ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਨੇ ਸ਼ਕਤੀ ਅਤੇ ਸਮਰੱਥਾ ਦੇ ਤਾਲਮੇਲ ‘ਤੇ ਜ਼ੋਰ ਦਿੱਤਾ
ਪ੍ਰਧਾਨ ਮੰਤਰੀ ਨੇ 1998 ਦੇ ਪਰਮਾਣੂ ਪ੍ਰੀਖਣਾਂ ਨੂੰ ਸਾਡੇ ਰਾਸ਼ਟਰ ਦੇ ਸੰਕਲਪ ਦਾ ਇੱਕ ਫੈਸਲਾਕੁੰਨ ਪਲ ਦੱਸਿਆ
प्रविष्टि तिथि:
13 MAY 2026 10:44AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਈ 1998 ਵਿੱਚ ਪੋਖਰਣ ਵਿਖੇ ਭਾਰਤ ਦੁਆਰਾ ਕੀਤੇ ਗਏ ਇਤਿਹਾਸਕ ਪਰਮਾਣੂ ਪ੍ਰੀਖਣਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਨੂੰ ਸਾਡੇ ਰਾਸ਼ਟਰ ਦੇ ਸੰਕਲਪ ਦਾ ਇੱਕ ਫੈਸਲਾਕੁੰਨ ਪਲ ਦੱਸਿਆ। ਸ਼੍ਰੀ ਮੋਦੀ ਨੇ ਕਿਹਾ, “11 ਮਈ ਦੇ ਪ੍ਰੀਖਣਾਂ ਤੋਂ ਬਾਅਦ, ਪੂਰੀ ਦੁਨੀਆ ਨੇ ਭਾਰਤ ‘ਤੇ ਦਬਾਅ ਪਾਇਆ, ਪਰ ਅਸੀਂ ਇਹ ਸਾਬਤ ਕਰ ਦਿੱਤਾ ਕਿ ਕੋਈ ਵੀ ਤਾਕਤ ਭਾਰਤ ਨੂੰ ਝੁਕਾ ਨਹੀਂ ਸਕਦੀ।”
ਪ੍ਰਧਾਨ ਮੰਤਰੀ ਨੇ ਇੱਕ ਸੰਸਕ੍ਰਿਤ ਪਉੜੀ ਸਾਂਝੀ ਕੀਤੀ-
“एवं परस्परापेक्षा शक्तिशक्तिमतोः स्थिता ।
न शिवेन विना शक्तिर्न शक्त्या विना शिवः।।”
ਪ੍ਰਧਾਨ ਮੰਤਰੀ ਨੇ ਐਕਸ ‘ਤੇ ਲਿਖਿਆ;
“1998 ਵਿੱਚ ਇਸੇ ਦਿਨ ਭਾਰਤ ਨੇ ਜੋ ਪਰਮਾਣੂ ਪ੍ਰੀਖਣ ਕੀਤੇ ਸਨ, ਉਨ੍ਹਾਂ ਨਾਲ ਦੁਨੀਆ ਨੂੰ ਪਤਾ ਲੱਗਿਆ ਕਿ ਸਾਡੇ ਦੇਸ਼ ਦੀ ਇੱਛਾ ਸ਼ਕਤੀ ਕਿੰਨੀ ਅਟੱਲ ਹੈ! 11 ਮਈ ਦੇ ਟੈਸਟ ਤੋਂ ਬਾਅਦ ਪੂਰੀ ਦੁਨੀਆ ਦਾ ਦਬਾਅ ਭਾਰਤ ‘ਤੇ ਸੀ, ਪਰ ਅਸੀਂ ਦਿਖਾਇਆ ਕਿ ਕੋਈ ਵੀ ਤਾਕਤ ਭਾਰਤ ਨੂੰ ਝੁਕਾ ਨਹੀਂ ਸਕਦੀ।
एवं परस्परापेक्षा शक्तिशक्तिमतोः स्थिता ।
न शिवेन विना शक्तिर्न शक्त्या विना शिवः।।”
************
ਐੱਮਜੇਪੀਐੱਸ/ਐੱਸਐੱਸ/ਵੀਜੇ/ਏਕੇ
(रिलीज़ आईडी: 2260535)
आगंतुक पटल : 52
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Assamese
,
Bengali
,
Bengali-TR
,
Gujarati
,
Odia
,
Tamil
,
Telugu
,
Kannada
,
Malayalam