ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਪਹਿਲੇ ਆਈਸੀਐੱਮਆਰ ਸਲਾਨਾ ਕਲੀਨਿਕਲ ਟ੍ਰਾਈਲ ਮੀਟਿੰਗ 2026 ਵਿੱਚ ਏਕੀਕ੍ਰਿਤ ਮੈਡੀਸਨ ਰਿਸਰਚ ਵਿੱਚ ਭਾਰਤ ਦੀ ਉਭਰਦੀ ਅਗਵਾਈ ਨੂੰ ਉਜਾਗਰ ਕੀਤਾ ਗਿਆ
ਭਾਰਤ ਵਿੱਚ ਪ੍ਰਥਮ-ਮਨੁੱਖ ਪੜਾਅ 1 ਕਲੀਨਿਕਲ ਨਤੀਜਿਆਂ ਨੂੰ ਮਜ਼ਬੂਤ ਕਰਨ ਲਈ ਆਈਸੀਐੱਮਆਰ ਨੇ ਰਿਪੋਰਟ ਜਾਰੀ ਕੀਤੀ
ਮਲਟੀਸੈਂਟਰ ਰਿਸਰਚ ਦੀ ਸਿੰਗਲ ਨੈਤਿਕ ਸਮੀਖਿਆ ਲਈ ਸੰਚਾਲਨ ਦਿਸ਼ਾ-ਨਿਰਦੇਸ਼ ਜਾਰੀ
ਮਾਹਰਾਂ ਨੇ ਭਾਰਤ ਦੇ ਕਲੀਨਿਕਲ ਰਿਸਰਚ ਅਤੇ ਰੈਗੂਲੇਟਰੀ ਈਕੋਸਿਸਟਮ ਨੂੰ ਮਜ਼ਬੂਤ ਕਰਨ ‘ਤੇ ਵਿਚਾਰ-ਚਰਚਾ ਕੀਤੀ
Posted On:
21 MAY 2026 11:35AM by PIB Chandigarh
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਨੇ 20 ਮਈ, 2026 ਨੂੰ “ਇੰਟਰਨੈਸ਼ਨਲ ਕਲੀਨਿਕਲ ਟ੍ਰਾਇਲ ਡੇਅ: ਏਕੀਕ੍ਰਤ ਮੈਡੀਸਨ ਕਲੀਨਿਕਲ ਟ੍ਰਾਇਲਾਂ 'ਤੇ ਫੋਕਸ" ਥੀਮ ਦੇ ਤਹਿਤ "ਪਹਿਲੇ ਆਈਸੀਐੱਮਆਰ ਸਲਾਨਾ ਕਲੀਨਿਕਲ ਟ੍ਰਾਇਲ ਕਾਨਫਰੰਸ 2026" ਦਾ ਸਫਲਤਾਪੂਰਵਕ ਆਯੋਜਨ ਕੀਤਾ। ਰਾਸ਼ਟਰੀ ਪੱਧਰ ਦੇ ਇਸ ਸਮਾਗਮ ਨੇ ਭਾਰਤ ਦੇ ਕਲੀਨਿਕਲ ਟ੍ਰਾਇਲ ਈਕੋਸਿਸਟਮ ਨੂੰ ਮਜ਼ਬੂਤ ਕਰਨ ਅਤੇ ਦੇਸ਼ ਵਿੱਚ ਸਬੂਤ-ਅਧਾਰਿਤ ਏਕੀਕ੍ਰਿਤ ਮੈਡੀਸਨ ਰਿਸਰਚ ਨੂੰ ਅੱਗੇ ਵਧਾਉਣ ‘ਤੇ ਵਿਚਾਰ-ਵਟਾਂਦਰੇ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਪ੍ਰਦਾਨ ਕੀਤਾ।
