ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸੋਮਨਾਥ, ਗੁਜਰਾਤ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਦੀਵੀ ਮੰਦਿਰ ਸੱਭਿਅਤਾਗਤ ਦਲੇਰੀ ਅਤੇ ਅਟੁੱਟ ਭਗਤੀ ਦਾ ਪ੍ਰਤੀਕ ਹੈ
प्रविष्टि तिथि:
11 MAY 2026 5:04PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੋਮਨਾਥ ਅੰਮ੍ਰਿਤ ਮਹੋਤਸਵ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ।
ਪ੍ਰਧਾਨ ਮੰਤਰੀ ਨੇ ਪਵਿੱਤਰ ਸੋਮਨਾਥ ਮੰਦਿਰ ਦੇ ਸ਼ਿਖਰ ‘ਤੇ ਮਾਣ ਨਾਲ ਲਹਿਰਾਉਂਦੇ ਹੋਏ ਪਵਿੱਤਰ ਝੰਡੇ ਨੂੰ ਦੇਖ ਕੇ ਕਿਹਾ ਕਿ ਇਹ ਭਾਰਤ ਦੀ ਆਸਥਾ ਦੀ ਜਿੱਤਾ ਦਾ ਪ੍ਰਤੀਕ ਅਤੇ ਲੱਖਾਂ ਭਾਰਤੀਆਂ ਦੀ ਸਮੂਹਿਕ ਚੇਤਨਾ ਦਾ ਬ੍ਰਹਮ ਐਲਾਨ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਸੋਮਨਾਥ ਦੇ ਸ਼ਿਖਰ ‘ਤੇ ਲਹਿਰਾਉਂਦਾ ਹੋਇਆ ਕੇਸਰੀ ਝੰਡਾ ਅਟੁੱਟ ਸ਼ਰਧਾ ਦੀ ਜੀਵੰਤ ਵਿਜੈ ਗਾਥਾ ਹੈ ਜੋ ਕਿ ਅੰਨਤ ਕਾਲ ਤੱਕ ਭਾਰਤ ਦਾ ਗੌਰਵ ਗਾਇਨ ਅਤੇ ਹਰ ਭਾਰਤੀ ਨੂੰ ਪ੍ਰੇਰਣਾ ਪ੍ਰਦਾਨ ਕਰਦਾ ਰਹੇਗਾ।
ਮੰਦਿਰ ਦੇ ਇਤਿਹਾਸ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਹਜ਼ਾਰ ਵਰ੍ਹੇ ਪਹਿਲਾਂ ਸੋਮਨਾਥ ‘ਤੇ ਪਹਿਲਾ ਹਮਲਾ ਉਨ੍ਹਾਂ ਲੋਕਾਂ ਨੇ ਕੀਤਾ ਸੀ ਜੋ ਸਮਝਦੇ ਸਨ ਕਿ ਉਹ ਧਰਤੀ ਦੀ ਆਤਮਾ ਨੂੰ ਚਕਨਾਚੂਰ ਕਰ ਸਕਦੇ ਹਨ, ਪਰੰਤੂ ਭਾਰਤ ਮਾਤਾ ਦੇ ਉਨ੍ਹਾਂ ਬਹਾਦਰ ਸਪੂਤਾਂ ਨੂੰ ਨਮਨ ਜਿਨ੍ਹਾਂ ਦੁਆਰਾ ਸੋਮਨਾਥ ਮੰਦਿਰ ਦਾ ਨਿਰਮਾਣ ਹੁੰਦਾ ਰਿਹਾ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਤੋਂ 75 ਵਰ੍ਹੇ ਪਹਿਲਾਂ ਇਸੇ ਦਿਨ ਉਸ ਸਮੇਂ ਦੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਦੀ ਮੌਜੂਦਗੀ ਵਿੱਚ ਪੁਨਰ-ਨਿਰਮਿਤ ਸੋਮਨਾਥ ਮੰਦਿਰ ਦੇ ਦਰਵਾਜੇ ਖੁੱਲੇ ਸਨ, ਅਤੇ ਵਿਸ਼ਵ ਨੂੰ ਇਹ ਸੁਨੇਹਾ ਦਿੱਤਾ ਗਿਆ ਸੀ ਕਿ ਹਮਲਾਵਰ ਤਾਂ ਇਤਿਹਾਸ ਦੀ ਮਿੱਟੀ ਵਿੱਚ ਮਿਲ ਗਏ ਪਰ ਭਾਰਤ ਦੀ ਆਤਮਾ ਸਦਾ ਅਮਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਮਨਾਥ ਸਦੀਵੀ ਅਤੇ ਅਟਲ ਹੈ। ਇਹ ਸਾਡੀ ਸੱਭਿਅਤਾਗਤ ਦਲੇਰੀ ਅਤੇ ਅਟੁੱਟ ਸ਼ਰਧਾ ਅਤੇ ਭਗਤੀ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਸਾਡੇ ਸਾਰਿਆਂ ‘ਤੇ ਸਦਾ ਮਹਾਦੇਵ ਦੀ ਕਿਰਪਾ ਬਣੀ ਰਹਿਣ ਦੀ ਪ੍ਰਾਰਥਨਾ ਕੀਤੀ।
