ਰੱਖਿਆ ਮੰਤਰਾਲਾ
ਅੰਤਰਰਾਸ਼ਟਰੀ ਯੋਗ ਦਿਵਸ 2026 ਦੇ ਆਯੋਜਨ ਦੀ ਤਿਆਰੀ
प्रविष्टि तिथि:
19 JUN 2026 12:58PM by PIB Chandigarh
ਸਰੀਰਕ ਤੰਦਰੁਸਤੀ, ਮਾਨਸਿਕ ਲਚਕੀਲਾਪਣ ਅਤੇ ਅੰਦਰੂਨੀ ਸੰਤੁਲਨ ਹਰੇਕ ਹਵਾਈ ਯੋਧੇ ਲਈ ਜ਼ਰੂਰੀ ਗੁਣ ਹਨ। ਇਨ੍ਹਾਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਦੇ ਹੋਏ, ਭਾਰਤੀ ਹਵਾਈ ਸੈਨਾ 21 ਜੂਨ, 2026 ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਕਾਮਨ ਯੋਗਾ ਪ੍ਰੋਟੋਕੋਲ ਦਾ ਆਯੋਜਨ ਕਰਨ ਦੀ ਤਿਆਰੀ ਕਰ ਰਹੀ ਹੈ ਅਤੇ ਇਹ ਬਿਹਤਰ ਸਿਹਤ, ਲਚਕੀਲਾਪਣ ਅਤੇ ਸਮੁੱਚੀ ਭਲਾਈ ਦੀ ਦਿਸ਼ਾ ਵਿੱਚ ਉਨ੍ਹਾਂ ਦੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ।
ਭਾਰਤੀ ਹਵਾਈ ਸੈਨਾ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਦੇਸ਼ ਭਰ ਵਿੱਚ ਯੋਗਾ ਸੈਸ਼ਨਾਂ ਦਾ ਆਯੋਜਨ ਕਰੇਗੀ, ਜਿਸ ਵਿੱਚ ਉੱਤਰ ਵਿੱਚ ਲੇਹ ਦੇ ਉੱਚੇ ਪਹਾੜਾਂ ਤੋਂ ਲੈ ਕੇ ਦੱਖਣ ਵਿੱਚ ਕਾਰ ਨਿਕੋਬਾਰ ਦੇ ਸਮੁੰਦਰੀ ਕੰਢਿਆਂ ਤੱਕ ਅਤੇ ਪੂਰਬੀ ਸਰਹੱਦ ਤਵਾਂਗ ਤੋਂ ਲੈ ਕੇ ਪੱਛਮ ਵਿੱਚ ਪਵਿੱਤਰ ਸ਼ਹਿਰ ਦਵਾਰਕਾ ਤੱਕ ਦੇ ਵਿਭਿੰਨ ਭੂ-ਭਾਗ ਸ਼ਾਮਲ ਹੋਣਗੇ। ਹਵਾਈ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਇਲਾਵਾ, ਸਕੂਲੀ ਬੱਚੇ ਅਤੇ ਐੱਨਸੀਸੀ ਕੈਡੇਟ ਵੀ ਦੇਸ਼ ਭਰ ਦੇ ਵੱਖ-ਵੱਖ ਏਅਰ ਫੋਰਸ ਸਟੇਸ਼ਨਾਂ 'ਤੇ ਆਯੋਜਿਤ ਯੋਗਾ ਸੈਸ਼ਨਾਂ ਵਿੱਚ ਹਿੱਸਾ ਲੈਣਗੇ ਅਤੇ ਇਹ ਸਿਹਤ, ਤੰਦਰੁਸਤੀ ਅਤੇ ਯੋਗ ਦੀਆਂ ਸਦੀਵੀ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਲਈ ਭਾਰਤੀ ਹਵਾਈ ਸੈਨਾ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ।
ਇਸ ਸਾਲ ਦੇ ਅੰਤਰਰਾਸ਼ਟਰੀ ਯੋਗ ਦਿਵਸ ਦਾ ਵਿਸ਼ਾ "ਸਿਹਤਮੰਦ ਬੁਢਾਪੇ ਲਈ ਯੋਗ" ਹੈ, ਜੋ ਜੀਵਨ ਦੇ ਸਾਰੇ ਪੜਾਵਾਂ ਵਿੱਚ ਸਰੀਰਕ ਤਾਕਤ, ਮਾਨਸਿਕ ਲਚਕੀਲਾਪਣ ਅਤੇ ਸਮੁੱਚੀ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਿੱਚ ਯੋਗ ਦੀ ਭੂਮਿਕਾ ਨੂੰ ਉਜਾਗਰ ਕਰਦਾ ਹੈ। ਯੋਗ ਵਿਅਕਤੀਆਂ ਨੂੰ ਸਿਹਤ ਅਤੇ ਵਧੇਰੇ ਸੰਤੁਲਿਤ ਜੀਵਨ ਜੀਉਣ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ, ਨਾਲ ਹੀ ਅੰਦਰੂਨੀ ਤਾਕਤ ਅਤੇ ਜਾਗਰੂਕਤਾ ਨੂੰ ਵੀ ਉਤਸ਼ਾਹਿਤ ਕਰਦਾ ਹੈ।
ਦੇਸ਼ ਵਿੱਚ ਇਸ ਆਲਮੀ ਉਤਸਵ ਨੂੰ ਮਨਾਉਣ ਦੀ ਤਿਆਰੀ ਦੇ ਨਾਲ, ਭਾਰਤੀ ਹਵਾਈ ਸੈਨਾ ਯੋਗ ਦੀ ਪਰਿਵਰਤਨਸ਼ੀਲ ਸ਼ਕਤੀ ਰਾਹੀਂ ਇੱਕ ਸਿਹਤਮੰਦ ਭਵਿੱਖ ਨੂੰ ਉਤਸ਼ਾਹਿਤ ਕਰਨ ਲਈ ਦੁਨੀਆ ਭਰ ਦੇ ਲੱਖਾਂ ਲੋਕਾਂ ਨਾਲ ਜੁੜਨ ਦੀ ਉਮੀਦ ਕਰਦੀ ਹੈ।
ਸ਼ਰੀਰ ਤੋਂ ਬਲਵਾਨ, ਮਨ ਤੋਂ ਸ਼ਾਂਤ, ਆਤਮਾ ਤੋਂ ਏਕਾਗਰ

************
ਜੇਐੱਸ/ਵੀਕੇ/ਐੱਸਐੱਮ/ਬਲਜੀਤ ਸਿੰਘ
(रिलीज़ आईडी: 2275511)
आगंतुक पटल : 4