ਇਸ ਮੀਟਿੰਗ ਵਿੱਚ ਨੀਤੀ ਨਿਰਮਾਤਾ, ਵਿਗਿਆਨਕ, ਕਲੀਨਿਕਸ, ਰਿਸਰਚਰ, ਰੈਗੂਲੇਟਰੀ ਅਥਾਰਿਟੀ ਅਤੇ ਵੱਖ-ਵੱਖ ਖੇਤਰਾਂ ਦੇ ਮਾਹਰ ਇੱਕਠੇ ਹੋਏ ਅਤੇ ਕਲੀਨਿਕਲ ਰਿਸਰਚ ਵਿੱਚ ਉਭਰਦੇ ਮੌਕਿਆ, ਨੈਤਿਕ ਢਾਂਚਿਆ, ਰੈਗੂਲੇਟਰੀ ਪ੍ਰਕਿਰਿਆਵਾਂ ਅਤੇ ਨਵੀਨਤਾਵਾਂ 'ਤੇ ਚਰਚਾ ਕੀਤੀ।
ਇਸ ਪ੍ਰਗੋਰਾਮ ਵਿੱਚ ਪ੍ਰੋ. (ਡਾ.) ਵੀ.ਕੇ. ਪੌਲ, ਡਾ. ਰਾਜੀਵ ਬਹਿਲ ਅਤੇ ਵੈਦਯ ਰਾਜੇਸ਼ ਕੋਟੇਚਾ ਦੇ ਨਾਲ-ਨਾਲ ਸਿਹਤ ਸੇਵਾ ਅਤੇ ਵਿਗਿਆਨਕ ਭਾਈਚਾਰੇ ਦੇ ਉੱਘੇ ਮਾਹਰ ਅਤੇ ਹਿਤਧਾਰਕ ਮੌਜੂਦ ਸਨ।
ਮੀਟਿੰਗ ਨੂੰ ਸਬੰਧੋਨ ਕਰਦੇ ਹੋਏ ਪਤਵੰਤਿਆਂ ਨੇ ਉਭਰਦੀ ਜਨਤਕ ਸਿਹਤ ਚੁਣੌਤੀਆਂ ਨਾਲ ਨਜਿੱਠਣ ਅਤੇ ਦੇਸ਼ ਵਿੱਚ ਸਿਹਤ ਸੇਵਾ ਵੰਡ ਵਿਧੀ ਨੂੰ ਮਜ਼ਬੂਤ ਕਰਨ ਲਈ ਮਜ਼ਬੂਤ ਕਲੀਨਿਕਲ ਰਿਸਰਚ ਪ੍ਰਣਾਲੀਆਂ, ਨੈਤਿਕ ਸ਼ਾਸਨ ਅਤੇ ਏਕੀਕ੍ਰਿਤ ਸਿਹਤ ਦੇਖਭਾਲ ਕਾਰਜ ਪ੍ਰਣਾਲੀਆਂ ਦੇ ਵਿਗਿਆਨਕ ਪੁਸ਼ਟੀ ਦੀ ਜ਼ਰੂਰਤ ‘ਤੇ ਚਾਨਣਾ ਪਾਇਆ।
ਇਸ ਪ੍ਰੋਗਰਾਮ ਦੇ ਪ੍ਰਮੁੱਖ ਆਕਰਸ਼ਨਾਂ ਵਿੱਚੋਂ ਇੱਕ ਆਇਰਨ ਦੀ ਕਮੀ ਨਾਲ ਹੋਣ ਵਾਲੇ ਅਨੀਮੀਆ ‘ਤੇ ਆਈਸੀਐੱਮਆਰ-ਸੀਸੀਆਰਏਐੱਸ ਦੇ ਮਲਟੀਸੈਂਟ੍ਰਿਕ ਫੇਜ਼ III ਰੈਂਡੋਮਾਈਜ਼ਡ ਕੰਟਰੋਲਡ ਟ੍ਰਾਇਲ (ਆਰਸੀਟੀ) ਦੇ ਨਤੀਜਿਆਂ ਦੀ ਪੇਸ਼ਕਾਰੀ ਸੀ। ਇਸ ਅਧਿਐਨ ਵਿੱਚ ਅਨੀਮੀਆ ਦੇ ਪ੍ਰਬੰਧਨ ਲਈ ਏਕੀਕ੍ਰਿਤ ਦ੍ਰਿਸ਼ਟੀਕੋਣਾਂ ਦਾ ਮੁਲਾਂਕਣ ਕੀਤਾ ਗਿਆ, ਜੋ ਕਿ ਭਾਰਤ ਵਿੱਚ ਇੱਕ ਪ੍ਰਮੁੱਖ ਜਨਤਕ ਸਿਹਤ ਸਮੱਸਿਆ ਹੈ।
