ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ-ਰਾਸ਼ਟਰਪਤੀ ਨੇ ਦਾਵਣਗੇਰੇ ਸਥਿਤ ਯੂਨੀਵਰਸਿਟੀ ਬੀਡੀਟੀ ਕਾਲਜ ਆਫ਼ ਇੰਜੀਨੀਅਰਿੰਗ ਦੇ ਪਲੈਟੀਨਮ ਜੁਬਲੀ ਸਮਾਰੋਹ ਵਿੱਚ ਹਿੱਸਾ ਲਿਆ


ਟੈਕਨੋਲੋਜੀ ਦੀ ਵਰਤੋਂ ਮਨੁੱਖਤਾ ਦੀ ਸੇਵਾ ਲਈ ਹੋਣੀ ਚਾਹੀਦੀ ਹੈ: ਯੂਬੀਡੀਟੀ ਇੰਜੀਨੀਅਰਿੰਗ ਕਾਲਜ ਦੀ ਪਲੈਟੀਨਮ ਜਯੰਤੀ ’ਤੇ ਉਪ-ਰਾਸ਼ਟਰਪਤੀ ਦਾ ਸੰਬੋਧਨ

ਉਪ-ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਭਾਰਤ ਨੂੰ ਟੈਕਨੋਲੋਜੀ ਵਿੱਚ ਸਵੈ-ਨਿਰਭਰਤਾ ਵੱਲ ਲਿਜਾਣ ਦੀ ਅਪੀਲ ਕੀਤੀ

ਇੰਜੀਨੀਅਰਿੰਗ ਅਦਾਰਿਆਂ ਨੂੰ ਜ਼ਰੂਰੀ ਤੌਰ ’ਤੇ ਨੈਤਿਕ ਇਨੋਵੇਟਰਜ਼ ਅਤੇ ਰਾਸ਼ਟਰ ਨਿਰਮਾਤਾਵਾਂ ਨੂੰ ਪੋਸ਼ਿਤ ਕਰਨਾ ਚਾਹੀਦਾ ਹੈ: ਉਪ-ਰਾਸ਼ਟਰਪਤੀ

ਭਾਰਤ ਨੇ ਇੰਜੀਨੀਅਰ 2047 ਤੱਕ ਵਿਕਸਿਤ ਭਾਰਤ ਦਾ ਨਿਰਮਾਣ ਕਰਨਗੇ: ਉਪ-ਰਾਸ਼ਟਰਪਤੀ

प्रविष्टि तिथि: 29 MAY 2026 4:13PM by PIB Chandigarh

ਉਪ-ਰਾਸ਼ਟਰਪਤੀ ਸ੍ਰੀ ਸੀ.ਪੀ. ਰਾਧਾਕ੍ਰਿਸ਼ਨਣ ਨੇ ਅੱਜ ਕਰਨਾਟਕ ਦੇ ਦਾਵਣਗੇਰੇ ਵਿੱਚ ਸਥਿਤ ਯੂਨੀਵਰਸਿਟੀ ਬੀਡੀਟੀ ਕਾਲਜ ਆਫ਼ ਇੰਜੀਨੀਅਰਿੰਗ ਦੇ ਪਲੈਟੀਨਮ ਜੁਬਲੀ ਸਮਾਰੋਹ ਵਿੱਚ ਹਿੱਸਾ ਲਿਆ ਅਤੇ ਨੌਜਵਾਨਾਂ ਨੂੰ ਭਾਰਤ ਨੂੰ ਟੈਕਨੋਲੋਜੀ ਪੱਖੋਂ ਸਵੈ-ਨਿਰਭਰ ਅਤੇ ਵਿਕਸਿਤ ਰਾਸ਼ਟਰ ਬਣਾਉਣ ਦੀ ਦਿਸ਼ਾ ਵਿੱਚ ਸਰਗਰਮ ਯੋਗਦਾਨ ਦੇਣ ਦਾ ਸੱਦਾ ਦਿੱਤਾ।

