ਗ੍ਰਹਿ ਮੰਤਰਾਲਾ
ਰਾਜਸਥਾਨ, ਮੇਘਾਲਿਆ, ਮਹਾਰਾਸ਼ਟਰ, ਝਾਰਖੰਡ ਅਤੇ ਦਿੱਲੀ ਦੇ MCD ਖੇਤਰਾਂ ਵਿੱਚ ਘਰਾਂ ਦੀ ਸੂਚੀ ਅਤੇ ਘਰਾਂ ਦੀ ਗਣਨਾ ਲਈ ਫੀਲਡ ਕਾਰਜ ਸ਼ੁਰੂ
ਗੁਜਰਾਤ, ਜੰਮੂ ਅਤੇ ਕਸ਼ਮੀਰ, ਲੱਦਾਖ ਅਤੇ ਪੁਡੂਚੇਰੀ ਵਿੱਚ ਸਵੈ-ਗਣਨਾ ਸ਼ੁਰੂ
1.44 ਕਰੋੜ ਤੋਂ ਵੱਧ ਪਰਿਵਾਰਾਂ ਨੇ ਸਵੈ-ਗਣਨਾ ਪੂਰੀ ਕੀਤੀ
Posted On:
17 MAY 2026 10:42AM by PIB Chandigarh
ਦੇਸ਼ ਵਿਆਪੀ ਜਨਗਣਨਾ 2027 ਦੇ ਤਹਿਤ ਪੜਾਅ-1 ਵਿੱਚ ਮਕਾਨ ਸੂਚੀਕਰਣ ਅਤੇ ਘਰਾਂ ਦੀ ਗਣਨਾ (HLO) ਦਾ ਖੇਤਰੀ ਕੰਮ ਪੰਜ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ - ਰਾਜਸਥਾਨ, ਮੇਘਾਲਿਆ, ਮਹਾਰਾਸ਼ਟਰ, ਝਾਰਖੰਡ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਦਿੱਲੀ ਨਗਰ ਨਿਗਮ (MCD) ਖੇਤਰ ਵਿੱਚ ਸ਼ੁਰੂ ਹੋ ਗਿਆ ਹੈ।
ਇਸ ਦੌਰਾਨ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਬਿਹਾਰ, ਚੰਡੀਗੜ੍ਹ, ਛੱਤੀਸਗੜ੍ਹ, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਉ, ਹਰਿਆਣਾ, ਮੱਧ ਪ੍ਰਦੇਸ਼, ਪੰਜਾਬ, ਤੇਲੰਗਾਨਾ ਅਤੇ ਉੱਤਰਾਖੰਡ ਵਿੱਚ ਗਿਣਤੀਕਾਰਾਂ ਦੁਆਰਾ ਘਰ-ਘਰ ਜਾ ਕੇ ਮਕਾਨ ਸੂਚੀਕਰਣ ਦਾ ਕੰਮ ਜਾਰੀ ਹੈ।
ਅੱਜ ਤੋਂ ਗੁਜਰਾਤ, ਜੰਮੂ ਅਤੇ ਕਸ਼ਮੀਰ, ਲੱਦਾਖ ਅਤੇ ਪੁਡੂਚੇਰੀ ਵਿੱਚ ਸਵੈ-ਗਣਨਾ (SE) ਸਹੂਲਤ ਸ਼ੁਰੂ ਹੋ ਗਈ ਹੈ ਜੋ 31 ਮਈ, 2026 ਤੱਕ ਉਪਲਬਧ ਰਹੇਗੀ। ਇਨ੍ਹਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਬੰਧਿਤ ਮਕਾਨ ਸੂਚੀਕਰਣ ਅਤੇ ਮਕਾਨਾਂ ਦੀ ਗਣਨਾ ਦਾ ਖੇਤਰੀ ਕੰਮ 1 ਜੂਨ ਤੋਂ 30 ਜੂਨ, 2026 ਤੱਕ ਸੰਚਾਲਿਤ ਕੀਤਾ ਜਾਵੇਗਾ।
