ਸ਼ਹਿਰੀ ਹਵਾਬਾਜ਼ੀ ਮੰਤਰਾਲਾ
azadi ka amrit mahotsav

38 ਹਵਾਈ ਅੱਡਿਆਂ 'ਤੇ ਡਿਜੀ ਯਾਤਰਾ ਦੀ ਵਰਤੋਂ 100 ਕਰੋੜ ਤੋਂ ਪਾਰ


ਭਾਰਤ ਦੀ ਡਿਜੀਟਲ ਹਵਾਬਾਜ਼ੀ ਕ੍ਰਾਂਤੀ ਵਿੱਚ ਇੱਕ ਵੱਡਾ ਮੀਲ ਪੱਥਰ

प्रविष्टि तिथि: 30 MAY 2026 5:55PM by PIB Chandigarh

ਭਾਰਤ ਦੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਲਈ ਇੱਕ ਵੱਡਾ ਮੀਲ ਪੱਥਰ ਸਥਾਪਿਤ ਕਰਦੇ ਹੋਏ, ਡਿਜੀ ਯਾਤਰਾ ਐਪ ਨੇ 10 ਕਰੋੜ ਤੋਂ ਵੱਧ ਨਿਰਵਿਘਨ ਯਾਤਰਾਵਾਂ ਨੂੰ ਸਮਰੱਥ ਬਣਾਇਆ ਹੈ ਅਤੇ ਆਈਓਐਸ ਅਤੇ ਐਨਡ੍ਰੌਇਡ ਨੂੰ ਮਿਲਾ ਕੇ 2.4 ਕਰੋੜ ਤੋਂ ਵੱਧ ਡਾਊਨਲੋਡ ਹੋ ਚੁੱਕੇ ਹਨ। ਇਹ ਪਲੈਟਫਾਰਮ ਅੱਜ ਵਿਸ਼ਵਵਿਆਪੀ ਹਵਾਬਾਜ਼ੀ ਦੇ ਖੇਤਰ ਵਿੱਚ ਸਭ ਤੋਂ ਸਫਲ ਡਿਜੀਟਲ ਨਵੀਨਤਾਵਾਂ ਵਿੱਚੋਂ ਇੱਕ ਦੇ ਰੂਪ ਵਿੱਚ ਖੜ੍ਹਾ ਹੈ।

ਦਸਤਾਵੇਜ਼ ਦੇ ਮੈਨੂਅਲ ਤਸਦੀਕ ਨੂੰ ਹਟਾ ਕੇ, ਇਸ ਪਲ਼ੈਟਫਾਰਮ ਨੇ ਪ੍ਰਤੀ ਯਾਤਰੀ ਔਸਤ ਹਵਾਈ ਅੱਡੇ ਦੇ ਪ੍ਰਵੇਸ਼ ਸਮੇਂ ਨੂੰ 15 ਸਕਿੰਟਾਂ ਤੋਂ ਘਟਾ ਕੇ ਸਿਰਫ਼ 5 ਸਕਿੰਟ ਕਰ ਦਿੱਤਾ ਹੈ। ਯਾਤਰੀਆਂ ਦੀ ਇਸ ਤੇਜ਼ ਆਵਾਜਾਈ ਨੇ ਟਰਮੀਨਲ ਦੇ ਬੁਨਿਆਦੀ ਢਾਂਚੇ ਨੂੰ ਬੇਹਤਰ ਬਣਾਇਆ ਹੈ, ਟਰਮੀਨਲ ਦੀ ਭੀੜ ਨੂੰ ਘਟਾਇਆ ਹੈ, ਅਤੇ ਮੈਨੂਅਲ ਪ੍ਰੋਸੈਸਿੰਗ ਦੇ ਖਰਚੇ ਅਤੇ ਪ੍ਰੇਸ਼ਾਨੀਆਂ ਨੂੰ ਘੱਟ ਕਰ ਦਿੱਤਾ ਹੈ।

ਇਸ ਤੋਂ ਇਲਾਵਾ, ਭੌਤਿਕ ਬੋਰਡਿੰਗ ਪਾਸਾਂ ਦੀ ਜ਼ਰੂਰਤ ਨੂੰ ਖਤਮ ਕਰਕੇ, ਇਹ ਪਹਿਲਕਦਮੀ ਭਾਗ ਲੈਣ ਵਾਲੇ ਹਵਾਈ ਅੱਡਿਆਂ 'ਤੇ ਰੋਜ਼ਾਨਾ ਹਜ਼ਾਰਾਂ ਕਾਗਜ਼ ਦੀਆਂ ਸ਼ੀਟਾਂ ਦੀ ਬਚਤ ਕਰਕੇ ਵਾਤਾਵਰਣ ਸਥਿਰਤਾ ਦਾ ਸਮਰਥਨ ਕਰਦੀ ਹੈ।

ਇਸ ਮਹੱਤਵਪੂਰਨ ਉਪਲਬਧੀ 'ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ, ਸ਼ਹਿਰੀ ਹਵਾਬਾਜ਼ੀ ਮੰਤਰੀ, ਸ਼੍ਰੀ ਰਾਮ ਮੋਹਨ ਨਾਇਡੂ ਨੇ ਕਿਹਾ, "ਮੈਂ 10 ਕਰੋੜ ਵਾਰ ਵਰਤੋਂ ਦੇ ਇਸ ਮੀਲ ਪੱਥਰ ਨੂੰ ਪ੍ਰਾਪਤ ਕਰਨ ਲਈ ਡਿਜੀਯਾਤਰਾ ਟੀਮ ਨੂੰ ਵਧਾਈ ਦਿੰਦਾ ਹਾਂ, ਇਹ ਉਸ ਵਧਦੇ ਭਰੋਸੇ ਨੁੰ ਦਰਸਾਉਂਦਾ ਹੈ ਜੋ ਕਿ ਯਾਤਰੀ ਸੁਗਮ, ਕਾਗਜ਼ ਰਹਿਤ ਅਤੇ ਸੰਪਰਕ ਰਹਿਤ ਯਾਤਰਾ ‘ਤੇ ਪਾਇਆ ਜਾ ਰਿਹਾ  ਹੈ। ਡਿਜੀਯਾਤਰਾ ਨੂੰ ਅਪਣਾਉਣ ਦਾ ਇਹ ਪੈਮਾਨਾ ਇੱਕ ਮਹੱਤਵਪੂਰਨ ਮੋਡ 'ਤੇ ਆਇਆ ਹੈ। ਰੋਜ਼ਾਨਾ ਘਰੇਲੂ ਯਾਤਰੀ ਆਵਾਜਾਈ, ਜੋ ਕਿ 2014 ਵਿੱਚ ਔਸਤਨ 2 ਲੱਖ ਤੋਂ ਯਾਤਰੀਆਂ ਤੋਂ ਘੱਟ ਸੀ, ਹੁਣ ਪਿਛਲੇ ਤਿੰਨ ਸਾਲਾਂ ਵਿੱਚ ਕਈ ਮੌਕਿਆਂ 'ਤੇ 5 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਹਵਾਈ ਯਾਤਰਾ ਨੂੰ ਵਧੇਰੇ ਪਹੁੰਚਯੋਗ ਅਤੇ ਸੁਵਿਧਾਜਨਕ ਬਣਾਉਣ ਦੇ ਦ੍ਰਿਸ਼ਟੀਕੋਣ ਦੇ ਸਮਰਥਨ ਵਿੱਚ, ਭਾਰਤੀ ਹਵਾਈ ਅੱਡਿਆਂ 'ਤੇ ਸਾਲਾਨਾ ਯਾਤਰੀ ਆਵਾਜਾਈ 2030 ਤੱਕ 50 ਕਰੋੜ ਤੱਕ ਪਹੁੰਚਣ ਅਤੇ 2040 ਤੱਕ ਦੁੱਗਣੀ ਹੋ ਕੇ ਲਗਭਗ 10 ਕਰੋੜ ਹੋਣ ਦਾ ਅਨੁਮਾਨ ਹੈ। ਇਸ ਤੇਜ਼ੀ ਨਾਲ ਵਧਦੇ ਵਾਧੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਿਤ ਕਰਨ ਲਈ, ਅਸੀਂ ਹਵਾਈ ਅੱਡੇ ਦੇ ਸੰਚਾਲਨ ਨੂੰ ਬਿਹਤਰ ਬਣਾਉਣ ਲਈ ਡਿਜੀਯਾਤਰਾ, ਸੈਲਫ-ਬੈਗੇਜ ਡ੍ਰੌਪ ਸੁਵਿਧਾ, ਹਵਾਈ ਆਵਾਜਾਈ ਨਿਯੰਤਰਣ ਆਟੋਮੇਸ਼ਨ ਸਿਸਟਮ ਦੇ ਵਿਸਥਾਰ, ਅਤੇ ਸ਼ਿਕਾਇਤ ਨਿਵਾਰਣ ਲਈ ਏਅਰਸੇਵਾ ਪੋਰਟਲ ਅਤੇ ਏਆਈ-ਸੰਚਾਲਿਤ ਡਿਜੀਟਲ ਟਵਿੰਨਸ ਵਰਗੇ ਕਈ ਡਿਜੀਟਲ ਹੱਲ ਅਪਣਾ  ਰਹੇ ਹਨ।

