ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦਮਨ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਦੇ ਮੌਕੇ 'ਤੇ ਦਿੱਤੇ ਆਪਣੇ ਸੰਬੋਧਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ
प्रविष्टि तिथि:
05 JUN 2026 10:41PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਮਨ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਦੇ ਮੌਕੇ 'ਤੇ ਦਿੱਤੇ ਆਪਣੇ ਸੰਬੋਧਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ, ਜਿਸ ਵਿੱਚ ਉਨ੍ਹਾਂ ਨੇ ਖੇਤਰੀ ਵਿਕਾਸ ਅਤੇ ਰਾਸ਼ਟਰੀ ਪ੍ਰਗਤੀ ਨੂੰ ਉਜਾਗਰ ਕੀਤਾ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਪੋਸਟਾਂ ਦੀ ਇੱਕ ਲੜੀ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ:
"ਦਮਨ ਵਿੱਚ ਮਿਲੇ ਇਸ ਵਿਸ਼ੇਸ਼ ਸਵਾਗਤ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ। ਐੱਨ.ਡੀ.ਏ. ਸਰਕਾਰ ਨੇ ਦਮਨ ਅਤੇ ਦੀਵ ਦੇ ਵਿਕਾਸ ਲਈ ਮਹੱਤਵਪੂਰਨ ਸਾਧਨ ਸਮਰਪਿਤ ਕੀਤੇ ਹਨ। ਵੱਖ-ਵੱਖ ਪ੍ਰੋਜੈਕਟਾਂ ਨੇ ਇੱਥੋਂ ਦੇ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਕੀਤਾ ਹੈ।"
"ਮੈਂ ਅੱਜ ਦੇ ਪ੍ਰੋਗਰਾਮ ਦੀ ਤਿਆਰੀ ਦੌਰਾਨ ਸਫ਼ਾਈ ਨਾਲ ਜੁੜੇ ਸ਼ਾਨਦਾਰ ਯਤਨਾਂ ਲਈ ਦਮਨ ਦੇ ਲੋਕਾਂ ਦੀ ਸ਼ਲਾਘਾ ਕਰਨਾ ਚਾਹੁੰਦਾ ਹਾਂ। ਜਦੋਂ ਸਫ਼ਾਈ ਨੂੰ ਉਤਸ਼ਾਹ ਮਿਲਦਾ ਹੈ ਤਾਂ ਇਸ ਨਾਲ ਸਿਹਤ ਸੰਭਾਲ ਤੋਂ ਲੈ ਕੇ ਸੈਰ-ਸਪਾਟੇ ਤੱਕ ਵੱਖ-ਵੱਖ ਖੇਤਰਾਂ ਨੂੰ ਹੁਲਾਰਾ ਮਿਲਦਾ ਹੈ।
ਅੱਜ ਦੇ ਪ੍ਰੋਗਰਾਮ ਦੀਆਂ ਕੁਝ ਹੋਰ ਝਲਕੀਆਂ ਇੱਥੇ ਦਿੱਤੀਆਂ ਗਈਆਂ ਹਨ।"
"ਆਲਮੀ ਸੰਕਟ ਦੇ ਇਸ ਦੌਰ ਵਿੱਚ 140 ਕਰੋੜ ਦੇਸ਼-ਵਾਸੀਆਂ ਦੇ ਸਮੂਹਿਕ ਯਤਨਾਂ ਸਦਕਾ ਭਾਰਤ ਖ਼ੁਦ ਨੂੰ ਸੰਭਾਲ ਵੀ ਰਿਹਾ ਹੈ ਅਤੇ ਸਭ ਤੋਂ ਅੱਗੇ ਰਹਿਣ ਦੀਆਂ ਉਸ ਦੀਆਂ ਕੋਸ਼ਿਸ਼ਾਂ ਸਫ਼ਲ ਵੀ ਹੋ ਰਹੀਆਂ ਹਨ। ਦੇਸ਼ ਦੀ ਵਿਕਾਸ ਦੀ ਗਤੀ ਨੂੰ ਲੈ ਕੇ ਅੱਜ ਆਏ ਅੰਕੜੇ ਵੀ ਇਸ ਦੇ ਗਵਾਹ ਹਨ।"
"ਦਾਦਰਾ ਅਤੇ ਨਗਰ ਹਵੇਲੀ ਦੇ ਨਾਲ-ਨਾਲ ਦਮਨ ਅਤੇ ਦੀਵ ਵਿੱਚ ਵਿਕਾਸ ਦੀਆਂ ਬੇਅੰਤ ਸੰਭਾਵਨਾਵਾਂ ਹਨ। ਇੱਥੋਂ ਦੀ ਜਨਤਾ-ਜਨਾਰਦਨ ਪ੍ਰਗਤੀ ਦੇ ਜਿਸ ਸੁਪਨੇ ਨੂੰ ਦੇਖ ਰਹੀ ਹੈ, ਉਸ ਨੂੰ ਸਾਕਾਰ ਕਰਨ ਵਿੱਚ ਸਾਡੀ ਸਰਕਾਰ ਲਗਾਤਾਰ ਜੁਟੀ ਹੋਈ ਹੈ।"
"ਨੈਸ਼ਨਲ ਫੈਮਿਲੀ ਹੈਲਥ ਸਰਵੇਖਣ ਦੇ ਨਤੀਜੇ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਆਯੁਸ਼ਮਾਨ ਭਾਰਤ ਸਮੇਤ ਸਿਹਤ ਖੇਤਰ ਦੀਆਂ ਸਾਡੀਆਂ ਯੋਜਨਾਵਾਂ ਦੇਸ਼-ਵਾਸੀਆਂ ਦੇ ਬਹੁਤ ਕੰਮ ਆ ਰਹੀਆਂ ਹਨ।"
"ਸਾਡੀ ਸਰਕਾਰ ਦੀ ਕੋਸ਼ਿਸ਼ ਹੈ ਕਿ ਦੇਸ਼ ਦੇ ਨੌਜਵਾਨਾਂ ਨੂੰ ਡਿਗਰੀ ਦੇ ਨਾਲ-ਨਾਲ ਸਹੀ ਦਿਸ਼ਾ ਵੀ ਮਿਲੇ। ਇਸ ਲਈ ਹਰ ਖੇਤਰ ਵਿੱਚ ਉਨ੍ਹਾਂ ਨੂੰ ਨਵੀਂ ਪਹੁੰਚ ਦੇ ਨਾਲ ਇਸ ਤਰ੍ਹਾਂ ਤਿਆਰ ਕੀਤਾ ਜਾ ਰਿਹਾ ਹੈ, ਤਾਂ ਜੋ ਸਥਾਨਕ ਪ੍ਰਤਿਭਾ ਦੇ ਲਈ ਗਲੋਬਲ ਸੰਭਾਵਨਾਵਾਂ ਵੀ ਬਣਨ।"
***************
ਐੱਮਜੇਪੀਐੱਸ/ਐੱਸਐੱਸ/ਪੀਆਰਕੇ
(रिलीज़ आईडी: 2270035)
आगंतुक पटल : 6
इस विज्ञप्ति को इन भाषाओं में पढ़ें:
English
,
Urdu
,
हिन्दी
,
Assamese
,
Bengali
,
Manipuri
,
Gujarati
,
Tamil
,
Telugu
,
Kannada
,
Malayalam