MIFF banner

19ਵੇਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਬੁਸਾਨ: ਨੈਕਸਟ ਵੇਵ ਸ਼ੋਅ ਵਿੱਚ ਉੱਭਰ ਰਹੇ ਏਸ਼ੀਅਨ ਸਿਨੇਮਾ ਦੀ ਪੇਸ਼ਕਾਰੀ


ਚੁਣੀਆਂ ਹੋਈਆਂ ਸ਼ੌਰਟ ਫਿਲਮਾਂ ਵੱਖ-ਵੱਖ ਵਿਸ਼ਿਆਂ ਅਤੇ ਵਿਸ਼ਿਸ਼ਟ ਸਟੋਰੀ ਟੈਲਿੰਗ ਸਟਾਈਲ ਨੂੰ ਦਰਸਾਉਂਦੀਆਂ ਹਨ

19ਵਾਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (MIFF) ਪੇਸ਼ ਕਰਦਾ ਹੈ ਬੁਸਾਨ: ਨੈਕਸ ਵੇਵ ਬੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ (BIFF) ਜੋ ਏਸ਼ੀਆ ਦੇ ਸਭ ਤੋਂ ਵੱਕਾਰੀ ਫਿਲਮ ਫੈਸਟੀਵਲਾਂ ਵਿੱਚੋਂ ਇੱਕ ਹੈ, ਦੀਆਂ ਪ੍ਰਤੀਨਿਧੀ ਸ਼ੌਰਟ ਫਿਲਮਾਂ ਦਾ ਇੱਕ ਵਿਸ਼ੇਸ਼ ਪ੍ਰਦਰਸ਼ਨ।

ਬੁਸਾਨ ਨੇ ਇੱਕ ਸਮ੍ਰਿੱਧ ਫਿਲਮ ਸੱਭਿਆਚਾਰ ਤੇ ਜੀਵੰਤ ਘਰੇਲੂ ਫਿਲਮ ਉਦਯੋਗ ਦੇ ਜ਼ੋਰ ‘ਤੇ ਫਿਲਮਾਂ ਦਾ ਸ਼ਹਿਰ ਦੇ ਰੂਪ ਵਿੱਚ ਆਪਣੀ ਮਜ਼ਬੂਤ ਪ੍ਰਤਿਸ਼ਠਾ ਸਥਾਪਿਤ ਕੀਤੀ ਹੈ। ਬੁਸਾਨ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਅਤੇ ਬੁਸਾਨ ਇੰਟਰਨੈਸ਼ਨਲ ਸ਼ੌਰਟ ਫਿਲਮ ਫੈਸਟੀਵਲ ਵਰਗੇ ਪ੍ਰਸਿੱਧ ਆਯੋਜਨਾਂ ਦਾ ਕੇਂਦਰ ਹੋਣ ਦੇ ਨਾਤੇ, ਇਹ ਸ਼ਹਿਰ ਸਕ੍ਰੀਨਿੰਗ, ਭਾਈਚਾਰਕ ਪ੍ਰੋਗਰਾਮਾਂ, ਉਦਯੋਗ ਭਾਗੀਦਾਰੀ ਪਹਿਲ ਅਤੇ ਵਰਕਸ਼ਾਪਾਂ ਦੀ ਇੱਕ ਸਮ੍ਰਿੱਧ ਵਿਧੀ ਪ੍ਰਦਾਨ ਕਰਦਾ ਹੈ ਜੋ ਉੱਭਰ ਰਹੇ ਫਿਲਮ ਨਿਰਮਾਤਾਵਾਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ। ਬੁਸਾਨ ਨੈਕਸਟ ਵੇਵ 19ਵੇਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਇਸ ਹਿੱਸੇ ਵਿੱਚ ਪੰਜ ਫਿਲਮਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ ਜੋ ਕਿ ਉੱਤਮ ਅਤੇ ਵਿਲੱਖਣ ਸਿਨੇਮੈਟਿਕ ਸਟਾਈਲ ਰਾਹੀਂ ਵੱਖ-ਵੱਖ ਵਿਸ਼ਿਆਂ ਦੀ ਭਾਲ ਕਰਦੀਆਂ ਹਨ।