ਭਵਿੱਖ ਲਈ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਦੇ ਹੋਏ, ਸ਼੍ਰੀ ਰਾਮ ਮੋਹਨ ਨਾਇਡੂ ਨੇ ਅੱਗੇ ਕਿਹਾ: "ਜਦੋਂ ਕਿ ਬਹੁਤ ਸਾਰੇ ਦੇਸ਼ ਅਜੇ ਵੀ ਬਾਇਓਮੈਟ੍ਰਿਕ ਯਾਤਰੀ ਪ੍ਰੋਸੈਸਿੰਗ ਦੇ ਵੱਡੇ ਪੱਧਰ 'ਤੇ ਲਾਗੂ ਕਰਨ ਦਾ ਮੁਲਾਂਕਣ ਕਰ ਰਹੇ ਹਨ, ਉਥੇ ਭਾਰਤ ਨੇ ਬਹੁਤ ਘੱਟ ਸਮੇਂ ਵਿੱਚ ਡਿਜੀ ਯਾਤਰਾ ਨੂੰ ਸਫਲਤਾਪੂਰਵਕ ਸੰਚਾਲਿਤ ਅਤੇ ਵਿਸਤਾਰਿਤ ਕੀਤਾ ਹੈ। ਵਰਤਮਾਨ ਵਿੱਚ, ਡਿਜੀ ਯਾਤਰਾ 38 ਹਵਾਈ ਅੱਡਿਆਂ 'ਤੇ ਸਰਗਰਮ ਹੈ, ਅਤੇ ਅਗਲੇ ਸਾਲ ਤੱਕ 27 ਹੋਰ ਹਵਾਈ ਅੱਡਿਆਂ 'ਤੇ ਸਮਰੱਥ ਕਰ ਦਿੱਤਾ ਜਾਵੇਗਾ। ਮੈਨੂੰ ਇਹ ਸਾਂਝਾ ਕਰਦੇ ਹੋਏ ਵੀ ਖੁਸ਼ੀ ਹੋ ਰਹੀ ਹੈ ਕਿ ਇਸ ਸਾਲ ਸ਼ੁਰੂ ਕੀਤੇ ਗਏ ਪ੍ਰਮੁੱਖ ਗ੍ਰੀਨਫੀਲਡ ਹਵਾਈ ਅੱਡਾ ਪ੍ਰੋਜੈਕਟ; ਨਵੀਂ ਮੁੰਬਈ, ਜੇਵਰ ਅਤੇ ਭੋਗਾਪੁਰਮ, ਇਹ ਸਾਰੇ ਪੂਰੀ ਤਰ੍ਹਾਂ ਡਿਜੀ ਯਾਤਰਾ-ਸਮਰੱਥ ਹੋਣਗੇ।"

ਈਜ਼ ਆਫ ਫਲਾਇੰਗ ਦੇ ਲਈ ਆਪਣੇ ਦ੍ਰਿਸ਼ਟੀਕੋਣ 'ਤੇ ਜ਼ੋਰ ਦਿੰਦੇ ਹੋਏ, ਮੰਤਰੀ ਨੇ ਕਿਹਾ: "ਅਸੀਂ ਇਸ ਪਲੈਟਫਾਰਮ ਨੂੰ ਬਹੁਤ ਜ਼ਿਆਦਾ ਸਮਾਵੇਸ਼ੀ ਬਣਾ ਰਹੇ ਹਾਂ। ਡਿਜੀ ਯਾਤਰਾ ਵਰਤਮਾਨ ਵਿੱਚ 11 ਭਾਸ਼ਾਵਾਂ ਦਾ ਸਮਰਥਨ ਕਰਦੀ ਹੈ, ਅਤੇ ਇਸ ਸਾਲ ਦੇ ਅੰਤ ਤੱਕ, ਅਸੀਂ 11 ਹੋਰ ਖੇਤਰੀ ਭਾਸ਼ਾਵਾਂ ਜੋੜਨ ਦੀ ਯੋਜਨਾ ਬਣਾ ਰਹੇ ਹਾਂ। ਇਹ ਸਿੱਧੇ ਤੌਰ 'ਤੇ ਮਾਨਯੋਗ ਪ੍ਰਧਾਨ ਮੰਤਰੀ ਦੇ ਹਵਾਬਾਜ਼ੀ ਖੇਤਰ ਨੂੰ ਲੋਕਤੰਤਰੀਕਰਨ ਕਰਨ ਅਤੇ ਹਵਾਈ ਯਾਤਰਾ ਨੂੰ ਆਮ ਆਦਮੀ ਲਈ ਵਾਸਤਵ ਵਿੱਚ ਪਹੁੰਚਯੋਗ ਬਣਾਉਣ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦਾ ਹੈ।"

