ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ ਸੌਲਿਸਿਟਰ ਜਨਰਲ ਸ਼੍ਰੀ ਤੁਸ਼ਾਰ ਮੇਹਤਾ ਦੀਆਂ ਕਿਤਾਬਾਂ The Bench, the Bar, and the Bizarre ਅਤੇ The Lawful and the Awful ਰਿਲੀਜ਼ ਕੀਤੀਆਂ


ਮੈਂ ਆਪਣੀ ਮਾਤਾ ਦੇ ਹਰ ਰੋਜ਼ ਚਰਣ ਸਪਰਸ਼ ਕਰਦਾ ਸੀ, ਉਨ੍ਹਾਂ ਦੇ ਨਾ ਰਹਿਣ ‘ਤੇ ਹਰ ਰੋਜ਼ ਉਨ੍ਹਾਂ ਦੀ ਤਸਵੀਰ ਦੇ ਸਾਹਮਣੇ ਦੀਪ ਜਗਾਉਂਦਾ ਹਾਂ, ਸਾਡੇ ਦੇਸ਼ ਵਿੱਚ ਹਰ ਦਿਨ ਮਾਤਾ ਨੂੰ ਸਮਰਪਿਤ ਹੈ

ਤੁਸ਼ਾਰ ਮੇਹਤਾ ਜੀ ਨੇ ਆਪਣੀਆਂ ਪੁਸਤਕਾਂ ਵਿੱਚ ਅਦਾਲਤੀ ਜੀਵਨ ਦੇ ਹਾਸ-ਵਿਅੰਗ ਅਤੇ ਮਨੁੱਖੀ ਸੁਭਾਅ ਨੂੰ ਸੁੰਦਰਤਾ ਸਹਿਤ ਦਰਸਾਇਆ ਗਿਆ ਹੈ

ਸਾਡੇ ਦੇਸ਼ ਦੇ ਲੋਕਤੰਤਰ ਦੀਆਂ ਜੜਾਂ ਬਹੁਤ ਡੂੰਘੀਆਂ ਹਨ, ਜਿਸ ਨੂੰ ਮਜ਼ਬੂਤ ਬਣਾਉਣ ਵਿੱਚ ਸੰਵਿਧਾਨ ਅਤੇ ਨਿਆਂਪਾਲਿਕਾ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ

ਕਾਨੂੰਨੀ, ਨਿਆਂਪਾਲਿਕਾ ਅਤੇ ਕਾਰਜਪਾਲਿਕਾ ਦਰਮਿਆਨ ਬਿਹਤਰ ਸੰਤੁਲਨ ਅਤੇ ਮਰਿਆਦਾ ਸਾਡੇ ਲੋਕਤੰਤਰ ਦੀ ਖੂਬਸੂਰਤੀ ਹੈ

ਆਮ ਆਦਮੀ ਦੀ ਆਸਥਾ, ਸਮਾਜ ਦਾ ਸੰਚਾਲਨ ਅਤੇ ਰਾਸ਼ਟਰ ਦੇ ਚਰਿੱਤਰ ਦੇ ਪ੍ਰਮਾਣ ਮਜ਼ਬੂਤ ਨਿਆਂ ਵਿਵਸਥਾ ਹੈ, ਜਿਸ ਦਾ ਭਰੋਸਾ ਬਣਾਏ ਰੱਖਣ ਵਿੱਚ ਅਸੀਂ ਇੱਕ ਸਮਾਜ ਦੇ ਨਾਤੇ ਸਫਲ ਹੋਏ ਹਾਂ

