ਰੱਖਿਆ ਮੰਤਰਾਲਾ
azadi ka amrit mahotsav

ਆਰਮੀ ਹਸਪਤਾਲ (ਆਰ ਐਂਡ ਆਰ) ਵਿਖੇ ਕੈਂਸਰ ਦੇ ਇਲਾਜ ਲਈ ਆਧੁਨਿਕ ਰੇਡੀਓਥੈਰੇਪੀ ਤਕਨਾਲੋਜੀ ਦੀ ਸ਼ੁਰੂਆਤ


Posted On: 25 MAY 2026 12:00PM by PIB Chandigarh

ਆਰਮੀ ਹਸਪਤਾਲ (ਖੋਜ ਅਤੇ ਰੈਫਰਲ), ਦਿੱਲੀ ਦੇ ਰੇਡੀਏਸ਼ਨ ਓਨਕੋਲੋਜੀ ਵਿਭਾਗ ਵਿੱਚ 25 ਮਈ, 2026 ਨੂੰ ਰੱਖਿਆ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਸਿੰਘ ਦੀ ਮੌਜੂਦਗੀ ਵਿੱਚ ਇੱਕ ਰਿੰਗ-ਗੈਂਟਰੀ-ਅਧਾਰਿਤ ਲੀਨੀਅਰ ਐਕਸੇਲੇਰੇਟਰ ਨੂੰ ਸ਼ੁਰੂ ਕੀਤਾ ਗਿਆ। ਇਹ ਉੱਨਤ ਤਕਨਾਲੋਜੀ ਆਰਮੀ ਹਸਪਤਾਲ (ਆਰ ਐਂਡ ਆਰ) ਵਿਖੇ ਕੈਂਸਰ ਦੇਖਭਾਲ ਸੇਵਾਵਾਂ ਨੂੰ ਮਜ਼ਬੂਤ ​​ਕਰੇਗੀ ਅਤੇ ਸਰਵਿਸ ਕਰ ਰਹੇ ਕਰਮਚਾਰੀਆਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਅਪਗ੍ਰੇਡ ਰੇਡੀਓਥੈਰੇਪੀ ਤੱਕ ਪਹੁੰਚ ਵਿੱਚ ਸੁਧਾਰ ਕਰੇਗੀ। ਇਸ ਨਾਲ ਹਸਪਤਾਲ ਵਿੱਚ ਮਰੀਜ਼ਾਂ ਦੀ ਵੱਡੀ ਗਿਣਤੀ ਲਈ ਅੰਦਰੂਨੀ ਇਲਾਜ ਸਮਰੱਥਾ ਵਿੱਚ ਵਾਧਾ ਹੋਣ ਦੀ ਉਮੀਦ ਹੈ।

ਇਹ ਲੀਨੀਅਰ ਐਕਸੇਲੇਰੇਟਰ ਵੌਲਿਊਮੈਟ੍ਰਿਕ ਮੋਡਿਊਲੇਟਿਡ ਆਰਕ ਥੈਰੇਪੀ, ਇੰਟੈਂਸਿਟੀ-ਮੌਡਿਊਲੇਟਿਡ ਰੇਡੀਏਸ਼ਨ ਥੈਰੇਪੀ, ਇਮੇਜ-ਗਾਈਡੇਡ ਰੇਡੀਏਸ਼ਨ ਥੈਰੇਪੀ, ਸਟੀਰੀਓਟੈਕਟਿਕ ਬੌਡੀ ਰੇਡੀਏਸ਼ਨ ਥੈਰੇਪੀ ਅਤੇ ਸਟੀਰੀਓਟੈਕਟਿਕ ਰੇਡੀਓਸਰਜਰੀ ਸਮੇਤ ਆਧੁਨਿਕ ਰੇਡੀਓਥੈਰੇਪੀ ਤਕਨੀਕਾਂ ਨੂੰ ਪ੍ਰਦਾਨ ਕਰਨ ਵਿੱਚ ਸਮਰੱਥ ਹੈ। ਇਹ ਆਲੇ ਦੁਆਲੇ ਦੇ ਆਮ ਟਿਸ਼ੂਆਂ 'ਤੇ ਰੇਡੀਏਸ਼ਨ ਦੇ ਪ੍ਰਭਾਵ ਨੂੰ ਘੱਟ ਕਰਦੇ ਹੋਏ ਟਿਊਮਰ ਸੈੱਲਾਂ ਤੱਕ ਸਹੀਂ ਰੇਡੀਏਸ਼ਨ ਪਹੁੰਚਾਉਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਇਲਾਜ ਦੇ ਬਿਹਤਰ ਨਤੀਜੇ ਅਤੇ ਮਰੀਜ਼ ਦੀ ਬਿਹਤਰ ਦੇਖਭਾਲ ਯਕੀਨੀ ਬਣਾਈ ਜਾਂਦੀ ਹੈ।

ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ (ਏਐੱਫਐੱਮਐੱਸ) ਅਧੀਨ ਲੀਨੀਅਰ ਐਕਸੇਲੇਰੇਟਰਾਂ ਦੀ ਖਰੀਦ, ਪਹਿਲੇ ਦੇ ਉਪਕਰਣਾਂ ਦੇ ਮੁਕਾਬਲੇ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਉਨ੍ਹਾਂ ਪੁਰਾਣੀ ਤਕਨਾਲੋਜੀ ਅਧਾਰਿਤ ਉਪਕਰਣਾਂ ਦੀ ਹੁਣ ਵਰਤੋਂ ਨਹੀਂ ਕੀਤੀ ਜਾਂਦੀ ਹੈ। ਇਹ ਉਪਕਰਣ ਏਐੱਫਐੱਮਐੱਸ ਦੇ ਅੰਦਰ ਓਨਕੋਲੋਜੀ ਸੇਵਾਵਾਂ ਦੇ ਆਧੁਨਿਕੀਕਰਣ ਦੀ ਦਿਸ਼ਾ ਵਿੱਚ ਇੱਕ ਕਦਮ ਹੈ। ਏਐੱਫਐੱਮਐੱਸ ਅਧੀਨ ਹੋਰ ਓਨਕੋਲੋਜੀ ਕੇਂਦਰਾਂ ਨੂੰ ਵੀ ਪੜਾਅਵਾਰ ਢੰਗ ਨਾਲ ਅਪਗ੍ਰੇਡ ਕੀਤਾ ਜਾ ਰਿਹਾ ਹੈ।

ਇਸ ਮੌਕੇ 'ਤੇ ਡੀਜੀ ਏਐੱਫਐੱਮਐੱਸ ਸਰਜਨ ਵਾਈਸ ਐਡਮਿਰਲ ਆਰਤੀ ਸਰੀਨ, ਆਰਮੀ ਹਸਪਤਾਲ (ਆਰ ਐਂਡ ਆਰ) ਦੇ ਕਮਾਂਡੈਂਟ ਲੈਫਟੀਨੈਂਟ ਜਨਰਲ ਅਵਿਨਾਸ਼ ਦਾਸ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

 

****************

ਵੀਕੇ/ਸੇਵੀ/ਏਕੇ


(Release ID: 2265020) ਵਿਜ਼ੀਟਰ ਕਾਊਂਟਰ : 8