ਫਿਲਮ ‘ਏ ਮੈਨ ਹੂ ਟੈਕਸ ਪਿਕਚਰਜ ਆਫ ਫਲਾਵਰਸ’ ਫੋਟੋਗ੍ਰਾਫਰ ਜੰਗ ਮਿਊਂਗ ਕਿਮ ਦੀ ਕਹਾਣੀ ਹੈ, ਜੋ ਕਿ 40 ਤੋਂ ਵੱਧ ਵਰ੍ਹਿਆਂ ਤੱਕ ਪੂਰੇ ਕੋਰੀਆ ਵਿੱਚ ਘੁੰਮ ਕੇ ਜੰਗਲੀ ਫੁੱਲਾਂ ਦੀਆਂ ਤਸਵੀਰਾਂ ਖਿੱਚਦਾ ਹੈ। ਗੰਭੀਰ ਬਿਮਾਰੀ ਨਾਲ ਲੜਦੇ ਹੋਏ ਵੀ, ਉਸ ਨੂੰ ਆਪਣੇ ਕੰਮ ਵਿੱਚ ਮਜ਼ਾ ਅਤੇ ਜਿਉਣ ਦਾ ਮਕਸਦ ਮਿਲਦਾ ਹੈ। ਇਹ ਫਿਲਮ ਇੱਕ ਅਜਿਹੇ ਵਿਅਕਤੀ ਦਾ ਦਿਲ ਨੂੰ ਛੂਹਣ ਵਾਲਾ ਚਿੱਤਰਣ ਹੈ, ਜਿਸ ਦਾ ਕੁਦਰਤ ਅਤੇ ਫੋਟੋਗ੍ਰਾਫੀ ਪ੍ਰਤੀ ਜਨੂੰਨ ਉਸ ਦੀ ਜ਼ਿੰਦਗੀ ਨੂੰ ਅਰਥ ਪ੍ਰਦਾਨ ਕਰਦਾ ਹੈ। 

ਫਿਲਮ ‘ਡਿਲੇਅ’ ਇੱਕ ਚੀਨੀ ਸਮਲੈਂਗਿਕ ਪਿਤਾ ਦੀ ਕਹਾਣੀ ਹੈ ਜੋ ਆਪਣੇ ਬੇਟੇ ਦੇ ਵਿਆਹ ਵਿੱਚ ਸ਼ਾਮਲ ਹੋਣ ਦੇ ਲਈ ਪੈਰਿਸ ਜਾ ਰਿਹਾ ਹੈ। ਹਾਲਾਂਕਿ, ਰਸਤੇ ਵਿੱਚ ਅਚਾਨਕ ਦੇਰੀ ਅਤੇ ਉਸ ਦੇ ਰਾਹ ਵਿੱਚ ਆਉਣ ਵਾਲੇ ਮੋੜ ਉਸਦੇ ਸਫ਼ਰ ਦਾ ਰੁਖ਼ ਬਦਲ ਦਿੰਦੇ ਹਨ। ਇਨ੍ਹਾਂ ਤਜ਼ਰਬਿਆਂ ਰਾਹੀਂ ਫਿਲਮ ਪਰਿਵਾਰਕ ਰਿਸ਼ਤਿਆਂ, ਭਾਵਨਾਤਮਕ ਦੂਰੀ ਅਤੇ ਪਿਤਾ-ਪੁੱਤਰ ਦੇ ਸਬੰਧਾਂ ਦੀਆਂ ਗੁੰਝਲਤਾਵਾਂ ਨੂੰ ਦਰਸਾਉਂਦੀ ਹੈ।

