ਜਲ ਸ਼ਕਤੀ ਮੰਤਰਾਲਾ
ਸਰਕਾਰ, ਉਦਯੋਗ ਅਤੇ ਸਿੱਖਿਆ ਜਗਤ ਭਾਰਤ ਦੇ ਜਲ ਖੋਜ ਅਤੇ ਅਤੇ ਇਨੋਵੇਸ਼ਨ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਇੱਕ ਪਲੈਟਫਾਰਮ ‘ਤੇ ਆਏ
ਭਾਰਤ ਵਿੱਚ ਜਲ ਨਵੀਨਤਾ ਦੀ ਅਗਲੀ ਲਹਿਰ ਨੂੰ ਅੱਗੇ ਵਧਾਉਣ ਲਈ ਜਲ ਖੇਤਰ ਵਿੱਚ ਖੋਜ ਅਤੇ ਵਿਕਾਸ ‘ਤੇ ਨੈਸ਼ਨਲ ਵਰਕਸ਼ੌਪ ਨਵੀਂ ਦਿੱਲੀ ਵਿੱਚ ਆਯੋਜਿਤ ਕੀਤੀ ਜਾਵੇਗੀ
प्रविष्टि तिथि:
31 MAY 2026 10:33AM by PIB Chandigarh
ਜਲ ਸ਼ਕਤੀ ਮੰਤਰਾਲਾ ਪਹਿਲੀ ਜੂਨ 2026 ਨੂੰ ਨਵੀਂ ਦਿੱਲੀ ਸਥਿਤ ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ ਵਿੱਚ ‘ਜਲ ਖੇਤਰ ਵਿੱਚ ਖੋਜ ਅਤੇ ਵਿਕਾਸ ‘ਤੇ ਨੈਸ਼ਨਲ ਵਰਕਸ਼ੌਪ’ ਦਾ ਆਯੋਜਨ ਕਰੇਗਾ।
ਇਸ ਇੱਕ ਦਿਨਾਂ ਵਰਕਸ਼ੌਪ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀ.ਆਰ. ਪਾਟਿਲ ਵਿਗਿਆਨ ਅਤੇ ਤਕਨਾਲੋਜੀ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਿਤੇਂਦਰ ਸਿੰਘ; ਜਲ ਸ਼ਕਤੀ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਰਾਜ ਭੂਸ਼ਣ ਚੌਧਰੀ; ਅਤੇ ਪੁਲਾੜ ਵਿਭਾਗ ਦੇ ਸਕੱਤਰ ਅਤੇ ਇਸਰੋ ਦੇ ਪ੍ਰਧਾਨ ਡਾ. ਵੀ.ਨਾਰਾਇਣਨ, ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਸਕੱਤਰ, ਪੇਅ ਜਲ ਅਤੇ ਸਵੱਛਤਾ ਵਿਭਾਗ ਦੇ ਸਕੱਤਰ, ਜਲ ਸੰਸਾਧਨ ਵਿਭਾਗ, ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਪੁਨਰ ਜੀਵਨ ਵਿਭਾਗ ਦੇ ਸਕੱਤਰ, ਅਤੇ ਰਾਸ਼ਟਰੀ ਜਲ ਮਿਸ਼ਨ ਦੇ ਵਧੀਕ ਸਕੱਤਰ ਅਤੇ ਮਿਸ਼ਨ ਡਾਇਰੈਕਟਰ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ ਅਤੇ ਸੰਯੁਕਤ ਤੌਰ ‘ਤੇ ਇਸ ਦਾ ਉਦਘਾਟਨ ਕਰਨਗੇ।
