ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਡੋਦਰਾ ਜਾਂਦੇ ਸਮੇਂ ਸੋਮਨਾਥ ਮੰਦਿਰ ਦੀ ਇੱਕ ਤਸਵੀਰ ਸਾਂਝੀ ਕੀਤੀ
Posted On:
11 MAY 2026 5:14PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੋਮਨਾਥ ਤੋਂ ਵਡੋਦਰਾ ਜਾਂਦੇ ਸਮੇਂ ਲਈ ਗਈ ਸੋਮਨਾਥ ਮੰਦਿਰ ਦੀ ਇੱਕ ਤਸਵੀਰ ਸਾਂਝੀ ਕੀਤੀ।
ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਪ੍ਰਭਾਸ ਪਾਟਨ ਦੇ ਕਿਨਾਰੇ ਸਥਿਤ ਸੋਮਨਾਥ ਮੰਦਿਰ ਭਗਤੀ, ਇਤਿਹਾਸ ਅਤੇ ਸੱਭਿਅਤਾਗਤ ਭਾਵਨਾ ਦੇ ਇੱਕ ਤੇਜਸਵੀ ਪ੍ਰਤੀਕ ਵਜੋਂ ਸ਼ਾਨ ਨਾਲ ਖੜ੍ਹਾ ਹੈ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਇਹ ਸਦੀਵੀ ਮੰਦਿਰ ਬੇਰਹਿਮ ਹਮਲਿਆਂ, ਆਕ੍ਰਮਣਾਂ ਅਤੇ ਸਦੀਆਂ ਬੀਤਣ ਦੇ ਬਾਵਜੂਦ ਅਟਲ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਮਨਾਥ ਹਰੇਕ ਭਾਰਤੀ ਨੂੰ ਸ਼ਕਤੀ, ਹਿੰਮਤ ਅਤੇ ਉਮੀਦ ਪ੍ਰਦਾਨ ਕਰਦਾ ਹੈ।
ਐਕਸ ‘ਤੇ ਪੋਸਟਾਂ ਦੀ ਸੀਰੀਜ਼ ਵਿੱਚ, ਪ੍ਰਧਾਨ ਮੰਤਰੀ ਨੇ ਲਿਖਿਆ:
“ਸੋਮਨਾਥ ਤੋਂ ਵਡੋਦਰਾ ਜਾਂਦੇ ਸਮੇਂ ਇਹ ਤਸਵੀਰ ਖਿੱਚੀ ਹੈ...
ਪ੍ਰਭਾਸ ਪਾਟਨ ਦੇ ਕਿਨਾਰੇ ‘ਤੇ ਸੋਮਨਾਥ ਮੰਦਿਰ ਸ਼ਰਧਾ, ਭਗਤੀ ਅਤੇ ਭਾਰਤ ਦੇ ਸਨਾਤਨ ਸੱਭਿਆਚਾਰ ਦਾ ਅਧਿਆਤਮਿਕ ਪ੍ਰਤੀਕ ਬਣ ਕੇ ਅੱਜ ਵੀ ਅਟਲ ਖੜ੍ਹਾ ਹੈ। ਇਸ ਪਵਿੱਤਰ ਮੰਦਿਰ ਨੇ ਬੇਰਹਿਮ ਹਮਲਿਆਂ, ਵਿਦੇਸ਼ੀ ਆਕ੍ਰਮਣਾਂ ਅਤੇ ਸਦੀਆਂ ਦੇ ਚੁਣੌਤੀਪੂਰਨ ਕਾਲਖੰਡ ਨੂੰ ਪਾਰ ਕਰਦੇ ਹੋਏ ਆਪਣੀ ਅਮਰ ਚੇਤਨਾ ਨੂੰ ਬਰਕਰਾਰ ਰੱਖਿਆ ਹੈ। ਸੋਮਨਾਥ ਹਰ ਭਾਰਤੀ ਲਈ ਸ਼ਕਤੀ, ਹਿੰਮਤ ਅਤੇ ਉਮੀਦ ਦਾ ਪ੍ਰਤੀਕ ਹੈ।
ਹਰ ਹਰ ਮਹਾਦੇਵ!”
“ਸੋਮਨਾਥ ਤੋਂ ਵਡੋਦਰਾ ਜਾਂਦੇ ਸਮੇਂ ਇਹ ਤਸਵੀਰ ਖਿੱਚੀ ਹੈ...
ਪ੍ਰਭਾਸ ਪਾਟਨ ਦੇ ਕਿਨਾਰੇ ‘ਤੇ ਸੋਮਨਾਥ ਮੰਦਿਰ ਸ਼ਰਧਾ, ਭਗਤੀ ਅਤੇ ਭਾਰਤ ਦੇ ਸਨਾਤਨ ਸੱਭਿਆਚਾਰ ਦਾ ਅਧਿਆਤਮਿਕ ਪ੍ਰਤੀਕ ਬਣ ਕੇ ਅੱਜ ਵੀ ਅਟਲ ਖੜ੍ਹਾ ਹੈ। ਇਸ ਪਵਿੱਤਰ ਮੰਦਿਰ ਨੇ ਵਹਿਸ਼ੀ (ਬਰਬਰ) ਹਮਲਿਆਂ, ਵਿਦੇਸ਼ੀ ਆਕ੍ਰਮਣਾਂ ਅਤੇ ਸਦੀਆਂ ਦੇ ਚੁਣੌਤੀਪੂਰਨ ਕਾਲਖੰਡ ਨੂੰ ਪਾਰ ਕਰਦੇ ਹੋਏ ਆਪਣੀ ਅਮਰ ਚੇਤਨਾ ਨੂੰ ਬਰਕਰਾਰ ਰੱਖਿਆ ਹੈ। ਸੋਮਨਾਥ ਹਰ ਭਾਰਤੀ ਲਈ ਸ਼ਕਤੀ, ਹਿੰਮਤ ਅਤੇ ਉਮੀਦ ਦਾ ਪ੍ਰਤੀਕ ਹੈ।
ਹਰ ਹਰ ਮਹਾਦੇਵ!”
************
ਐੱਮਜੇਪੀਐੱਸ/ਐੱਸਐੱਸ/ਪੀਆਰਕੇ/ਏਕੇ
(Release ID: 2260049)
ਵਿਜ਼ੀਟਰ ਕਾਊਂਟਰ : 5
Read this release in:
English
,
Urdu
,
Marathi
,
हिन्दी
,
Assamese
,
Bengali
,
Bengali-TR
,
Punjabi
,
Punjabi
,
Gujarati
,
Odia
,
Tamil
,
Telugu
,
Kannada
,
Malayalam