Posted On: 10 MAY 2026 8:12PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਸੌਲਿਸਿਟਰ ਜਨਰਲ ਸ਼੍ਰੀ ਤੁਸ਼ਾਰ ਮੇਹਤਾ ਦੀਆਂ ਕਿਤਾਬਾਂ The Bench, the Bar, and the Bizarre ਅਤੇ The Lawful and the Awful ਰਿਲੀਜ਼ ਕੀਤੀਆਂ। ਇਸ ਮੌਕੇ ‘ਤੇ ਚੀਫ ਜਸਟਿਸ ਆਫ ਇੰਡੀਆ (CJI) ਜਸਟਿਸ ਸ਼੍ਰੀ ਸੂਰਯ ਕਾਂਤ ਸਮੇਤ ਕਈ ਪਤਵੰਤੇ ਮੌਜੂਦ ਸਨ। 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਡੇ ਸੰਵਿਧਾਨ ਦੀ 76 ਵਰ੍ਹਿਆਂ ਦੀ ਯਾਤਰਾ ਦੌਰਾਨ, ਅਸੀਂ ਆਪਣੇ ਲੋਕਤੰਤਰ ਦੀਆਂ ਜੜਾਂ ਨੂੰ ਡੂੰਘਾਈ ਨਾਲ ਮਜ਼ਬੂਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਨਿਸ਼ਚਿਤ ਤੌਰ ‘ਤੇ ਆਪਣੀ ਬਹੁ- ਪਾਰਟੀ ਲੋਕਤੰਤਰੀ ਸੰਸਦੀ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਹੈ, ਅਤੇ 1947 ਦੇ ਬਾਅਦ ਤੋਂ ਦੇਸ਼ ਵਿੱਚ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਰਾਹੀਂ ਲਿਆਂਦੀ ਗਈ ਹਰ ਤਬਦੀਲੀ ਨੂੰ ਸਵੀਕਾਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਲੋਕਤੰਤਰ ਦੀਆਂ ਡੂੰਘੀਆਂ ਜੜਾਂ ਨੂੰ ਦਰਸਾਉਂਦਾ ਹੈ, ਜਿਸ ਵਿੱਚ ਸਾਡੇ ਸੰਵਿਧਾਨ, ਦੇਸ਼ ਦੀ ਜਨਤਾ ਅਤੇ ਸਾਡੀ ਨਿਆਂਪਾਲਿਕਾ ਨੇ ਅਹਿਮ ਯੋਗਦਾਨ ਦਿੱਤਾ ਹੈ। 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੀ ਜਨਤਾ ਨੂੰ ਇਹ ਭਰੋਸਾ ਹੈ ਕਿ ਜੇਕਰ ਉਨ੍ਹਾਂ ਨਾਲ ਕੋਈ ਅਨਿਆ ਹੁੰਦਾ ਹੈ, ਤਾਂ ਸੰਵਿਧਾਨ ਜੀਵੰਤ ਅਤੇ ਚੌਕਸ ਹੈ। ਜੇਕਰ ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ, ਤਾਂ ਨਿਆਂ ਦੇ ਦਰਵਾਜੇ ਖੁੱਲ੍ਹੇ ਰਹਿੰਦੇ ਹਨ, ਅਤੇ ਜਦੋਂ ਵੀ ਕਿਸੇ ਕਮਜ਼ੋਰ ਵਿਅਕਤੀ ਜਾਂ ਕਮਜ਼ੋਰ ਦ੍ਰਿਸ਼ਟੀਕੋਣ ਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ, ਤਾਂ ਉਸ ਨੂੰ ਨਿਸ਼ਚਿਤ ਤੌਰ ‘ਤੇ ਕੋਰਟਾਂ ਵਿੱਚ ਸੁਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਹੀ ਤਿੰਨ ਬੁਨਿਆਦੀ ਥੰਮ੍ਹਾਂ ਦੇ ਅਧਾਰ ‘ਤੇ ਸਾਡਾ ਲੋਕਤੰਤਰ ਮਜ਼ਬੂਤ ਹੋਇਆ ਹੈ, ਅਤੇ ਮੋਟੇ ਤੌਰ ‘ਤੇ, ਆਮ ਨਾਗਰਿਕ ਦੀ ਨਿਆਂ ਦੀ ਉਮੀਦ, ਸਮਾਜਿਕ ਸੰਤੁਲਨ ਅਤੇ ਰਾਸ਼ਟਰ ਦੇ ਚਰਿੱਤਰ –ਦੋਵਾਂ ਦਾ ਇੱਕ ਹੀ ਮਹੱਤਵਪੂਰਨ ਪ੍ਰਤੀਬਿੰਬ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਵਿਵਸਥਾ ਵਿੱਚ ਹਾਲੇ ਵੀ ਛੋਟੀਆਂ-ਛੋਟੀਆਂ ਕਮੀਆਂ ਮੌਜੂਦ ਹਨ, ਉਨ੍ਹਾਂ ਨੂੰ ਪਛਾਣਨਾ ਅਤੇ ਦੂਰ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ, ਅਤੇ ਉਨ੍ਹਾਂ ਨੂੰ ਸੁਧਾਰਨ ਲਈ ਨਿਆਂਪਾਲਿਕਾ ਅਤੇ ਕਾਰਜਪਾਲਿਕਾ- ਦੋਵਾਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਉਨ੍ਹਾਂ ਨੇ ਇਹ ਵੀ ਜੋੜਿਆ ਕਿ ਇਸ ਲਈ ਇੱਕ ਠੋਸ ਅਤੇ ਸਮਾਂ-ਸੀਮਾ ਨਿਰਧਾਰਿਤ ਕਰਕੇ ਬਣਾਏ ਗਏ ਰੋਡਮੈਪ ਦੇ ਨਾਲ ਅੱਗੇ ਵਧਣਾ ਹੋਵੇਗਾ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਡੇ ਲੋਕਤੰਤਰ ਦੀ ਸੁੰਦਰਤਾ ਇਸ ਵਿੱਚ ਮੌਜੂਦ ਹੈ ਕਿ ਸੰਵਿਧਾਨ ਨੇ ਸੰਸਥਾਵਾਂ ਦਾ ਨਿਰਮਾਣ ਇੱਕ-ਦੂਜੇ ਦਾ ਵਿਰੋਧ ਕਰਨ ਲਈ ਨਹੀਂ, ਸਗੋਂ ਉਨ੍ਹਾਂ ਵਿਚਕਾਰ ਸੰਤੁਲਨ ਬਣਾਈ ਰੱਖਣ ਲਈ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਭਾਵਨਾ ਨੂੰ ਇਸੇ ਦੇ ਸਹੀ ਅਰਥ ਵਿੱਚ ਸਮਝਿਆ ਜਾਣਾ ਚਾਹੀਦਾ ਹੈ. ਕਾਰਜਪਾਲਿਕਾ ਫੈਸਲਾ ਲੈਂਦੀ ਹੈ, ਜਦਕਿ ਨਿਆਂਪਾਲਿਕਾਂ ਉਨ੍ਹਾਂ ਫੈਸਲਿਆਂ ਦੀ ਸੰਵਿਧਾਨਿਕ ਸਮੀਖਿਆ ਕਰਦੀ ਹੈ। 