ਇਸ ਕਲੀਨਿਕਲ ਪਰੀਖਣ ਵਿੱਚ ਪੁਨਰਨਵਾਦੀ ਮੰਡੁਰਾ ਦੀ ਪ੍ਰਭਾਵਸ਼ੀਲਤਾ ਦੀ ਤੁਲਨਾ ਇਕੱਲੇ ਅਤੇ ਦ੍ਰਾਕਸ਼ਵਲੇਹਾ ਦੇ ਨਾਲ ਸੰਯੋਜਨ ਵਿੱਚ ਮਿਆਰੀ ਆਇਰਨ-ਫੋਲਿਕ ਐਸਿਡ ਪੂਰਕ ਦੇ ਨਾਲ ਕੀਤੀ ਗਈ। ਦਰਮਿਆਨੇ ਅਨੀਮੀਆ ਤੋਂ ਪੀੜਤ 18-49 ਸਾਲ ਦੀ ਉਮਰ ਵਰਗ ਦੀਆਂ ਲਗਭਗ 4,000 ਗੈਰ-ਗਰਭਵਤੀ ਔਰਤਾਂ 'ਤੇ ਕੀਤੇ ਗਏ ਇਸ ਅਧਿਐਨ ਵਿੱਚ 90 ਦਿਨਾਂ ਦੀ ਮਿਆਦ ਵਿੱਚ ਹੀਮੋਗਲੋਬਿਨ ਦੇ ਪੱਧਰਾਂ ਅਤੇ ਕਲੀਨਿਕਲ ਨਤੀਜਿਆਂ ਦਾ ਮੁਲਾਂਕਣ ਕੀਤਾ ਗਿਆ। ਨਤੀਜਿਆਂ ਤੋਂ ਪਤਾ ਲੱਗਿਆ ਕਿ ਦੋਵੇਂ ਆਯੁਰਵੈਦਿਕ ਦਵਾਈਆਂ ਇਲਾਜ ਦੇ ਤੌਰ 'ਤੇ ਮਿਆਰੀ ਆਇਰਨ-ਫੋਲਿਕ ਐਸਿਡ ਥੈਰੇਪੀ ਦੇ ਬਰਾਬਰ ਸਨ।
ਇਸ ਪ੍ਰੋਗਰਾਮ ਦੌਰਾਨ, "ਭਾਰਤ ਵਿੱਚ ਪਹਿਲੇ ਪੜਾਅ ਦੇ ਕਲੀਨਿਕਲ ਟ੍ਰਾਇਲਾਂ ਨੂੰ ਅੱਗੇ ਵਧਾਉਣਾ: ਰੈਗੂਲੇਟਰੀ ਪ੍ਰਕਿਰਿਆਵਾਂ ਅਤੇ ਮੌਕੇ 'ਤੇ ਇੱਕ ਡੇਲਫੀ ਅਧਿਐਨ" ਸਿਰਲੇਖ ਵਾਲੀ ਇੱਕ ਰਿਪੋਰਟ ਨੂੰ ਵੀ ਜਾਰੀ ਕੀਤਾ ਗਿਆ। ਇਹ ਰਿਪੋਰਟ ਫਾਰਮਾਸਿਊਟੀਕਲ ਉਦਯੋਗ, ਕੰਟਰੈਕਟ ਰਿਸਰਚ ਆਰਗੇਨਾਈਜ਼ੇਸ਼ਨ (ਸੀਆਰਓ), ਅਕਾਦਮਿਕ ਅਤੇ ਰਾਸ਼ਟਰੀ ਰੈਗੂਲੇਟਰੀ ਏਜੰਸੀਆਂ ਦੇ 37 ਮਾਹਰਾਂ ਨਾਲ ਦੋ-ਪੜਾਅ ਦੀ ਸਲਾਹ-ਮਸ਼ਵਰੇ ਰਾਹੀਂ ਤਿਆਰ ਕੀਤੀ ਗਈ ਸੀ।
ਇਸ ਅਧਿਐਨ ਵਿੱਚ ਭਾਰਤ ਵਿੱਚ ਸ਼ੁਰੂਆਤੀ-ਪੜਾਅ ਦੇ ਕਲੀਨਿਕਲ ਨਤੀਜਿਆਂ ਦੀ ਪ੍ਰਗਤੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਮੁੱਖ ਰੁਕਾਵਟਾਂ ਦੀ ਪਛਾਣ ਕੀਤੀ ਗਈ ਅਤੇ ਦੇਸ਼ ਵਿੱਚ ਨਵੀਨਤਾ-ਅਧਾਰਿਤ ਕਲੀਨਿਕਲ ਰਿਸਰਚ ਦਾ ਸਮਰਥਨ ਕਰਨ ਲਈ ਰੈਗੂਲੇਟਰੀ ਸਮਰੱਥਾ ਨੂੰ ਮਜ਼ਬੂਤ ਕਰਨਾ, ਪ੍ਰਵਾਨਗੀ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣਾ ਅਤੇ ਏਜੰਸੀਆਂ ਵਿਚਕਾਰ ਤਾਲਮੇਲ ਵਧਾਉਣ ਸਮੇਤ ਉਪਾਵਾਂ ਦੀ ਸਿਫ਼ਾਰਸ਼ ਕੀਤੀ ਗਈ।
