ਪੰਚਾਇਤੀ ਰਾਜ ਮੰਤਰਾਲਾ
azadi ka amrit mahotsav

ਪੰਚਾਇਤ ਵਿਕਾਸ ਯੋਜਨਾਵਾਂ (2026-27) ਦੀ ਤਿਆਰੀ ਬਾਰੇ ਦੋ ਰੋਜ਼ਾ ਰਾਸ਼ਟਰੀ ਵਰਕਸ਼ਾਪ ਨਵੀਂ ਦਿੱਲੀ ਵਿੱਚ ਆਯੋਜਿਤ ਕੀਤੀ ਜਾਵੇਗੀ


प्रविष्टि तिथि: 03 MAY 2026 12:59PM by PIB Chandigarh

ਪੰਚਾਇਤੀ ਰਾਜ ਮੰਤਰਾਲਾ 4 ਅਤੇ 5 ਮਈ, 2026 ਨੂੰ ਨਵੀਂ ਦਿੱਲੀ ਦੇ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿਖੇ ਪੰਚਾਇਤ ਵਿਕਾਸ ਯੋਜਨਾਵਾਂ (ਪੀਡੀਪੀ) ਦੇ ਨਿਰਮਾਣ 'ਤੇ ਦੋ ਰੋਜ਼ਾ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕਰੇਗਾ। ਵਰਕਸ਼ਾਪ ਦਾ ਉਦਘਾਟਨ ਪੰਚਾਇਤੀ ਰਾਜ ਮੰਤਰਾਲੇ ਦੇ ਸਕੱਤਰ ਸ਼੍ਰੀ ਵਿਵੇਕ ਭਾਰਦਵਾਜ ਅਤੇ ਜਲ ਸ਼ਕਤੀ ਮੰਤਰਾਲੇ ਦੇ ਅਧੀਨ ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ (ਡੀਡੀਡਬਲਯੂਐੱਸ) ਦੇ ਸਕੱਤਰ ਸ਼੍ਰੀ ਅਸ਼ੋਕ ਕੇ.ਕੇ. ਮੀਨਾ ਦੀ ਮੌਜੂਦਗੀ ਵਿੱਚ ਕੀਤਾ ਜਾਵੇਗਾ, ਜੋ ਮੁੱਖ ਭਾਸ਼ਣ ਦੇਣਗੇ।

