ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਯੂਆਈਡੀਏਆਈ ਡੇਟਾ ਹੈਕਾਥੌਨ 2026 ਨੇ ਸਮਾਵੇਸ਼ੀ ਸ਼ਾਸਨ ਲਈ ਡੇਟਾ-ਅਧਾਰਿਤ ਨਵੀਨਤਾਵਾਂ ਨੂੰ ਪ੍ਰਦਰਸ਼ਿਤ ਕੀਤਾ


5,000 ਤੋਂ ਵੱਧ ਟੀਮਾਂ ਦੁਆਰਾ ਸਮਾਧਾਨ ਪ੍ਰਸਤੁਤ, ਡੀਪੀਆਈ ਈਕੋਸਿਸਟਮ ਵਿੱਚ ਸਭ ਤੋਂ ਵੱਡੀਆਂ ਡੇਟਾ ਨਵੀਨਤਾ ਚੁਣੌਤੀਆਂ ਵਿੱਚੋਂ ਇੱਕ ਬਣਿਆ

Posted On: 08 MAY 2026 7:06PM by PIB Chandigarh

ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂਆਈਡੀਏਆਈ) ਦੁਆਰਾ ਯੂਆਈਡੀਏਆਈ ਡਾਟਾ ਹੈਕਾਥਾਨ 2026 ਨੂੰ ਸਫਲਤਾਪੂਰਵਕ ਸਮਾਪਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਡਿਜੀਟਲ ਪਛਾਣ ਦੇ ਖੇਤਰ ਵਿੱਚ ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਉੱਤਮ ਨਵੀਨਤਾਵਾਂ ਦਾ ਜਸ਼ਨ ਮਨਾਇਆ ਗਿਆ, ਜਿਨ੍ਹਾਂ ਦਾ ਉਦੇਸ਼ ਸ਼ਾਸਨ ਅਤੇ ਜਨਤਕ ਸੇਵਾ ਵੰਡ ਨੂੰ ਬਿਹਤਰ ਬਣਾਉਣਾ ਸੀ।

ਡਿਜੀਟਲ ਪਛਾਣ ਡਾਟੇ ਦੇ ਨਵੀਨਤਾਕਾਰੀ ਅਤੇ ਜ਼ਿੰਮੇਵਾਰ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਆਯੋਜਿਤ ਇਸ ਹੈਕਾਥਾਨ ਨੇ ਵਿਦਿਆਰਥੀਆਂ ਅਤੇ ਨੌਜਵਾਨ ਪੇਸ਼ਾਵਰਾਂ ਨੂੰ ਇੱਕ ਅਜਿਹਾ ਪਲੈਟਫਾਰਮ ਦਿੱਤਾ ਜਿੱਥੇ ਉਹ ਵੱਡੇ ਪੱਧਰ ਉੱਤੇ ਲਾਗੂ ਹੋਣ ਯੋਗ ਅਤੇ ਡੇਟਾ ਆਧਾਰਿਤ ਹੱਲ ਤਿਆਰ ਕਰ ਸਕਣ, ਜਿਨ੍ਹਾਂ ਦਾ ਟੀਚਾ ਸਮਾਵੇਸ਼, ਕੁਸ਼ਲਤਾ ਅਤੇ ਸ਼ਾਸਨ ਦੇ ਨਤੀਜਿਆਂ ਨੂੰ ਬਿਹਤਰ ਬਣਾਉਣਾ ਹੈ।

ਲਗਭਗ 15,000 ਟੀਮਾਂ ਦੇ ਰਜਿਸਟ੍ਰੇਸ਼ਨ ਅਤੇ 5,000 ਤੋਂ ਵੱਧ ਟੀਮਾਂ ਦੁਆਰਾ ਸਮਾਧਾਨ ਪ੍ਰਸਤੁਤ ਕਰਨ 'ਤੇ ਇਸ ਉਪਰਾਲੇ ਨੂੰ ਬਹੁਤ ਵਧੀਆ ਪ੍ਰਤੀਕਿਰਿਆ ਮਿਲੀ। ਇਸ ਤਰ੍ਹਾਂ ਇਹ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ (ਡੀਪੀਆਈ) ਈਕੋਸਿਸਟਮ ਵਿੱਚ ਡੇਟਾ ਨਵੀਨਤਾ ਦੀ ਸਭ ਤੋਂ ਵੱਡੀ ਚੁਣੌਤੀਆਂ ਵਿੱਚੋਂ ਇੱਕ ਬਣ ਗਿਆ।

