ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਦੀ ਦੂਰ-ਅੰਦੇਸ਼ੀ ਪਹਿਲਕਦਮੀ ਸਦਕਾ ਪਿਛਲੇ 10 ਸਾਲਾਂ ਵਿੱਚ ਭਾਰਤ ਦੀ ਮਾਤ੍ਰਿਤਵ ਸਿਹਤ ਸੇਵਾ ਵਿੱਚ ਸ਼ਾਨਦਾਰ ਸੁਧਾਰ ਆਇਆ
Posted On:
09 JUN 2026 2:45PM by PIB Chandigarh
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਅੰਨਪੂਰਨਾ ਦੇਵੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ -ਪੀਐੱਮਐੱਸਐੱਮਏ ਨੇ ਪਿਛਲੇ ਇੱਕ ਦਹਾਕੇ ਵਿੱਚ ਲੱਖਾਂ ਗਰਭਵਤੀ ਔਰਤਾਂ ਨੂੰ ਸਮੇਂ ਸਿਰ ਸਿਹਤ ਜਾਂਚ, ਮਾਹਰਾਂ ਦੀ ਸਲਾਹ ਅਤੇ ਬਿਹਤਰ ਮਾਂ ਸਿਹਤ ਸੇਵਾਵਾਂ ਪ੍ਰਦਾਨ ਕਰਕੇ ਸੁਰੱਖਿਅਤ ਮਾਤ੍ਰਿਤਵ ਨੂੰ ਇੱਕ ਜਨ ਅੰਦੋਲਨ ਬਣਾ ਦਿੱਤਾ ਹੈ। ਇੱਕ ਸੋਸ਼ਲ ਪੋਸਟ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਰ ਨਵੇਂ ਜੀਵਨ ਦਾ ਜਨਮ ਮਾਂ ਦੀ ਕੁੱਖ ਵਿੱਚ ਹੁੰਦਾ ਹੈ ਅਤੇ ਗਰਭ ਅਵਸਥਾ ਦਾ ਹਰ ਪੜਾਅ ਸੁਰੱਖਿਅਤ, ਸਿਹਤਮੰਦ ਅਤੇ ਸਨਮਾਨਜਨਕ ਦੇਖਭਾਲ ਦਾ ਅਧਿਕਾਰ ਰੱਖਦਾ ਹੈ। ਸ਼੍ਰੀਮਤੀ ਅੰਨਪੂਰਨਾ ਦੇਵੀ ਨੇ ਕਿਹਾ ਕਿ ਇਹ ਕੇਵਲ ਇੱਕ ਯੋਜਨਾ ਹੀ ਨਹੀਂ ਹੈ, ਬਲਕਿ ਹਰ ਮਾਂ ਅਤੇ ਉਸ ਦੇ ਅਣਜੰਮੇ ਬੱਚੇ ਦੇ ਸਿਹਤਮੰਦ ਭਵਿੱਖ ਪ੍ਰਤੀ ਸਾਡੀ ਵਚਨਬੱਧਤਾ ਹੈ। ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਕਿਹਾ ਕਿ ਇਸ ਦੂਰ-ਅੰਦੇਸ਼ੀ ਪਹਿਲਕਦਮੀ ਸਦਕਾ ਪਿਛਲੇ 10 ਸਾਲਾਂ ਵਿੱਚ ਭਾਰਤ ਦੀ ਮਾਂ ਸਿਹਤ ਸੇਵਾ ਵਿੱਚ ਸ਼ਾਨਦਾਰ ਸੁਧਾਰ ਹੋਇਆ ਹੈ ਅਤੇ ਇਹ ਲੱਖਾਂ ਮਾਵਾਂ ਦੇ ਜੀਵਨ ਵਿੱਚ ਹਾਂ-ਪੱਖੀ ਬਦਲਾਅ ਦਾ ਜ਼ਰੀਆ ਬਣੀ ਹੈ।
#10YearsOfPMSurakshitMatritva
************
ਐੱਸਐੱਸ/ਵੀਐੱਨ
(Release ID: 2274657)
ਵਿਜ਼ੀਟਰ ਕਾਊਂਟਰ : 30