ਇਸ ਪ੍ਰਦਰਸ਼ਨੀ ਵਿੱਚ ‘ਨੌਇਜ਼ ਕੈਸਲੇਸ਼ਨ’ ਫਿਲਮ ਵੀ ਦਿਖਾਈ ਗਈ, ਜੋ ਮੀਜੂ ਦੀ ਕਹਾਣੀ ਹੈ। ਮੀਜੂ ਕੰਮ ਵਾਲੀ ਥਾਂ ‘ਤੇ ਲੱਗੀ ਸੱਟ ਤੋਂ ਬਾਅਦ ਦਾ ਮੁਆਵਜ਼ਾ ਪਾਉਣ ਲਈ ਸੰਘਰਸ਼ ਕਰ ਰਹੀ ਹੈ। ਨਾਲ ਹੀ, ਉੱਪਰ ਵਾਲੇ ਅਪਾਰਟਮੈਂਟ ਤੋਂ ਨਿਰੰਤਰ ਆ ਰਹੀਆਂ ਚੀਕਾਂ ਤੋਂ ਉਹ ਪਰੇਸ਼ਾਨ ਹੈ। ਜਿਵੇਂ-ਜਿਵੇਂ ਉਹ ਇਸ ਸ਼ੋਰ ਬਾਰੇ ਪਤਾ ਲਗਾਉਣ ਲਗਦੀ ਹੈ, ਉਹ ਇੱਕ ਰਹੱਸਮਈ ਅਤੇ ਪਰੇਸ਼ਾਨ ਕਰਨ ਵਾਲੀ ਸਥਿਤੀ ਵਿੱਚ ਫਸ ਜਾਂਦੀ ਹੈ, ਜਿਸ ਦਾ ਅਸਰ ਉਸ ਦੀ ਰੋਜ਼ਾਨਾ ਦੀ ਜ਼ਿੰਦਗੀ ‘ਤੇ ਪੈਣ ਲੱਗਦਾ ਹੈ।  

ਫੈਸਟੀਵਲ ਵਿੱਚ ਦਿਖਾਈਆਂ ਗਈਆਂ ਹੋਰ ਦੋ ਫਿਲਮਾਂ ‘ਇੰਟਰਫੇਸ’ ਅਤੇ ‘ਈਟ ਸਾਉਂਡਸ ਲਾਉਡਰ ਔਨ ਰੇਨੀ ਡੇਅਜ਼’ ਹਨ। ਇਹ ਫਿਲਮਾਂ ਸਮਕਾਲੀ ਏਸ਼ੀਅਨ ਸਿਨੇਮਾ ਦੀ ਸਮ੍ਰਿੱਧੀ/ਅਮੀਰੀ ਅਤੇ ਵਿਭਿੰਨਤਾ ਨੂੰ ਦਰਸਾਉਂਦੀਆਂ ਹਨ। ਵਿਸ਼ਿਸ਼ਟ ਕਹਾਣੀਆਂ ਅਤੇ ਇਨੋਵੇਟਿਵ ਸਿਨੇਮੈਟਿਕ ਸਟਾਈਲਜ਼ ਰਾਹੀਂ, ਬੁਸਾਨ ਨੈਕਸਟ ਵੇਵ ਵਿੱਚ ਪੂਰੇ ਖੇਤਰ ਦੇ ਉਭਰ ਰਹੇ ਫਿਲਮ ਨਿਰਮਾਤਾਵਾਂ ਦੇ ਰਚਨਾਤਮਕ ਨਜ਼ਰੀਏ ਨੂੰ ਸਾਹਮਣੇ ਲਿਆਂਦਾ ਗਿਆ। 

* * *

ਪੀਆਈਬੀ ਟੀਮ MIFF | ਮਹੇਸ਼ ਕੁਮਾਰ/ ਐਡਗਰ ਕੋਹਲੋ/ ਦਰਸ਼ਨਾ ਰਾਣੇ/ਬਲਜੀਤ ਸਿੰਘ


Great films resonate through passionate voices. Share your love for cinema with #MIFF2026. Tag us @pibmumbai on X, and we'll help spread your passion! For journalists, bloggers, and vloggers wanting to connect with filmmakers for interviews/interactions, reach out to us at miff.mediadesk@pib.gov.in with the subject line: Take One with PIB.


रिलीज़ आईडी: 2274677   |   Visitor Counter: 2