ਉਦਘਾਟਨੀ ਸੈਸ਼ਨ ਦੌਰਾਨ ਪੰਚਾਇਤ ਵਿਕਾਸ ਯੋਜਨਾ (2026-27) ਦੀ ਤਿਆਰੀ ਲਈ ਜਨ ਯੋਜਨਾ ਮੁਹਿੰਮ (ਪੀਪੀਸੀ) ਕਿਤਾਬਚਾ, ਗੁਣਵੱਤਾਪੂਰਨ ਗ੍ਰਾਮ ਪੰਚਾਇਤ ਵਿਕਾਸ ਯੋਜਨਾ (ਜੀਪੀਡੀਪੀ) ਕਿਤਾਬਚਾ ਅਤੇ ਨਵੇਂ ਰੂਪ ਵਿੱਚ ਤਿਆਰ ਕੀਤੇ ਗਏ ਈ-ਗ੍ਰਾਮਸਵਰਾਜ ਯੋਜਨਾ ਪੋਰਟਲ ਵੀ ਲਾਂਚ ਕੀਤਾ ਜਾਵੇਗਾ। ਇਸ ਸੈਸ਼ਨ ਦੌਰਾਨ ਥੀਮੈਟਿਕ ਪੰਚਾਇਤ ਵਿਕਾਸ ਯੋਜਨਾਵਾਂ ਦੀ ਬਦਲਦੀ ਭੂਮਿਕਾ, 16ਵੇਂ ਵਿੱਤ ਕਮਿਸ਼ਨ ਤੋਂ ਗ੍ਰਾਂਟਾਂ ਦਾ ਢਾਂਚਾ ਆਦਿ ਜਿਹੇ ਵਿਸ਼ਿਆਂ 'ਤੇ ਚਰਚਾ ਹੋਵੇਗੀ। ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀਆਂ, ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨੁਮਾਇੰਦਿਆਂ ਅਤੇ ਪੰਚਾਇਤੀ ਰਾਜ ਦੇ  ਮੁੱਖ ਹਿੱਤਧਾਰਕਾਂ ਨੂੰ ਇਕੱਠਾ ਕਰਦੇ ਹੋਏ, ਵਰਕਸ਼ਾਪ ਵਿੱਚ ਤਕਨੀਕੀ ਸੈਸ਼ਨ ਅਤੇ ਵਿਹਾਰਕ ਸਮੂਹ ਅਭਿਆਸ ਹੋਣਗੇ, ਜਿਸ ਵਿੱਚ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਟੀਮਾਂ ਰੋਜ਼ੀ-ਰੋਟੀ, ਸਿਹਤ, ਬਾਲ-ਅਨੁਕੂਲ ਪ੍ਰਸ਼ਾਸਨ, ਪਾਣੀ ਦੀ ਉਪਲਬੱਧਤਾ, ਸੈਨੀਟੇਸ਼ਨ, ਬੁਨਿਆਦੀ ਢਾਂਚਾ, ਸਮਾਜਿਕ ਨਿਆਂ, ਸੁਸ਼ਾਸਨ, ਮਹਿਲਾ ਸਸ਼ਕਤੀਕਰਨ, ਅਤੇ ਪੀਈਐੱਸਏ ਅਤੇ ਜੰਗਲਾਤ ਅਧਿਕਾਰ ਐਕਟ ਦੀ ਪਾਲਣਾ ਸਮੇਤ ਦਸ ਥੀਮੈਟਿਕ ਖੇਤਰਾਂ ਵਿੱਚ ਨਵੇਂ ਡਿਜ਼ਾਈਨ ਕੀਤੇ ਪੋਰਟਲ 'ਤੇ ਮਾਡਲ ਯੋਜਨਾਵਾਂ ਤਿਆਰ ਕਰਨਗੀਆਂ।

ਇਸ ਦੋ-ਰੋਜ਼ਾ ਵਰਕਸ਼ਾਪ ਦਾ ਉਦੇਸ਼ ਜ਼ਮੀਨੀ ਪੱਧਰ 'ਤੇ ਡੇਟਾ-ਅਧਾਰਿਤ ਭਾਗੀਦਾਰੀ ਯੋਜਨਾ ਨੂੰ ਮਜ਼ਬੂਤ ​​ਕਰਨਾ ਹੈ, ਇਹ ਯਕੀਨੀ ਬਣਾਉਣਾ ਕਿ ਸਾਲ 2026-27 ਲਈ ਪੰਚਾਇਤ ਵਿਕਾਸ ਯੋਜਨਾਵਾਂ ਸੋਲ੍ਹਵੇਂ ਵਿੱਤ ਕਮਿਸ਼ਨ ਦੀਆਂ ਸ਼ਰਤਾਂ ਨਾਲ ਮੇਲ ਖਾਂਦੀਆਂ ਹੋਣ ਅਤੇ ਪੇਂਡੂ ਭਾਈਚਾਰਿਆਂ ਲਈ ਮਾਪਣਯੋਗ ਨਤੀਜੇ ਪ੍ਰਦਾਨ ਕਰਨ- ਜੋ ਕਿ 'ਵਿਕਸਿਤ ਪੰਚਾਇਤ'  ਨੂੰ 'ਵਿਕਸਿਤ ਭਾਰਤ' ਦੀ ਬੁਨਿਆਦੀ ਇਕਾਈ ਵਜੋਂ ਦੇਖਣ ਦੇ ਦ੍ਰਿਸ਼ਟੀਕੋਣ ਨੂੰ ਯੋਗਦਾਨ ਦਿੰਦਾ ਹੈ।

The image depicts the National Workshop on Panchayat Development Plan held on May 4th and 5th, 2026, featuring symbols of local governance, agriculture, and community development.AI-generated content may be incorrect.

 

************

ਏਏ


(रिलीज़ आईडी: 2257853) आगंतुक पटल : 49
इस विज्ञप्ति को इन भाषाओं में पढ़ें: English , Urdu , Marathi , हिन्दी , Gujarati