In a series of posts on X, the Prime Minister wrote:
ਐਕਸ ‘ਤੇ ਪੋਸਟਾਂ ਦੀ ਇੱਕ ਸੀਰੀਜ਼ ਵਿੱਚ, ਪ੍ਰਧਾਨ ਮੰਤਰੀ ਨੇ ਲਿਖਿਆ:
“ਪਵਿੱਤਰ ਸੋਮਨਾਥ ਮੰਦਿਰ ਦੇ ਗਗਨਚੁੰਬੀ ਸ਼ਿਖਰ ‘ਤੇ ਮਾਣ ਨਾਲ ਲਹਿਰਾਉਂਦਾ ਹੋਇਆ ਪਵਿੱਤਰ ਝੰਡਾ ਭਾਰਤ ਦੀ ਆਸਥਾ ਦੀ ਜਿੱਤ ਦਾ ਪ੍ਰਤੀਕ ਹੈ। ਇਹ ਕੋਟਿ-ਕੋਟਿ ਭਾਰਤੀਆਂ ਦੀ ਸਮੂਹਿਕ ਚੇਤਨਾ ਦਾ ਅਧਿਆਤਮਿਕ (ਬ੍ਰਹਮ) ਐਲਾਨ ਵੀ ਹੈ। ਸੋਮਨਾਥ ਦੇ ਸ਼ਿਖਰ ‘ਤੇ ਕੇਸਰੀ ਝੰਡਾ ਸਾਡੀ ਅਟੁੱਟ ਸ਼ਰਧਾ ਦੀ ਜੀਵੰਤ ਜਿੱਤਗਾਥਾ ਹੈ। ਇਹ ਝੰਡਾ ਅਨੰਤਕਾਲ ਤੱਕ ਭਾਰਤ ਦੇ ਗੌਰਵ ਦਾ ਗਾਇਨ ਕਰਦਾ ਰਹੇਗਾ, ਹਰ ਭਾਰਤੀ ਨੂੰ ਪ੍ਰੇਰਣਾ ਦਿੰਦਾ ਰਹੇਗਾ।”
“ਹਜ਼ਾਰ ਵਰ੍ਹੇ ਪਹਿਲਾਂ, ਸੋਮਨਾਥ ‘ਤੇ ਕਈ ਹਮਲਿਆਂ ਵਿੱਚੋਂ ਪਹਿਲਾ ਹਮਲਾ ਹੋਇਆ ਸੀ। ਅਜਿਹੇ ਹਮਲਾਵਰ ਸੋਚਦੇ ਸਨ ਕਿ ਉਹ ਸਾਡੀ ਧਰਤੀ ਦੀ ਸੰਸਕ੍ਰਿਤੀ ਨੂੰ ਨਸ਼ਟ ਕਰ ਦੇਣਗੇ। ਪਰ ਉਹ ਗਲਤ ਸਨ। ਭਾਰਤ ਮਾਤਾ ਦੇ ਬਹਾਦਰ ਸਪੂਤਾਂ ਸਦਕਾਂ ਸੋਮਨਾਥ ਦਾ ਪੁਨਰ-ਨਿਰਮਾਣ ਹੁੰਦਾ ਰਿਹਾ।”
ਅੱਜ ਤੋਂ 75 ਵਰ੍ਹੇ ਪਹਿਲਾਂ ਇਸੇ ਦਿਨ, ਉਸ ਸਮੇਂ ਦੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਦੀ ਮੌਜੂਦਗੀ ਵਿੱਚ ਪੁਨਰ-ਨਿਰਮਿਤ ਸੋਮਨਾਥ ਮੰਦਿਰ ਦੇ ਦਰਵਾਜੇ ਖੋਲ੍ਹੇ ਗਏ ਅਤੇ ਦੁਨੀਆ ਨੂੰ ਸੁਨੇਹਾ ਦਿੱਤਾ ਗਿਆ ਕਿ ਹਮਲਾਵਰ ਤਾਂ ਇਤਿਹਾਸ ਦੀ ਧੂੜ ਵਿੱਚ ਮਿਲ ਗਏ ਪਰ ਭਾਰਤ ਦੀ ਆਤਮਾ ਅਮਰ ਹੈ।
ਸੋਮਨਾਥ ਅਟਲ ਅਤੇ ਸਦੀਵੀ ਹੈ। ਇਹ ਸਾਡੀ ਸੱਭਿਅਤਾਗਤ ਦਲੇਰੀ ਅਤੇ ਅਟੁੱਟ ਸ਼ਰਧਾ ਅਤੇ ਭਗਤੀ ਦਾ ਪ੍ਰਤੀਕ ਹੈ। ਸਾਡੇ ਸਾਰਿਆਂ ‘ਤੇ ਮਹਾਦੇਵ ਦੀ ਕਿਰਪਾ ਸਦਾ ਬਣੀ ਰਹੇ।
“ਅੱਜ ਸੋਮਨਾਥ ਤੋਂ ਕੁਝ ਹੋਰ ਝਲਕੀਆਂ....”
***************
ਐੱਮਜੇਪੀਐੱਸ/ਐੱਸਐੱਸ/ਪੀਆਰਕੇ/ਏਕੇ
(रिलीज़ आईडी: 2260138)
आगंतुक पटल : 46
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Manipuri
,
Bengali
,
Bengali-TR
,
Gujarati
,
Odia
,
Tamil
,
Telugu
,
Kannada
,
Malayalam