ਉੱਤਰ ਪ੍ਰਦੇਸ਼ ਵਿੱਚ ਵੀ ਸਵੈ-ਗਣਨਾ ਸਹੂਲਤ ਜਾਰੀ ਹੈ, ਜੋ ਕਿ 21 ਮਈ, 2026 ਤੱਕ ਜਾਰੀ ਰਹੇਗੀ। ਇਸ ਤੋਂ ਬਾਅਦ 22 ਮਈ ਤੋਂ 20 ਜੂਨ, 2026 ਤੱਕ ਮਕਾਨ ਸੂਚੀਕਰਣ ਦਾ ਫੀਲਡ ਵਰਕ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ, 16 ਅਪ੍ਰੈਲ ਤੋਂ 15 ਮਈ 2026 ਤੱਕ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ, ਲਕਸ਼ਦ੍ਵੀਪ, ਮਿਜ਼ੋਰਮ, ਓਡੀਸ਼ਾ ਅਤੇ ਸਿੱਕਮ ਦੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਅਤੇ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ ਦੇ ਐੱਨਡੀਐੱਮਸੀ ਅਤੇ ਦਿੱਲੀ ਛਾਉਣੀ ਬੋਰਡ ਖੇਤਰਾਂ ਵਿੱਚ ਮਕਾਨ ਸੂਚੀਕਰਣ ਅਤੇ ਘਰਾਂ ਦੀ ਗਣਨਾ ਦਾ ਕੰਮ ਸਫਲਤਾਪੂਰਵਕ ਪੂਰਾ ਕੀਤਾ ਜਾ ਚੁੱਕਿਆ ਹੈ।
ਜਨਗਣਨਾ ਕਾਰਜਾਂ ਵਿੱਚ ਪਹਿਲੀ ਵਾਰ ਸ਼ੁਰੂ ਕੀਤੀ ਗਈ ਸਵੈ-ਗਣਨਾ ਸੁਵਿਧਾੰ ਨੂੰ ਜਨਤਾ ਵੱਲੋਂ ਉਤਸ਼ਾਹਜਨਕ ਹੁੰਗਾਰਾ ਮਿਲ ਰਿਹਾ ਹੈ। 25 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਅਧਿਕਾਰਤ ਪੋਰਟਲ se.census.gov.in ਰਾਹੀਂ ਹੁਣ ਤੱਕ 1.44 ਕਰੋੜ ਤੋਂ ਵੱਧ ਪਰਿਵਾਰਾਂ ਨੇ ਸਵੈ-ਗਣਨਾ ਪੂਰੀ ਕਰ ਲਈ ਹੈ। ਇਹ ਪਹਿਲਕਦਮੀ ਜਨਗਣਨਾ ਕਾਰਜਾਂ ਨੂੰ ਡਿਜੀਟਾਈਜ਼ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ ਅਤੇ ਨਿਵਾਸੀਆਂ ਨੂੰ ਜਨਗਣਨਾ ਪ੍ਰਕਿਰਿਆ ਵਿੱਚ ਸੁਵਿਧਾਜਨਕ ਅਤੇ ਸੁਰੱਖਿਅਤ ਢੰਗ ਨਾਲ ਹਿੱਸਾ ਲੈਣ ਦਾ ਮੌਕਾ ਪ੍ਰਦਾਨ ਕਰਦੀ ਹੈ।
ਜਿਨ੍ਹਾਂ ਨਿਵਾਸੀਆਂ ਨੇ ਸਵੈ-ਗਣਨਾ ਪੂਰੀ ਕਰ ਲਈ ਹੈ, ਉਨ੍ਹਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀ ਸਵੈ-ਗਣਨਾ ਆਈਡੀ (SE ID) ਨੂੰ ਸੁਰੱਖਿਅਤ ਰੱਖਣ ਗਿਣਤੀਕਾਰ ਦੇ ਘਰ ਆਉਣ ‘ਤੇ ਉਸ ਨੂੰ ਸਾਂਝਾ ਕਰਨ ਤਾਂ ਜੋ HLO ਪ੍ਰਕਿਰਿਆ ਪੂਰੀ ਕੀਤੀ ਜਾ ਸਕੇ । ਜਿਨ੍ਹਾਂ ਪਰਿਵਾਰਾਂ ਨੇ ਸਵੈ-ਗਣਨਾ ਪੂਰੀ ਨਹੀਂ ਕੀਤੀ ਹੈ, ਉਨ੍ਹਾਂ ਨੂੰ ਗਿਣਤੀਕਾਰਾਂ ਦੁਆਰਾ ਘਰ-ਘਰ ਜਾ ਕੇ ਸ਼ਾਮਲ ਕੀਤਾ ਜਾਵੇਗਾ।
