ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦਿੱਲੀ ਵਿੱਚ ਯਮੁਨਾ ਮੁੜ ਸੁਰਜੀਤੀ ਦੇ ਮੁੱਦੇ ‘ਤੇ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ


ਸਾਫ਼ ਅਤੇ ਸਵੱਛ ਯਮੁਨਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਸਾਡਾ ਸੰਕਲਪ, ਇਸ ਨੂੰ ਮਿਲ ਕੇ ਜਲਦੀ ਪੂਰਾ ਕਰਨਾ ਹੈ

ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਸਰਕਾਰਾਂ ਅਤੇ ਸਬੰਧਿਤ ਮੰਤਰਾਲੇ ਟੁੱਕੜਿਆਂ ਵਿੱਚ ਨਹੀਂ, ਟੀਮ ਭਾਵਨਾ ਨਾਲ ਏਕੀਕ੍ਰਿਤ ਕਾਰਜ ਯੋਜਨਾ ਦੇ ਤਹਿਤ ਕਰਨ ਕੰਮ, ਤਿੰਨ ਰਾਜ ਮਿਲ ਕੇ ਯਕੀਨੀ ਬਣਾਉਣ ਯਮੁਨਾ ਦੀ ਮਿਆਰੀ ਈਕੋ-ਫਲੋ

ਦਿੱਲੀ ਦੀਆਂ ਡੇਅਰੀਆਂ ਦਾ wastage ਯਮੁਨਾ ਵਿੱਚ ਜਾਣ ਤੋਂ ਰੋਕਣ ਲਈ MCD ਅਤੇ NDDB ਦੇ ਦਰਮਿਆਨ ਹੋਵੇਗਾ MoU, ਗੋਬਰ ਸਿੱਧੇ ਗੈਸ-ਖਾਦ ਪਲਾਂਟਾਂ ਤੱਕ ਪਹੁੰਚੇਗਾ, ਯਮੁਨਾ ਕਿਨਾਰੇ ਦੇ ਰਹਿੰਦ-ਖੂੰਹਦ ਦਾ ਹੋਵੇਗਾ ਵਿਗਿਆਨਿਕ ਪ੍ਰਬੰਧਨ

ਯਮੁਨਾ ਦੇ ਨਾਲਿਆਂ ਦੀ ਡੀ-ਸਿਲਟਿੰਗ ਤੇਜ਼ ਗਤੀ ਨਾਲ ਜਾਰੀ; ਇਸ ਵਰ੍ਹੇ ਟੀਚਾਬੱਧ 28.57 ਲੱਖ MT ਵਿੱਚੋਂ 97% ਸਿਲਟਿੰਗ ਨਿਕਾਲੀ ਜਾ ਚੁੱਕੀ, ਬਾਕੀ 15 ਜੂਨ ਤੱਕ

ਸਿਲਟਿੰਗ ਦੀ ਵਰਤੋਂ ਮੈਨੂਫੈਕਚਰਿੰਗ ਪ੍ਰੋਜੈਕਟਾਂ ਵਿੱਚ ਹੋਵੇ ਤਾਂ ਜੋ ਮੀਂਹ ਵਿੱਚ ਵਾਪਸ ਯਮੁਨਾ ਵਿੱਚ ਨਾ ਜਾਵੇ

ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਵਿੱਚ ਹੁਣ ਤੱਕ 129 STP ਤਿਆਰ, 2027 ਦੇ ਅੰਤ ਤੱਕ ਬਣਨਗੇ 59 ਨਵੇਂ STP

STPs, ਉਦਯੋਗਿਕ wastage ਅਤੇ ਸਾਰੇ ਨਾਲਿਆਂ ਦੇ ਡਿਸਚਾਰਜ ਦੀ BOD, COD ਅਤੇ TSS ਜਿਹੇ ਪੈਮਾਨਿਆਂ ‘ਤੇ ਹੋਣ ਨਿਰੰਤਰ ਅਤੇ ਸਟੀਕ ਮੌਨੀਟਰਿੰਗ; ਸੰਤੋਸ਼ਜਨਕ ਨਹੀਂ, ਸਟੀਕ ਨਤੀਜਾ ਜ਼ਰੂਰੀ

ਉਦਯੋਗਿਕ CETP ਜਾਂ ਡੇਅਰੀ ਵੇਸਟ ਟ੍ਰੀਟਮੈਂਟ, ਪਲਾਂਟਸ, ਸਾਰਿਆਂ ਦੇ ਨਿਰਮਾਣ ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਹੋਣ

ਯਮੁਨਾ ਮੁੜ ਸੁਰਜੀਤੀ ਦੇ ਸਾਰੇ ਪ੍ਰੋਜੈਕਟਸ ਦੀ ਵਿਸਤ੍ਰਿਤ ਕਾਰਜ ਯੋਜਨਾ ਅਤੇ ਐਗਜ਼ੀਕਿਊਸ਼ਨ ਮਿਤੀ ਤੈਅ ਹੋਵੇ, ਦੀਰਘਕਾਲੀ ਰੱਖ-ਰਖਾਅ ਦੀ ਵਿਵਸਥਾ ਵੀ ਯਕੀਨੀ ਬਣਾਈ ਜਾਵੇ

