ਆਯੂਸ਼
ਦੌੜ ਸੇ ਧਿਆਨ 2026 ਨੇ 12ਵੇਂ ਇੰਟਰਨੈਸ਼ਨਲ ਯੋਗਾ ਦਿਵਸ ਸਮਾਰੋਹ ਤੋਂ ਪਹਿਲਾਂ ਕੋਲਕਾਤਾ ਨੂੰ ਇਕਜੁੱਟ ਕੀਤਾ
ਪੱਛਮ ਬੰਗਾਲ ਦੇ ਮੁੱਖ ਮੰਤਰੀ ਸ਼੍ਰੀ ਸੁਵੇਂਦੁ ਅਧਿਕਾਰੀ ਅਤੇ ਕੇਂਦਰੀ ਆਯੁਸ਼ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਕੋਲਕਾਤਾ ਵਿੱਚ ਮੈਰਾਥੌਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
ਪਤਵੰਤਿਆਂ ਨੇ ਯੋਗਾ ਸੈਸ਼ਨ ਵਿੱਚ ਹਿੱਸਾ ਲਿਆ; ਇਹ ਪਹਿਲ ਸਿਹਤ, ਸਫਾਈ ਅਤੇ ਸਮੁੱਚੀ ਭਲਾਈ ਨੂੰ ਹੁਲਾਰਾ ਦਿੰਦੀ ਹੈ
प्रविष्टि तिथि:
19 JUN 2026 12:32PM by PIB Chandigarh
12ਵੇਂ ਇੰਟਰਨੈਸ਼ਨਲ ਯੋਗਾ ਦਿਵਸ (IDY) 2026 ਤੋਂ ਪਹਿਲਾਂ, ਕੋਲਕਾਤਾ ਵਿੱਚ ਦੌੜ ਸੇ ਧਿਆਨ 2026 - ਰਫ਼ਤਾਰ ਨਾਲ ਸਥਿਰਤਾ ਤੱਕ ਉਤਸ਼ਾਹਪੂਰਨ ਭਾਗੀਦਾਰੀ ਦੇਖੀ ਗਈ ਇਹ ਸਵੱਛਤਾ ਸੇ ਸਵਾਗਤ ਪ੍ਰੋਗਰਾਮ ਦੇ ਤਹਿਤ ਆਯੋਜਿਤ ਇੱਕ ਅਨੋਖੀ ਪਹਿਲ ਹੈ ਜੋ ਸਿਹਤ, ਸਫਾਈ, ਨਾਗਰਿਕ ਜ਼ਿੰਮੇਦਾਰੀ ਅਤੇ ਸਮੁੱਚੀ ਭਲਾਈ ਦੀਆਂ ਕਦਰਾਂ-ਕੀਮਤਾਂ ਨੂੰ ਏਕੀਕ੍ਰਿਤ ਕਰਦੀ ਹੈ।
ਇਸ ਮੌਕੇ ‘ਤੇ ਪੱਛਮ ਬੰਗਾਲ ਦੇ ਮੁੱਖ ਮੰਤਰੀ ਸ਼੍ਰੀ ਸੁਵੇਂਦੁ ਅਧਿਕਾਰੀ ਅਤੇ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਅੱਜ ਸਵੇਰੇ ਕੋਲਕਾਤਾ ਨਗਰ ਨਿਗਮ (KMC) ਹੈੱਡਕੁਆਰਟਰਸ ਤੋਂ ਇਤਿਹਾਸਕ ਰਾਈਟਰਸ ਬਿਲਡਿੰਗ ਤੱਕ ‘ਦੌੜ ਸੇ ਧਿਆਨ 2026’ ਮੈਰਾਥੌਨ ਨੂੰ ਸਾਂਝੇ ਤੌਰ ‘ਤੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮੈਰਾਥੌਨ ਤੋਂ ਬਾਅਦ ਰਾਈਟਰਸ ਬਿਲਡਿੰਗ ਵਿੱਚ ਯੋਗਾ ਅਤੇ ਮੈਡੀਟੇਸ਼ਨ ਸੈਸ਼ਨ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਮੁੱਚੀ ਸਿਹਤ ਅਤੇ ਭਲਾਈ ਦੇ ਸੰਦੇਸ਼ ਨੂੰ ਹੁਲਾਰਾ ਦਿੱਤਾ ਗਿਆ।
