ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਕੇਂਦਰੀ ਕੈਬਨਿਟ ਨੇ ਗੰਨਾ ਕਿਸਾਨਾਂ ਲਈ ਵਰ੍ਹੇ 2026-27 ਦੇ ਚੀਨੀ ਉਤਪਾਦਨ ਸੀਜ਼ਨ ਲਈ ਉਚਿਤ ਅਤੇ ਲਾਹੇਵੰਦ ਕੀਮਤ 365 ਰੁਪਏ ਪ੍ਰਤੀ ਕੁਇੰਟਲ ਨੂੰ ਮਨਜ਼ੂਰੀ ਦੇ ਦਿੱਤੀ ਹੈ


ਇਸ ਫੈਸਲੇ ਨਾਲ 5 ਕਰੋੜ ਗੰਨਾ ਕਿਸਾਨਾਂ ਦੇ ਨਾਲ-ਨਾਲ ਸ਼ੂਗਰ ਮਿੱਲਾਂ ਅਤੇ ਸਬੰਧਿਤ ਸਹਾਇਕ ਕਾਰਜਾਂ ਵਿੱਚ ਲੱਗੇ 5 ਲੱਖ ਕਾਮਿਆਂ ਨੂੰ ਲਾਭ ਹੋਵੇਗਾ

Posted On: 05 MAY 2026 7:39PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ, ਕੇਂਦਰੀ ਕੈਬਨਿਟ ਦੀ ਆਰਥਿਕ ਮਾਮਲਿਆਂ ਦੀ ਕਮੇਟੀ ਨੇ ਗੰਨਾ ਕਿਸਾਨਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਚੀਨੀ ਉਤਪਾਦਨ ਸੀਜ਼ਨ 2026-27 (ਅਕਤੂਬਰ-ਸਤੰਬਰ) ਲਈ ਗੰਨੇ ਦੀ ਉਚਿਤ ਅਤੇ ਲਾਹੇਵੰਦ ਕੀਮਤ 365 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕੀਤੀ ਹੈ। ਇਹ ਕੀਮਤ ਰਿਕਵਰੀ ਵਿੱਚ ਘੱਟੋ-ਘੱਟ 10.25 ਪ੍ਰਤੀਸ਼ਤ ਦੀ ਦਰ 'ਤੇ ਅਧਾਰਿਤ ਹੈ, ਜਿਸ ਵਿੱਚ 0.1 ਪ੍ਰਤੀਸ਼ਤ ਦੇ ਹਰੇਕ ਵਾਧੇ ਲਈ 3.56 ਰੁਪਏ ਪ੍ਰਤੀ ਕੁਇੰਟਲ ਪ੍ਰੀਮੀਅਮ ਅਤੇ ਰਿਕਵਰੀ ਵਿੱਚ 0.1 ਪ੍ਰਤੀਸ਼ਤ ਦੀ ਹਰੇਕ ਕਮੀ ਲਈ 3.56 ਰੁਪਏ ਪ੍ਰਤੀ ਕੁਇੰਟਲ ਦੀ ਕਟੌਤੀ ਦਾ ਪ੍ਰਾਵਧਾਨ ਹੈ।

ਸਰਕਾਰ ਨੇ ਗੰਨਾ ਕਿਸਾਨਾਂ ਦੇ ਹਿਤਾਂ ਦੀ ਰੱਖਿਆ ਲਈ, ਇਹ ਵੀ ਫੈਸਲਾ ਕੀਤਾ ਹੈ ਕਿ ਜਿਨ੍ਹਾਂ ਚੀਨੀ ਮਿੱਲਾਂ ਤੋਂ ਚੀਨੀ ਰਿਕਵਰੀ ਦਰ 9.5 ਪ੍ਰਤੀਸ਼ਤ ਤੋਂ ਘੱਟ ਹੈ, ਉੱਥੇ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ। ਚੀਨੀ ਰਿਕਵਰੀ ਦਰ ਗੰਨੇ ਤੋਂ ਪ੍ਰਾਪਤ ਕੁੱਲ ਵਜ਼ਨ ਦੇ ਅਨੁਪਾਤ ਵਿੱਚ ਉਸ ਤੋਂ ਪ੍ਰਾਪਤ ਚੀਨੀ ਦੀ ਮਾਤਰਾ ਨੂੰ ਪ੍ਰਤੀਸ਼ਤ ਵਿੱਚ ਦਰਸਾਉਂਦਾ ਹੈ। ਅਜਿਹੇ ਕਿਸਾਨਾਂ ਨੂੰ ਆਉਣ ਵਾਲੇ ਚੀਨੀ ਉਤਪਾਦਨ ਸੀਜ਼ਨ 2026-27 ਵਿੱਚ ਗੰਨੇ ਲਈ 338.3 ਰੁਪਏ ਪ੍ਰਤੀ ਕੁਇੰਟਲ ਪ੍ਰਾਪਤ ਹੋਣਗੇ।

