ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੰਸਕ੍ਰਿਤ ਸੁਭਾਸ਼ਤਮ ਰਾਹੀਂ ਨਵੀਨਤਾ ਅਤੇ ਉੱਦਮਤਾ ਵਿੱਚ ਵਿਭਿੰਨਤਾ ਦੇ ਮਹੱਤਵ ਨੂੰ ਉਜਾਗਰ ਕੀਤਾ

Posted On: 15 JUN 2026 8:55AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਨਵੀਨਤਾ ਅਤੇ ਉੱਦਮਤਾ ਦੇ ਖੇਤਰ ਵਿੱਚ ਹਰੇਕ ਵਿਅਕਤੀ ਦੇ ਸੋਚਣ ਦਾ ਤਰੀਕਾ ਵੱਖਰਾ ਹੁੰਦਾ ਹੈ ਅਤੇ ਇੱਕ ਵਿਲੱਖਣ ਰਚਨਾਤਮਕ ਦ੍ਰਿਸ਼ਟੀ ਹੁੰਦੀ ਹੈ ਅਤੇ ਇਹੋ ਵਿਭਿੰਨਤਾ ਹੀ ਨਵੀਆਂ ਸੰਭਾਵਨਾਵਾਂ ਨੂੰ ਜਨਮ ਦਿੰਦੀ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਜਿਸ ਤਰ੍ਹਾਂ ਪਾਣੀ ਦੇ ਹਰੇਕ ਸਰੋਤ ਦਾ ਸੁਆਦ ਵੱਖਰਾ ਹੁੰਦਾ ਹੈ, ਉਸੇ ਤਰ੍ਹਾਂ ਹਰੇਕ ਪ੍ਰਤਿਭਾ ਦੀ ਆਪਣੀ ਵਿਲੱਖਣ ਪਛਾਣ ਅਤੇ ਯੋਗਦਾਨ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਵੱਖ-ਵੱਖ ਵਿਚਾਰਾਂ ਅਤੇ ਸਮਰੱਥਾਵਾਂ ਦੇ ਸੁਮੇਲ ਨਾਲ ਹੀ ਨਵੀਨਤਾ ਅਤੇ ਤਰੱਕੀ ਸੰਭਵ ਹੁੰਦੀ ਹੈ।

ਪ੍ਰਧਾਨ ਮੰਤਰੀ ਨੇ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ, ਜੋ ਇਸ ਤਰ੍ਹਾਂ ਹੈ:

 “पिण्डे पिण्डे मतिर्भिन्ना कुण्डे कुण्डे नवं पयः।

जातौ जातौ नवाचाराः नवा वाणी मुखे मुखे॥”

ਇਹ ਸੁਭਾਸ਼ਤ ਇਹ ਸੁਨੇਹਾ ਦਿੰਦਾ ਹੈ ਕਿ ਨਵੀਨਤਾ ਅਤੇ ਉੱਦਮਤਾ ਦੇ ਖੇਤਰ ਵਿੱਚ ਹਰੇਕ ਵਿਅਕਤੀ ਦੀ ਸੋਚਣ ਦੀ ਸ਼ੈਲੀ ਵੱਖਰੀ ਹੁੰਦੀ ਹੈ ਅਤੇ ਉਸ ਦੀ ਇੱਕ ਵਿਲੱਖਣ ਰਚਨਾਤਮਕ ਦ੍ਰਿਸ਼ਟੀ ਹੁੰਦੀ ਹੈ ਅਤੇ ਇਹੋ ਵਿਭਿੰਨਤਾ ਹੀ ਨਵੀਆਂ ਸੰਭਾਵਨਾਵਾਂ ਨੂੰ ਜਨਮ ਦਿੰਦੀ ਹੈ। ਜਿਸ ਤਰ੍ਹਾਂ ਇੱਕ ਸਰੋਤ ਤੋਂ ਦੂਜੇ ਸਰੋਤ ਦੇ ਪਾਣੀ ਦਾ ਸੁਆਦ ਵੱਖਰਾ ਹੁੰਦਾ ਹੈ, ਉਸੇ ਤਰ੍ਹਾਂ ਹਰੇਕ ਪ੍ਰਤਿਭਾ ਦੀ ਆਪਣੀ ਵਿਲੱਖਣ ਪਛਾਣ ਅਤੇ ਯੋਗਦਾਨ ਹੁੰਦਾ ਹੈ। ਇਹਨਾਂ ਵੱਖ-ਵੱਖ ਵਿਚਾਰਾਂ ਅਤੇ ਸਮਰੱਥਾਵਾਂ ਦੇ ਸੁਮੇਲ ਨਾਲ ਹੀ ਨਵੀਨਤਾ ਅਤੇ ਤਰੱਕੀ ਸੰਭਵ ਹੁੰਦੀ ਹੈ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ;

 “पिण्डे पिण्डे मतिर्भिन्ना कुण्डे कुण्डे नवं पयः।

जातौ जातौ नवाचाराः नवा वाणी मुखे मुखे॥”

******

ਐੱਮਜੇਪੀਐੱਸ/ਐੱਸਐੱਸ/ਐੱਸਟੀ


(Release ID: 2273333) ਵਿਜ਼ੀਟਰ ਕਾਊਂਟਰ : 35