ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸਵੀਡਨ ਦੇ ਪ੍ਰਧਾਨ ਮੰਤਰੀ ਉਲਫ ਕ੍ਰਿਸਟਰਸਨ ਨਾਲ ਮਿਲ ਕੇ ਭਾਰਤ-ਸਵੀਡਨ ਸਬੰਧਾਂ 'ਤੇ ਇੱਕ ਸਾਂਝਾ ਓਪ-ਐਡ ਲਿਖਿਆ
ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਇਹ ਭਾਈਵਾਲੀ ਨਵੀਨਤਾ ਅਤੇ ਸਥਿਰਤਾ ਰਾਹੀਂ ਸੇਧਿਤ ਸਹਿਯੋਗ ਦੇ ਇੱਕ ਨਵੇਂ ਯੁੱਗ ਨੂੰ ਆਕਾਰ ਦੇ ਰਹੀ ਹੈ
प्रविष्टि तिथि:
20 MAY 2026 2:20PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੱਸਿਆ ਕਿ ਉਨ੍ਹਾਂ ਨੇ ਸਵੀਡਨ ਦੇ ਪ੍ਰਧਾਨ ਮੰਤਰੀ ਸ਼੍ਰੀ ਉਲਫ ਕ੍ਰਿਸਟਰਸਨ ਨਾਲ ਮਿਲ ਕੇ ਇੱਕ ਸਾਂਝਾ ਓਪ-ਐਡ ਲਿਖਿਆ ਹੈ, ਜਿਸ ਵਿੱਚ ਇਸ ਗੱਲ 'ਤੇ ਚਾਨਣਾ ਪਾਇਆ ਗਿਆ ਹੈ ਕਿ ਭਾਰਤ ਅਤੇ ਸਵੀਡਨ ਦੁਵੱਲੇ ਸਹਿਯੋਗ ਦੇ ਇੱਕ ਨਵੇਂ ਯੁੱਗ ਨੂੰ ਕਿਵੇਂ ਆਕਾਰ ਦੇ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਗ੍ਰੀਨ ਟ੍ਰਾਂਜਿਸ਼ਨ ਤੋਂ ਲੈ ਕੇ ਮਜ਼ਬੂਤ ਸਪਲਾਈ ਚੇਨਾਂ ਤੱਕ, ਭਾਰਤ-ਸਵੀਡਨ ਭਾਈਵਾਲੀ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਨਵੀਨਤਾ, ਟਿਕਾਊਪਣ ਅਤੇ ਸਾਂਝੀ ਖ਼ੁਸ਼ਹਾਲੀ ਰਾਹੀਂ ਦ੍ਰਿੜ੍ਹਤਾ ਨਾਲ ਸੇਧਿਤ ਹੈ।
ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਐੱਕਸ 'ਤੇ ਪੋਸਟ ਕੀਤਾ:
"ਪ੍ਰਧਾਨ ਮੰਤਰੀ ਉਲਫ ਕ੍ਰਿਸਟਰਸਨ ਦੇ ਨਾਲ ਇੱਕ ਓਪ-ਐਡ ਵਿੱਚ, ਦੱਸਿਆ ਗਿਆ ਹੈ ਕਿ ਭਾਰਤ ਅਤੇ ਸਵੀਡਨ ਕਿਸ ਤਰ੍ਹਾਂ ਸਹਿਯੋਗ ਦੇ ਇੱਕ ਨਵੇਂ ਯੁੱਗ ਨੂੰ ਆਕਾਰ ਦੇ ਰਹੇ ਹਨ। ਗ੍ਰੀਨ ਟ੍ਰਾਂਜਿਸ਼ਨ ਤੋਂ ਲੈ ਕੇ ਸਪਲਾਈ ਚੇਨਾਂ ਤੱਕ ਭਾਰਤ-ਸਵੀਡਨ ਭਾਈਵਾਲੀ ਸਾਡੇ ਦੇਸ਼ਾਂ ਦੇ ਲੋਕਾਂ ਲਈ ਨਵੀਨਤਾ, ਸਥਿਰਤਾ ਅਤੇ ਸਾਂਝੀ ਖ਼ੁਸ਼ਹਾਲੀ ਰਾਹੀਂ ਸੇਧਿਤ ਹੈ।"
************
ਐਮਜੇਪੀਐਸ/ਐਸਐਸ/ਪੀਆਰਕੇ
(रिलीज़ आईडी: 2263327)
आगंतुक पटल : 53
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Bengali-TR
,
Assamese
,
Gujarati
,
Odia
,
Tamil
,
Telugu
,
Kannada
,
Malayalam