ਇਸ ਆਯੋਜਨ ਦੌਰਾਨ ਇੱਕ ਹੋਰ ਮਹੱਤਵਪੂਰਨ ਪ੍ਰਾਪਤੀ "ਭਾਰਤ ਵਿੱਚ ਮਲਟੀਸੈਂਟਰ ਰਿਸਰਚ ਦੀ ਸਿੰਗਲ ਨੈਤਿਕ ਸਮੀਖਿਆ ਲਈ ਸੰਚਾਲਨ ਦਿਸ਼ਾ-ਨਿਰਦੇਸ਼" ਦਾ ਜਾਰੀ ਹੋਣਾ ਸੀ, ਜਿਸ ਦਾ ਉਦੇਸ਼ ਦੇਸ਼ ਭਰ ਵਿੱਚ ਮਲਟੀਸੈਂਟਰ ਰਿਸਰਚ ਅਧਿਐਨਾਂ ਲਈ ਨੈਤਿਕ ਸਮੀਖਿਆ ਵਿਧੀ ਨੂੰ ਮਜ਼ਬੂਤ ਅਤੇ ਇਕਸੁਰ ਬਣਾਉਣਾ ਹੈ।
ਪ੍ਰੋਗਰਾਮ ਦੌਰਾਨ, "ਏਕੀਕ੍ਰਿਤ ਖੋਜ ਸਬੂਤਾਂ ਦੀ ਨੀਤੀਗਤ ਸਵੀਕ੍ਰਿਤੀ" ਵਿਸ਼ੇ 'ਤੇ ਇੱਕ ਪੈਨਲ ਚਰਚਾ ਵੀ ਆਯੋਜਿਤ ਕੀਤੀ ਗਈ। ਇਸ ਚਰਚਾ ਨੇ ਵਿਗਿਆਨਕ ਸਬੂਤਾਂ ਨੂੰ ਜਨਤਕ ਸਿਹਤ ਨੀਤੀ ਅਤੇ ਸਿਹਤ ਸੰਭਾਲ ਅਭਿਆਸ ਵਿੱਚ ਤਬਦੀਲੀ ਕਰਨ 'ਤੇ ਅਰਥਪੂਰਨ ਵਿਚਾਰ-ਵਟਾਂਦਰੇ ਨੂੰ ਅਸਾਨ ਬਣਾਇਆ।
ਸਲਾਨਾ ਕਲੀਨਿਕਲ ਟ੍ਰਾਇਲ ਮੀਟਿੰਗ ਨੇ ਭਾਰਤ ਦੇ ਕਲੀਨਿਕਲ ਰਿਸਰਚ ਈਕੋਸਿਸਟਮ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨ, ਨੈਤਿਕ ਅਤੇ ਰੈਗੂਲੇਟਰੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਨਵੀਨਤਾ ਅਤੇ ਵਿਗਿਆਨਕ ਉੱਤਮਤਾ ਨੂੰ ਉਤਸ਼ਾਹਿਤ ਕਰਨ ਪ੍ਰਤੀ ਆਈਸੀਐੱਮਆਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।





************
ਐੱਸਆਰ/ਜੀਐੱਸ/ਐੱਸਜੇ
(Release ID: 2263792)
ਵਿਜ਼ੀਟਰ ਕਾਊਂਟਰ : 2