ਸਰਕਾਰ, ਉਦਯੋਗ ਅਤੇ ਸਿੱਖਿਆ ਜਗਤ ਦਾ ਇਕੱਠੇ ਆਉਣਾ ਭਾਰਤ ਦੇ ਜਲ ਖੋਜ ਈਕੋਸਿਸਟਮ ਨੂੰ ਮਜ਼ਬੂਤ ਕਰਨ ਅਤੇ ਟਿਕਾਊ ਜਲ ਪ੍ਰਬੰਧਨ ਲਈ ਨਵੀਨਤਾ-ਅਧਾਰਿਤ ਸਮਾਧਾਨਾਂ ਨੂੰ ਤੇਜ਼ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੈ। ਇਸ ਦੇ ਨਾਲ ਹੀ, ਇਹ ਵਿਗਿਆਨਿਕ ਸੰਸਥਾਨਾਂ, ਨੀਤੀ ਨਿਰਮਾਤਾਵਾਂ, ਸਿੱਖਿਆ ਜਗਤ, ਸਟਾਰਟਅੱਪਸ, ਤਕਨੀਕੀ ਸੰਗਠਨਾਂ ਅਤੇ ਭਾਈਚਾਰਕ ਹਿਤਧਾਰਕਾਂ ਦਰਮਿਆਨ ਬਿਹਤਰ ਤਾਲਮੇਲ ਨੂੰ ਵੀ ਹੁਲਾਰਾ ਦਿੰਦਾ ਹੈ।
ਇਸ ਪ੍ਰੋਗਰਾਮ ਦਾ ਮੁੱਖ ਆਕਰਸ਼ਣ 'MAHA on Water’ ( ਪਾਣੀ ਲਈ ਉੱਚ - ਪ੍ਰਭਾਵ ਵਾਲੇ ਖੇਤਰਾਂ ਵਿੱਚ ਤਰੱਕੀ ਦਾ ਮਿਸ਼ਨ ) ਦੀ ਸ਼ੁਰੂਆਤ ਹੋਵੇਗੀ । ਇਹ ਜਲ ਸ਼ਕਤੀ ਮੰਤਰਾਲੇ ਅਤੇ ਏਐੱਨਆਰਐੱਫ ਦੀ ਇੱਕ ਸਾਂਝੀ ਪਹਿਲਕਦਮੀ ਹੈ। ਇਸਦਾ ਉਦੇਸ਼ ਜਲ ਸਰੋਤ ਪ੍ਰਬੰਧਨ , ਪੀਣ ਵਾਲੇ ਪਾਣੀ , ਜਲਵਾਯੂ ਅਨੁਕੂਲਨ , ਅਤੇ ਪਾਣੀ ਦੀ ਵਰਤੋਂ ਕੁਸ਼ਲਤਾ ਵਰਗੇ ਤਰਜੀਹੀ ਖੇਤਰਾਂ ਵਿੱਚ ਅਤਿ- ਆਧੁਨਿਕ ਖੋਜ ਨੂੰ ਉਤਸ਼ਾਹਿਤ ਕਰਨਾ ਹੈ । ਇਸ ਪਹਿਲਕਦਮੀ ਦੇ ਤਹਿਤ ਖੋਜ ਪ੍ਰਸਤਾਵਾਂ ਲਈ ‘ਓਪਨ ਕਾਲ’ ( ਖੁੱਲ੍ਹੇ ਸੱਦੇ) ਦੀ ਵੀ ਘੋਸ਼ਣਾ ਕੀਤੀ ਜਾਵੇਗੀ ।
ਮੰਤਰਾਲਾ ਜਲ ਖੇਤਰ ਵਿੱਚ ਉਤਪਾਦਾਂ ਅਤੇ ਪ੍ਰੋਟੋਟਾਈਪਾਂ ਦੇ ਵਿਕਾਸ ਵਿੱਚ ਸਹਾਇਤਾ ਲਈ ' ਭਾਰਤ -ਵਿਨ ('BHARAT WIN ) ਪੋਰਟਲ ' ਦੇ ਤਹਿਤ ਸਟਾਰਟਅੱਪਸ ਅਤੇ ਸੂਖਮ , ਛੋਟੇ ਅਤੇ ਦਰਮਿਆਨੇ ਉੱਦਮਾਂ ਲਈ ਵੀ ' ਓਪਨ ਕਾਲ ' ਸ਼ੁਰੂ ਕਰੇਗਾ ।
