ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੌਜੀ ਮੰਤਰਾਲੇ ਅਤੇ ਇੰਡੀਅਨ ਸਕੂਲ ਆਫ ਬਿਜਨੇਸ ਨੇ ਮੋਹਾਲੀ ਵਿੱਚ ਗਵਰਨੈਂਸ ਸਮਿਟ 2026 ਦਾ ਆਯੋਜਨ ਕੀਤਾ


ਆਈਐੱਸਬੀ ਮੋਹਾਲੀ ਵਿੱਚ ਆਯੋਜਿਤ ਇੱਕ ਦਿਨ ਦੇ ਸਮਿਟ ਵਿੱਚ ਭਾਰਤ ਦੇ ‘ਵਿਕਸਿਤ ਭਾਰਤ ਦ੍ਰਿਸ਼ਟੀਕੋਣ’ ਦੇ ਤਹਿਤ ਡਿਜੀਟਲ ਵਣਜ, ਸੁਰੱਖਿਆ, ਸਿਹਤ ਸੇਵਾ ਅਤੇ ਸ਼ਾਸਨ ਲਈ ਏਆਈ-ਸੰਚਾਲਿਤ ਸਮਾਧਾਨਾਂ ਨੂੰ ਅੱਗੇ ਵਧਾਉਣ ਲਈ ਸਾਰੇ ਹਿਤਧਾਰਕ ਇੱਕਠੇ ਆਏ

Posted On: 25 MAY 2026 10:34AM by PIB Chandigarh

ਇੰਡੀਅਨ ਸਕੂਲ ਆਫ ਬਿਜਨੇਸ (ਆਈਐੱਸਬੀ) ਦੇ ਭਾਰਤੀ ਇੰਸਟੀਟਿਊਟ ਆਫ਼ ਪਬਲਿਕ ਪਾਲਿਸੀ ਨੇ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਦੇ ਸਹਿਯੋਗ ਨਾਲ 23 ਮਈ 2026 ਨੂੰ ਆਈਐੱਸਬੀ ਮੋਹਾਲੀ ਕੈਂਪਸ ਵਿਖੇ ਗਵਰਨੈਂਸ ਸਮਿਟ 2026: ਵਿਕਸਿਤ ਭਾਰਤ ਲਈ ਇਨਕਲੂਸਿਵ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਸਮਿਟ ਦਾ ਆਯੋਜਨ ਕੀਤਾ।

ਇਸ ਸਮਿਟ ਦੇ ਚੌਥੇ ਐਡੀਸ਼ਨ ਦੀ ਸ਼ੁਰੂਆਤ ਭਾਰਤ ਸਰਕਾਰ ਦੇ ਇਲੈਕਟ੍ਰੌਨਿਕ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਕੱਤਰ ਸ਼੍ਰੀ ਐੱਸ. ਕਿਸ਼ਣਨ ਦੇ ਉਦਘਾਟਨੀ ਭਾਸ਼ਨ ਨਾਲ ਹੋਇਆ, ਜਿਸ ਵਿੱਚ ਉਨ੍ਹਾਂ ਨੇ ਡਿਜੀਟਲ ਅਰਥਵਿਵਸਥਾ ਦੇ ਹਾਸ਼ੀਏ ‘ਤੇ ਰਹਿਣ ਵਾਲੇ ਲੋਕਾਂ ਸਮੇਤ ਹਰੇਕ ਨਾਗਰਿਕ ਦੀ ਸੇਵਾ ਕਰਨ ਵਾਲੇ ਏਆਈ ਪ੍ਰਣਾਲੀ ਦੇ ਵਿਕਾਸ ਲਈ ਸਰਕਾਰ ਦੀ ਪ੍ਰਤੀਬੱਧਤਾ ਦਾ ਜ਼ਿਕਰ ਹੈ। 

