ਰੱਖਿਆ ਮੰਤਰਾਲਾ
ਆਤਮਨਿਰਭਰ ਭਾਰਤ : ਰੱਖਿਆ ਮੰਤਰਾਲੇ ਨੇ ਭਾਰਤੀ ਜਲ ਸੈਨਾ ਦੇ ਲਈ 20 ਉੱਨਤ ਸਮਰੱਥਾ ਵਾਲੇ ਗਲੋਬਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ ਜੈਮਰ ਲਈ 449 ਕਰੋੜ ਰੁਪਏ ਦੇ ਕਾਂਟ੍ਰੈਕਟ ‘ਤੇ ਹਸਤਾਖਰ ਕੀਤੇ
प्रविष्टि तिथि:
10 JUN 2026 3:08PM by PIB Chandigarh
ਰੱਖਿਆ ਮੰਤਰਾਲੇ ਨੇ ਭਾਰਤੀ ਜਲ ਸੈਨਾ ਦੇ ਲਈ 20 ਉੱਨਤ ਸਮਰੱਥਾ ਵਾਲੇ ਗਲੋਬਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ (ECGNSS) ਜੈਮਰ ਦੀ ਖਰੀਦ ਲਈ ਬੰਗਲੁਰੂ ਸਥਿਤ ਅਕੌਰਡ ਸੌਫਟਵੇਅਰ ਐਂਡ ਸਿਸਟਮਸ ਪ੍ਰਾਈਵੇਟ ਲਿਮਿਟੇਡ (ASSPL) ਨਾਲ 449 ਕਰੋੜ ਰੁਪਏ ਦੀ ਕੁੱਲ ਲਾਗਤ ਦੇ ਕਾਂਟ੍ਰੈਕਟ ‘ਤੇ ਹਸਤਾਖਰ ਕੀਤੇ ਹਨ, ਜਿਸ ਵਿੱਚ ਨਿਊਨਤਮ 75% ਸਵਦੇਸ਼ੀ ਕੰਟੈਂਟ ਸ਼ਾਮਲ ਹੈ। ਸਵਦੇਸ਼ੀ ਡਿਜ਼ਾਈਨ, ਵਿਕਾਸ ਅਤੇ ਮੈਨੂਫੈਕਚਰਿੰਗ (ਬਾਏ ਇੰਡੀਆ-ਇੰਡੀਜਿੰਸਲੀ ਡਿਜ਼ਾਈਨਡ, ਡਿਵੈਲਪਡ ਐਂਡ ਮੈਨੂਫੈਕਚਰਡ) ਸ਼੍ਰੇਣੀ ਦੇ ਤਹਿਤ ਇਸ ਕਾਂਟ੍ਰੈਕਟ ‘ਤੇ 10 ਜੂਨ, 2026 ਨੂੰ ਨਵੀਂ ਦਿੱਲੀ ਵਿੱਚ ਰੱਖਿਆ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਸਿੰਘ ਦੀ ਮੌਜੂਦਗੀ ਵਿੱਚ ਹਸਤਾਖਰ ਕੀਤਾ ਗਿਆ।
ਇਸ ਪ੍ਰਣਾਲੀ ਦੀਆਂ ਸਮਰੱਥਾਵਾਂ ਵਿੱਚ ਦੁਸ਼ਮਣਾਂ ਦੇ GNSS ਰਿਸੀਵਰ ਦੇ ਸੈਟੇਲਾਈਟ ਸਿਗਨਲ ਅਧਿਗ੍ਰਹਿਣ ਅਤੇ ਟ੍ਰੈਕਿੰਗ ਪ੍ਰਦਰਸ਼ਨ ਨੂੰ ਘੱਟ ਕਰਨਾ ਅਤੇ ਸਿਗਨਲ ਸਪੂਫਿੰਗ ਜਾਂ ਗੁੰਮਰਾਹਕੁੰਨ ਜੈਮਿੰਗ ਸ਼ਾਮਲ ਹੈ। ਇਸ ਦੇ ਸ਼ਾਮਲ ਹੋਣ ਨਾਲ ਭਾਰਤੀ ਜਲ ਸੈਨਾ ਦੇ ਜਹਾਜ਼ਾਂ ਦੁਆਰਾ ਬਹੁ-ਖੇਤਰ ਵਾਲੇ ਵਾਤਾਵਰਣ ਵਿੱਚ ਸੁਰੱਖਿਅਤ ਸੰਚਾਲਨ ਦਾ ਮਾਰਗ ਪੱਧਰਾ ਹੋਵੇਗਾ।
ਇਹ ਕਾਂਟ੍ਰੈਕਟ ਆਤਮਨਿਰਭਰ ਭਾਰਤ ਅਤੇ ਮੇਕ-ਇਨ ਇੰਡੀਆ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦਾ ਹੈ, ਨਾਲ ਹੀ ਦੇਸ਼ ਦੇ ਸਮੁੰਦਰੀ ਸਰੁੱਖਿਆ ਢਾਂਚੇ ਨੂੰ ਵੀ ਮਜ਼ਬੂਤ ਕਰਦਾ ਹੈ। ਇਹ ਰੱਖਿਆ ਸਮਰੱਥਾਵਾਂ ਨੂੰ ਵਧਾਉਣ ਅਤੇ ਐਡਵਾਂਸਡ ਮਿਲਟਰੀ ਟੈਕਨੋਲੋਜੀ ਦੇ ਸਵਦੇਸ਼ੀਕਰਣ ਦੇ ਨਿਰੰਤਰ ਯਤਨਾਂ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ।

***********
ਵੀਕੇ/ਸੇਵੀ/ਬਲਜੀਤ ਸਿੰਘ
(रिलीज़ आईडी: 2271746)
आगंतुक पटल : 7