ਜਨਗਣਨਾ 2027 ਪਹਿਲੀ ਵਾਰ ਡਿਜੀਟਲ ਸਾਧਨਾਂ ਦੀ ਵਰਤੋਂ ਨਾਲ ਆਯੋਜਿਤ ਕੀਤੀ ਜਾ ਰਹੀ ਹੈ, ਜਦੋਂ ਕਿ ਵਿਆਪਕ ਅਤੇ ਸਹੀ ਕਵਰੇਜ ਨੂੰ ਯਕੀਨੀ ਬਣਾਉਣ ਲਈ ਰਵਾਇਤੀ ਘਰ-ਘਰ ਜਾ ਕੇ ਗਣਨਾ ਦੀ ਪ੍ਰਕਿਰਿਆ ਵੀ ਜਾਰੀ ਰਹੇਗੀ। ਫੀਲਡ ਵਿਜ਼ਿਟ ਦੌਰਾਨ, ਗਣਨਾਕਾਰ ਇੱਕ ਵਿਸ਼ੇਸ਼ ਮੋਬਾਈਲ ਐਪਲੀਕੇਸ਼ਨ ਰਾਹੀਂ ਡਿਜੀਟਲ ਰੂਪ ਵਿੱਚ ਡੇਟਾ ਇਕੱਠਾ ਕਰ ਰਹੇ ਹਨ। ਇਸ ਪੜਾਅ ਵਿੱਚ ਰਿਹਾਇਸ਼ੀ ਸਥਿਤੀ, ਪਰਿਵਾਰ ਸਬੰਧੀ ਵੇਰਵਿਆਂ, ਉਪਲਬਧ ਸਹੂਲਤਾਂ ਅਤੇ ਪਰਿਵਾਰਾਂ ਦੇ ਕੋਲ ਉਪਲਬਧ ਜਾਇਦਾਦਾਂ ਬਾਰੇ ਜਾਣਕਾਰੀ 33 ਸੂਚਿਤ ਪ੍ਰਸ਼ਨਾਂ ਵਾਲੀ ਪ੍ਰਸ਼ਨਾਵਲੀ ਰਾਹੀਂ ਇਕੱਠੀ ਕੀਤੀ ਜਾ ਰਹੀ ਹੈ। ਇਹ ਡੇਟਾ ਸਬੂਤ-ਅਧਾਰਿਤ ਯੋਜਨਾਬੰਦੀ ਅਤੇ ਭਲਾਈ ਅਤੇ ਵਿਕਾਸ ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਇੱਕ ਮਹੱਤਵਪੂਰਨ ਅਧਾਰ ਪ੍ਰਦਾਨ ਕਰੇਗਾ।
ਜਨਗਣਨਾ ਐਕਟ, 1948 ਦੇ ਤਹਿਤ ਇਕੱਠੀ ਕੀਤੀ ਗਈ ਸਾਰੀ ਜਾਣਕਾਰੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਂਦਾ ਹੈ ਅਤੇ ਇਸਦੀ ਵਰਤੋਂ ਸਿਰਫ਼ ਅੰਕੜਿਆਂ ਦੇ ਉਦੇਸ਼ਾਂ ਅਤੇ ਵਿਕਾਸ ਯੋਜਨਾਵਾਂ ਲਈ ਕੀਤੀ ਜਾਂਦੀ ਹੈ। ਸੂਚਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਮਕਾਨ ਸੂਚੀਕਰਣ ਕਾਰਜਾਂ ਦੌਰਾਨ ਗਿਣਤੀਕਾਰਾਂ ਨੂੰ ਪੂਰਾ ਸਹਿਯੋਗ ਦੇਣ ਅਤੇ ਇਸ ਮਹੱਤਵਪੂਰਨ ਰਾਸ਼ਟਰੀ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ।
************
ਆਰਕੇ/ਪੀਆਆਰ/ਪੀਐੱਸ/ਏਕੇ
(Release ID: 2262273)
ਵਿਜ਼ੀਟਰ ਕਾਊਂਟਰ : 9