ਉਨ੍ਹਾਂ ਅੱਗੇ ਕਿਹਾ ਕਿ ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਇਸ ਨੂੰ ਇਸੇ ਭਾਵਨਾ ਨਾਲ ਤਿਆਰ ਕੀਤਾ ਸੀ, ਜਿਸ ਵਿੱਚ ਸੰਵਾਦ, ਮਰਿਆਦਾ ਅਤੇ ਸੰਤੁਲਨ ਨੂੰ ਪੂਰੀ ਸਾਵਧਾਨੀ ਨਾਲ ਸੰਭਾਲਿਆ ਗਿਆ ਸੀ। 76 ਵਰ੍ਹਿਆਂ ਦੇ ਇਸ ਕਾਲਖੰਡ ਵਿੱਚ, ਸ਼ਾਇਦ ਹੀ ਕੋਈ ਅਜਿਹਾ ਦੇਸ਼ ਹੋਵੇਗਾ ਜਿਸ ਨੇ ਇਨ੍ਹਾਂ ਸਾਰੀਆਂ ਸੰਵਿਧਾਨਿਕ ਪਰੰਪਰਾਵਾਂ ਅਤੇ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਦੇ ਹੋਏ ਇੰਨੀ ਤਰੱਕੀ ਕੀਤੀ ਹੋਵੇ। ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਅਤਿਅੰਤ ਸੰਤੋਸ਼ ਦਾ ਵਿਸ਼ਾ ਹੈ ਕਿ ਕੁੱਲ ਮਿਲਾ ਕੇ, ਸਾਡੇ ਦੇਸ਼ ਵਿੱਚ ਇਹ ਪਰੰਪਰਾਵਾਂ ਬਰਕਰਾਰ ਬਣੀਆਂ ਰਹੀਆਂ ਹਨ, ਅਤੇ ਅਸੀਂ ਆਪਣੀਆਂ ਪਰੰਪਰਾਵਾਂ ਰਾਹੀਂ ਇਨ੍ਹਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤਾ ਹੈ। 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਲੋਕਤੰਤਰ ਦੀ ਸ਼ਕਤੀ ਟਕਰਾਅ ਨਾਲ ਨਹੀਂ, ਸਗੋਂ ਸੰਸਥਾਗਤ ਸੰਤੁਲਨ ਅਤੇ ਸੰਵਿਧਾਨਿਕ ਮਰਿਆਦਾਵਾਂ ਪ੍ਰਤੀ ਆਪਸੀ ਸਨਮਾਨ ਨਾਲ ਆਉਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਆਪਸੀ ਮਰਿਆਦਾ ਦੀ ਗੱਲ ਕਰਦੇ ਹਨ, ਤਾਂ ਸੰਵਿਧਾਨ ਦੀ ਮੂਲ ਭਾਵਨਾ ਖੁਦ ਕਈ ਥਾਵਾਂ ‘ਤੇ ਇਸ ਨੂੰ ਮਾਨਤਾ ਦਿੰਦੀ ਹੈ ਅਤੇ ਇਸ ਦਾ ਸਮਰਥਨ ਕਰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਕਾਰਜਪਾਲਿਕਾ ਅਤੇ ਨਿਆਂਪਾਲਿਕਾ ਦੇ ਦਰਮਿਆਨ ਸੰਤੁਲਿਤ ਸਬੰਧਾਂ ਨੂੰ ਹੋਰ ਮਜ਼ਬੂਤ ​​ਬਣਾਉਣ ਦੀ ਦਿਸ਼ਾ ਵਿੱਚ ਕੰਮ ਕੀਤਾ ਜਾਣਾ ਚਾਹੀਦਾ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਸ਼੍ਰੀ ਤੁਸ਼ਾਰ ਮੇਹਤਾ ਦੀਆਂ ਕਿਤਾਬਾਂ- The Bench, the Bar, and the Bizarre ਅਤੇ The Lawful and the Awful –ਵਰਗੀ ਕਿਸੇ ਕਿਤਾਬ ਵਿੱਚ ਕੋਈ ਨਿਰਪੱਖ ਵਿਸ਼ਲੇਸ਼ਣ ਪੇਸ਼ ਕੀਤਾ ਜਾਂਦਾ ਹੈ, ਤਾਂ ਇਹ ਸਾਨੂੰ ਖੁਦ ਦਾ, ਆਪਣੀਆਂ ਸੰਸਥਾਵਾਂ ਦਾ ਅਤੇ ਪੂਰੇ ਖੇਤਰ ਦਾ ਸਮੁੱਚੇ ਤੌਰ ‘ਤੇ ਆਤਮ-ਨਿਰੀਖਣ ਅਤੇ ਪੁਨਰ- ਮੁਲਾਂਕਣ ਕਰਨ ਦਾ ਇੱਕ ਵਡਮੁੱਲਾ ਮੌਕਾ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਿਤਾਬ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਕਦੇ-ਕਦੇ ਅਦਾਲਤਾਂ ਵਿੱਚ ਕਵਿਤਾ ਦੀ ਗੂੰਜ ਸੁਣਾਈ ਦਿੰਦੀ ਹੈ, ਅਤੇ ਇਸ ਵਿੱਚ ਕਈ ਜੱਜਾਂ ਦੀ ਅਨੋਖੀਆਂ ਸ਼ੈਲੀਆਂ ਅਤੇ ਮੌਲਿਕ ਦ੍ਰਿਸ਼ਟੀਕੋਣਾਂ ‘ਤੇ ਵੀ ਚਾਨਣਾ ਪਾਇਆ ਗਿਆ ਹੈ। ਇਸ ਵਿੱਚ ਅਜਿਹੀਆਂ ਘਟਨਾਵਾਂ ਦਾ ਵੀ ਜ਼ਿਕਰ ਹੈ, ਜਿਵੇਂ ਕਿ ਕਿਸੇ ਦੇਸ਼ ਵਿੱਚ ਦੋ ਜੁੜਵਾਂ ਭੈਣਾਂ ਦਾ ਵਕੀਲ ਅਤੇ ਜਜ ਬਣਨਾ ਅਤੇ ਇੱਕ ਦੂਜੇ ਦੀਆਂ ਭੂਮਿਕਾਵਾਂ ਨੂੰ ਆਪਸ ਵਿੱਚ ਬਦਲਣਾ; ਅਤੇ ਇੱਕ ਅਜਿਹਾ ਮਾਮਲਾ, ਜਿਸ ਵਿੱਚ ਇੱਕ ਜੱਜ ਨੇ ਸ਼ਿਕਾਰ ‘ਤੇ ਨਿਕਲਣ ਦੌਰਾਨ ਹੀ ਆਪਣਾ ਫੈਸਲਾ ਸੁਣਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਹ ਸਾਰੇ ਕਿੱਸੇ ਸਾਨੂੰ ਸੋਚਣ ‘ਤੇ ਮਜ਼ਬੂਰ ਕਰਦੇ ਹਨ, ਅਤੇ ਨਾਲ ਹੀ ਅਦਾਲਤਾਂ ਦੇ ਆਮ ਤੌਰ ‘ਤੇ ਗੰਭੀਰ ਮਾਹੌਲ ਤੋਂ ਕੁਝ ਰਾਹਤ ਵੀ ਦਿਲਾਉਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸ਼੍ਰੀ ਤੁਸ਼ਾਰ ਮੇਹਤਾ ਦੀ ਇਹ ਕਿਤਾਬ ਇੱਕ ਜਿਗਿਆਸੂ ਮਨ ਦੇ ਉਤਸੁਕ ਸੁਭਾਅ ਨੂੰ ਦਰਸਾਉਂਦੀ ਹੈ, ਅਤੇ ਇਸ ਵਿੱਚ ਉਨ੍ਹਾਂ ਭਵਿੱਖ ਦੀਆਂ ਚੁਣੌਤੀਆਂ ਦੀਆਂ ਠੋਸ ਉਦਾਹਰਣਾਂ ਮੌਜੂਦ ਹਨ, ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਆਧੁਨਿਕ ਤਕਨੀਕਾਂ ਨਿਆਂਪਾਲਿਕਾ ਦੇ ਸਾਹਮਣੇ ਖੜ੍ਹੀਆਂ ਕਰ ਸਕਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਚੇਤਾਵਨੀਆਂ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਣਾ ਚਾਹੀਦਾ ਹੈ। 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਆਪਣੀ ਪੁਸਤਕ ਵਿੱਚ, ਸ਼੍ਰੀ ਤੁਸ਼ਾਰ ਮੇਹਤਾ ਨੇ ਕਾਨੂੰਨ ਦੀ ਗੰਭੀਰਤਾ ਅਤੇ ਮਾਣ ਨੂੰ ਬਣਾਈ ਰੱਖਦੇ ਹੋਏ, ਅਦਾਲਤੀ ਕਾਰਵਾਈ ਅੰਦਰ ਲੁਕੇ ਹੋਏ ਜੀਵਨ, ਹਾਸ-ਵਿਅੰਗ ਅਤੇ ਮਨੁੱਖੀ ਸੁਭਾਅ ਦਾ ਬਹੁਤ ਸੁੰਦਰ ਅਤੇ ਸੂਖਮ ਵਰਣਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਮੇਹਤਾ ਨੇ ਇਹ ਪੁਸਤਕ ਆਪਣੇ ਮਾਤਾ ਜੀ ਨੂੰ ਸਮਰਪਿਤ ਕੀਤੀ ਹੈ ਅਤੇ ‘ਮਦਰਸ ਡੇਅ’ ਦੇ ਮੌਕੇ ‘ਤੇ ਇਸ ਨੂੰ ਰਿਲੀਜ਼ ਕਰਨ ਦੇ ਮੌਕੇ ਨੂੰ ਹੋਰ ਵੀ ਜ਼ਿਆਦਾ ਵਿਸ਼ੇਸ਼ ਬਣਾ ਦਿੱਤਾ ਹੈ। ਸ਼੍ਰੀ ਸ਼ਾਹ ਨੇ ਅੱਗੇ ਕਿਹਾ, ਮੈਂ ਹਰ ਰੋਜ਼ ਆਪਣੀ ਮਾਤਾ ਜੀ ਦੇ ਚਰਣ ਸਪਰਸ਼ ਕਰਦਾ ਸੀ, ਅਤੇ ਉਨ੍ਹਾਂ ਦੇ ਦੇਹਾਂਤ ਮਗਰੋਂ, ਮੈਂ ਹਰ ਰੋਜ਼ ਉਨ੍ਹਾਂ ਦੀ ਤਸਵੀਰ ਦੇ ਸਾਹਮਣੇ ਦੀਪ ਜਗਾਉਂਦਾ ਹਾਂ, ਸਾਡੇ ਦੇਸ਼ ਵਿੱਚ ਹਰੇਕ ਦਿਨ ਮਾਵਾਂ ਨੂੰ ਸਮਰਪਿਤ ਹੈ।”

***********

ਆਰਕੇ/ਪੀਆਰ/ਪੀਐੱਸ/ ਏਕੇ


(Release ID: 2259810) ਵਿਜ਼ੀਟਰ ਕਾਊਂਟਰ : 2