ਉਪ-ਰਾਸ਼ਟਰਪਤੀ ਨੇ ਮੌਜੂਦ ਜਨ-ਸਮੂਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇੰਜੀਨੀਅਰਿੰਗ ਅਦਾਰਿਆਂ ’ਤੇ ਸਮੱਸਿਆ-ਹੱਲਕਰਤਾਵਾਂ, ਇਨੋਵੇਟਰਾਂ, ਨੈਤਿਕ ਨੇਤਾਵਾਂ ਅਤੇ ਰਾਸ਼ਟਰ-ਨਿਰਮਾਤਾਵਾਂ ਨੂੰ ਤਿਆਰ ਕਰਨ ਦੀ ਅਹਿਮ ਜ਼ਿੰਮੇਦਾਰੀ ਹੈ, ਜੋ ਭਾਰਤ ਨੂੰ ਟੈਕਨੋਲੋਜੀ ਉੱਨਤੀ ਅਤੇ ਵਿਸ਼ਵ ਗਿਆਨ ਅਗਵਾਈ ਵੱਲ ਲਿਜਾਣ ਵਿੱਚ ਸਮਰੱਥ ਹੋਣ।

ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਟੈਕਨੋਲੋਜੀ, ਇਨੋਵੇਸ਼ਨ ਅਤੇ ਨੌਜਵਾਨਾਂ ਦੀ ਅਪਾਰ ਤਾਕਤ ਨਾਲ ਪ੍ਰੇਰਿਤ ਇੱਕ ਪਰਿਵਰਤਨਕਾਰੀ ਯੁੱਗ ਦਾ ਗਵਾਹ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰ-ਦਰਸ਼ੀ ਅਗਵਾਈ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਡਿਜੀਟਲ ਇੰਡੀਆ, ਮੇਕ ਇਨ ਇੰਡੀਆ, ਸਟਾਰਟਅੱਪ ਇੰਡੀਆ, ਸਕਿੱਲ ਇੰਡੀਆ, ਸੈਮੀਕੰਡਕਟਰ ਮੈਨੁਫੈਕਚਰਿੰਗ, ਗ੍ਰੀਨ ਐਨਰਜੀ ਅਤੇ ਆਤਮਨਿਰਭਰ ਭਾਰਤ ਜਿਹੀਆਂ ਪਹਿਲਕਦਮੀਆਂ ਨੌਜਵਾਨ ਇੰਜੀਨੀਅਰਾਂ, ਖੋਜਾਰਥੀਆਂ, ਇਨੋਵੇਟਰਾਂ ਅਤੇ ਉੱਦਮੀਆਂ ਲਈ ਬੇਮਿਸਾਲ ਮੌਕੇ ਪੈਦਾ ਕਰ ਰਹੀਆਂ ਹਨ।

ਉਪ-ਰਾਸ਼ਟਰਪਤੀ ਨੇ ਕਿਹਾ ਕਿ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੀ ਭਾਰਤ ਦੀ ਇੱਛਾ ਇੰਜੀਨੀਅਰਾਂ, ਵਿਗਿਆਨਿਕਾਂ, ਖੋਜਾਰਥੀਆਂ ਅਤੇ ਉੱਦਮੀਆਂ ਦੇ ਯੋਗਦਾਨ ‘ਤੇ ਬਹੁਤ ਹੱਦ ਤੱਕ ਨਿਰਭਰ ਕਰੇਗੀ। ਖੋਜ ਅਤੇ ਇਨੋਵੇਸ਼ਨ ਨੂੰ ਮਜ਼ਬੂਤ ਕਰਨ ਵਿੱਚ ਅਦਾਰਿਆਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਏਆਈਸੀਟੀਈ ਆਈਡੀਈਏ ਲੈਬ, ਡਰੋਨ ਟੈਕਨੋਲੋਜੀ ਪ੍ਰਯੋਗਸ਼ਾਲਾ ਅਤੇ ਕਾਲਜ ਵੱਲੋਂ ਵਿਕਸਿਤ ਉੱਨਤ ਖੋਜ ਬੁਨਿਆਦੀ ਢਾਂਚੇ ਜਿਹੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ।

