ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਪ੍ਰੈੱਸ ਕਮਿਊਨੀਕ
Posted On:
14 MAY 2026 3:54PM by PIB Chandigarh
ਸਰਕਾਰ ਦੇ ਧਿਆਨ ਵਿੱਚ ਇਹ ਆਇਆ ਹੈ ਕਿ "ਜੇਜੀ ਬਿਲਡਿੰਗ ਗਰੁੱਪ" ਨਾਮ ਦੀ ਇੱਕ ਸੰਸਥਾ ਦੁਆਰਾ ਕੁਝ ਧੋਖਾਧੜੀ ਵਾਲੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਵਿੱਚ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ (MoHUA) ਨਾਲ ਸਬੰਧਿਤ ਹੋਣ ਦਾ ਝੂਠਾ ਦਾਅਵਾ ਕਰਕੇ ਫਰਜ਼ੀ ਭਰਤੀ ਅਭਿਆਨ ਚਲਾਏ ਜਾ ਰਹੇ ਹਨ।
2. ਉਕਤ ਸੰਸਥਾ ਕਥਿਤ ਤੌਰ 'ਤੇ:
i). MoHUA ਦੇ ਨਾਮ ਦੀ ਵਰਤੋਂ ਕਰਕੇ ਜਾਅਲੀ ਖਾਲੀ ਅਸਾਮੀਆਂ ਦੇ ਨੋਟਿਸ ਜਾਰੀ ਕਰ ਰਹੀ ਹੈ;
(ii). ਮੰਤਰਾਲੇ ਤੋਂ ਪ੍ਰਮਾਣਿਕਤਾ/ਸਹਿਯੋਗ ਹੋਣ ਦਾ ਦਾਅਵਾ ਕਰਕੇ ਉਮੀਦਵਾਰਾਂ ਨੂੰ ਗੁੰਮਰਾਹ ਕਰ ਰਹੀ ਹੈ;
(iii). ਰੁਜ਼ਗਾਰ ਪ੍ਰਦਾਨ ਕਰਨ ਦੇ ਬਹਾਨੇ ਬਿਨੈਕਾਰਾਂ ਤੋਂ ਕਥਿਤ ਤੌਰ 'ਤੇ ਵਿੱਤੀ ਲਾਭ ਦੀ ਮੰਗ ਕਰ ਰਹੀ ਹੈ;
(iv). ਅਜਿਹੇ ਝੂਠੇ ਦਾਅਵਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਔਨਲਾਈਨ ਪਲੈਟਫਾਰਮ/ਵੈੱਬਸਾਈਟਾਂ ਦਾ ਸੰਚਾਲਨ ਕਰ ਰਹੀ ਹੈ।
3. ਇਸ ਸਬੰਧ ਵਿੱਚ, ਇਹ ਸਪਸ਼ਟ ਕੀਤਾ ਜਾਂਦਾ ਹੈ ਕਿ:
(a). ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਅਜਿਹੀ ਕੋਈ ਭਰਤੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਹੈ;
(b). ਮੰਤਰਾਲੇ ਨੇ ਕਿਸੇ ਵੀ ਨਿਜੀ ਏਜੰਸੀ/ਸੰਸਥਾ ਨੂੰ ਆਪਣੇ ਵੱਲੋਂ ਭਰਤੀ ਕਰਨ ਲਈ ਅਧਿਕਾਰਤ ਨਹੀਂ ਕੀਤਾ ਹੈ;
(c). ਉਸ ਦੇ ਉਲਟ ਦਾਅਵਾ ਕਰਨ ਵਾਲੇ ਕਿਸੇ ਵੀ ਸੰਚਾਰ ਨੂੰ ਧੋਖਾਧੜੀ ਅਤੇ ਗੁੰਮਰਾਹਕੁੰਨ ਮੰਨਿਆ ਜਾਣਾ ਚਾਹੀਦਾ ਹੈ।
4. ਆਮ ਜਨਤਾ, ਖਾਸ ਕਰਕੇ ਨੌਕਰੀ ਲੱਭਣ ਵਾਲਿਆਂ ਨੂੰ, ਸਲਾਹ ਦਿੱਤੀ ਜਾਂਦੀ ਹੈ:
(i). ਅਜਿਹੇ ਜਾਅਲੀ ਭਰਤੀ ਪ੍ਰਸਤਾਵਾਂ ਦਾ ਜਵਾਬ ਨਾ ਦੇਣ;
(ii). ਅਜਿਹੀਆਂ ਸੰਸਥਾਵਾਂ ਨਾਲ ਨਿਜੀ ਜਾਂ ਵਿੱਤੀ ਜਾਣਕਾਰੀ ਸਾਂਝੀ ਨਾ ਕਰਨ;
(iii). ਅਜਿਹੇ ਪ੍ਰਸਤਾਵਾਂ ਦੇ ਸਬੰਧ ਵਿੱਚ ਕੋਈ ਭੁਗਤਾਨ ਨਾ ਕਰਨ ;
(iv). ਅਜਿਹੀਆਂ ਘਟਨਾਵਾਂ ਦੀ ਰਿਪੋਰਟ ਰਾਸ਼ਟਰੀ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਜਾਂ ਸਥਾਨਕ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਕਰਨ ਲਈ।
5. ਇਹ ਪ੍ਰੈੱਸ ਰਿਲੀਜ਼ ਜਾਗਰੂਕਤਾ ਪੈਦਾ ਕਰਨ ਅਤੇ ਬੇਖ਼ਬਰ ਨਾਗਰਿਕਾਂ ਦੇ ਸ਼ੋਸ਼ਣ ਨੂੰ ਰੋਕਣ ਲਈ ਜਨਤਕ ਹਿਤ ਵਿੱਚ ਜਾਰੀ ਕੀਤੀ ਜਾ ਰਹੀ ਹੈ।
****
ਐੱਸਕੇ/ਏਕੇ
(Release ID: 2261402)
ਵਿਜ਼ੀਟਰ ਕਾਊਂਟਰ : 5