ਚੀਨੀ ਉਤਪਾਦਨ ਸੀਜ਼ਨ 2026-27 ਦੇ ਗੰਨੇ ਦੀ ਉਤਪਾਦਨ ਲਾਗਤ (ਅਸਲ ਨਕਦ ਖਰਚ + ਪਰਿਵਾਰਿਕ ਮਜ਼ਦੂਰੀ ਲਾਗਤ) 182 ਰੁਪਏ ਪ੍ਰਤੀ ਕੁਇੰਟਲ ਹੈ। 10.25 ਪ੍ਰਤੀਸ਼ਤ ਦੀ ਰਿਕਵਰੀ ਦਰ 'ਤੇ, ਇਹ ਉਚਿਤ ਅਤੇ ਲਾਹੇਵੰਦ ਕੀਮਤ 365 ਰੁਪਏ ਪ੍ਰਤੀ ਕੁਇੰਟਲ ਹੈ, ਜੋ ਕਿ ਉਤਪਾਦਨ ਦੀ ਲਾਗਤ ਨਾਲੋਂ 100.5 ਪ੍ਰਤੀਸ਼ਤ ਵੱਧ ਹੈ। ਚੀਨੀ ਉਤਪਾਦਨ ਸੀਜ਼ਨ 2026-27 ਲਈ ਵਾਜਬ ਅਤੇ ਲਾਹੇਵੰਦ ਕੀਮਤ 2025-26 ਦੇ ਮੁਕਾਬਲੇ 2.81 ਪ੍ਰਤੀਸ਼ਤ ਜ਼ਿਆਦਾ ਹੈ।

ਮਨਜ਼ੂਰਸ਼ੁਦਾ ਉਚਿਤ ਅਤੇ ਲਾਹੇਵੰਦ ਕੀਮਤ ਚੀਨੀ ਮਿੱਲਾਂ ਦੁਆਰਾ ਚੀਨੀ ਦੇ ਉਤਪਾਦਨ ਸੀਜ਼ਨ 2026-27 (1 ਅਕਤੂਬਰ, 2026 ਤੋਂ ਸ਼ੁਰੂ) ਕਿਸਾਨਾਂ ਤੋਂ ਗੰਨੇ ਦੀ ਖਰੀਦ 'ਤੇ ਲਾਗੂ ਹੋਵੇਗੀ। ਚੀਨੀ ਉਤਪਾਦਨ ਖੇਤਰ ਇੱਕ ਮਹੱਤਵਪੂਰਨ ਖੇਤੀਬਾੜੀ-ਅਧਾਰਿਤ ਖੇਤਰ ਹੈ ਜੋ ਲਗਭਗ 5 ਕਰੋੜ ਗੰਨਾ ਕਿਸਾਨਾਂ ਅਤੇ ਉਨ੍ਹਾਂ ਦੇ ਨਿਰਭਰ ਲੋਕਾਂ, ਅਤੇ ਚੀਨੀ ਮਿੱਲਾਂ ਵਿੱਚ ਪ੍ਰਤੱਖ ਤੌਰ ‘ਤੇ ਕੰਮ ਕਰ ਰਹੇ ਲਗਭਗ 5 ਲੱਖ ਕਾਮਿਆਂ ਨੂੰ ਰੁਜ਼ਗਾਰ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ, ਖੇਤੀਬਾੜੀ ਮਜ਼ਦੂਰੀ ਅਤੇ ਆਵਾਜਾਈ ਸਮੇਤ ਵੱਖ-ਵੱਖ ਸਹਾਇਕ ਗਤੀਵਿਧੀਆਂ ਵਿੱਚ ਲੋਕ ਕੰਮ ਕਰਦੇ ਹਨ।

ਪਿਛੋਕੜ:

ਖੇਤੀਬਾੜੀ ਲਾਗਤ ਅਤੇ ਮੁੱਲ ਆਯੋਗ (CACP) ਦੀਆਂ ਸਿਫ਼ਾਰਸ਼ਾਂ ਦੇ ਅਧਾਰ 'ਤੇ ਅਤੇ ਰਾਜ ਸਰਕਾਰਾਂ ਅਤੇ ਹੋਰ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਉਚਿਤ ਅਤੇ ਲਾਹੇਵੰਦ ਕੀਮਤ ਨਿਰਧਾਰਿਤ ਕੀਤੀ ਗਈ ਹੈ।

ਪਿਛਲੇ ਚੀਨੀ ਉਤਪਾਦਨ ਸੀਜ਼ਨ 2024-25 ਵਿੱਚ, ਬਕਾਇਆ 1,02,687 ਕਰੋੜ ਰੁਪਏ ਦੇ ਗੰਨੇ ਮੁੱਲ ਬਕਾਇਆ ਵਿੱਚੋ, ਲਗਭਗ 1,02,209 ਕਰੋੜ ਰੁਪਏ ਦਾ ਭੁਗਤਾਨ ਕਿਸਾਨਾਂ ਨੂੰ 20.04.2026 ਤੱਕ ਅਦਾ ਕੀਤਾ ਜਾ ਚੁੱਕਾ ਹੈ; ਇਸੇ ਅਨੁਸਾਰ, ਲਗਭਗ 99.5 ਪ੍ਰਤੀਸ਼ਤ ਗੰਨੇ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਹੋ ਚੁੱਕਿਆ ਹੈ। ਮੌਜੂਦਾ ਚੀਨੀ ਉਤਪਾਦਨ ਸੀਜ਼ਨ 2025-26 ਵਿੱਚ, ਅਦਾ ਕੀਤੇ 1,12,740 ਕਰੋੜ ਰੁਪਏ ਦੇ ਗੰਨੇ ਦੇ ਬਕਾਇਆ ਵਿੱਚੋਂ, ਕਿਸਾਨਾਂ ਨੂੰ 20.04.2026 ਤੱਕ ਲਗਭਗ 99,961 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ; ਇਸ ਅਨੁਸਾਰ, ਗੰਨੇ ਦੀ ਬਕਾਇਆ ਰਾਸ਼ੀ ਦਾ ਲਗਭਗ 88.6 ਪ੍ਰਤੀਸ਼ਤ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ।

****

ਐੱਮਜੇਪੀਐੱਸ/ਏਕੇ


(Release ID: 2258264) ਵਿਜ਼ੀਟਰ ਕਾਊਂਟਰ : 8