ਇਸ ਵਰਕਸ਼ੌਪ ਵਿੱਚ ' ਜਲ ਸੰਚਯ ਜਨ ਭਾਗੀਦਾਰੀ : ਕੈਚ ਦ ਰੇਨ ' ( JSJB : CTR ) ਦੀ ਵੀ ਸ਼ੁਰੂਆਤ ਹੋਵੇਗੀ। ਇਹ ਭਾਗੀਦਾਰੀ ਡਿਜੀਟਲ ਪਲੈਟਫਾਰਮ ਹੈ ਜੋ ਨਾਗਰਿਕਾਂ , ਸੰਸਥਾਵਾਂ ਅਤੇ ਸਥਾਨਕ ਸੰਸਥਾਵਾਂ ਨੂੰ ਪਾਣੀ ਦੀ ਸੰਭਾਲ , ਮੀਂਹ ਦੇ ਪਾਣੀ ਦੀ ਸੰਭਾਲ ਅਤੇ ਭੂਮੀਗਤ ਰੀਚਾਰਜ ਸਕੀਮਾਂ ਨੂੰ ਦਸਤਾਵੇਜ਼ੀ ਰੂਪ ਦੇਣ ਅਤੇ ਪ੍ਰਦਰਸ਼ਿਤ ਕਰਨ ਦੇ ਯੋਗ ਬਣਾ ਕੇ ,ਭਾਈਚਾਰੇ ਦੀ ਅਗਵਾਈ ਵਾਲੇ ਪਾਣੀ ਦੀ ਸੰਭਾਲ ਦੇ ਯਤਨਾਂ ਨੂੰ ਮਜ਼ਬੂਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। "ਸੰਪੂਰਨ ਸਰਕਾਰ ਅਤੇ ਸੰਪੂਰਨ ਸਮਾਜ " ਦੀ ਕਲਪਨਾ ਨੂੰ ਮਜ਼ਬੂਤ ਕਰਦੇ ਹੋਏ , ਇਹ ਪਲੈਟਫਾਰਮ ' ਜਨ ਭਾਗੀਦਾਰੀ ' , ਵਿਵਹਾਰਿਕ ਤਬਦੀਲੀ , ਸਥਾਨਕ ਭਾਗੀਦਾਰੀ , ਅਤੇ ਜ਼ਮੀਨੀ ਪੱਧਰ 'ਤੇ ਨਵੀਨਤਾ ਨੂੰ ਲੰਬੇ ਸਮੇਂ ਦੀ ਪਾਣੀ ਸੁਰੱਖਿਆ ਅਤੇ ਜਲਵਾਯੂ ਅਨੁਕੂਲਨ ਦੇ ਮੁੱਖ ਚਾਲਕਾਂ ਵਜੋਂ ਉਤਸ਼ਾਹਿਤ ਕਰੇਗਾ ।
ਜਲ ਸ਼ਕਤੀ ਮੰਤਰਾਲਾ ਅਤੇ ਇਸਰੋ ,ਜਲ ਸਰੋਤਾਂ ਦੇ ਮੁਲਾਂਕਣ, ਨਿਗਰਾਨੀ ਅਤੇ ਪ੍ਰਬੰਧਨ ਲਈ ਸੈਟੇਲਾਈਟ - ਅਧਾਰਿਤ ਐਪਲੀਕੇਸ਼ਨਾਂ ਅਤੇ ਉੱਨਤ ਤਕਨਾਲੋਜੀਆਂ ਨੂੰ ਮਜ਼ਬੂਤ ਕਰਨ ਲਈ ਸਮਝੌਤੇ ' ਤੇ ਦਸਤਖਤ ਕਰਨ ਵਾਲੇ ਹਨ ; ਇਸ ਦੇ ਲਈ ਤਰਜੀਹੀ ਅਧਿਐਨਾਂ ਅਤੇ ਸਹਿਯੋਗ ਦੇ 24 ਖੇਤਰਾਂ ਦੀ ਪਹਿਲਾਂ ਹੀ ਪਛਾਣ ਕੀਤੀ ਜਾ ਚੁੱਕੀ ਹੈ ।
ਇਸ ਵਰਕਸ਼ੌਪ ਵਿੱਚ ਕਈ ਤਕਨੀਕੀ ਸੈਸ਼ਨ ਹੋਣਗੇ। ਇਨ੍ਹਾਂ ਵਿੱਚ ਭੂਮੀਗਤ ਪਾਣੀ ਪ੍ਰਬੰਧਨ, ਸਿੰਚਾਈ ਦੇ ਤਰੀਕੇ, ਨਦੀ ਦੀ ਬਨਾਵਟ, ਹੜ੍ਹਾਂ ਦੇ ਮੈਦਾਨਾਂ ਦੀ ਮੈਪਿੰਗ, ਜਲਵਾਯੂ ਅਨੁਕੂਲ, ਈਕੋਸਿਸਟਮ ਮੁਲਾਂਕਣ, ਡੈਮ ਅਤੇ ਹਾਈਡ੍ਰੋਲਿਕ ਢਾਂਚਿਆਂ ਦੀ ਸੁਰੱਖਿਆ, ਸ਼ਹਿਰੀ ਜਲਘਰ ਮੈਪਿੰਗ ਅਤੇ ਜਲ ਪ੍ਰਸ਼ਾਸਨ ਵਿੱਚ ਰਿਮੋਟ ਸੈਂਸਿੰਗ ਅਤੇ ਉੱਨਤ ਤਕਨੀਕਾਂ ਦੇ ਉਪਯੋਗ ਜਿਹੇ ਮੁੱਖ ਵਿਸ਼ਿਆਂ ਨੂੰ ਸ਼ਾਮਲ ਕੀਤਾ ਜਾਵੇਗਾ।
