ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
azadi ka amrit mahotsav

ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਅੰਨਪੂਰਨਾ ਦੇਵੀ ਨੇ ਸ੍ਰੀਲੰਕਾ ਸਰਕਾਰ ਦੀ ਆਪਣੀ ਹਮਰੁਤਬਾ ਮੰਤਰੀ ਸ਼੍ਰੀਮਤੀ ਸਰੋਜਾ ਸਾਵਿਤਰੀ ਪਾਲਰਾਜ ਅਤੇ ਸ੍ਰੀਲੰਕਾ ਦੀ ਮਹਿਲਾ ਸੰਸਦੀ ਕਮੇਟੀ ਨਾਲ ਮੁਲਾਕਾਤ ਕੀਤੀ


ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਭਾਰਤ ਦੇ ਉਸ ਨਜ਼ਰੀਏ ’ਤੇ ਜ਼ੋਰ ਦਿੱਤਾ, ਜਿਸ ਵਿੱਚ ਔਰਤਾਂ ਨੂੰ ਭਲਾਈ ਯੋਜਨਾਵਾਂ ਦੇ ਨਿਸ਼ਕਿਰਿਆ ਲਾਭਪਾਤਰੀਆਂ ਵਜੋਂ ਨਹੀਂ, ਸਗੋਂ ਰਾਸ਼ਟਰੀ ਵਿਕਾਸ ਵਿੱਚ ਸਰਗਰਮ ਭਾਗੀਦਾਰਾਂ ਵਜੋਂ ਦੇਖਿਆ ਜਾਂਦਾ ਹੈ

ਦੋਵਾਂ ਧਿਰਾਂ ਨੇ ਸਾਂਝੇ ਹਿੱਤਾਂ ਦੇ ਖੇਤਰਾਂ ’ਤੇ ਸਾਰਥਕ ਵਿਚਾਰ-ਵਟਾਂਦਰਾ ਕੀਤਾ ਅਤੇ ਸੰਸਥਾਗਤ ਸਬੰਧਾਂ ਨੂੰ ਡੂੰਘਾ ਕਰਨ ਲਈ ਆਪਣੀ ਵਚਨਬੱਧਤਾ ਪ੍ਰਗਟ ਕੀਤੀ

Posted On: 13 MAY 2026 6:08PM by PIB Chandigarh

ਭਾਰਤ ਸਰਕਾਰ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਅੰਨਪੂਰਨਾ ਦੇਵੀ ਨੇ ਅੱਜ ਜੀ.ਪੀ.ਓ.ਏ., ਬਲਾਕ-3, ਨਵੀਂ ਦਿੱਲੀ ਸਥਿਤ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਕਾਨਫਰੰਸ ਰੂਮ ਵਿੱਚ ਸ਼੍ਰੀਲੰਕਾ ਸਰਕਾਰ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਰੋਜਾ ਸਾਵਿਤਰੀ ਪਾਲਰਾਜ ਅਤੇ ਸ਼੍ਰੀਲੰਕਾ ਦੀਆਂ ਮਹਿਲਾ ਸੰਸਦਾਂ ਦੇ ਸਮੂਹ ਮੈਂਬਰਾਂ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਾਲ ਦਸੰਬਰ, 2024 ਵਿੱਚ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕੇ ਦੀ ਭਾਰਤ ਦੀ ਸਰਕਾਰੀ ਯਾਤਰਾ ਦੌਰਾਨ ਹੋਏ ਵਿਚਾਰ-ਵਟਾਂਦਰੇ ਤੋਂ ਬਾਅਦ ਸ੍ਰੀਲੰਕਾ ਦੀਆਂ ਮਹਿਲਾ ਸੰਸਦ ਦੇ ਸਮੂਹ ਮੈਂਬਰਾਂ ਦੀ ਭਾਰਤ ਯਾਤਰਾ ਹੋ ਰਹੀ ਹੈ।

ਮੀਟਿੰਗ ਦੌਰਾਨ ਵਫ਼ਦ ਨੂੰ ਭਾਰਤ ਦੀਆਂ ਔਰਤਾਂ ਦੀ ਅਗਵਾਈ ਵਿੱਚ ਵਿਕਾਸ ਦੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ ਗਈ। ਸ਼੍ਰੀਮਤੀ ਅੰਨਪੂਰਨਾ ਦੇਵੀ ਨੇ ਭਾਰਤ ਦੇ ਇਸ ਨਜ਼ਰੀਏ ’ਤੇ ਜ਼ੋਰ ਦਿੱਤਾ ਕਿ ਔਰਤਾਂ ਨੂੰ ਸਿਰਫ਼ ਭਲਾਈ ਸਕੀਮਾਂ ਦੀਆਂ ਨਿਸ਼ਕਿਰਿਆ (ਸੁਸਤ) ਲਾਭਪਾਤਰੀਆਂ ਨਹੀਂ, ਸਗੋਂ ਰਾਸ਼ਟਰੀ ਵਿਕਾਸ ਦੀਆਂ ਸਰਗਰਮ ਭਾਗੀਦਾਰਾਂ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਨੇ ਮਹਿਲਾ ਸਸ਼ਕਤੀਕਰਨ ਪ੍ਰਤੀ ਭਾਰਤ ਦੀ ਵਿਧਾਨਕ, ਪ੍ਰੋਗਰਾਮ ਆਧਾਰਿਤ ਅਤੇ ਸੰਸਥਾਗਤ ਵਚਨਬੱਧਤਾ ਨੂੰ ਵੀ ਉਜਾਗਰ ਕੀਤਾ।

ਦੋਵਾਂ ਧਿਰਾਂ ਨੇ ਆਪਸੀ ਹਿੱਤ ਦੇ ਖੇਤਰਾਂ ’ਤੇ ਸਾਰਥਕ ਵਿਚਾਰ-ਵਟਾਂਦਰਾ ਕੀਤਾ ਅਤੇ ਦੋਵਾਂ ਦੇਸ਼ਾਂ ਦੇ ਮੰਤਰਾਲਿਆਂ ਵਿਚਕਾਰ ਸੰਸਥਾਗਤ ਸਬੰਧਾਂ ਨੂੰ ਗੂੜ੍ਹਾ ਕਰਨ ਲਈ ਆਪਣੀ ਵਚਨਬੱਧਤਾ ਪ੍ਰਗਟ ਕੀਤੀ।

ਸ੍ਰੀਲੰਕਾ ਦੇ ਵਫ਼ਦ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਨ ਨਾਲ ਬੈਠਕ ਦੀ ਸਮਾਪਤੀ ਹੋਈ, ਜਿਸ ਤੋਂ ਬਾਅਦ ਇੱਕ ਗਰੁੱਪ ਫੋਟੋ ਕੀਤੀ ਗਈ।

*****

ਐੱਸਐੱਸ/ਵੀਐੱਨ


(Release ID: 2262298) ਵਿਜ਼ੀਟਰ ਕਾਊਂਟਰ : 58