ਗ੍ਰਹਿ ਮੰਤਰਾਲਾ
ਆਂਧਰ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਅੱਜ ਤੋਂ ਮਕਾਨਾਂ ਦੀ ਸੂਚੀਕਰਣ ਅਤੇ ਘਰਾਂ ਦੀ ਗਣਨਾ (HLO) ਦਾ ਕੰਮ ਸ਼ੁਰੂ ਹੋ ਗਿਆ
ਰਾਸ਼ਟਰੀ ਰਾਜਧਾਨੀ ਦਿੱਲੀ ਦੇ ਐੱਮਸੀਡੀ ਖੇਤਰਾਂ, ਰਾਜਸਥਾਨ, ਮਹਾਰਾਸ਼ਟਰ, ਮੇਘਾਲਿਆ ਅਤੇ ਝਾਰਖੰਡ ਦੇ ਵਿੱਚ ਸਵੈ-ਗਣਨਾ (ਐੱਸਈ) ਸਹੂਲਤ ਸ਼ੁਰੂ
ਜਨਗਣਨਾ ਵਿੱਚ ਪਹਿਲੀ ਵਾਰ ਸ਼ੁਰੂ ਕੀਤੀ ਗਈ ਸਵੈ-ਗਣਨਾ ਸਹੂਲਤ ਪ੍ਰਤੀ ਉਤਸ਼ਾਹਜਨਕ ਹੁੰਗਾਰਾ
ਹੁਣ ਤੱਕ ਲਗਭਗ 82 ਲੱਖ ਪਰਿਵਾਰਾਂ ਨੇ ਸਵੈ-ਗਣਨਾ (ਐੱਸਈ) ਸਹੂਲਤ ਦਾ ਲਾਭ ਉਠਾਇਆ
ਜਨਗਣਨਾ ਐਕਟ, 1948 ਦੇ ਤਹਿਤ ਇਕੱਠਾ ਕੀਤਾ ਗਿਆ ਸਾਰਾ ਡੇਟਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਂਦਾ ਹੈ ਅਤੇ ਸਿਰਫ ਅੰਕੜਾਤਮਕ ਉਦੇਸ਼ਾਂ ਅਤੇ ਵਿਕਾਸ ਯੋਜਨਾਬੰਦੀ ਲਈ ਵਰਤਿਆ ਜਾਂਦਾ ਹੈ
ਅਧਿਸੂਚਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਰੇ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਮਕਾਨ ਸੂਚੀਕਰਣ ਅਭਿਆਸ ਦੌਰਾਨ ਗਣਨਾਕਾਰਾਂ ਨੂੰ ਪੂਰਾ ਸਹਿਯੋਗ ਦੇਣ ਅਤੇ ਇਸ ਮਹੱਤਵਪੂਰਨ ਰਾਸ਼ਟਰੀ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਉਣ
Posted On:
01 MAY 2026 7:43PM by PIB Chandigarh
ਜਨਗਣਨਾ 2027 ਦੇ ਪਹਿਲੇ ਪੜਾਅ ਅਧੀਨ ਮਕਾਨ ਸੂਚੀਕਰਣ ਅਤੇ ਰਿਹਾਇਸ਼ ਜਨਗਣਨਾ (HLO) ਅਭਿਆਸ ਅੱਜ ਛੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸ਼ੁਰੂ ਹੋ ਗਿਆ ਹੈ। ਇਨ੍ਹਾਂ ਵਿੱਚ ਆਂਧਰ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਸ਼ਾਮਲ ਹਨ। ਅਧਿਸੂਚਿਤ 15 ਦਿਨਾਂ ਦੀ ਸਵੈ-ਗਣਨਾ ਮਿਆਦ ਪੂਰੀ ਹੋਣ ਤੋਂ ਬਾਅਦ ਇਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਮਕਾਨ ਸੂਚੀਕਰਣ ਅਤੇ ਘਰਾਂ ਦੀ ਜਨਗਣਨਾ ਅਭਿਆਸ ਹੋਇਆ ਹੈ। ਇਹ ਅਭਿਆਸ 30 ਮਈ, 2026 ਤੱਕ ਜਾਰੀ ਰਹੇਗਾ, ਜਿਸ ਦੌਰਾਨ ਸਿਖਲਾਈ ਪ੍ਰਾਪਤ ਗਿਣਤੀਕਾਰ ਘਰ-ਘਰ ਜਾ ਕੇ ਡੇਟਾ ਇਕੱਠਾ ਕਰਨਗੇ।
ਜਨਗਣਨਾ 2027 ਦੇ ਹਿੱਸੇ ਵਜੋਂ, ਸਵੈ-ਗਣਨਾ (ਐੱਸਸੀ) ਸਹੂਲਤ ਵੀ ਅੱਜ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ, ਰਾਜਸਥਾਨ, ਮਹਾਰਾਸ਼ਟਰ, ਮੇਘਾਲਿਆ ਅਤੇ ਝਾਰਖੰਡ ਦੇ ਦਿੱਲੀ ਨਗਰ ਨਿਗਮ (MCD) ਖੇਤਰ ਵਿੱਚ ਸ਼ੁਰੂ ਹੋ ਗਈ ਹੈ। ਇਹ ਔਨਲਾਈਨ ਸਹੂਲਤ 15 ਮਈ, 2026 ਤੱਕ ਉਪਲਬਧ ਰਹੇਗੀ। ਇਨ੍ਹਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਮਕਾਨਾਂ ਦਾ ਸੂਚੀਕਰਣ ਅਤੇ ਘਰਾਂ ਦੀ ਜਨਗਣਨਾ ਕਾਰਜ 16 ਮਈ ਤੋਂ 14 ਜੂਨ, 2026 ਤੱਕ ਕੀਤੇ ਜਾਣਗੇ, ਜਿਸ ਦੌਰਾਨ ਸਿਖਲਾਈ ਪ੍ਰਾਪਤ ਗਿਣਤੀਕਾਰ ਘਰ-ਘਰ ਜਾ ਕੇ ਡੇਟਾ ਇਕੱਠਾ ਕਰਨਗੇ।
ਇਸ ਤੋਂ ਇਲਾਵਾ, ਬਿਹਾਰ ਵਿੱਚ, ਅਧਿਸੂਚਿਤ 15-ਦਿਨਾਂ ਦੀ ਸਵੈ-ਗਣਨਾ ਦੀ ਮਿਆਦ ਅੱਜ ਖਤਮ ਹੋ ਰਹੀ ਹੈ, ਅਤੇ ਘਰ-ਘਰ ਜਾ ਕੇ ਫੀਲਡ ਵਰਕ 2 ਮਈ, 2026 ਤੋਂ ਸ਼ੁਰੂ ਹੋਵੇਗਾ ਅਤੇ 31 ਮਈ, 2026 ਤੱਕ ਜਾਰੀ ਰਹੇਗਾ।
ਜਨਗਣਨਾ ਵਿੱਚ ਪਹਿਲੀ ਵਾਰ ਸ਼ੁਰੂ ਕੀਤੀ ਗਈ ਸਵੈ-ਗਣਨਾ (ਐੱਸਈ) ਸਹੂਲਤ ਨੂੰ ਜਨਤਾ ਵੱਲੋਂ ਉਤਸ਼ਾਹਜਨਕ ਹੁੰਗਾਰਾ ਮਿਲਿਆ ਹੈ। ਜਨਗਣਨਾ 2027 ਲਈ ਅਪਣਾਏ ਗਏ ਡਿਜੀਟਲ-ਪਹਿਲੇ ਪਹੁੰਚ ਦੇ ਤਹਿਤ, ਹੁਣ ਤੱਕ ਲਗਭਗ 82 ਲੱਖ ਪਰਿਵਾਰਾਂ ਨੇ ਅਧਿਕਾਰਤ ਪੋਰਟਲ (se.census.gov.in) ਰਾਹੀਂ ਆਪਣੀ ਸਵੈ-ਗਣਨਾ ਸਫਲਤਾਪੂਰਵਕ ਪੂਰੀ ਕਰ ਲਈ ਹੈ।