ਉਨ੍ਹਾਂ ਕਿਹਾ, "ਆਰਟੀਫਿਸ਼ੀਅਲ ਇੰਟੈਲੀਜੈਂਸ ਭਾਰਤ ਨੂੰ ਉਤਪਾਦਕਤਾ ਵਧਾਉਣ, ਸ਼ਾਸਨ ਵਿੱਚ ਸੁਧਾਰ ਕਰਨ ਅਤੇ ਸਿਹਤ ਸੰਭਾਲ, ਸਿੱਖਿਆ, ਨਿਰਮਾਣ ਅਤੇ ਵਿੱਤੀ ਸਮਾਵੇਸ਼ ਵਰਗੇ ਖੇਤਰਾਂ ਵਿੱਚ ਪਹੁੰਚ ਦਾ ਵਿਸਤਾਰ ਕਰਨ ਦਾ ਇੱਕ ਪਰਿਵਰਤਨਸ਼ੀਲ ਮੌਕਾ ਪ੍ਰਦਾਨ ਕਰਦਾ ਹੈ।" ਉਨ੍ਹਾਂ ਇਹ ਵੀ ਕਿਹਾ ਕਿ ਹਾਲਾਂਕਿ ਹੁਨਰਮੰਦ ਸਬੰਧੀ ਨੌਕਰੀਆਂ 'ਤੇ ਏਆਈ ਦੇ ਪ੍ਰਭਾਵ ਬਾਰੇ ਚਿੰਤਾਵਾਂ ਕੁਦਰਤੀ ਹਨ, ਪਰ ਭਾਰਤ ਸਮਾਵੇਸ਼ੀ ਵਿਕਾਸ ਲਈ ਇਸ ਤਕਨਾਲੋਜੀ ਦਾ ਲਾਭ ਚੁੱਕਣ ਲਈ ਖਾਸ ਤੌਰ 'ਤੇ ਸਮਰੱਥ ਹੈ।

ਦਿਨ ਭਰ ਦੇ ਪ੍ਰੋਗਰਾਮ ਵਿੱਚ ਚਾਰ ਥੀਮੈਟਿਕ ਪੈਨਲ ਚਰਚਾਵਾਂ ਹੋਇਆ, ਜਿਨ੍ਹਾਂ ਵਿੱਚ ਡਿਜੀਟਲ ਵਣਜ ਵਿੱਚ ਏਆਈ ਦੀ ਭੂਮਿਕਾ, ਮਹਿਲਾਵਾਂ ਅਤੇ ਬੱਚਿਆਂ ਦੀ ਔਨਲਾਈਨ ਸੁਰੱਖਿਆ, ਸਿਹਤ ਸੇਵਾ ਤੱਕ ਪਹੁੰਚ ਅਤੇ ਉਸ ਦੀ ਕਿਫਾਇਤੀ ਸਮਰੱਥਾ ਅਤੇ ਰੁਜ਼ਗਾਰ ਸਿਰਜਣ ਅਤੇ ਡਿਜੀਟਲ ਉਤਮੱਤਾ ਸ਼ਾਮਲ ਸਨ। ਇਸੇ ਦੌਰਾਨ ਇੱਕ ਰਾਉਂਡ ਟੇਬਲ ਮੀਟਿੰਗ ਵਿੱਚ ਰਾਜ ਸਰਕਾਰਾਂ ਤੋਂ ਲੈ ਕੇ ਗ੍ਰਾਮ ਪੰਚਾਇਤਾਂ ਤੱਕ, ਆਖਰੀ ਕਿਨਾਰੇ ਤੱਕ ਜਨਤਕ ਸੇਵਾ ਵੰਡ ਲਈ ਏਆਈ ਦੀ ਸੰਚਾਲਨ ਸਮਰੱਥਾ ਦੀ ਜਾਂਚ ਕੀਤੀ ਗਈ। 