ਉਪ-ਰਾਸ਼ਟਰਪਤੀ ਨੇ ਪਲੈਟੀਨਮ ਜਯੰਤੀ ਨੂੰ ਵਿਰਾਸਤ ਅਤੇ ਭਵਿੱਖ ਦੀਆਂ ਉਮੀਦਾਂ ਦਾ ਸਮਾਰੋਹ ਦੱਸਦੇ ਹੋਏ ਕਿਹਾ ਕਿ ਅਦਾਰੇ ਦੇ 75 ਸਾਲ ਦੂਰ-ਦਰਸ਼ਤਾ, ਦ੍ਰਿੜ੍ਹਤਾ, ਅਕਾਦਮਿਕ ਉੱਤਮਤਾ ਅਤੇ ਸਮਾਜ ਸੇਵਾ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਉਤਕ੍ਰਿਸਟਤਾ ਦੇ ਅਦਾਰੇ ਪੀੜ੍ਹੀਆਂ ਤੋਂ ਦੂਰ-ਦਰਸ਼ੀ ਸੰਸਥਾਪਕਾਂ, ਪ੍ਰਤੀਬੱਧ ਅਧਿਆਪਕਾਂ, ਸਮਰਪਿਤ ਪ੍ਰਸ਼ਾਸਕਾਂ, ਮਿਹਨਤੀ ਵਿਦਿਆਰਥੀਆਂ ਅਤੇ ਮਾਣਮੱਤੇ ਸਾਬਕਾ ਵਿਦਿਆਰਥੀਆਂ ਦੇ ਯੋਗਦਾਨ ਨਾਲ ਬਣਦੇ ਹਨ।

ਅਦਾਰੇ ਦੀ ਨੀਂਹ ਰੱਖਣ ਵਿੱਚ ਦੂਰ-ਦਰਸ਼ੀ ਪਰਉਪਕਾਰੀ ਵਿਅਕਤੀ ਸ਼੍ਰੀ ਬ੍ਰਹਮਾਪਾ ਦੇਵੇਦ੍ਰਰੱਪਾ ਤਵਨਪਨਵਰ ਕੇ ਅਤੇ ਮਾਣਯੋਗ ਪੁੱਜ ਸ਼੍ਰੀ ਜੈਚਾਮਰਾਜੇਂਦਰ ਵੋਡੇਆਰ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਉਪ-ਰਾਸ਼ਟਰਪਤੀ ਨੇ ਕਿਹਾ ਕਿ ਅਜਿਹੇ ਅਦਾਰੇ ਸਿੱਖਿਆ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਆਪਣੀ ਅਟੁੱਟ ਵਚਨਬੱਧਤਾ ਨਾਲ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ।

ਉਪ-ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਨਿਮਰਤਾ, ਇਮਾਨਦਾਰੀ ਅਤੇ ਦਇਆ ਦੇ ਨਾਲ ਗਿਆਨ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਇਨੋਵੇਸ਼ਨ ਦੇ ਨੈਤਿਕ ਆਯਾਮਾਂ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਟੈਕਨੋਲੋਜੀ ਨੂੰ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਦੱਸਿਆ ਕਿ ਵਿਗਿਆਨਿਕ ਤਰੱਕੀ ਹਮੇਸ਼ਾ ਲੋਕ-ਹਿਤ ਅਤੇ ਮਨੁੱਖੀ ਕਦਰਾਂ-ਕੀਮਤਾਂ ਰਾਹੀਂ ਸੇਧਿਤ ਹੋਣੀ ਚਾਹੀਦੀ ਹੈ।