ਇਹ ਸਹੂਲਤ ਫੀਲਡ ਗਣਨਾ ਦੀ ਮਿਆਦ ਤੋਂ ਪਹਿਲਾਂ ਉਪਲਬਧ ਕਰਵਾਈ ਜਾ ਰਹੀ ਹੈ, ਜਿਸ ਨਾਲ ਵਸਨੀਕ ਇੱਕ ਸੁਰੱਖਿਅਤ ਅਤੇ ਉਪਭੋਗਤਾ-ਅਨੁਕੂਲ ਡਿਜੀਟਲ ਪਲੈਟਫਾਰਮ ਰਾਹੀਂ ਆਪਣੀ ਜਾਣਕਾਰੀ ਔਨਲਾਈਨ ਦਰਜ ਕਰ ਸਕਦੇ ਹਨ। ਇਹ ਪਹਿਲਕਦਮੀ ਜਨਗਣਨਾ ਕਾਰਜਾਂ ਦੇ ਡਿਜੀਟਾਈਜ਼ੇਸ਼ਨ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ ਅਤੇ ਇਸ ਦੀ ਲਚਕਤਾ, ਸਹੂਲਤ ਅਤੇ ਭਾਗੀਦਾਰੀ ਦੀ ਸੌਖ ਲਈ ਵਿਆਪਕ ਤੌਰ 'ਤੇ ਪ੍ਰਸ਼ੰਸਾ ਕੀਤੀ ਗਈ ਹੈ।
ਜਿਨ੍ਹਾਂ ਨਿਵਾਸੀਆਂ ਨੇ ਸਵੈ-ਗਣਨਾ ਪੂਰੀ ਕਰ ਲਈ ਹੈ, ਉਨ੍ਹਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀ ਸਵੈ-ਗਣਨਾ ਆਈਡੀ (SE ID) ਤਿਆਰ ਰੱਖਣ ਅਤੇ ਇਸ ਨੂੰ ਗਿਣਤੀਕਾਰ ਦੇ ਪਹੁੰਚਣ 'ਤੇ ਨਾਲ ਸਾਂਝਾ ਕਰਨ। ਜਿਨ੍ਹਾਂ ਪਰਿਵਾਰਾਂ ਨੇ ਸਵੈ-ਗਣਨਾ ਦੀ ਚੋਣ ਨਹੀਂ ਕੀਤੀ ਹੈ, ਉਨ੍ਹਾਂ ਨੂੰ ਗਿਣਤੀਕਾਰ ਘਰ-ਘਰ ਜਾ ਕੇ ਮਕਾਨ ਸੂਚੀਕਰਣ ਅਤੇ ਮਕਾਨ ਦੀ ਗਿਣਤੀ ਵਿੱਚ ਸ਼ਾਮਲ ਕਰਨਗੇ ।
ਜਨਗਣਨਾ ਪਹਿਲੀ ਵਾਰ ਡਿਜੀਟਲ ਤਰੀਕੇ ਨਾਲ ਕੀਤੀ ਜਾ ਰਹੀ ਹੈ, ਜਦਕਿ ਵਿਆਪਕ ਅਤੇ ਸਹੀ ਕਵਰੇਜ ਨੂੰ ਯਕੀਨੀ ਬਣਾਉਣ ਲਈ ਰਵਾਇਤੀ ਘਰ-ਘਰ ਜਾ ਕੇ ਗਣਨਾ ਪ੍ਰਣਾਲੀ ਨੂੰ ਬਰਕਰਾਰ ਰੱਖਿਆ ਜਾ ਰਿਹਾ ਹੈ। ਫੀਲਡ ਵਿਜ਼ਿਟ ਦੌਰਾਨ, ਗਣਨਾਕਾਰ ਡਿਜੀਟਲ ਤਰੀਕੇ ਨਾਲ ਡੇਟਾ ਇਕੱਠਾ ਕਰਨ ਲਈ ਸਮਰਪਿਤ ਮੋਬਾਈਲ ਐਪਲੀਕੇਸ਼ਨਾਂ ਦੀ ਵਰਤੋਂ ਕਰਨਗੇ, ਜੋ ਵਧੇਰੇ ਸਟੀਕ ਅਤੇ ਤੇਜ਼ ਪ੍ਰਕਿਰਿਆ ਨੂੰ ਯਕੀਨੀ ਬਣਾਉਣਗੇ ।
