ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੀਐੱਮਏ ਸੀਜੀਐੱਮ ਦੇ ਚੇਅਰਮੈਨ ਅਤੇ ਸੀ.ਈ.ਓ. ਸ਼੍ਰੀ ਰੋਡੋਲਫ ਸਾਦੇ ਨਾਲ ਸਮੁੰਦਰੀ ਸੰਪਰਕ ਅਤੇ ਸਹਿਯੋਗ ਦੇ ਮੌਕਿਆਂ ਬਾਰੇ ਚਰਚਾ ਕੀਤੀ

Posted On: 18 JUN 2026 6:37PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੀਐੱਮਏ ਸੀਜੀਐੱਮ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸ਼੍ਰੀ ਰੋਡੋਲਫ ਸਾਦੇ ਨਾਲ ਸਮੁੰਦਰੀ ਆਵਾਜਾਈ, ਜਹਾਜ਼ਰਾਨੀ  ਦੇ ਵਿਸ਼ਵ-ਵਿਆਪੀ ਰੁਝਾਨਾਂ ਅਤੇ ਭਾਰਤ ਦੇ ਤੇਜ਼ੀ ਨਾਲ ਵਧ ਰਹੇ ਸਮੁੰਦਰੀ ਖੇਤਰ ਵਿੱਚ ਉੱਭਰ ਰਹੇ ਮੌਕਿਆਂ ਬਾਰੇ ਸਾਰਥਕ ਚਰਚਾ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਸਾਦੇ ਨਾਲ ਉਨ੍ਹਾਂ ਦੀ ਸਮੁੰਦਰੀ ਜਹਾਜ਼ ਅਤੇ ਕੰਟੇਨਰ ਨਿਰਮਾਣ, ਸਮੁੰਦਰੀ ਖੇਤਰ ਵਿੱਚ ਡਿਜੀਟਲ ਨਵੀਨਤਾ ਅਤੇ ਲੌਜਿਸਟਿਕਸ ਤੇ ਹੁਨਰ ਵਿਕਾਸ ਵਿੱਚ ਸਹਿਯੋਗ ਵਧਾਉਣ ਦੇ ਮੌਕਿਆਂ ਬਾਰੇ ਚਰਚਾ ਹੋਈ।

ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦਾ ਵਿਸਤਾਰ ਕਰ ਰਿਹਾ ਬੰਦਰਗਾਹ ਬੁਨਿਆਦੀ ਢਾਂਚਾ ਸਮੁੰਦਰੀ ਖੇਤਰ ਦੇ ਵਿਸ਼ਵ-ਵਿਆਪੀ ਮੋਹਰੀਆਂ ਲਈ ਨਵੇਂ ਮੌਕੇ ਪੇਸ਼ ਕਰਦਾ ਹੈ।

ਸ਼੍ਰੀ ਮੋਦੀ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਕਿਹਾ:

 “ਸੀਐੱਮਏ ਸੀਜੀਐੱਮ ਦੇ ਸ਼੍ਰੀ ਰੋਡੋਲਫ ਸਾਦੇ ਨਾਲ ਸਮੁੰਦਰੀ ਆਵਾਜਾਈ, ਜਹਾਜ਼ਰਾਨੀ ਦੇ ਵਿਸ਼ਵ-ਵਿਆਪੀ ਰੁਝਾਨਾਂ ਅਤੇ ਭਾਰਤ ਦੇ ਤੇਜ਼ੀ ਨਾਲ ਵਧ ਰਹੇ ਸਮੁੰਦਰੀ ਖੇਤਰ ਵਿੱਚ ਉੱਭਰ ਰਹੇ ਮੌਕਿਆਂ ਬਾਰੇ ਸਾਰਥਕ ਚਰਚਾ ਹੋਈ।

ਜਹਾਜ਼ ਨਿਰਮਾਣ, ਕੰਟੇਨਰ ਨਿਰਮਾਣ, ਡਿਜੀਟਲ ਸਮੁੰਦਰੀ ਨਵੀਨਤਾ, ਲੌਜਿਸਟਿਕਸ ਅਤੇ ਹੁਨਰ ਵਿਕਾਸ ਵਿੱਚ ਵਧੇਰੇ ਸਹਿਯੋਗ ਦੇ ਰਾਹਾਂ 'ਤੇ ਚਰਚਾ ਕੀਤੀ।

ਭਾਰਤ ਦਾ ਵਿਸਤਾਰ ਕਰ ਰਿਹਾ ਬੰਦਰਗਾਹ ਬੁਨਿਆਦੀ ਢਾਂਚਾ ਸਮੁੰਦਰੀ ਖੇਤਰ ਦੇ ਵਿਸ਼ਵ-ਵਿਆਪੀ ਮੋਹਰੀਆਂ ਲਈ ਨਵੇਂ ਮੌਕੇ ਪੇਸ਼ ਕਰਦਾ ਹੈ।

@cmacgm”

*****

ਐੱਮਜੇਪੀਐੱਸ/ਐੱਸਐੱਸ/ਐੱਸਟੀ


(Release ID: 2275212) ਵਿਜ਼ੀਟਰ ਕਾਊਂਟਰ : 33