ਉਪ-ਰਾਸ਼ਟਰਪਤੀ ਨੇ ਨਸ਼ੀਲੇ ਪਦਾਰਥਾਂ ਦੇ ਸੇਵਨ ਖ਼ਿਲਾਫ਼ ਵੀ ਸਖ਼ਤ ਸੁਨੇਹਾ ਦਿੱਤਾ ਅਤੇ ਵਿਦਿਆਰਥੀਆਂ ਅਤੇ ਸਮਾਜ ਨੂੰ "ਨਸ਼ਿਆਂ ਨੂੰ ਨਾ ਕਹਿਣ" ਦੀ ਤਾਕੀਦ ਕੀਤੀ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵਿਅਕਤੀਆਂ ਨੂੰ ਆਪਣੇ ਮਨ ’ਤੇ ਕਾਬੂ ਰੱਖਣਾ ਚਾਹੀਦਾ ਹੈ ਅਤੇ ਹਾਨੀਕਾਰਕ ਪਦਾਰਥਾਂ ਨੂੰ ਕਦੇ ਵੀ ਆਪਣੇ ਜੀਵਨ ’ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ।

ਅਦਾਰੇ ਦੇ ਭਵਿੱਖ ਵਿੱਚ ਭਰੋਸਾ ਪ੍ਰਗਟ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਯੂਨੀਵਰਸਿਟੀ ਬੀਡੀਟੀ ਕਾਲਜ ਆਫ਼ ਇੰਜੀਨੀਅਰਿੰਗ ਸੈਂਟਰ ਆਫ਼ ਐਕਸੀਲੈਂਸ ਵਜੋਂ ਬਣਿਆ ਰਹੇਗਾ ਅਤੇ ਇਨੋਵੇਸ਼ਨ, ਟੈਕਨੋਲੋਜੀ ਉੱਨਤੀ ਅਤੇ ਰਾਸ਼ਟਰੀ ਵਿਕਾਸ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਵਿੱਚ ਸਾਰਥਕ ਯੋਗਦਾਨ ਦੇਵੇਗਾ।

ਇਸ ਮੌਕੇ ’ਤੇ ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰਚੰਦ ਗਹਲੋਤ; ਸ਼੍ਰੀ ਨਿਰਮਲਾਨੰਦਨਾਥ ਸਵਾਮੀਜੀ; ਕਰਨਾਟਕ ਦੇ ਸਾਬਕਾ ਉੱਚ ਸਿੱਖਿਆ ਮੰਤਰੀ ਡਾ. ਐੱਮ.ਸੀ. ਸੁਧਾਕਰ; ਸਾਂਸਦ ਸ਼੍ਰੀ ਯਦੁਵੀਰ ਵਾਡਿਯਾਰ; ਸਾਂਸਦ ਡਾ. ਪ੍ਰਭਾ ਮਲਿਕਾਰਜੁਨ; ਕਰਨਾਟਕ ਦੇ ਸਾਬਕਾ ਮੰਤਰੀ ਅਤੇ ਜ਼ਿਲ੍ਹਾ ਪ੍ਰਭਾਰੀ ਸ਼੍ਰੀ ਐੱਸ.ਐੱਸ. ਮਲਿਕਾਰਜੁਨ; ਐਨਆਈਐਫਟੀਈਐਮ ਦੇ ਬੋਰਡ ਆਫ਼ ਗਵਰਨੇਸ ਦੇ ਚੇਅਰਮੈਨ ਡਾ. ਟੀ.ਜੀ. ਸੀਤਾਰਾਮ; ਵੀਟੀਯੂ ਦੇ ਕੁਲਪਤੀ ਡਾ. ਐੱਸ ਵਿਦਿਆਸ਼ੰਕਰ; ਸੀਨੀਅਰ ਅਧਿਕਾਰੀ, ਫੈਕਲਟੀ ਮੈਂਬਰ, ਵਿਦਿਆਰਥੀ ਅਤੇ ਪਤਵੰਤੇ ਸਾਬਕਾ ਵਿਦਿਆਰਥੀ ਵੀ ਮੌਜੂਦ ਸਨ।

****

ਪੀਆਰ/ਏਐੱਸਐਮ/ਵੀਐਮਜੇ


(रिलीज़ आईडी: 2267839) आगंतुक पटल : 16
इस विज्ञप्ति को इन भाषाओं में पढ़ें: Tamil , English , Urdu , हिन्दी , Kannada , Malayalam