ਇਸ ਪ੍ਰੋਗਰਾਮ ਵਿੱਚ ਮੰਤਰੀ ਸ਼੍ਰੀ ਇੰਦ੍ਰਨੀਲ ਖਾਨ, ਸ਼੍ਰੀਮਤੀ ਅਗਨਿਮਿਤ੍ਰਾ ਪਾਲ ਅਤੇ ਸ਼੍ਰੀ ਤਪਸ ਰਾਏ; ਵਿਧਾਇਕ ਸ਼੍ਰੀ ਬਿਜੋਏ ਓਝਾ; ਪੱਛਮ ਬੰਗਾਲ ਸਰਕਾਰ ਦੇ ਮੁੱਖ ਸਕੱਤਰ ਡਾ. ਮਨੋਜ ਕੁਮਾਰ ਅਗਰਵਾਲ; ਆਯੁਸ਼ ਮੰਤਰਾਲੇ ਦੇ ਸਕੱਤਰ ਵੈਦ ਰਾਜੇਸ਼ ਕੋਟੇਚਾ; ਅਤੇ ਕਈ ਹੋਰ ਪਤਵੰਤੇ ਮੌਜੂਦ ਸਨ। ਸਾਬਕਾ ਟੈਨਿਸ ਖਿਡਾਰੀ ਸ਼੍ਰੀ ਲਿਐਂਡਰ ਪੇਸ ਦੇ ਵੀ ਯੋਗਾ ਸੈਸ਼ਨ ਵਿੱਚ ਸ਼ਾਮਲ ਹੋਣ ਨਾਲ ਉਤਸ਼ਾਹਪੂਰਨ ਮਾਹੌਲ ਅਤੇ ਸਮਾਰੋਹ ਵਿੱਚ ਵਿਆਪਕ ਜਨਤਕ ਭਾਗੀਦਾਰੀ ਨੂੰ ਪ੍ਰੋਤਸਾਹਨ ਮਿਲਿਆ ।
ਇਸ ਪਹਿਲ ਦੇ ਤਹਿਤ, ਕੋਲਕਾਤਾ ਦੇ 11 ਸਥਾਨਾਂ ‘ਤੇ ਇਕੱਠੇ 2 ਕਿਲੋਮੀਟਰ ਦੀ ਯੋਗਾ ਦੌੜ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦੇਸ਼ ਨਾਗਰਿਕਾਂ ਨੂੰ ਯੋਗਾ ਨੂੰ ਜੀਵਨਸ਼ੈਲੀ ਦੇ ਰੂਪ ਵਿੱਚ ਅਪਣਾਉਣ ਲਈ ਪ੍ਰੋਤਸਾਹਿਤ ਕਰਨਾ ਸੀ। ਇਸ ਦੌੜ ਵਿੱਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕ ਸ਼ਾਮਲ ਹੋਏ ਅਤੇ ਊਰਜਾਵਾਨ ਗਤੀਵਿਧੀ ਤੋਂ ਲੈ ਕੇ ਧਿਆਨ ਅਤੇ ਇਕਾਗਰਤਾ ਦੀ ਯਾਤਰਾ ਨੂੰ ਦਰਸਾਇਆ ਗਿਆ ।
ਯੋਗਾ ਰਨ ਦਾ ਆਯੋਜਨ P.A.C ਟੈਂਟ ਮੈਦਾਨ, ਇਲੀਅਟ ਪਾਰਕ, RSM ਸਕਵਾਇਰ (ਸੈਂਟਰਲ), ਤਾਲਾ ਪਾਰਕ (ਬੇਲਗਾਛੀਆ), ਸੁਭਾਸ਼ ਸਰੋਬਾਰ (ਬੇਲੀਆਘਾਟਾ), ਕੈਪਟਨ ਭੇਰੀ (EM ਬਾਈਪਾਸ), ਗੋਲਪਾਰਕ (ਵਿਵੇਕਾਨੰਦ ਪਾਰਕ), ਗੀਤਾਂਜਲੀ ਸਟੇਡੀਅਮ (ਕਸਬਾ), KFR ਗਰਾਉਂਡ (ਬੇਹਾਲਾ), ਸੰਘਮਿਤ੍ਰਾ ਸਕੂਲ ਪਲੇਗਰਾਉਂਡ (ਵੈਸਟ ਪੋਰਟ)ਅਤੇ ਚਾਂਦੀਪੁਰਾ ਰੰਗਸਾਰਾ ਗਰਾਉਂਡ (ਭਾਂਗਰ) ਸਹਿਤ ਪ੍ਰਮੁੱਖ ਸਥਾਨਾਂ ‘ਤੇ ਕੀਤਾ ਗਿਆ।
ਇਹ ਆਯੋਜਨ ਪੱਛਮ ਬੰਗਾਲ ਵਿੱਚ ਇੰਟਰਨੈਸ਼ਨਲ ਯੋਗਾ ਦਿਵਸ 2026 ਦੇ ਜਸ਼ਨ ਵਿੱਚ ਆਯੋਜਿਤ ਗਤੀਵਿਧੀਆਂ ਦੀ ਲੜੀ ਦਾ ਇੱਕ ਹਿੱਸਾ ਸੀ ਜਿਸ ਦਾ ਉਦੇਸ਼ ਯੋਗਾ ਵਿੱਚ ਜਨਤਕ ਭਾਗੀਦਾਰੀ ਅਤੇ ਜਾਗਰੂਕਤਾ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਦੌੜ ਸੇ ਧਿਆਨ ਦਾ ਸੰਦੇਸ਼ ਯੋਗਾ ਦੇ ਸਾਰ ਨੂੰ ਦਰਸਾਉਂਦਾ ਹੈ ਅਤੇ ਰਫ਼ਤਾਰ ਨੂੰ ਸਥਿਰਤਾ ਵਿੱਚ ਅਨੁਸ਼ਾਸਨ ਨੂੰ ਸੰਤੁਲਨ ਵਿੱਚ ਅਤੇ ਸਮੂਹਿਕ ਯਤਨ ਨੂੰ ਸਮੁੱਚੀ ਭਲਾਈ ਵੱਲ ਇੱਕ ਯਾਤਰਾ ਵਿੱਚ ਤਬਦੀਲ ਕਰਦਾ ਹੈ।






************
ਐੱਸਆਰ/ਐੱਸਵੀ/ਐੱਸਜੀ/ਬਲਜੀਤ ਸਿੰਘ
(रिलीज़ आईडी: 2275949)
आगंतुक पटल : 15