ਲੋਕ ਸਭਾ ਸਕੱਤਰੇਤ
ਲੋਕ ਸਭਾ ਸਪੀਕਰ ਨੇ ਡਾ. ਨੀਲਮ ਸੰਜੀਵ ਰੈੱਡੀ ਨੂੰ ਉਨ੍ਹਾਂ ਦੇ ਜਨਮ ਵਰ੍ਹੇਗੰਢ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ
प्रविष्टि तिथि:
19 MAY 2026 1:48PM by PIB Chandigarh
ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਦੀ ਅਗਵਾਈ ਵਿੱਚ ਸੰਸਦ ਮੈਂਬਰਾਂ ਨੇ ਅੱਜ ਸਾਬਕਾ ਰਾਸ਼ਟਰਪਤੀ ਅਤੇ ਸਾਬਕਾ ਲੋਕ ਸਭਾ ਸਪੀਕਰ ਡਾ. ਨੀਲਮ ਸੰਜੀਵ ਰੈੱਡੀ ਨੂੰ ਉਨ੍ਹਾਂ ਦੇ ਜਨਮ ਵਰ੍ਹੇਗੰਢ 'ਤੇ ਸੰਵਿਧਾਨ ਸਦਨ ਦੇ ਸੈਂਟਰਲ ਹਾਲ ਵਿੱਚ ਸ਼ਰਧਾ ਦੇ ਫੁੱਲ ਭੇਟ ਕੀਤੇ।
ਸੰਸਦ ਮੈਂਬਰਾਂ, ਸਾਬਕਾ ਸੰਸਦ ਮੈਂਬਰਾਂ ਅਤੇ ਹੋਰ ਪਤਵੰਤਿਆਂ ਨੇ ਵੀ ਇਸ ਮੌਕੇ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਲੋਕ ਸਭਾ ਦੇ ਸਕੱਤਰ-ਜਨਰਲ ਸ਼੍ਰੀ ਉਤਪਲ ਕੁਮਾਰ ਸਿੰਘ ਅਤੇ ਰਾਜ ਸਭਾ ਦੇ ਸਕੱਤਰ-ਜਨਰਲ ਸ਼੍ਰੀ ਪੀ.ਸੀ. ਮੋਦੀ ਨੇ ਵੀ ਇਸ ਮੌਕੇ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਲੋਕ ਸਭਾ ਸਕੱਤਰੇਤ ਦੁਆਰਾ ਡਾ. ਨੀਲਮ ਸੰਜੀਵ ਰੈੱਡੀ ਦੇ ਪਰੋਫਾਇਲ ‘ਤੇ ਅਧਾਰਿਤ ਹਿੰਦੀ ਅਤੇ ਅੰਗ੍ਰੇਜ਼ੀ ਵਿੱਚ ਪ੍ਰਕਾਸ਼ਿਤ ਇੱਕ ਬੁੱਕਲੇਟ ਪਤਵੰਤਿਆਂ ਨੂੰ ਭੇਟ ਕੀਤੀ ਗਈ।
************
ਐੱਸਬੀ/ਏਕੇ
(रिलीज़ आईडी: 2262874)
आगंतुक पटल : 46