ਯਮੁਨਾ ਮੁੜ ਸੁਰਜੀਤੀ ਪ੍ਰੋਜੈਕਟ ਦੀ ਕਾਰਜ ਪ੍ਰਗਤੀ ਦੀ ਹਰ 20 ਦਿਨਾਂ ਵਿੱਚ ਹੋਵੇ ਸਮੀਖਿਆ

प्रविष्टि तिथि: 08 JUN 2026 8:20PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦਿੱਲੀ ਵਿੱਚ ਯਮੁਨਾ ਮੁੜ ਸੁਰਜੀਤੀ ਦੇ ਮੁੱਦੇ ‘ਤੇ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਕੇਂਦਰੀ ਹਵਾਬਾਜ਼ੀ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ, ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀ ਆਰ ਪਾਟਿਲ, ਦਿੱਲੀ ਦੇ ਉਪ-ਰਾਜਪਾਲ ਸ਼੍ਰੀ ਤਰਣਜੀਤ ਸਿੰਘ ਸੰਧੂ, ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ, ਸ਼੍ਰੀ ਪ੍ਰਵੇਸ਼ ਸਾਹਿਬ ਸਿੰਘ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।

ਮੀਟਿੰਗ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਫ਼ ਅਤੇ ਸਵੱਛ ਯਮੁਨਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਾਡਾ ਸੰਕਲਪ ਹੈ ਅਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਨੂੰ ਜਲਦੀ ਹੀ ਪੂਰਾ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਰਕਾਰਾਂ ਅਤੇ ਸਾਰਿਆਂ ਸਬੰਧਿਤ ਮੰਤਰਾਲੇ, ਯਮੁਨਾ ਦੀ ਸਵੱਛਤਾ ਲਈ ਟੁੱਕੜਿਆਂ ਵਿੱਚ ਨਹੀਂ ਸਗੋਂ ਇੱਕ ਟੀਮ ਭਾਵਨਾ ਨਾਲ ਏਕੀਕ੍ਰਿਤ ਕਾਰਜ ਯੋਜਨਾ ਦੇ ਤਹਿਤ ਕੰਮ ਕਰਨ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਤਿੰਨੋਂ ਰਾਜ ਮਿਲ ਕੇ ਯਮੁਨਾ ਨਦੀ ਵਿੱਚ ਮਿਆਰੀ ਈਕੋ-ਫਲੋ ਨੂੰ ਯਕੀਨੀ ਬਣਾਉਣ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੀਆਂ ਡੇਅਰੀਆਂ  ਦੇ wastage ਨੂੰ ਯਮੁਨਾ ਵਿੱਚ ਜਾਣ ਤੋਂ ਰੋਕਣ ਲਈ ਦਿੱਲੀ ਨਗਰ ਨਿਗਮ (MCD) ਅਤੇ ਰਾਸ਼ਟਰੀ ਡੇਅਰੀ ਵਿਕਾਸ ਬੋਰਡ (NDDB) ਦਰਮਿਆਨ MoU ਸਾਈਨ ਹੋਵੇਗਾ, ਜੋ ਇਸ ਨੂੰ ਗੋਬਲ ਗੈਸ ਅਤੇ ਖਾਦ ਵਿੱਚ ਤਬਦੀਲ ਕਰੇਗਾ। ਗ੍ਰਹਿ ਮੰਤਰੀ ਨੇ ਇਹ ਵੀ ਕਿਹਾ ਕਿ NDDB ਮਾਡਲ ਦੇ ਤਹਿਤ ਡੇਅਰੀ ਅਤੇ ਗੌਸ਼ਾਲਾਵਾਂ ਦਾ ਗੋਬਰ ਸਿੱਧੇ ਗੈਸ ਅਤੇ ਖਾਦ ਪਲਾਂਟ ਤੱਕ ਪਹੁੰਚੇਗਾ ਅਤੇ ਨਾਲ ਹੀ ਯਮੁਨਾ ਕਿਨਾਰੇ ਦੀ ਰਹਿੰਦ-ਖੂੰਹਦ ਦਾ ਵਿਗਿਆਨਿਕ ਪ੍ਰਬੰਧਨ ਹੋਵੇਗਾ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਯਮੁਨਾ ਨਦੀ ਵਿੱਚ ਪ੍ਰਵਾਹਿਤ ਨਾਲਿਆਂ ਦੀ ਡੀਸਿਲਟਿੰਗ ਦਾ ਕੰਮ ਤੇਜ਼ ਨਾਲ ਚਲ ਰਿਹਾ ਹੈ। ਇਸ ਸਾਲ ਟੀਚਾਬੱਧ 28.57 ਲੱਖ ਐੱਮਟੀ ਵਿੱਚੋਂ 97% ਸਿਲਟਿੰਗ ਨਿਕਾਲੀ ਜਾ ਚੁੱਕੀ ਹੈ ਅਤੇ ਬਾਕੀ 15 ਜੂਨ ਤੱਕ ਨਿਕਾਲ ਲਈ ਜਾਵੇਗੀ। ਉਨ੍ਹਾਂ ਨੇ ਨਿਰਦੇਸ਼ ਦਿੱਤਾ ਕਿ ਸਿਲਟਿੰਗ ਦੀ ਵਰਤੋਂ ਵੱਖ-ਵੱਖ ਮੈਨੂਫੈਕਚਰਿੰਗ ਪ੍ਰੋਜੈਕਟਾਂ ਵਿੱਚ ਕੀਤਾ ਜਾਵੇ, ਜਿਸ ਨਾਲ ਮੀਂਹ ਵਿੱਚ ਇਹ ਸਿਲਟਿੰਗ ਵਹਿ ਕੇ ਵਾਪਸ ਯਮੁਨਾ ਵਿੱਚ ਨਾ ਜਾਵੇ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਹੁਣ ਤੱਕ 129 STP ਬਣ ਚੁੱਕੇ ਹਨ ਅਤੇ 2027 ਦੇ ਅੰਤ ਤੱਕ 59 ਨਵੇਂ  STP’s ਬਣਾਏ ਜਾਣਗੇ। ਗ੍ਰਹਿ ਮੰਤਰੀ ਨੇ ਨਿਰਦੇਸ਼ ਦਿੱਤੇ ਕਿ STP’s, ਉਦਯੋਗਿਕ wastage ਅਤੇ ਸਾਰੇ ਨਾਲਿਆਂ ਦੇ ਡਿਸਚਾਰਜ ਨੂੰ ਚੰਗੇ ਤੋਂ ਮੌਨਿਟਰ ਕਰਨ। ਉਨ੍ਹਾਂ ਨੇ ਕਿਹਾ ਕਿ ਸਿਰਫ਼ ਸੰਤੋਸ਼ਜਨਕ ਕੰਮ ਨਹੀਂ ਸਗੋਂ ਸਟੀਕ ਨਤੀਜੇ ਆਉਣੇ ਚਾਹੀਦੇ ਹਨ। ਸ਼੍ਰੀ ਸ਼ਾਹ ਨੇ ਇਹ ਵੀ ਕਿਹਾ ਕਿ ਉਦਯੋਗਿਕ CETP ਜਾਂ ਡੇਅਰੀ ਵੇਸਟ ਟ੍ਰੀਟਮੈਂਟ ਪਲਾਂਟਸ- ਸਾਰਾਂ ਦਾ ਨਿਰਮਾਣ ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਹੋਵੇ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਯਮੁਨਾ ਵਿੱਚ ਜੁੜਨ ਵਾਲੇ ਸਾਰੇ ਨਾਲਿਆਂ ਅਤੇ ਜਲ ਸਰੋਤਾਂ ਵਿੱਚ ਸ਼ੁੱਧੀਕਰਣ ਦੇ ਵੱਖ-ਵੱਖ ਪੈਮਾਨਿਆਂ, ਜਿਵੇਂ BOD, COD ਅਤੇ TSS ਦੇ ਨਿਰੰਤਰ ਨਿਗਰਾਨੀ ਦੀ ਵਿਵਸਥਾ ਨੂੰ ਯਕੀਨੀ ਬਣਾਉਣ ਹੋਵੇ। ਨਾਲ ਹੀ ਯਮੁਨਾ ਮੁੜ ਸੁਰਜੀਤੀ ਪ੍ਰੋਜੈਕਟ ਦੇ ਸਾਰੇ ਪ੍ਰੋਜੈਕਟਸ ਦੀ ਵਿਸਤ੍ਰਿਤ ਕਾਰਜ ਯੋਜਨਾ ਅਤੇ ਐਗਜ਼ੀਕਿਊਸ਼ਨ ਮਿਤੀ ਤੈਅ ਹੋਵੇ ਅਤੇ ਇਨ੍ਹਾਂ ਦੇ ਦੀਰਘਕਾਲੀ ਰੱਖ-ਰਖਾਅ ਦੀ ਵਿਵਸਥਾ ਵੀ ਯਕੀਨੀ ਹੋਵੇ ਗ੍ਰਹਿ ਮੰਤਰੀ ਨੇ ਯਮੁਨਾ ਮੁੜ ਸੁਰਜੀਤੀ ਪ੍ਰੋਜੈਕਟ ਵਿੱਚ ਕਾਰਜ ਪ੍ਰਗਤੀ ਦੀ ਹਰ 20 ਦਿਨਾਂ ਵਿੱਚ ਸਮੀਖਿਆ ਕਰਨ ਦੇ ਵੀ ਨਿਰਦੇਸ਼ ਦਿੱਤੇ।

*****

 ਆਰਕੇ/ਪੀਆਰ/ਪੀਐੱਸ/ਬਲਜੀਤ


(रिलीज़ आईडी: 2270722) आगंतुक पटल : 14
इस विज्ञप्ति को इन भाषाओं में पढ़ें: English , Urdu , हिन्दी , Marathi , Assamese , Gujarati