ਡਿਜੀ ਯਾਤਰਾ ਪਲੈਟਫਾਰਮ ਦਾ ਬੁਨਿਆਦੀ ਢਾਂਚਾ 'ਪ੍ਰਾਈਵੇਸੀ-ਬਾਯ-ਡਿਜ਼ਾਈਨ' ਦ੍ਰਿਸ਼ਟੀਕੋਣ ਰਾਹੀਂ ਸੁਰੱਖਿਆ ਅਤੇ ਯਾਤਰੀਆਂ ਦੀ ਗੋਪਨੀਯਤਾ ਨੂੰ ਸਖ਼ਤੀ ਨਾਲ ਤਰਜੀਹ ਦਿੰਦੀ ਹੈ। ਯਾਤਰੀਆਂ ਦਾ ਡੇਟਾ ਏਨਕ੍ਰਿਪਟਡ  ਰਹਿੰਦਾ ਹੈ ਅਤੇ ਉਪਭੋਗਤਾ ਦੇ ਆਪਣੇ ਡਿਵਾਈਸ 'ਤੇ ਸੁਰੱਖਿਅਤ ਢੰਗ ਨਾਲ ਸਟੋਰ ਹੁੰਦਾ ਹੈ, ਜਿਸ ਨੂੰ ਕੇਵਲ ਤਤਕਾਲ ਤਸਦੀਕ ਦੇ ਉਦੇਸ਼ਾਂ ਨਾਲ ਸ਼ੁਰੂਆਤੀ ਹਵਾਈ ਅੱਡੇ ਨਾਲ ਸੀਮਤ ਸਮੇਂ ਦੇ ਲਈ ਸਾਂਝਾ ਕੀਤਾ ਜਾਂਦਾ ਹੈ।

ਨਾਗਰਿਕ ਹਵਾਬਾਜ਼ੀ ਮੰਤਰਾਲਾ ਭਾਰਤੀ ਹਵਾਈ ਅੱਡਾ ਦੀ ਯਾਤਰਾ ਨੂੰ ਵਿਸ਼ਵਵਿਆਪੀ ਹਵਾਬਾਜ਼ੀ ਲਈ ਇੱਕ ਮਾਪਦੰਡ ਵਿੱਚ ਬਦਲਣ ਦੀ ਆਪਣੀ ਵਚਨਬੱਧਤਾ 'ਤੇ ਦ੍ਰਿੜ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 'ਡਿਜੀਟਲ ਇੰਡੀਆ' ਅਤੇ 'ਸਾਰਿਆਂ ਲਈ ਹਵਾਬਾਜ਼ੀ' ਦੇ ਦੋਹਰੇ ਮਿਸ਼ਨਾਂ ਤੋਂ ਪ੍ਰੇਰਿਤ ਹੋ ਕੇ, ਅਸੀਂ ਯਾਤਰੀਆਂ ਲਈ ਹਵਾਈ ਯਾਤਰਾ ਨੂੰ ਵਧੇਰੇ ਸੁਗਮ ਅਤੇ ਪ੍ਰੇਸ਼ਾਨੀ ਰਹਿਤ ਬਣਾਉਣ ਲਈ ਵਚਨਬੱਧ ਹਾਂ।

************

ਦਿਵਯਾਂਸ਼ੂ ਕੁਮਾਰ/ਬਲਜੀਤ


(रिलीज़ आईडी: 2268033) आगंतुक पटल : 17
इस विज्ञप्ति को इन भाषाओं में पढ़ें: हिन्दी , Tamil , Telugu , Malayalam , English , Urdu