ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਸੰਚਾਰ ਰਾਜ ਮੰਤਰੀ ਡਾ. ਚੰਦਰ ਸ਼ੇਖਰ ਪੇਮਾਸਾਨੀ ਨੇ ਏਪੀਟੀ 2.0 ਦੀ ਸਮੀਖਿਆ ਕੀਤੀ
ਵਿਰਾਸਤ ਤੋਂ ਲੈ ਕੇ ਲੌਜਿਸਟਿਕਸ ਹੱਬ ਤੱਕ: ਇੰਡੀਆ ਪੋਸਟ ਦਾ ਏਪੀਟੀ 2.0 ਅਸਲ ਸਮੇਂ ਵਿੱਚ ਏਆਈ ਅਧਾਰਿਤ ਸ਼ਾਸਨ ਵਿਵਸਥਾ ਲਿਆ ਰਿਹਾ ਹੈ
ਸਰਕਾਰ ਇੰਡੀਆ ਪੋਸਟ ਨੂੰ ਕਾਰਪੋਰੇਟ-ਸ਼ੈਲੀ ਦੀ ਕੁਸ਼ਲਤਾ ਵੱਲ ਅੱਗੇ ਵਧਾ ਰਹੀ ਹੈ
प्रविष्टि तिथि:
12 MAY 2026 2:07PM by PIB Chandigarh
ਸੰਚਾਰ ਅਤੇ ਗ੍ਰਾਮੀਣ ਵਿਕਾਸ ਰਾਜ ਮੰਤਰੀ ਡਾ. ਚੰਦਰ ਸ਼ੇਖਰ ਪੇਮਾਸਾਨੀ ਨੇ ਅੱਜ ਇੰਡੀਆ ਪੋਸਟ ਦੀ ਅਗਲੀ ਪੀੜ੍ਹੀ ਦੇ ਡਿਜੀਟਲ ਪਲੈਟਫਾਰਮ ਏਪੀਟੀ 2.0 ਦੀ ਵਿਸਤ੍ਰਿਤ ਸਮੀਖਿਆ ਕੀਤੀ ਅਤੇ ਇੰਡੀਆ ਪੋਸਟ ਨੂੰ ਇੱਕ ਆਧੁਨਿਕ ਲੌਜਿਸਟਿਕਸ ਅਤੇ ਸੇਵਾ ਕੇਂਦਰ ਵਿੱਚ ਬਦਲਣ ਵਿੱਚ ਇਸ ਦੀ ਭੂਮਿਕਾ ‘ਤੇ ਜ਼ੋਰ ਦਿੱਤਾ।

ਰਾਜ ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਏਪੀਟੀ 2.0 ਕਿਸ ਤਰ੍ਹਾਂ ਬ੍ਰਾਂਚ ਦਫ਼ਤਰਾਂ ਨੂੰ ਅਸਲ ਸਮੇਂ ਦੀ ਜਾਣਕਾਰੀ ਨਾਲ ਸਸ਼ਕਤ ਬਣਾ ਰਿਹਾ ਹੈ, ਜਿਸ ਨਾਲ ਉਹ ਸਥਾਨਕ ਮੰਗ ਦਾ ਵਿਸ਼ਲੇਸ਼ਣ ਕਰਨ, ਪ੍ਰਦਰਸ਼ਨ ਦੀ ਨਿਗਰਾਨੀ ਕਰਨ ਅਤੇ ਜ਼ਮੀਨੀ ਪੱਧਰ ‘ਤੇ ਤੇਜ਼, ਡੇਟਾ-ਅਧਾਰਿਤ ਫ਼ੈਸਲਾ ਲੈਣ ਵਿੱਚ ਸਮਰੱਥ ਹੋ ਰਹੇ ਹਨ। ਏਆਈ ਦਾ ਏਕੀਕਰਣ ਇੰਡੀਆ ਪੋਸਟ ਨੂੰ ਵੱਡੀ ਮਾਤਰਾ ਵਿੱਚ ਸੰਚਾਲਨ ਡੇਟਾ ਸੰਸਾਧਿਤ ਕਰਨ, ਨਤੀਜਿਆਂ ਦੀ ਭਵਿੱਖਬਾਣੀ ਕਰਨ, ਨਿਯਮਿਤ ਕਾਰਜਾਂ ਨੂੰ ਸਵੈਚਾਲਿਤ ਕਰਨ ਅਤੇ ਡਾਕ ਨੈੱਟਵਰਕ ਵਿੱਚ ਸੇਵਾ ਵੰਡ ਨੂੰ ਜ਼ਿਕਰਯੋਗ ਰੂਪ ਨਾਲ ਵਧਾਉਣ ਵਿੱਚ ਮਦਦ ਕਰ ਰਿਹਾ ਹੈ।
