ਸਿੱਖਿਆ ਮੰਤਰਾਲਾ
azadi ka amrit mahotsav

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਐੱਨਟੀਏ ਹੈੱਡਕੁਆਰਟਰ ਦੇ ਦੌਰੇ ਦੌਰਾਨ ਨੀਟ ਯੂਜੀ 2026 ਦੀਆਂ ਵਿਵਸਥਾਵਾਂ ਦਾ ਜਾਇਜ਼ਾ ਲਿਆ

प्रविष्टि तिथि: 03 MAY 2026 5:50PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਆਯੋਜਿਤ ਹੋ ਰਹੀ ਨੀਟ ਯੂਜੀ 2026 ਦੀ ਪ੍ਰੀਖਿਆ ਦੇ ਜ਼ਮੀਨੀ ਪੱਧਰ ‘ਤੇ ਸੰਚਾਲਨ ਦਾ ਜਾਇਜ਼ਾ ਲੈਣ ਲਈ ਨੈਸ਼ਨਲ ਟੈਸਟਿੰਗ ਏਜੰਸੀ (NTA) ਦੇ ਹੈੱਡਕੁਆਰਟਰ ਦਾ ਦੌਰਾ ਕੀਤਾ।

  

ਆਪਣੇ ਦੌਰੇ ਦੌਰਾਨ, ਕੇਂਦਰੀ ਮੰਤਰੀ ਨੇ ਪ੍ਰੀਖਿਆ ਨਾਲ ਜੁੜੇ ਅਹਿਮ ਪਹਿਲੂਆਂ ਦਾ ਜਾਇਜਾ ਲਿਆ। ਇਨ੍ਹਾਂ ਵਿੱਚ ਪ੍ਰੀਖਿਆ ਦੀ ਵਿਵਸਥਾ, ਕੇਂਦਰਾਂ ਦੇ ਨਾਲ ਤਾਲਮੇਲ ਅਤੇ ਪੂਰੇ ਦੇਸ਼ ਵਿੱਚ ਪ੍ਰੀਖਿਆ ਨੂੰ ਸੁਚਾਰੂ ਤੌਰ ‘ਤੇ ਸੰਪੰਨ ਕਰਵਾਉਣ ਲਈ ਸਥਾਪਿਤ ਨਿਗਰਾਨੀ ਪ੍ਰਣਾਲੀਆਂ ਸ਼ਾਮਲ ਸਨ। ਅਧਿਕਾਰੀਆਂ ਨੇ ਉਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਨੂੰ ਸੰਭਾਲਣ ਅਤੇ ਪ੍ਰੀਖਿਆ ਕੇਂਦਰਾਂ ਵਿੱਚ ਅਨੁਸ਼ਾਸਨ ਬਣਾਈ ਰੱਖਣ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ।

  

ਨੀਟ ਯੂਜੀ 2026 ਪ੍ਰੀਖਿਆ ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਲਗਭਗ 23 ਲੱਖ ਰਜਿਸਟਰਡ ਉਮੀਦਵਾਰਾਂ ਲਈ ਆਯੋਜਿਤ ਕੀਤੀ ਜਾ ਰਹੀ ਹੈ। ਇਹ ਪ੍ਰੀਖਿਆ ਦੇਸ਼ ਭਰ ਵਿੱਚ ਬਣੇ ਕੇਂਦਰਾ ‘ਤੇ ਸਖ਼ਤ ਨਿਯਮਾਂ ਤਹਿਤ ਆਯੋਜਿਤ ਕੀਤੀ ਜਾ ਰਹੀ ਹੈ।

ਨੀਟ ਯੂਜੀ ਭਾਰਤ ਦੀ ਸਭ ਤੋਂ ਵੱਡੀ ਅੰਡਰ-ਗ੍ਰੈਜੂਏਟ ਐਂਟਰੈਂਸ ਪ੍ਰੀਖਿਆਵਾਂ ਵਿੱਚੋਂ ਇੱਕ ਹੈ। ਇਹ ਦੇਸ਼ ਭਰ ਦੀਆਂ ਸੰਸਥਾਵਾਂ ਵਿੱਚ ਐੱਮਬੀਬੀਐੱਸ, ਬੀਡੀਐੱਸ ਅਤੇ ਹੋਰ ਸਬੰਧਿਤ ਮੈਡੀਕਲ ਪ੍ਰੋਗਰਾਮ ਵਿੱਚ ਐਡਮਿਸ਼ਨ ਲਈ ਇੱਕ ਮੁੱਖ ਗੇਟਵੇ ਦਾ ਕੰਮ ਕਰਦੀ ਹੈ। 

*******

ਏਕੇ/ਅਹਿਮਦ ਖਾਨ


(रिलीज़ आईडी: 2259018) आगंतुक पटल : 42
इस विज्ञप्ति को इन भाषाओं में पढ़ें: English , Urdu , Marathi , हिन्दी , Bengali , Bengali-TR , Gujarati