ਸਿੱਖਿਆ ਮੰਤਰਾਲਾ
azadi ka amrit mahotsav

ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਨੇ ਰਾਸ਼ਟਰੀ ਅਧਿਆਪਕ ਪੁਰਸਕਾਰ (ਉੱਚ ਸਿੱਖਿਆ ਸੰਸਥਾਨਾਂ ਅਤੇ ਪੌਲੀਟੈਕਨਿਕ) 2026 ਲਈ ਨਾਮਜ਼ਦਗੀਆਂ ਦੇ ਸੱਦੇ ਦਿੱਤੇ ਹਨ

प्रविष्टि तिथि: 27 MAY 2026 5:06PM by PIB Chandigarh

ਉੱਚ ਸਿੱਖਿਆ ਵਿਭਾਗ ਨੇ ਰਾਸ਼ਟਰੀ ਪੁਰਸਕਾਰ ਪੋਰਟਲ www.awards.gov.in ਰਾਹੀਂ ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰ (ਉੱਚ ਸਿੱਖਿਆ ਸੰਸਥਾਨ ਅਤੇ ਪੌਲੀਟੈਕਨਿਕ) 2026 ਪ੍ਰਦਾਨ ਕਰਨ ਲਈ ਨਾਮਜ਼ਦਗੀਆਂ ਦੇ ਸੱਦੇ ਦਿੱਤੇ ਹਨ। ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਇਨ੍ਹਾਂ ਪੁਰਸਕਾਰਾਂ ਦਾ ਸੰਸਥਾਗਤ ਭਾਗੀਦਾਰ ਹੈ।

ਇਹ ਪੁਰਸਕਾਰ ਤਕਨੀਕੀ ਅਤੇ ਗੈਰ-ਤਕਨੀਕੀ ਉੱਚ ਸਿੱਖਿਆ ਸੰਸਥਾਨਾਂ ਅਤੇ ਪੌਲੀਟੈਕਨਿਕ ਸੰਸਥਾਨਾਂ ਦੇ ਬੇਮਿਸਾਲ ਅਧਿਆਪਕਾਂ/ਫੈਕਲਟੀ ਮੈਂਬਰਾਂ ਨੂੰ ਪ੍ਰਦਾਨ ਕੀਤੇ ਜਾਣਗੇ।

 

ਸ਼੍ਰੇਣੀਆਂ

ਸ਼੍ਰੇਣੀ  I: ਉੱਚ ਸਿੱਖਿਆ ਸੰਸਥਾਨਾਂ ਦੇ ਅਧਿਆਪਕ

ਹੇਠ ਲਿਖੇ ਵਿਆਪਕ ਵਿਸ਼ਿਆਂ ਦੇ ਅਧਾਰ ‘ਤੇ ਤਿੰਨ ਉਪ-ਸ਼੍ਰੇਣੀਆਂ ਹੋਣਗੀਆਂ:

ਉਪ-ਸ਼੍ਰੇਣੀ (i): ਇੰਜੀਨੀਅਰਿੰਗ ਅਤੇ ਤਕਨਾਲੋਜੀ, ਆਰਕੀਟੈਕਚਰ ਆਦਿ।

ਉਪ-ਸ਼੍ਰੇਣੀ (ii): ਸ਼ੁੱਧ ਵਿਗਿਆਨ, ਇਸ ਵਿੱਚ ਗਣਿਤ, ਭੌਤਿਕ ਵਿਗਿਆਨ, ਜੀਵ ਵਿਗਿਆਨ, ਰਸਾਇਣ ਵਿਗਿਆਨ, ਚਿਕਿਤਸਾ, ਫਾਰਮੈਸੀ ਆਦਿ ਸ਼ਾਮਲ ਹਨ।

ਉਪ-ਸ਼੍ਰੇਣੀ (iii): ਕਲਾ ਅਤੇ ਸਮਾਜਿਕ ਵਿਗਿਆਨ, ਮਨੁੱਖਤਾ, ਭਾਸ਼ਾਵਾਂ, ਕਾਨੂੰਨੀ ਅਧਿਐਨ, ਵਣਜ, ਪ੍ਰਬੰਧਨ ਆਦਿ।

ਵਿਸ਼ਿਆਂ/ਪ੍ਰਬੰਧਾਂ ਦੀ ਇਹ ਸੂਚੀ ਸਿਰਫ਼ ਸੰਕੇਤਿਕ ਹੈ ਅਤੇ ਇਸ ਵਿੱਚ ਉੱਚ ਸਿੱਖਿਆ ਨਾਲ ਸਬੰਧਿਤ ਕੋਈ ਹੋਰ ਵਿਸ਼ਾ/ਪ੍ਰਬੰਧ/ਉਭਰਦਾ ਹੋਇਆ ਗਿਆਨ ਖੇਤਰ ਵੀ ਸ਼ਾਮਲ ਹੋਵੇਗਾ।

ਸ਼੍ਰੇਣੀ II : ਪੌਲੀਟੈਕਨਿਕ ਸੰਸਥਾਨਾਂ ਦੇ ਅਧਿਆਪਕ

ਇਹ ਪੁਰਸਕਾਰ ਪੌਲੀਟੈਕਨੀਕਲ ਸੰਸਥਾਨਾਂ ਦੇ ਮਿਸਾਲੀ ਅਧਿਆਪਕਾਂ/ਫੈਕਲਟੀ ਮੈਂਬਰਾਂ ਨੂੰ ਪ੍ਰਦਾਨ ਕੀਤਾ ਜਾਵੇਗਾ।