ਘਰ ਸੂਚੀਕਰਣ ਅਤੇ ਰਿਹਾਇਸ਼ ਗਣਨਾ ਪੜਾਅ ਦੇ ਤਹਿਤ, ਗਿਣਤੀਕਾਰ 33 ਅਧਿਸੂਚਿਤ ਪ੍ਰਸ਼ਨਾਂ ਦੇ ਅਧਾਰ ਤੇ ਇੱਕ ਢਾਂਚਾਗਤ ਪ੍ਰਸ਼ਨਾਵਲੀ ਰਾਹੀਂ ਰਿਹਾਇਸ਼ੀ ਸਥਿਤੀਆਂ, ਘਰੇਲੂ ਵੇਰਵਿਆਂ ਅਤੇ ਉਪਲਬਧ ਸਹੂਲਤਾਂ ਅਤੇ ਸੰਪਤੀਆਂ ਨਾਲ ਸਬੰਧਿਤ ਮੁੱਖ ਜਾਣਕਾਰੀ ਇਕੱਠੀ ਕਰਨਗੇ। ਇਹ ਪੜਾਅ ਜਨਗਣਨਾ 2027 ਦੇ ਆਉਣ ਵਾਲੇ ਆਬਾਦੀ ਗਣਨਾ ਪੜਾਅ ਦੀ ਨੀਂਹ ਵੀ ਰੱਖੇਗਾ ।
ਅਧਿਸੂਚਿਤ ਸ਼ਡਿਊਲ ਦੇ ਅਨੁਸਾਰ ਤੇਲੰਗਾਨਾ ਅਤੇ ਪੰਜਾਬ ਵਿੱਚ ਸਵੈ-ਗਣਨਾ ਸਹੂਲਤ ਇਸ ਸਮੇਂ ਚੱਲ ਰਹੀ ਹੈ। ਇਸ ਦੌਰਾਨ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦੀਉ, ਗੋਆ, ਕਰਨਾਟਕ, ਲਕਸ਼ਦ੍ਵੀਪ, ਮਿਜ਼ੋਰਮ, ਓਡੀਸ਼ਾ, ਸਿੱਕਮ ਅਤੇ ਉੱਤਰਾਖੰਡ ਦੇ ਨਾਲ-ਨਾਲ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਐਨਡੀਐੱਮਸੀ ਖੇਤਰ ਅਤੇ ਦਿੱਲੀ ਕੈਂਟ ਬੋਰਡ ਵਿੱਚ ਮਕਾਨਾਂ ਦੀ ਸੂਚੀ ਅਤੇ ਘਰਾਂ ਦੀ ਜਨਗਣਨਾ ਦਾ ਕੰਮ ਇਸ ਸਮੇਂ ਚੱਲ ਰਿਹਾ ਹੈ।
ਜਨਗਣਨਾ ਐਕਟ, 1948 ਦੇ ਤਹਿਤ ਇਕੱਠੇ ਕੀਤੇ ਗਏ ਸਾਰੇ ਡੇਟਾ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਂਦਾ ਹੈ ਅਤੇ ਇਸ ਦੀ ਵਰਤੋਂ ਸਿਰਫ਼ ਅੰਕੜਿਆਂ ਦੇ ਉਦੇਸ਼ਾਂ ਅਤੇ ਵਿਕਾਸ ਯੋਜਨਾਬੰਦੀ ਲਈ ਕੀਤੀ ਜਾਂਦੀ ਹੈ। ਅਧਿਸੂਚਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਰੇ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਘਰ ਸੂਚੀਕਰਣ ਅਭਿਆਸ ਦੌਰਾਨ ਗਿਣਤੀਕਾਰਾਂ ਨੂੰ ਪੂਰਾ ਸਹਿਯੋਗ ਦੇਣ ਅਤੇ ਇਸ ਮਹੱਤਵਪੂਰਨ ਰਾਸ਼ਟਰੀ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ।
******
ਆਰਕੇ/ਆਰਆਰ/ਪੀਆਰ/ਪੀਐੱਸ/ਐੱਸਕੇ
(Release ID: 2257932)
ਵਿਜ਼ੀਟਰ ਕਾਊਂਟਰ : 12