ਇੱਕ ਸਖ਼ਤ ਅਤੇ ਬਹੁ-ਪੜਾਵੀ ਮੁਲਾਂਕਣ ਪ੍ਰਕਿਰਿਆ ਤੋਂ ਬਾਅਦ — ਜਿਸ ਵਿੱਚ 5,000 ਤੋਂ ਵੱਧ ਐਂਟਰੀਆਂ ਦੀ ਜਾਂਚ, 30 ਪ੍ਰੋਜੈਕਟਾਂ ਦੀ ਸ਼ਾਰਟਲਿਸਟਿੰਗ ਅਤੇ 15 ਫਾਈਨਲਿਸਟ ਟੀਮਾਂ ਦਾ ਵਿਸਥਾਰਤ ਮੁਲਾਂਕਣ ਸ਼ਾਮਲ ਸੀ — ਟਾਪ ਪੰਜ ਟੀਮਾਂ ਨੂੰ ਆਪਣੇ ਹੱਲ ਪੇਸ਼ ਕਰਨ ਲਈ ਅੰਤਿਮ ਪ੍ਰੋਗਰਾਮ ਵਿੱਚ ਬੁਲਾਇਆ ਗਿਆ।

ਇੰਸਟੀਟਿਊਟ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ, ਕੋਲਕਤਾ ਅਤੇ ਇੰਡੀਅਨ ਇੰਸਟੀਟਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ, ਕੋਲਕਤਾ ਦੀ ਜੇਤੂ ਟੀਮ ਨੇ ਯੂਆਈਡੀਏਆਈ ਵੱਲੋਂ ਸਾਂਝਾ ਕੀਤੇ ਆਧਾਰ ਨਾਮਾਂਕਣ ਅਤੇ ਅਪਡੇਟ ਡੇਟਾਸੈੱਟ ਦਾ ਡੂੰਘਾ ਵਿਸ਼ਲੇਸ਼ਣ ਪੇਸ਼ ਕੀਤਾ।

ਉਨ੍ਹਾਂ ਦੇ ਕੰਮ ਨੇ ਖੇਤਰਾਂ, ਰਾਜਾਂ ਅਤੇ ਜਨਸੰਖਿਆ ਸਮੂਹਾਂ ਵਿੱਚ ਨਾਮਾਂਕਣ ਰੁਝਾਨਾਂ ਅਤੇ ਬਾਇਓਮੈਟ੍ਰਿਕ ਅੱਪਡੇਟ ਪੈਟਰਨਾਂ ਬਾਰੇ ਵਡਮੁੱਲੀ ਸਮਝ ਪੈਦਾ ਕੀਤੀ, ਨਾਲ ਹੀ ਸੇਵਾ ਪ੍ਰਦਾਨ ਕਰਨ ਵਿੱਚ ਸੁਧਾਰ ਲਈ ਸਿਫ਼ਾਰਸ਼ਾਂ ਵੀ ਕੀਤੀਆਂ।

ਪ੍ਰਤੀਭਾਗੀਆਂ ਨੂੰ ਸੰਬੋਧਨ ਕਰਦਿਆਂ ਯੂਆਈਡੀਏਆਈ ਦੇ ਸੀਈਓ ਸ਼੍ਰੀ ਵਿਵੇਕ ਚੰਦਰ ਵਰਮਾ ਨੇ ਟੀਮਾਂ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਵਿਸ਼ਲੇਸ਼ਣ ਦੀ ਬਾਰੀਕੀ ਨੂੰ ਲੋਕ ਭਲਾਈ ਦੇ ਮਜ਼ਬੂਤ ਨਜ਼ਰੀਏ ਨਾਲ ਜੋੜਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਨਵੀਆਂ ਕੋਸ਼ਿਸ਼ਾਂ ਨੀਤੀਆਂ ਅਤੇ ਕਾਰਜ ਪ੍ਰਣਾਲੀਆਂ ਵਿੱਚ ਸੁਧਾਰ ਲਿਆਉਣ ਵਿੱਚ ਸਿੱਧਾ ਯੋਗਦਾਨ ਪਾ ਸਕਦੀਆਂ ਹਨ। ਉਨ੍ਹਾਂ ਸ਼ਾਸਨ ਵਿੱਚ ਸਭ ਨੂੰ ਸ਼ਾਮਲ ਕਰਨ ਅਤੇ ਕੁਸ਼ਲਤਾ ਲਿਆਉਣ ਲਈ ਡੇਟਾ ਦੀ ਜ਼ਿੰਮੇਵਾਰ ਅਤੇ ਨੈਤਿਕ ਵਰਤੋਂ ਉੱਤੇ ਜ਼ੋਰ ਦਿੱਤਾ।

ਯੂਆਈਡੀਏਆਈ ਦੇ ਸੀਈਓ ਨੇ ਇਸ ਪਹਿਲਕਦਮੀ ਲਈ ਯੂਆਈਡੀਏਆਈ ਦੇ ਦੂਰਦਰਸ਼ੀ ਦ੍ਰਿਸ਼ਟੀਕੋਣ ਨੂੰ ਵੀ ਦਰਸਾਇਆ, ਇਹ ਦੱਸਦੇ ਹੋਏ ਕਿ ਯੂਆਈਡੀਏਆਈ ਡੇਟਾ ਹੈਕਾਥੌਨ ਨੂੰ ਡਿਜੀਟਲ ਪਛਾਣ ਅਤੇ ਜਨਤਕ ਡੇਟਾ ਵਰਤੋਂ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਾਲਾਨਾ ਪਲੇਟਫਾਰਮ ਵਜੋਂ ਸਥਾਪਿਤ ਕੀਤਾ ਜਾ ਸਕਦਾ ਹੈ।

ਹੈਕਾਥੌਨ ਦੇ ਭਵਿੱਖ ਦੇ ਐਡੀਸ਼ਨਾਂ ਵਿੱਚ ਵਿਦਿਆਰਥੀਆਂ ਤੋਂ ਇਲਾਵਾ ਅਕਾਦਮਿਕ, ਖੋਜਕਰਤਾਵਾਂ, ਸਟਾਰਟ-ਅੱਪਸ ਅਤੇ ਹੋਰ ਗੈਰ-ਅਕਾਦਮਿਕ ਯੋਗਦਾਨੀਆਂ ਨੂੰ ਸ਼ਾਮਲ ਕਰਨ ਦੀ ਉਮੀਦ ਕੀਤੀ ਜਾਂਦੀ ਹੈ, ਜਿਸ ਨਾਲ ਇੱਕ ਵਧੇਰੇ ਵਿਭਿੰਨਤਾ ਵਾਲੇ ਅਤੇ ਅੰਤਰ-ਅਨੁਸ਼ਾਸਨੀ ਨਵੀਨਤਾ ਈਕੋਸਿਸਟਮ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

ਯੂਆਈਡੀਏਆਈ ਡਾਟਾ ਹੈਕਾਥਾਨ 2026 ਯੂਆਈਡੀਏਆਈ ਵੱਲੋਂ ਖੁੱਲ੍ਹੀ ਨਵੀਨਤਾ, ਨੌਜਵਾਨਾਂ ਨੂੰ ਜੋੜਨ ਅਤੇ ਸਬੂਤ ਆਧਾਰਿਤ ਨੀਤੀ ਨਿਰਮਾਣ ਪ੍ਰਤੀ ਵਧਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਪ੍ਰਤੀਭਾਗੀਆਂ ਨੂੰ ਅਸਲ ਦੁਨੀਆਂ ਦੇ ਡਾਟਾਸੈੱਟ ਉੱਤੇ ਕੰਮ ਕਰਨ ਦਾ ਮੌਕਾ ਦੇ ਕੇ ਇਸ ਉਪਰਾਲੇ ਨੇ ਨਾ ਸਿਰਫ਼ ਤਕਨੀਕੀ ਉੱਤਮਤਾ ਨੂੰ ਉਤਸ਼ਾਹਿਤ ਕੀਤਾ ਬਲਕਿ ਅਜਿਹੇ ਹੱਲਾਂ ਨੂੰ ਵੀ ਪ੍ਰੋਤਸਾਹਿਤ ਕੀਤਾ ਜਿਨ੍ਹਾਂ ਦਾ ਸਿੱਧਾ ਅਸਰ ਆਮ ਲੋਕਾਂ ਉੱਤੇ ਪੈਂਦਾ ਹੈ।

ਯੂਆਈਡੀਏਆਈ ਨੇ ਹੈਕਾਥਾਨ ਦੀ ਸਫਲਤਾ ਵਿੱਚ ਯੋਗਦਾਨ ਦੇਣ ਵਾਲੇ ਸਾਰੇ ਪ੍ਰਤੀਭਾਗੀਆਂ, ਜਿਊਰੀ ਮੈਂਬਰਾਂ ਅਤੇ ਭਾਈਵਾਲਾਂ ਦੀ ਸ਼ਲਾਘਾ ਕੀਤੀ।

***************

MSZ/ਸਪਨਾ/ਆਰਐੱਨ 

 


(Release ID: 2259438) ਵਿਜ਼ੀਟਰ ਕਾਊਂਟਰ : 8