ਅੰਤਿਮ-ਉਪਭੋਗਤਾ ਲਾਭਾਰਥੀ ਅਤੇ ਪੀਆਈ, ਖੋਜ ਕਾਰਜਾਂ ਤੋਂ ਮਿਲੇ ਸਫ਼ਲ ਅਭਿਆਸਾਂ, ਮੁੱਖ ਸਿੱਖਿਆਵਾਂ ਅਤੇ ਠੋਸ ਨਤੀਜਿਆਂ ਨੂੰ ਸਾਂਝੇ ਕਰਨਗੇ। ਚਰਚਾਵਾਂ ਵਿੱਚ ਪਿਛਲੇ 12 ਵਰ੍ਹਿਆਂ ਵਿੱਚ ਜਲ ਖੇਤਰ ਵਿੱਚ ਕੀਤੇ ਗਏ ਖੋਜ ਦੇ ਪ੍ਰਭਾਵ ਦਾ ਵੀ ਮੁਲਾਂਕਣ ਕੀਤਾ ਜਾਵੇਗਾ, ਅਤੇ 16ਵੇਂ ਵਿੱਤ ਕਮਿਸ਼ਨ ਚੱਕਰ ਲਈ ਰਣਨੀਤਕ ਤਰਜੀਹਾਂ ਅਤੇ ਅੱਗੇ ਦੀ ਰਾਹ ‘ਤੇ ਚਰਚਾ ਕੀਤੀ ਜਾਵੇਗੀ।
ਵਰਕਸ਼ੌਪ ਦੇ ਨਾਲ-ਨਾਲ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਜਾਵੇਗੀ, ਜਿਸ ਵਿੱਚ ਜਲ ਖੇਤਰ ਦੀਆਂ ਨਵੀਨਤਾਕਾਰੀ ਤਕਨਾਲੋਜੀਆਂ, ਖੋਜ ਨਤੀਜਿਆਂ ਅਤੇ ਸਭ ਤੋਂ ਵਧੀਆ ਅਭਿਆਸਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਹ ਪ੍ਰਦਰਸ਼ਨੀ ਖੋਜ ਸੰਸਥਾਨਾਂ, ਸਟਾਰਟਅੱਪਸ, ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਅਤੇ ਤਕਨੀਕੀ ਸੰਗਠਨਾਂ ਨੂੰ ਟਿਕਾਊ ਅਤੇ ਤਕਨੀਕ-ਯੋਗ ਜਲ ਪ੍ਰਬੰਧਨ ਲਈ ਅਤਿ-ਆਧੁਨਿਕ ਸਮਾਧਾਨਾਂ ਦਾ ਪ੍ਰਦਰਸ਼ਨ ਕਰਨ ਲਈ ਪਲੈਟਫਾਰਮ ਪ੍ਰਦਾਨ ਕਰੇਗੀ।
ਇਸ ਵਰਕਸ਼ੌਪ ਨਾਲ ਖੋਜ-ਅਧਾਰਿਤ ਨੀਤੀ-ਨਿਰਮਾਣ, ਨਵੀਨਤਾ ਵਾਤਾਵਰਣ ਪ੍ਰਣਾਲੀ ਅਤੇ ਭਾਈਚਾਰਕ ਭਾਗੀਦਾਰੀ ਲਈ ਰਣਨੀਤਕ ਦਿਸ਼ਾ ਮਿਲਣ ਦੀ ਉਮੀਦ ਹੈ। ਇਸ ਨਾਲ ਭਾਰਤ ਦੀ ਦੀਰਘਕਾਲੀ ਪਾਣੀ ਦੀ ਸੁਰੱਖਿਆ ਅਤੇ ਟਿਕਾਊ ਜਲ ਪ੍ਰਬੰਧਨ ਦੇ ਯਤਨਾਂ ਨੂੰ ਹੋਰ ਵਧੇਰੇ ਮਜ਼ਬੂਤੀ ਮਿਲੇਗੀ।
************
ਐੱਨਡੀ/ਐੱਚਐੱਮ/ਬਲਜੀਤ
(रिलीज़ आईडी: 2267538)
आगंतुक पटल : 9