ਇਹ ਪੁਰਸਕਾਰ ਦੇਸ਼ ਵਿੱਚ ਕਾਲਜਾਂ, ਯੂਨੀਵਰਸਿਟੀਆਂ, ਉੱਚ ਸਿੱਖਿਆ ਸੰਸਥਾਨਾਂ ਅਤੇ ਪੌਲੀਟੈਕਨੀਕਲ ਸੰਸਥਾਨਾਂ ਦੇ ਨਿਰਧਾਰਿਤ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਨਿਯਮਿਤ ਫੈਕਲਟੀ ਮੈਂਬਰਾਂ ਲਈ ਖੁੱਲ੍ਹਿਆ ਹੈ। ਬਿਨੈਕਾਰਾਂ ਦੇ ਕੋਲ ਗ੍ਰੈਜੂਏਟ ਅਤੇ / ਜਾਂ ਪੋਸਟ ਗ੍ਰੈਜੂਏਟ ਪੱਧਰ ‘ਤੇ ਘੱਟ ਤੋਂ ਘੱਟ ਪੰਜ ਸਾਲ ਦਾ ਪੂਰਾ-ਸਮਾਂ ਅਧਿਆਪਨ ਦਾ ਅਨੁਭਵ ਹੋਣਾ ਚਾਹੀਦਾ ਹੈ ਅਤੇ ਨਾਮਜ਼ਦਗੀ ਜਮ੍ਹਾ ਕਰਨ ਦੀ ਅੰਤਿਮ ਮਿਤੀ ਤੱਕ ਉਮਰ 55 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ। ਚਾਂਸਲਰ, ਡਾਇਰੈਕਟਰ ਅਤੇ ਪ੍ਰਿੰਸੀਪਲ, ਭਾਵੇਂ ਉਹ ਨਿਯਮਿਤ ਹਣ ਜਾਂ ਕਾਰਜਕਾਰੀ, ਅਰਜ਼ੀ ਦੇਣ ਦੇ ਯੋਗ ਨਹੀਂ ਹਨ। ਹਾਲਾਂਕਿ, ਉਹ ਵਿਅਕਤੀ ਜੋ ਪਹਿਲਾ ਅਜਿਹੇ ਅਹੁਦਿਆਂ ‘ਤੇ ਰਹਿ ਚੁੱਕੇ ਹਨ ਅਤੇ ਜਿਨ੍ਹਾਂ ਦੀ ਉਮਰ 55 ਸਾਲ ਤੋਂ ਘੱਟ ਹੈ ਅਤੇ ਵਰਤਮਾਨ ਵਿੱਚ ਸਰਗਰਮ ਸੇਵਾ ਵਿੱਚ ਹਨ, ਉਹ ਯੋਗਤਾ ਦੀ ਸ਼੍ਰੇਣੀ ਵਿੱਚ ਹਨ।

ਨਾਮਾਂਕਣ ਦੇ ਤਰੀਕੇ (ਜਨਭਾਗੀਦਾਰੀ ਅਧਾਰ ‘ਤੇ ਔਨਲਾਈਨ ਮਾਧਿਅਮ)

 

  • ਸਵੈ- ਨਾਮਜ਼ਦਗੀ

  • ਸੰਸਥਾਗਤ ਨਾਮਜ਼ਦਗੀ: ਉੱਚ ਸਿੱਖਿਆ ਸੰਸਥਾਨਾਂ/ਪੌਲੀਟੈਕਨੀਕਲ ਸੰਸਥਾਨਾਂ ਦੇ ਪ੍ਰਮੁੱਖਾਂ (ਡਾਇਰੈਕਟਰ/ਪ੍ਰਿੰਸੀਪਲ/ਚਾਂਸਲਰ) ਦੁਆਰਾ।

  • ਪੀਅਰ ਨਾਮਜ਼ਦਗੀ: ਉਸੇ ਯੂਨੀਵਰਸਿਟੀ/ਸੰਸਥਾਨ/ਕਾਲਜ/

ਪੌਲੀਟੈਕਨੀਕਲ ਦੇ ਸਹਿ-ਕਰਮਚਾਰੀਆਂ ਦੁਆਰਾ, ਜਿੱਥੇ ਨਾਮਾਂਕਣ ਵਿਅਕਤੀ ਨਿਯਮਿਤ ਤੌਰ ‘ਤੇ ਕੰਮ ਕਰਦੇ ਹਨ। 

ਸਾਰੀਆਂ ਨਾਮਜ਼ਦਗੀਆਂ ਰਾਸ਼ਟਰੀ ਪੁਰਸਕਾਰ ਪੋਰਟਲ- awards.gov.in ‘ਤੇ ਨਿਰਧਾਰਿਤ ਫਾਰਮੈਟ ਵਿੱਚ ਜਮ੍ਹਾਂ ਕੀਤੇ ਜਾਣੀ ਚਾਹੀਦੀਆਂ ਹਨ ।

ਨਾਮਜ਼ਦਗੀ ਜਮ੍ਹਾਂ ਕਰਨ ਦੀ ਅੰਤਿਮ ਮਿਤੀ: 05.07.2026

ਕਿਸੇ ਵੀ ਸਵਾਲ ਲਈ ਕਿਰਪਾ ਸੰਪਰਕ ਕਰੋ:

ਈਮੇਲ: helpdesknataward26@aicte-india.org

ਫੋਨ: 011-29581051 / 011-295811236

(ਸਵੇਰੇ 9.30 ਵਜੇ ਤੋਂ ਸ਼ਾਮ 5.30 ਵਜੇ ਵਿੱਚ)

*****

ਏਕੇ/ਏਕੇ


(रिलीज़ आईडी: 2275945) आगंतुक पटल : 15
इस विज्ञप्ति को इन भाषाओं में पढ़ें: Tamil , English , Urdu , Marathi , हिन्दी , Telugu