ਅਤੇ ਮੈਕਸਿਮ ਸਮਿਰਨੋਵ ਨੂੰ ਰੂਸੀ ਫਿਲਮ ‘ਅਬਾਉਟ ਦ ਕਾਊ’ ਲਈ ਸਰਬਸ਼੍ਰੇਸ਼ਠ ਸੰਪਾਦਨ ਦਾ ਪੁਰਸਕਾਰ ਜਿੱਤਿਆ ਅਤੇ ਕ੍ਰਿਸ਼ ਮਖੀਜਾ ਨੇ ‘ਟਰਟਲ ਵਾਕਰ’ ਲਈ ਸਰਬਸ਼੍ਰੇਸ਼ਠ ਸਿਨੇਮੈਟੋਗ੍ਰਾਫੀ ਦਾ ਪੁਰਸਕਾਰ ਜਿੱਤਿਆ।
ਇਸ ਪ੍ਰੋਗਰਾਮ ਵਿੱਚ ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਜਿਸ਼ਣੂ ਦੇਵ ਵਰਮਾ , ਪੀਆਈਬੀ ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ ਸ਼੍ਰੀ ਧੀਰੇਂਦਰ ਓਝਾ , ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਪ੍ਰਭਾਤ, ਪ੍ਰਸਿੱਧ ਫਿਲਮ ਨਿਰਮਾਤਾ ਸ਼੍ਰੀ ਆਸ਼ੁਤੋਸ਼ ਗੋਵਾਰੀਕਰ, ਐੱਨਐੱਫਡੀਸੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਫੈਸਟੀਵਲ ਡਾਇਰੈਕਟਰ ਸ਼੍ਰੀ ਪ੍ਰਕਾਸ਼ ਮਗਦੂਮ , ਨਾਲ ਹੀ ਫਿਲਮ ਜਗਤ ਦੇ ਮਹਿਮਾਨ ਅਤੇ ਫਿਲਮ ਪ੍ਰੇਮੀ ਮੌਜੂਦ ਸਨ, ਜਿਨ੍ਹਾਂ ਨੇ ਭਾਰਤ ਅਤੇ ਦੁਨੀਆ ਭਰ ਦੀ ਕਹਾਣੀ ਕਹਿਣ ਦੀ ਸਸ਼ਕਤ ਕਲਾ ਦਾ ਜਸ਼ਨ ਮਨਾਇਆ।
ਇਸ ਫੈਸਟੀਵਲ ਦੀ ਸਮਾਪਤੀ ਗੋਲਡਨ ਕੌਂਚ ਪੁਰਸਕਾਰ ਜੇਤੂ ਦਸਤਾਵੇਜ਼ੀ ਫਿਲਮ ‘ਸਿਲਵਰ’ ਦੀ ਸਕ੍ਰੀਨਿੰਗ ਨਾਲ ਹੋਈ, ਜਿਸ ਨੇ ਦਰਸ਼ਕਾਂ ਨੂੰ 2028 ਵਿੱਚ ਆਪਣੇ ਅਗਲੇ ਐਡੀਸ਼ਨ ਤੱਕ ਐੱਮਆਈਐੱਫਐੱਫ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਇੱਕ ਅੰਤਿਮ ਸਿਨੇਮਾਈ ਅਨੁਭਵ ਪ੍ਰਦਾਨ ਕੀਤਾ।
* * *
ਪੀਆਈਬੀ ਟੀਮ ਐੱਮਆਈਐੱਫ/ਮਹੇਸ਼ ਕੁਮਾਰ/ਰਿਆਸ ਬਾਬੂ/ਦਰਸ਼ਨਾ ਰਾਣੇ/ਏਕੇ
रिलीज़ आईडी:
2276719
| Visitor Counter:
4