ਡਾ. ਪੇਮਾਸਾਨੀ ਨੇ ਦੱਸਿਆ ਕਿ ਇਹ ਸਮਰੱਥਾਵਾਂ ਇੰਡੀਆ ਪੋਸਟ ਲਈ ਸਪਸ਼ਟ ਅਤੇ ਮਾਪਣ ਯੋਗ ਲਾਭ ਪ੍ਰਦਾਨ ਕਰ ਰਹੀਆਂ ਹਨ, ਜਿਨ੍ਹਾਂ ਵਿੱਚ ਤੇਜ਼ ਸੇਵਾ ਵੰਡ, ਮੈਨੂਅਲ ਦਖਲਅੰਦਾਜ਼ੀ ਵਿੱਚ ਕਮੀ, ਬਿਹਤਰ ਫੈਸਲਾ ਲੈਣ ਦੀ ਕੁਸ਼ਲਤਾ, ਗ੍ਰਾਹਕਾਂ ਦੀ ਸੰਤੁਸ਼ਟੀ ਵਿੱਚ ਵਾਧਾ ਅਤੇ ਵਧੇਰੇ ਭਰੋਸੇਯੋਗ ਅਤੇ ਕੁਸ਼ਲ ਸੰਚਾਲਨ ਸ਼ਾਮਲ ਹਨ।
ਉਨ੍ਹਾਂ ਨੇ ਇਸ ਪਲੈਟਫਾਰਮ ਦੇ ਮਜ਼ਬੂਤ ਵਪਾਰਕ ਪ੍ਰਭਾਵ ‘ਤੇ ਜ਼ੋਰ ਦਿੱਤਾ, ਵਿਸ਼ੇਸ਼ ਤੌਰ ‘ਤੇ ਗ੍ਰਾਮੀਣ ਅਤੇ ਅਰਧ-ਸ਼ਹਿਰੀ ਬਜ਼ਾਰਾਂ ਵਿੱਚ ਗ੍ਰਾਹਕਾਂ ਨੂੰ ਬਿਹਤਰ ਢੰਗ ਨਾਲ ਟੀਚਾਬੱਧ ਕਰਨ ਅਤੇ ਉਨ੍ਹਾਂ ਨਾਲ ਜੁੜਨ, ਬ੍ਰਾਂਚ ਪੱਧਰ ‘ਤੇ ਸੇਵਾਵਾਂ ਨੂੰ ਅਪਣਾਉਣ ਵਿੱਚ ਸੁਧਾਰ ਕਰਨ ਅਤੇ ਸਮੇਂ ‘ਤੇ, ਡੇਟਾ-ਅਧਾਰਿਤ ਪਹੁੰਚ ਰਾਹੀਂ ਨਵੇਂ ਰੈਵੇਨਿਊ ਮੌਕਿਆਂ ਨੂੰ ਖੋਲ੍ਹਣ ਦੀ ਇਸ ਦੀ ਸਮਰੱਥਾ ‘ਤੇ। ਬ੍ਰਾਂਚ ਪੱਧਰ ਦੇ ਡੇਟਾ ਨੂੰ ਉਪਯੋਗੀ ਜਾਣਕਾਰੀ ਵਿੱਚ ਤਬਦੀਲ ਕਰਕੇ, APT 2.0 ਲਗਾਤਾਰ ਵਿਕਸਿਤ ਹੋ ਰਹੇ ਲੌਜਿਸਟਿਕਸ ਲੈਂਡਸਕੇਪ ਵਿੱਚ ਇੰਡੀਆ ਪੋਸਟ ਦੀ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰ ਰਿਹਾ ਹੈ।
ਰਾਜ ਮੰਤਰੀ ਨੇ ਕਿਹਾ ਕਿ ਇਹ ਪਰਿਵਰਤਨ ਇੰਡੀਆ ਪੋਸਟ ਦੇ ਰਾਸ਼ਟਰੀ ਲੌਜਿਸਟਿਕਸ ਰੀੜ੍ਹ ਦੀ ਹੱਡੀ ਦੇ ਰੂਪ ਵਿੱਚ ਵਿਕਸਿਤ ਹੋਣ ਲਈ ਕੇਂਦਰੀ ਹੈ, ਜੋ ਇੱਕ ਡਿਜੀਟਲ ਤੌਰ ‘ਤੇ ਸਸ਼ਕਤ ਅਤੇ ਸੇਵਾ-ਉਨਮੁਖ ਸੰਸਥਾ ਦੀ ਦ੍ਰਿਸ਼ਟੀ ਦੇ ਅਨੁਰੂਪ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਉਨ੍ਹਾਂ ਨੇ ਦੱਸਿਆ ਕਿ ਭਾਰਤ ਸਰਕਾਰ ਜ਼ਮੀਨੀ ਪੱਧਰ ‘ਤੇ ਲਾਗੂਕਰਨ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੀ ਹੈ, ਜੋ ਇੱਕ ਸਰਗਰਮ ਸ਼ਾਸਨ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ ਜੋ ਸੰਗਠਨ ਦੇ ਅੰਦਰ ਇੱਕ ਸਪਸ਼ਟ ਸੱਭਿਆਚਾਰਕ ਬਦਲਾਅ ਲਿਆ ਰਿਹਾ ਹੈ- ਇੱਕ ਰਵਾਇਤੀ ਵਿਰਾਸਤ ਪ੍ਰਣਾਲੀ ਤੋਂ ਵਧੇਰੇ ਚੁਸਤ, ਕਾਰਪੋਰੇਟ ਸ਼ੈਲੀ ਦੀ, ਤਕਨਾਲੋਜੀ ਅਧਾਰਿਤ ਸੰਸਥਾ ਵੱਲ।
ਡਾ. ਪੇਮਾਸਾਨੀ ਨੇ ਅੱਗੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਰਕਾਰ ਦਾ ਡਿਜੀਟਲ ਅਭਿਆਨ ਇੱਕ ਮਜ਼ਬੂਤ ਅਤੇ ਸੁਰੱਖਿਅਤ ਢਾਂਚਾ ਨੂੰ ਯਕੀਨੀ ਬਣਾਉਂਦਾ ਹੈ ਜੋ ਡੇਟਾ ਦੀ ਅਖੰਡਤਾ ਦੀ ਰੱਖਿਆ ਕਰਦਾ ਹੈ ਅਤੇ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਬਣਾਉਂਦਾ ਹੈ, ਜਿਸ ਨਾਲ ਭਰੋਸੇਯੋਗ, ਲਚਕਤਾ ਅਤੇ ਭਵਿੱਖ ਲਈ ਤਿਆਰ ਡਿਜੀਟਲ ਜਨਤਕ ਸੇਵਾ ਵੰਡ ਸੰਭਵ ਹੋ ਪਾਉਂਦੀ ਹੈ। ਇਹ ਭਾਰਤ ਦੇ ਵਿਸਤਾਰਿਤ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਵਿੱਚ ਭਰੋਸੇ ਨੂੰ ਹੋਰ ਮਜ਼ਬੂਤ ਕਰਦਾ ਹੈ, ਜਿੱਥੇ ਵਿਆਪਕਤਾ ਦੇ ਨਾਲ-ਨਾਲ ਸੁਰੱਖਿਆ ਅਤੇ ਭਰੋਸੇ ਵੀ ਯਕੀਨੀ ਬਣਾਇਆ ਜਾਂਦਾ ਹੈ।
ਕੇਂਦਰੀ ਸੰਚਾਰ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧਿਆ ਦੀ ਅਗਵਾਈ ਹੇਠ, ਇੰਡੀਆ ਪੋਸਟ ‘ਵਿਕਸਿਤ ਭਾਰਤ’ ਦੀ ਕਲਪਨਾ ਦੇ ਅਨੁਸਾਰ ਨਿਰੰਤਰ ਪਰਿਵਰਤਨ ਦੀ ਰਾਹ ‘ਤੇ ਹੈ ਅਤੇ ਅੰਤਿਮ ਮੀਲ ਡਿਲੀਵਰੀ ਅਤੇ ਰਾਸ਼ਟਰੀ ਕਨੈਕਟੀਵਿਟੀ ਨੂੰ ਮਜ਼ਬੂਤ ਕਰਨ ਲਈ ਤਕਨਾਲੋਜੀ ਦਾ ਲਾਭ ਉਠਾ ਰਹੀ ਹੈ।
************
ਐੱਨਜੇ/ਏਆਰਜੇ/ਏਕੇ
(रिलीज़ आईडी: 2260292)
आगंतुक पटल : 55