ਭਾਰਤੀ ਇੰਸਟੀਟਿਊਟ ਆਫ਼ ਪਬਲਿਕ ਪਾਲਿਸੀ, ਆਈਐੱਸਬੀ ਦੇ ਐਸੋਸੀਏਟ ਪ੍ਰੋਫੈਸਰ ਅਤੇ ਕਾਰਜਕਾਰੀ ਨਿਦੇਸ਼ਕ, ਪ੍ਰੋਫੈਸਰ ਅਸ਼ਵਿਣੀ ਛਤਰੇ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਏਆਈ ਦੀਆਂ ਇੱਛਾਵਾਂ ਨੂੰ ਵਿਵਹਾਰਕ ਸ਼ਾਸਨ ਢਾਂਚੇ ਵਿੱਚ ਬਦਲਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, "ਏਆਈ ਨੂੰ ਅਗਲੀ ਪੀੜ੍ਹੀ ਦੇ ਭਵਿੱਖ ਨੂੰ ਅਕਾਰ ਦੇਣ ਵਾਲੇ ਇੱਕ ਲੰਬੇ ਸਮੇਂ ਦੇ ਰਾਸ਼ਟਰੀ ਮਿਸ਼ਨ ਵਜੋਂ ਦੇਖਿਆ ਜਾਣਾ ਚਾਹੀਦਾ ਹੈ ਅਤੇ ਅਸਮਾਨਤਾ, ਤੇਜੀ ਨਾਲ ਵਿਕਾਸ ਦੇ ਮੌਕਿਆ ਅਤੇ ਰੁਜ਼ਗਾਰ ਦੇ ਭਵਿੱਖ ਨੂੰ ਉਭਰ ਰਹੇ ਏਆਈ ਲੈਂਡਸਕੇਪ ਦੇ ਮੁੱਖ ਪਹਿਲੂਆਂ ਦੀ ਪਛਾਣ ਵੀ ਕੀਤੀ ਗਈ।” ਪ੍ਰੋਫੈਸਰ ਛਤਰੇ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਏਆਈ ਢੁਕਵੇਂ ਸੁਰੱਖਿਆ ਉਪਾਵਾਂ, ਸਮਾਜਿਕ ਸੁਰੱਖਿਆ ਤੰਤਰਾਂ ਅਤੇ ਸਕਾਰਾਤਮਕ ਕਾਰਵਾਈ ਦੁਆਰਾ ਏਆਈ ਦੇ ਮੌਕਿਆਂ ਤੱਕ ਬਰਾਬਰ ਪਹੁੰਚ ਯਕੀਨੀ ਬਣਾਈ ਜਾਣੀ ਚਾਹੀਦੀ ਹੈ।
 

ਇਸ ਸਮਿਟ ਵਿੱਚ ਸੀਨੀਅਰ ਸਰਕਾਰੀ ਅਧਿਕਾਰੀਆਂ, ਉਦਯੋਗਪਤੀਆਂ, ਸਿੱਖਿਆ ਸ਼ਾਸਤਰੀਆਂ ਅਤੇ ਵੱਖ-ਵੱਖ ਪ੍ਰਤੀਨਿਧੀਆਂ ਨੇ ਹਿੱਸਾ ਲਿਆ ਤਾਂ ਜੋ ਇਹ ਵਿਚਾਰ ਕੀਤਾ ਜਾ ਸਕੇ ਕਿ ਕਿਵੇਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਸਮਾਵੇਸ਼ ਨੂੰ ਉਤਸ਼ਾਹਿਤ ਕਰਨ, ਸ਼ਾਸਨ ਨੂੰ ਮਜ਼ਬੂਤ ​​ਕਰਨ ਅਤੇ ਭਾਰਤ ਦੇ ਵਿਕਾਸ ਏਜੰਡੇ ਨੂੰ ਤੇਜ਼ ਕਰਨ ਲਈ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ। ਇਸ ਵਿੱਚ ਰਿਲਾਇੰਸ ਰਿਟੇਲ, ਮਾਸਟਰਕਾਰਡ, ਅਪੋਲੋ ਹਸਪਤਾਲ, ਆਈਆਈਟੀ ਮਦਰਾਸ, ਯੂਨੀਸੇਫ ਇੰਡੀਆ, ਪੰਜਾਬ ਪੁਲਿਸ ਅਤੇ ਕਈ ਕੇਂਦਰੀ ਅਤੇ ਰਾਜ ਸਰਕਾਰ ਦੇ ਮੰਤਰਾਲੇ ਨੇ ਹਿੱਸਾ ਲਿਆ।

****

ਐੱਮਐੱਸਜ਼ੀ/ਏਕੇ


(Release ID: 2265000) ਵਿਜ਼ੀਟਰ ਕਾਊਂਟਰ : 6